Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੰਗਲਾਦੇਸ਼ 'ਚ ਹਿੰਸਾ ਮੌਤਾਂ ਦੀ ਗਿਣਤੀ ਹੋਈ 37

Posted on May 7th, 2013

ਢਾਕਾ- ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਪੁਲਿਸ ਅਤੇ ਇਸਲਾਮੀ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਹਿੰਸਾ 'ਚ 28 ਲੋਕਾਂ ਦੀ ਮੌਤ ਹੋ ਗਈ | ਹਿਫ਼ਾਜ਼ਤ-ਏ-ਇਸਲਮ ਨਾਂਅ ਦੇ ਨਵੇਂ ਸੰਗਠਨ ਨੇ ਢਾਕਾ ਦੀ ਘੇਰਾਬੰਦੀ ਕਰਦੇ ਹੋਏ ਸਰਕਾਰ ਦੀ ਧਰਮ-ਨਿਰਪੱਖ ਅਵਾਮੀ ਲੀਗ ਦੇ ਸਾਹਮਣੇ 13 ਮੰਗਾਂ ਰੱਖੀਆਂ, ਜਿਸ 'ਚ ਇਕ ਮੰਗ ਇਹ ਵੀ ਸੀ ਕਿ ਇਸਲਾਮ ਵਿਰੁੱਧ ਬੋਲਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ | ਬੰਗਲਾਦੇਸ਼ ਪੁਲਿਸ ਅਤੇ ਅਰਧ ਸੈਨਿਕਾਂ ਨੇ ਵਿਰੋਧ ਕਰਦੇ ਹਜ਼ਾਰਾਂ ਇਸਲਾਮੀਆਂ ਨੂੰ ਰਲ ਕੇ ਉਥੋਂ ਹਟਾਇਆ | ਇਸ ਹਿੰਸਾ 'ਚ 3 ਪੁਲਿਸ ਕਰਮਚਾਰੀ ਅਤੇ ਇਕ ਅਰਧ ਸੈਨਿਕ ਦੀ ਮੌਤ ਹੋ ਗਈ | ਰਾਜਧਾਨੀ ਦੀ ਪੁਲਿਸ ਨੇ ਹਿੰਸਾ ਨੂੰ ਵਧਣ ਤੋਂ ਰੋਕਣ ਲਈ ਇਨ੍ਹਾਂ ਰੈਲੀਆਂ 'ਤੇ ਪਾਬੰਦੀ ਲਗਾ ਦਿੱਤੀ | ਢਾਕਾ ਦੇ ਮੈਡੀਕਲ ਕਾਲਜ ਦੇ ਡਾਕਟਰਾਂ ਅਨੁਸਾਰ ਮੁਰਦਾ ਘਰ 'ਚ 14 ਲਾਸ਼ਾਂ ਪਈਆਂ ਹਨ ਅਤੇ ਇਸ ਹਿੰਸਾ 'ਚ 50 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ |



Archive

RECENT STORIES