Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਇਤਿਹਾਸ ਦੀ ਖੋਜ ਭਰਪੂਰ ਕਿਤਾਬ 'ਵਾਰੀਅਰ ਸੰਤ' ਤਿਆਰ

Posted on May 7th, 2013

ਲੰਡਨ, 6 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੇ ਦੋ ਸਿੱਖਾਂ ਅਮਨਦੀਪ ਸਿੰਘ ਮਦਰਾ ਤੇ ਪ੍ਰਮਜੀਤ ਸਿੰਘ ਵਲੋਂ ਸਿੱਖ ਕੌਮ ਦੇ ਜੰਗਾਂ ਯੁੱਧਾਂ ਸਬੰਧੀ ਇੱਕ ਖੋਜ ਭਰਪੂਰ ਕਿਤਾਬ ਤਿਆਰ ਕੀਤੀ ਗਈ ਹੈ, ਜਿਸ ਵਿੱਚ ਸਿੱਖ ਧਰਮ ਦੇ ਉਦੇਸ਼, ਗੁਰੂ ਸਾਹਿਬਾਨ ਤੇ ਸਿੱਖਾਂ ਵੱਲੋਂ ਲੜੀਆਂ ਗਈਆਂ ਲੜਾਈਆਂ ਦਾ ਜ਼ਿਕਰ ਹੈ | ਜਿਸ ਨੂੰ ਬੀਤੇ ਦਿਨੀਂ ਨੈਸ਼ਨਲ ਆਰਮੀ ਅਜਾਇਬ ਘਰ ਲੰਡਨ ਵਿਖੇ ਰਿਲੀਜ਼ ਕੀਤਾ ਗਿਆ | ਅਮਨਦੀਪ ਸਿੰਘ ਮਦਰਾ ਜੋ ਯੂ. ਕੇ. ਪੰਜਾਬ ਹੈਰੀਟੇਜ਼ ਐਸੋਸੀਏਸ਼ਨ ਦੇ ਚੇਅਰ ਹਨ ਜਦਕਿ ਪ੍ਰਮਜੀਤ ਸਿੰਘ ਕਾਸ਼ੀ ਹਾਊਸ ਦੇ ਡਾਇਰੈਕਟਰ ਹਨ | ਇਸ ਕਿਤਾਬ 'ਚ ਸਿੱਖ ਜੰਗਾਂ ਦੀਆਂ 4 ਸਦੀਆਂ ਦਾ ਇਤਿਹਾਸ ਹੈ, 240 ਸਫੇ ਦੀ ਇਸ ਕਿਤਾਬ 'ਚ 90 ਰੰਗਦਾਰ ਤੇ ਬਲੈਕ ਐਾਡ ਵਾਈਟ ਇਤਿਹਾਸਕ ਤਸਵੀਰਾਂ ਹਨ | ਕਿਤਾਬ ਨੂੰ ਜੱਗਾ ਸਿੰਘ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ ਜਦਕਿ ਕਾਸ਼ੀ ਹਾਊਸ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ | ਕਿਤਾਬ ਦੀ ਜਿਲਦ ਤੇ ਇੱਕ ਸ਼ਸਤਰਧਾਰੀ ਨਿਹੰਗ ਸਿੰਘ ਦੀ 1862 ਦੀ ਇਤਿਹਾਸਕ ਤਸਵੀਰ ਛਪੀ ਹੈ | 



Archive

RECENT STORIES