Posted on May 8th, 2013
ਕੈਲੀਫੋਰਨੀਆ( ਹੁਸਨ ਲੜੋਆ ਬੰਗਾ)- ਸਿੱਖ ਯੂਥ ਆਫ਼ ਅਮਰੀਕਾ ਦੇ ਪ੍ਰਧਾਨ ਭਾਈ ਗੁਰਿੰਦਰਜੀਤ ਸਿੰਘ ਮਾਨਾ ਨੇ ਦਰਬਾਰ ਸਾਹਿਬ ਸਮੂਹ ਵਿੱਚ ਸ਼ਹੀਦੀ ਯਾਦਗਾਰ ਦੇ ਸਬੰਧ ਵਿਚ ਉੱਠੇ ਵਿਵਾਦ ਉਪਰ ਟਿੱਪਣੀ ਕਰਦਿਆਂ ਕਿਹਾ ਕਿ ਸ਼ਹੀਦੀ ਯਾਦਗਾਰ ਸਿਰਫ਼ ਇਕ ਇਮਾਰਤ ਦਾ ਨਾਮ ਹੀ ਨਹੀਂ ਸਗੋਂ ਉਸ ਵਿਚਲੀ ਹਰ ਚੀਜ਼ ਉਸ ਇਤਿਹਾਸ ਨੂੰ ਚੇਤੇ ਕਰਾਉਂਦੀ ਹੋਈ ਚਾਹੀਦੀ ਹੈ, ਜੋ ਜੂਨ 1984 ਵਿਚ ਭਾਰਤੀ ਸਰਕਾਰ ਵਲੋਂ ਦਰਬਾਰ ਸਾਹਿਬ ਉਪਰ ਹਮਲਾ ਕਰਕੇ ਸਿੱਖਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਦੁਆਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਤਿਹਾਸ ਨੂੰ ਤੋੜ ਮਰੋੜ ਕਰਨ ਤੋਂ ਗੁਰੇਜ ਕਰੇ। ਮੱਸਾ ਰੰਗੜ ਦਾ ਸਿਰ ਕਲਮ ਕਰਨ ਵਾਲੇ ਸ਼ਹੀਦ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ, ਅਹਿਮਦ ਸ਼ਾਹ ਦੁਰਾਨੀ ਨਾਲ ਯੁੱਧ ਲੜਨ ਲਈ ਸ਼ਹੀਦ ਬਾਬਾ ਦੀਪ ਸਿੰਘ ਅਤੇ ਅਹਿਮਦਸ਼ਾਹ ਅਬਦਾਲੀ ਨਾਲ ਹੀ ਦੋ ਹੱਥ ਕਰਨ ਵਾਲੇ ਬਾਬਾ ਗੁਰਬਖ਼ਸ਼ ਸਿੰਘ ਦੀਆਂ ਯਾਦਗਾਰਾਂ ਦਰਬਾਰ ਸਾਹਿਬ ਵਿਚ ਮੌਜੂਦ ਹਨ। ਇਸੇ ਤਰ੍ਹਾਂ ਅਕਾਲੀ ਦਲ ਵਲੋਂ ਜੂਨ 1984 ਦੇ ਹਮਲੇ ਦੌਰਾਨ ਭਾਰਤ ਸਰਕਾਰ ਵਿਰੁੱਧ ਜੰਗ ਲੜਨ ਵਾਲੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਸਬੰਧੀ ਕੀਤਾ ਫੈਸਲਾ ਵੀ ਸਲਾਹੁਣਯੋਗ ਸੀ ਅਤੇ ਇਸ ਦੀ ਸੇਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵਲੋਂ ਕਰਾਉਣ ਲਈ ਵੀ ਉਹ ਵਧਾਈ ਦੇ ਪਾਤਰ ਹਨ। ਭਾਈ ਮਾਨਾ ਨੇ ਸਿੱਖ ਸੰਘਰਸ਼ ਦਾ ਜ਼ਿਕਰ ਕਰਦਿਆਂ ਕਿਹਾ ਸਹੀਦਾਂ ਦਾ ਜ਼ਿਕਰ ਕਰੇ ਬਿਨਾ ਸ਼ਹੀਦੀ ਸਮਾਰਕ ਮੁਕੰਮਲ ਨਹੀਂ ਸਮਝੀ ਜਾਏਗੀ। ਉਹਨਾਂ ਨੇ ਕਿਹਾ ਕਿ ਸ਼ਹੀਦਾਂ ਨਾਲ ਸਬੰਧਤ ਵਸਤਾਂ ਬਿਨਾਂ ਤਾਂ ਇਹ ਯਾਦਗਾਰ ਸਿਰਫ ਇੱਕ ਗੁਰਦੁਆਰਾ ਬਣਕੇ ਹੀ ਰਹਿ ਜਾਵੇਗੀ। ਭਾਈ ਮਾਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਦਰਬਾਰ ਸਾਹਿਬ ਹਮਲੇ ਨਾਲ ਸਬੰਧਤ ਵਸਤਾਂ ਨਹੀਂ ਸਾਂਭੀਆਂ ਗਈਆਂ ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023