Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਵਲੋਂ ਨਗਰ ਕੀਰਤਨ 18 ਨੂੰ

Posted on May 8th, 2013

ਸਰੀ, 7 ਮਈ (ਗੁਰਪ੍ਰੀਤ ਸਿੰਘ ਸਹੋਤਾ)-ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਵਲੋਂ ਛੇਵਾਂ ਸਾਲਾਨਾ ਨਗਰ ਕੀਰਤਨ 18 ਮਈ ਨੂੰ ਨਜ਼ਦੀਕੀ ਸ਼ਹਿਰ ਬਰਨਬੀ ਵਿਖੇ ਸਜਾਇਆ ਜਾ ਰਿਹਾ ਹੈ, ਜੋ ਕਿ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਤੋਂ ਆਰੰਭ ਹੋ ਕੇ ਨਜ਼ਦੀਕੀ ਸੜਕਾਂ ਤੋਂ ਹੁੰਦਾ ਹੋਇਆ 5 ਘੰਟੇ 'ਚ ਵਾਪਸ ਗੁਰਦੁਆਰਾ ਸਾਹਿਬ ਪੁੱਜੇਗਾ | ਇਹ ਨਗਰ ਕੀਰਤਨ ਗੁਰੂ ਰਵਿਦਾਸ ਦੇ ਜਨਮ ਦਿਵਸ ਨੂੰ ਸਮਰਪਿਤ ਹੋਵੇਗਾ | ਖੁਸ਼ੀ ਦੀ ਗੱਲ ਇਹ ਹੈ ਕਿ ਇਸੇ ਸਾਲ ਸੁਸਾਇਟੀ ਦੀ 30ਵੀਂ ਵਰ੍ਹੇਗੰਢ ਵੀ ਮਨਾਈ ਜਾਵੇਗੀ | ਇਸ ਸਬੰਧੀ ਸਰੀ ਵਿਖੇ ਕਰਵਾਈ ਪ੍ਰੈੱਸ ਕਾਨਫਰੰਸ ਦੌਰਾਨ 'ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ.' ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਸੇਵਾਦਾਰਾਂ ਸ੍ਰੀ ਬਿੱਲ ਬਸਰਾ, ਸ੍ਰੀ ਲਹਿੰਬਰ ਰਾਓ, ਸ੍ਰੀ ਗੁਰਨੇਕ ਬੰਗੜ, ਸ੍ਰੀ ਗੋਪਾਲ ਲੋਹੀਆ ਤੇ ਸਾਥੀਆਂ ਨੇ ਦੱਸਿਆ ਕਿ ਇਸ ਨਗਰ ਕੀਰਤਨ ਲਈ ਸਭ ਇੰਤਜ਼ਾਮ ਮੁਕੰਮਲ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਬਉੱਚ ਮੰਨਦੇ ਹਾਂ ਤੇ ਸਮੁੱਚੇ ਸਿੱਖ ਜਗਤ ਸਮੇਤ ਕੁਲ ਮਾਨਵਤਾ ਨੂੰ ਇਸ ਨਗਰ ਕੀਰਤਨ 'ਚ ਸ਼ਾਮਿਲ ਹੋਣ ਦੀ ਬੇਨਤੀ ਕਰਦੇ ਹਾਂ | ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਨਗਰ ਕੀਰਤਨ 'ਚ ਸਥਾਨਕ ਸੰਗਤਾਂ ਤੋਂ ਇਲਾਵਾ ਕੈਨੇਡਾ-ਅਮਰੀਕਾ ਦੇ ਹੋਰ ਸ਼ਹਿਰਾਂ ਤੋਂ ਵੀ ਸੰਗਤ ਪੁੱਜਣ ਦੀ ਸੰਭਾਵਨਾ ਹੈ 



Archive

RECENT STORIES