Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਲੁਟੇਰਿਆਂ ਦੇ ਗਿਰੋਹ ਵਿੱਚ 2 ਜਣੇ ਅਕਾਲੀ ਸਰਪੰਚ ਨਿਕਲੇ

Posted on May 8th, 2013

<p>ਦੋ ਅਕਾਲੀ ਸਰਪੰਚਾਂ ਸਮੇਤ ਗ੍ਰਿਫਤਾਰ ਚਾਰ ਲੁਟੇਰਿ<br></p>

ਬਟਾਲਾ- ਪੁਲਸ ਨੇ ਲੁੱਟ ਵਿੱਚ ਸ਼ਾਮਲ ਦੋ ਅਕਾਲੀ ਸਰਪੰਚਾਂ ਸਮੇਤ ਚਾਰ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਲੁਟੇਰਿਆਂ ਦਾ ਇਹ ਗਿਰੋਹ ਪਿਛਲੇ ਦਿਨੀਂ ਕਾਦੀਆਂ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਵਿੱਚ ਹੋਈ ਲੱਖਾਂ ਦੀ ਡਕੈਤੀ ਵਿੱਚ ਸ਼ਾਮਲ ਦੱਸਿਆ ਗਿਆ ਹੈ। ਗੈਂਗ ਦਾ ਇੱਕ ਮੈਂਬਰ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਜੋ ਦੌਰਨ ਵਿੱਚ ਸਫਲ ਰਿਹਾ। ਅਦਾਲਤ ਨੇ ਸਾਰਿਆਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਗਿਰੋਹ ਨੇ ਕਾਦੀਆਂ ਵਿੱਚ ਅਸ਼ੋਕ ਜਿਊਲਰ ਦੀ ਦੁਕਾਨ ਲੁੱਟੀ ਸੀ। 22 ਅਪ੍ਰੈਲ ਨੂੰ ਲੁਟੇਰੇ ਦੁਕਾਨ ‘ਚੋਂ 8 ਲੱਖ ਨਕਦ ਅਤੇ ਕਰੀਬ ਡੇਢ ਕਿਲੋ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ ਸਨ। ਐਸ ਐਸ ਪੀ ਨੇ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਨੇ 8 ਲੱਖ ਰੁਪਏ ਆਪਸ ਵਿੱਚ ਵੰਡ ਲਏ ਅਤੇ ਸਾਰਾ ਪੈਸਾ ਆਪਣੀਆਂ ਜ਼ਰੂਰਤਾਂ ‘ਤੇ ਖਰਚ ਕਰ ਲਿਆ। ਜਿਸ ਕਾਰਨ ਨਕਦੀ ਬਰਾਮਦ ਨਹੀਂ ਹੋਈ। ਸੋਨਾ ਉਨ੍ਹਾਂ ਨੇ ਕਿਤੇ ਛੁਪਾ ਕੇ ਰੱਖਿਆ ਹੋਇਆ ਹੈ।
ਕੱਲ੍ਹ ਇਥੇ ਆਈ ਜੀ ਬਾਰਡਰ ਰੇਂਜ ਈਸ਼ਵਰ ਚੰਦ ਨੇ ਦੱਸਿਆ ਕਿ ਕਾਦੀਆਂ ਪੁਲਸ ਨੂੰ ਸੂਚਨਾ ਮਿਲੀ ਕਿ ਪਿੰਡ ਬਸਰਾਵਾਂ ਵਿੱਚ ਪੰਜ ਜਣੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਦਮਾਸ਼ਾਂ ਨੂੰ ਘੇਰ ਲਿਆ। ਇਸ ‘ਤੇ ਲੁਟੇਰਿਆਂ ਨੇ ਪੁਲਸ ‘ਤੇ ਫਾਈਰਿੰਗ ਸ਼ੁਰੂ ਕਰ ਦਿੱਤੀ। ਬਚਾਅ ਵਿੱਚ ਪੁਲਸ ਨੇ ਫਾਈਰਿੰਗ ਕੀਤੀ। ਇਸ ਦੌਰਾਨ ਪੁਲਸ ਨੇ ਚਾਰ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ, ਜਦ ਕਿ ਪੰਜਵਾਂ ਦੌੜ ਗਿਆ। ਫੜੇ ਗਏ ਲੁਟੇਰਿਆਂ ਦੀ ਪਛਾਣ ਬਲਵਿੰਦਰ ਸਿੰਘ ਉਰਫ ਸੋਨੂੰ ਪਿੰਡ ਕਲੇਰ ਦਾ ਸਰਪੰਚ ਹੈ ਅਤੇ ਮੁਖਵਿੰਦਰ ਸਿੰਘ ਉਰਫ ਮੁੱਖਾ ਪਿੰਡ ਘੱਸ ਦਾ ਸਰਪੰਚ ਦੱਸਿਆ ਗਿਆ ਹੈ ਅਤੇ ਦੋਵੇਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਦੱਸੇ ਗਏ ਹਨ। ਇਸ ਦੇ ਇਲਾਵਾ ਰਮੇਸ਼ ਸਿੰਘ ਉਰਫ ਹਰਮੇਸ਼ ਸਿੰਘ ਪਿੰਡ ਤਲਵੰਡੀ ਭਰਥ, ਬਲਜੀਤ ਸਿੰਘ ਉਰਫ ਨੱਟੀ ਵਾਸੀ ਪਿੰਡ ਸੇਖਵਾਂ ਵੀ ਸ਼ਾਮਲ ਹਨ। ਭੱਜਣ ਵਾਲਾ ਯੂ ਪੀ ਦੇ ਮੁਜੱਫਰਨਗਰ ਦਾ ਰਹਿਣ ਵਾਲਾ ਰਮੇਸ਼ ਦੱਸਿਆ ਗਿਆ ਹੈ। ਰਮੇਸ਼ ਇਸ ਗਿਰੋਹ ਨੂੰ ਹਥਿਆਰ ਸਪਲਾਈ ਕਰਦਾ ਸੀ। ਪੁਲਸ ਨੇ ਉਨ੍ਹਾਂ ਕੋਲੋਂ 315 ਬੋਰ ਦੀ ਰਾਈਫਲ, ਇੱਕ ਡਬਲ ਬੈਰਲ ਗਨ, 32 ਬੋਰ ਦਾ ਰਿਵਾਲਵਰ ਅਤੇ 7.65 ਬੋਰ ਦਾ ਪਿਸਟਲ ਬਰਾਮਦ ਕੀਤਾ ਹੈ। ਆਈ ਜੀ ਨੇ ਦੱਸਿਆ ਕਿ ਫੜੇ ਗਏ ਚਾਰੇ ਦੋਸ਼ੀ ਜਲਦੀ ਪੈਸਾ ਕਮਾਉਣ ਦੇ ਚੱਕਰ ਵਿੱਚ ਜੁਰਮ ਦੀ ਦੁਨੀਆ ਵਿੱਚ ਸ਼ਾਮਲ ਹੋਏ ਹਨ। ਇਸ ਦੇ ਇਲਾਵਾ ਕਿਨ੍ਹਾਂ-ਕਿਨ੍ਹਾਂ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ, ਇਨ੍ਹਾਂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਏਗੀ।Archive

RECENT STORIES

ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ 'ਤੇ ਹਮਲਾ ਕਰਨ ਦੇ ਦੋਸ਼ 'ਚ 5 ਗ੍ਰਿਫਤਾਰ

Posted on January 20th, 2021

ਗੁਰਨਾਮ ਸਿੰਘ ਝੜੂਨੀ ਦਾ ਜਾਅਲੀ ਫੇਸਬੁੱਕ ਅਕਾਊਂਟ ਬਣਾ ਕੇ ਆਨਲਾਈਨ ਲੁਟੇਰਿਆਂ ਵੱਲੋਂ ਪੈਸੇ ਮੰਗਣੇ ਸ਼ੁਰੂ

Posted on January 19th, 2021

ਹੇਮਾ ਮਾਲਿਨੀ ਆਣ ਕੇ ਸਾਨੂੰ ਖੇਤੀ ਬਿਲਾਂ ਦੇ ਫਾਇਦੇ ਸਮਝਾ ਜਾਵੇ, ਖਰਚਾ ਸਾਡਾ- ਪੰਜਾਬ ਦੇ ਕਿਸਾਨ

Posted on January 18th, 2021

The Sahota Show: ਹਰਿਆਣੇ ਦੇ ਕਿਸਾਨਾਂ ਨੇ ਦਿੱਤੀ ਸਰਕਾਰ ਨੂੰ ਝੰਡਾ ਲਹਿਰਾ ਕੇ ਦਿਖਾਉਣ ਦੀ ਚੁਣੌਤੀ Jan 15/2021

Posted on January 15th, 2021

ਢੇਰਾਂ ਤੋਂ ਸਰੀ ਤੱਕ.....!

Posted on January 14th, 2021

The Sahota Show: ਸੁਪਰੀਮ ਕੋਰਟ ਵਲੋਂ ਬਣਾਈ ਕਿਸਾਨ ਕਮੇਟੀ ਕਿਓਂ ਖਿੱਲਰਨ ਲੱਗੀ?

Posted on January 14th, 2021

ਗਣਤੰਤਰ ਦਿਵਸ ਮੌਕੇ ਕੋਈ ਵਿਦੇਸ਼ੀ ਮਹਿਮਾਨ ਨਹੀਂ ਹੋਵੇਗਾ- ਭਾਰਤੀ ਵਿਦੇਸ਼ ਮੰਤਰਾਲਾ

Posted on January 14th, 2021

ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਹਨ, ਉਹ ਸਿਰਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ- ਧਰਮਿੰਦਰ ਤੇ ਹੇਮਾ

Posted on January 13th, 2021

ਦਿੱਲੀ ਬੈਠੇ ਦੁੱਲਾ-ਭੱਟੀ ਅਤੇ ਸਰਕਾਰ ਦੀ ਨਿਰੰਤਰ ਢੀਠਤਾਈ ਦਾ ਅਸਲ ਹਨੇਰਾ

Posted on January 12th, 2021

ਖੇਤੀ ਬਿਲਾਂ ਕਾਰਨ ਕਿਸਾਨਾਂ ਤੋਂ ਇਲਾਵਾ ਹੋਰ ਲੋਕ ਵੀ ਇਸ ਦੇ ਇੰਝ ਸ਼ਿਕਾਰ ਹੋਣਗੇ

Posted on January 11th, 2021

ਪੰਜਾਬ ਅਤੇ ਹਰਿਆਣੇ ਨੂੰ ਛੱਡ ਕੇ ਬਾਕੀ ਰਾਜਾਂ ਦੇ ਕਿਸਾਨਾਂ ਨੂੰ ਬਾਕੀ ਰਾਜਾਂ ਦੀ ਕਿਸਾਨ ਲੀਡਰਸ਼ਿਪ ਇਸ ਸੰਘਰਸ਼ 'ਚ ਸ਼ਾਮਿਲ ਕਰਨ ਵਿਚ ਕਾਮਯਾਬ ਕਿਓਂ ਨਹੀਂ ਹੋਈ ਤੇ ਹੋ ਰਹੀ? ਸਰਕਾਰ ਦੀ ਅੱਗੋਂ ਰਣਨੀਤੀ ਕੀ ਹੋ ਸਕਦੀ?

Posted on January 7th, 2021

The Sahota Show: Jan 6/2021 ਕਿਸਾਨ ਹਮਾਇਤੀ ਪੰਜਾਬੀ ਗਾਇਕ ਸੰਘੀਆਂ ਅਤੇ ਸਰਕਾਰਾਂ ਦੇ ਨਿਸ਼ਾਨੇ ‘ਤੇ

Posted on January 7th, 2021