Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਿਆਰਾ ਸਿੰਘ ਭਨਿਆਰਾ ਦੋਸ਼ੀ ਕਰਾਰ, ਸਜ਼ਾ 13 ਨੂੰ

Posted on May 10th, 2013

<p>&nbsp;ਪਿਆਰਾ ਸਿੰਘ ਭਨਿਆਰਾ<br></p>

ਮੋਰਿੰਡਾ, 10 ਮਈ- ਚੀਫ ਜੁਡੀਸੀਅਲ ਮੈਜਿਸਟਰੇਟ ਅੰਬਾਲਾ ਸ੍ਰੀ ਏ. ਕੇ. ਜੈਨ ਨੇ ਲੰਬੀ ਚਲ ਸੁਣਵਾਈ ਤੋਂ ਬਾਅਦ ਬਾਬਾ ਪਿਆਰਾ ਸਿੰਘ ਭਨਿਆਰਾ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਅਗਨ ਭੇਟ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਮਾਨਯੋਗ ਜੱਜ ਵੱਲੋਂ ਇਸ ਕੇਸ ਸਬੰਧੀ ਸਜ਼ਾ 13 ਮਈ ਸੋਮਵਾਰ ਨੂੰ ਸੁਣਾਈ ਜਾਵੇਗੀ। ਵਰਨਣਯੋਗ ਗੱਲ ਇਹ ਹੈ ਕਿ ਪੁਲਿਸ ਪਾਸ ਦਰਜ ਸ਼ਿਕਾਇਤ ਅਨੁਸਾਰ ਪਿਆਰਾ ਸਿੰਘ ਭਨਿਆਰਾ ਅਤੇ ਉਸ ਦੇ ਚੇਲਿਆਂ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਨਜ਼ਦੀਕੀ ਪਿੰਡ ਰਤਨਗੜ ਤੋਂ ਚੋਰੀ ਕਰਕੇ ਪਿੰਡ ਰਸੂਲਪੁਰ ਦੇ ਬੱਸ ਸਟੈਂਡ ਵਿਖੇ ਅਗਨ ਭੇਟ ਕਰ ਦਿੱਤਾ ਸੀ। ਮੋਰਿੰਡਾ ਪੁਲਿਸ ਨੇ ਇਸ ਸਬੰਧ ਵਿਚ ਪਿਆਰਾ ਸਿੰਘ ਭਨਿਆਰਾ, ਉਸ ਦੇ ਪੁੱਤਰ ਸਤਨਾਮ ਸਿੰਘ ਸਮੇਤ 15 ਵਿਅਕਤੀਆਂ ਖਿਲਾਫ 17 ਸਤੰਬਰ, 2001 ਨੂੰ ਮੁਕੱਦਮਾ ਦਰਜ ਕੀਤਾ ਸੀ। ਇਸ ਕੇਸ ਦੀ ਪੈਰਵੀ ਸਿੱਖ ਪੰਥ ਵੱਲੋਂ ਜਥੇਦਾਰ ਬਚਨ ਸਿੰਘ ਬਡਵਾਲੀ ਸਰਪ੍ਰਸਤ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਲੁਠੇੜੀ ਵਰਲਡ ਸਿੱਖ ਮਿਸ਼ਨ, ਡੇਰਾ ਕਾਰਸੇਵਾ ਮੋਰਿੰਡਾ ਵੱਲੋਂ ਕੀਤੀ ਜਾ ਰਹੀ ਸੀ। ਲੰਬੀ ਸੁਣਵਾਈ ਤੋਂ ਬਾਅਦ ਅੱਜ ਮਾਨਯੋਗ ਜੱਜ ਸ੍ਰੀ ਏ. ਕੇ. ਜੈਨ ਚੀਫ ਜੁਡੀਸੀਅਲ ਮੈਜਿਸਟਰੇਟ ਨੇ ਪਿਆਰਾ ਸਿੰਘ ਭਨਿਆਰਾ ਵਾਲੇ ਨੂੰ ਦੋਸ਼ੀ ਕਰਾਰ ਦੇ ਦਿੱਤਾ। ਇਸ ਮੌਕੇ ਸਿੱਖ ਪੰਥ ਵੱਲੋਂ ਹਾਜ਼ਰ ਵਕੀਲ ਸ: ਗੁਰਸੇਰ ਸਿੰਘ ਸੁਲਰ, ਬਾਈ ਬਚਨ ਸਿੰਘ ਬਡਵਾਲੀ, ਬਾਈ ਕਰਨੈਲ ਸਿੰਘ, ਸ: ਦਵਿੰਦਰ ਸਿੰਘ ਸੰਤ, ਸ: ਸੁਰਜੀਤ ਸਿੰਘ ਅਤੇ ਖਾਲਸਾ ਸਿੱਖ ਮਿਸ਼ਨ ਰਜਿ: ਪੰਜਾਬ ਦੇ ਆਗੂ ਗੁਰਦੀਪ ਸਿੰਘ ਸਮੇਤ ਅਨੇਕਾਂ ਸਿੰਘ ਹਾਜ਼ਰ ਸਨ।



Archive

RECENT STORIES