Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿਸਤਾਨ ਦੀ ਮੁਸਲਿਮ ਲੀਗ ਪਾਰਟੀ ਨੇ ਪਹਿਲੇ ਸਿੱਖ ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਦੀ ਪੋ੍ਰਵਿੰਸ਼ੀਅਲ ਅਸੈਂਬਲੀ ਲਈ ਨਾਮਜਦ ਕੀਤਾ

Posted on May 14th, 2013

<p>ਰਮੇਸ਼ ਸਿੰਘ ਅਰੋੜਾ<br></p>

ਲਾਹੌਰ- ਪਾਕਿਸਤਾਨ ਦੀ ਮੁਸਲਿਮ ਲੀਗ ਪਾਰਟੀ ਨੇ ਆਪਣੀ ਇਤਿਹਾਸਕ ਜਿੱਤ ਤੋਂ ਬਾਅਦ ਪਹਿਲੇ ਸਿੱਖ ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਦੀ ਪੋ੍ਰਵਿੰਸ਼ੀਅਲ ਅਸੈਂਬਲੀ ਲਈ ਨਾਮਜਦ ਕੀਤਾ ਹੈ। ਇਹ ਕਦਮ ਪਾਕਿਸਤਾਨ ਵਿਚ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਇਕ ਵਧੀਆ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਰਮੇਸ਼ ਸਿੰਘ ਅਰੋੜਾ ਪਹਿਲਾਂ ਵੀ ਪਾਕਿਸਤਾਨ ਦੇ ਨੈਸ਼ਨਲ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹਨ ਅਤੇ ਸਵੈਸੇਵੀ ਸੰਸਥਾ ਚਲਾ ਰਹੇ ਹਨ। ਇਸ ਨਾਮਜਦਗੀ `ਤੇ ਖੁਸ਼ ਹੁੰਦਿਆਂ ਅਰੋੜਾ ਨੇ ਕਿਹਾ ਕਿ ਉਹ ਨਿਮਰਤਾ ਨਾਲ ਇਹ ਨਵੀਂ ਜਿੰਮੇਵਾਰੀ ਸੰਭਾਲਣਗੇ ਅਤੇ ਘੱਟ ਗਿਣਤੀ ਲੋਕਾਂ ਦੇ ਮਸਲਿਆਂ ਨੂੰ ਸਰਕਾਰ ਸਾਹਮਣੇ ਲਿਆਉਣਾ ਅਤੇ ਇਹਨਾਂ ਨੂੰ ਹੱਲ ਕਰਨਾ ਮੇਰੀ ਪਹਿਲ ਹੋਵੇਗੀ। ਯਾਦ ਰਹੇ ਕਿ ਪਾਕਿਸਤਾਨ ਵਿਚ ਸਿੱਖਾਂ ਦੇ 172 ਇਤਿਹਾਸਕ ਗੁਰਦੁਆਰੇ ਹਨ ਜਿਹਨਾਂ ਨਾਲ ਸਾਰੀ ਦੁਨੀਆਂ ਵਿਚ ਵੱਸਦੇ ਸਿੱਖ ਜੁੱੜੇ ਹੋਏ ਹਨ।



Archive

RECENT STORIES