Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

42 ਮਹੀਨੇ ਜੇਲ੍ਹ 'ਚ ਰਹਿਣਗੇ ਸੰਜੇ ਦੱਤ

Posted on May 16th, 2013

<p><h3>ਆਰਮ ਐਕਟ ਦੇ ਦੋਸ਼ੀ ਅਦਾਕਾਰ ਸੰਜੇ ਦੱਤ&nbsp;</h3></p>

ਮੁੰਬਈ - ਆਰਮ ਐਕਟ ਦੇ ਦੋਸ਼ੀ ਅਦਾਕਾਰ ਸੰਜੇ ਦੱਤ ਨੇ ਆਪਣੀ ਪਤਨੀ, ਪਰਿਵਾਰ ਅਤੇ ਬਾਲੀਵੁੱਡ ਦੇ ਦੋਸਤਾਂ ਦੀ ਮੌਜੂਦਗੀ 'ਚ ਟਾਡਾ ਕੋਰਟ 'ਚ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਪਹਿਲਾ ਉਹ ਘਰ ਤੋਂ ਨਿਕਲਣ ਦੇ ਬਾਅਦ ਉਹ ਮੰਦਿਰ 'ਚ ਗਏ। ਅਦਾਲਤ ਜਾਣ ਸਮੇਂ ਵੀ ਦੱਤ ਭੀੜ ਨਾਲ ਘਿਰੇ ਹੋਏ ਸਨ। ਮੀਡੀਆ ਕਰਮਚਾਰੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭੀੜ 'ਚ ਸੰਜੇ ਦੱਤ ਕਾਫੀ ਦੇਰ ਤੱਕ ਫਸੇ ਰਹੇ। ਅੱਜ ਸੰਜੇ ਦੀ ਮੋਹਲਤ ਦਾ ਆਖਰੀ ਦਿਨ ਸੀ। ਨਿਯਮ ਮੁਤਾਬਿਕ ਸੰਜੇ ਦੱਤ ਨੂੰ ਟ੍ਰਾਇਲ ਕੋਰਟ 'ਚ ਪੇਸ਼ ਹੋਣਾ ਹੈ ਉਥੋਂ ਅਦਾਲਤ ਉਨ੍ਹਾਂ ਨੂੰ ਆਰਥਰ ਰੋਡ ਜੇਲ੍ਹ ਭੇਜੇਗੀ। ਇਥੇ ਜੇਲ੍ਹ ਤੈਅ ਕਰੇਗਾ ਕਿ ਦੱਤ ਨੂੰ ਕਿਹੜੀ ਜੇਲ੍ਹ 'ਚ ਰੱਖਣਾ ਹੈ। ਧਮਕੀ 'ਚ ਇਹ ਸਾਫ ਨਹੀਂ ਹੈ ਕਿ ਸੰਜੇ ਨੂੰ ਖਤਰਾ ਕਿਸ ਤੋਂ ਹੈ ਅਤੇ ਕਿਉਂ ਹੈ , ਸੰਭਵਾਨਾਂ ਹੈ ਕਿ ਸੰਜੇ ਆਪਣੀ ਸਜ਼ਾ ਪੁਣੇ ਦੀ ਯੇਰਵਡਾ ਜੇਲ੍ਹ 'ਚ ਹੀ ਕੱਟਣਗੇ ਕਿਉਕਿਂ ਆਰਥਰ ਰੋਡ ਜੇਲ੍ਹ ਸਿਰਫ ਵਿਚਾਰ ਅਧੀਨ ਕੈਦੀਆਂ ਦੇ ਲਈ ਹੈ। ਜਦ ਕਿ ਸੰਜੇ ਨੂੰ ਸਜ਼ਾ ਹੋ ਚੁੱਕੀ ਹੈ।



Archive

RECENT STORIES