Posted on May 16th, 2013
<p>ਇੰਗਲੈਂਡ ਦੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਅਤੇ ਉੱਘੇ ਕੌਮਾਂਤਰੀ ਖਿਡਾਰੀ ਡੇਵਿਡ ਬੈਕਹਮ<br></p>
ਲੰਡਨ- ਇੰਗਲੈਂਡ ਦੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਅਤੇ ਉੱਘੇ ਕੌਮਾਂਤਰੀ ਖਿਡਾਰੀ ਡੇਵਿਡ ਬੈਕਹਮ ਨੇ ਫੁਟਬਾਲ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਬੈਕਹਮ ਕਰੀਬ20 ਸਾਲ ਕੌਮਾਂਤਰੀ ਫੁਟਬਾਲ ’ਤੇ ਛਾਇਆ ਰਿਹਾ। 38 ਸਾਲਾ ਖਿਡਾਰੀ ਨੂੰ ਵਿਸ਼ਵ ਦੇ ਚੋਟੀ ਦੇ ਫੁਟਬਾਲ ਕਲੱਬਾਂ- ਮਾਨਚੈਸਟਰ ਯੂਨਾਈਟਿਡ, ਰਿਆਲ ਮੈਡਰਿਡ, ਏ.ਸੀ.ਮਿਲਾਨ ਅਤੇ ਲਾਸ ਏਂਜਲਸ ਗਲੈਕਸੀ ਵੱਲੋਂ ਖੇਡਣ ਦਾ ਮਾਣ ਹਾਸਲ ਹੈ। ਇਸ ਵਕਤ ਉਹ ਪੈਰਿਸ ਸੇਂਟ-ਜਰਮੇਨ (ਪੀ.ਐਸ.ਜੀ.) ਨਾਲ ਜੁੜਿਆ ਹੋਇਆਸੀ ਅਤੇ ਇਸ ਕਲੱਬ ਵੱਲੋਂ ਇਕ ਸਾਲ ਹੋਰ ਖੇਡਣ ਦੀ ਪੇਸ਼ਕਸ਼ ਉਸ ਨੇ ਨਿਮਰਤਾ ਨਾਲ ਠੁਕਰਾਅ ਦਿੱਤੀ ਅਤੇ ਫੁਟਬਾਲ ਤੋਂ ਸੰਨਿਆਸ ਲੈ ਲਿਆ।
ਬੈਕਹਮ ਨੇ ਪੇਸ਼ਕਸ਼ ਬਾਰੇ ਕਿਹਾ, ‘‘ਮੈਂ ਪੀ.ਐਸ.ਜੀ. ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਇਕ ਹਾਲ ਲਈ ਹੋਰ ਮੌਕਾ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਪਿਆਰੀ ਖੇਡ ਤੋਂ ਅਲੱਗ ਹੋਣ ਦਾ ਹੁਣ ਢੁਕਵਾਂ ਸਮਾਂ ਆ ਗਿਆ ਹੈ।’’ ਉਸ ਨੇ ਕਿਹਾ ਕਿ ਉਹ ਨਾਮੀ ਕਲੱਬਾਂ ਵੱਲੋਂ ਖੇਡਿਆ ਹੈ ਅਤੇ ਬਹੁਤ ਇਨਾਮ ਜਿੱਤੇ ਹਨ ਤੇ ਨਾਮ ਵੀ ਖੱਟਿਆ ਹੈ। ਉਹ 165 ਮਿਲੀਅਨ ਪੌਂਡ ਦੌਲਤ ਦਾ ਮਾਲਕ ਹੈ।ਇਸ ਵਕਤ ਉਹ ਅਮਰੀਕਾ ਵਿਚ ਰਹਿ ਰਿਹਾ ਹੈ ਅਤੇ ਜਲਦੀ ਹੀ ਉਹ ਆਪਣੀ ਪਤਨੀ ਵਿਕਟੋਰੀਆ ਅਤੇ ਚਾਰ ਬੱਚਿਆਂ ਨੂੰ ਲੈ ਕੇ ਲੰਡਨ ਆ ਜਾਵੇਗਾ। ਫੁਟਬਾਲ ਨੇ ਬੈਕਹਮ ਨੂੰ ਬੇਹੱਦ ਦੌਲਤ ਦਿੱਤੀ ਅਤੇ ਉਸ ਦੀਆ ਭਵਿੱਖੀ ਯੋਜਨਾਵਾਂ ਵਿਚ ਸਕੂਲੀ ਵਿਦਿਆਰਥੀਆਂ ਨੂੰ ਫੁਟਬਾਲ ਦੀ ਕੋਚਿੰਗ ਦੇਣਾ ਸ਼ਾਮਲ ਹੈ। ਉਸ ਨੇ ਕਿਹਾ ਕਿ ਮੈਨੂੰ ਪਰਿਵਾਰ ਦਾ ਸਹਿਯੋਗ ਨਾ ਮਿਲਦਾ ਤਾਂ ਮੈਂ ਉਸ ਮੁਕਾਮ ’ਤੇ ਨਾ ਪੁੱਜ ਸਕਦਾ ਜਿੱਥੇ ਅੱਜ ਪੁੱਜਿਆ ਹਾਂ, ਮੈਂ ਪਤਨੀ ਤੇ ਬੱਚਿਆਂ ਦਾ ਦੇਣਦਾਰ ਹਾਂ। ਅੰਤ ਵਿਚ ਉਸ ਨੇ ਕਿਹਾ ਕਿ ਉਹ ਆਪਣੇ ਸਾਥੀ ਖਿਡਾਰੀਆਂ ਤੇ ਨਾਮੀ ਮੈਨੇਜਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਬਦੌਲਤ ਉਸ ਨੇ ਸਿਖਰਾਂ ਛੋਹੀਆਂ ਹਨ।
Posted on February 6th, 2025
Posted on February 5th, 2025
Posted on February 4th, 2025
Posted on February 3rd, 2025
Posted on January 31st, 2025
Posted on January 30th, 2025
Posted on January 29th, 2025
Posted on January 28th, 2025
Posted on January 27th, 2025
Posted on January 24th, 2025
Posted on January 23rd, 2025
Posted on January 22nd, 2025