Posted on May 18th, 2013
ਰਾਜਪੁਰਾ : ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਅੰਮਿ੍ਰਤਸਰ ਤੋਂ ਸਹਿਰਸਾ ਜਾ ਰਹੀ ਜਨਸੇਵਾ ਐਕਸਪ੍ਰੈਸ ਰੇਲ ਗੱਡੀ 'ਚ ਰਾਜਪੁਰਾ ਸਟੇਸਨ ਤੋਂ ਕੁਝ ਪਹਿਲਾਂ ਹਥਿਆਰਬੰਦ ਲੁਟੇਰਿਆਂ ਨੇ ਗੋਲੀਆਂ ਚਲਾ ਕੇ ਤਿੰਨ ਮੁਸਾਫ਼ਰ ਜ਼ਖ਼ਮੀ ਕਰ ਦਿੱਤੇ ਤੇ ਗਹਿਣੇ ਅਤੇ ਨਗਦੀ ਲੁੱਟ ਲਈ। ਜ਼ਖ਼ਮੀਆਂ ਵਿਚ ਇਕ ਬੱਚੀ ਵੀ ਸ਼ਾਮਲ ਹੈ। ਸਾਰੇ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਰਾਜਪੁਰਾ ਦੇ ਏਪੀ ਜੈਨ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਸੁਭਾਸ਼ ਸਾਹਨੀ ਤੇ ਲਖਿੰਦਰ ਸਾਹਨੀ ਵਾਸੀ ਪਿੰਡ ਬਰਦਾਹਾ (ਜ਼ਿਲ੍ਹਾ ਮੋਤੀਹਾਰੀ, ਬਿਹਾਰ) ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਲਖਵਿੰਦਰ ਸਾਹਨੀ ਮਨਜੀਤ ਪਾਸਵਾਨ, ਰਜਿੰਦਰ ਸਾਹਨੀ ਅਤੇ ਬਿ੍ਰਜ ਕਿਸ਼ੋਰ ਸਮੇਤ ਫਗਵਾੜਾ ਤੋਂ ਸਵਾਨ ਜਾਣ ਲਈ ਜਨਸੇਵਾ ਐਕਸਪ੍ਰੈਸ ਗੱਡੀ 'ਤੇ ਸਵਾਰ ਹੋਏ ਸਨ। ਜਦੋ ਗੱਡੀ ਸਰਹਿੰਦ ਰੇਲਵੇ ਸਟੇਸ਼ਨ ਤੋਂ ਚੱਲੀ ਤਾਂ ਰੇਲ ਗੱਡੀ 'ਚ ਦੋ ਮੋਨੇ ਨੌਜਵਾਨ ਸਵਾਰ ਹੋ ਗਏ ਜਿਨ੍ਹਾਂ ਵਿਚੋਂ ਇਕ ਨੇ ਹੱਥ ਵਿਚ ਪਿਸਤੌਲ ਫੜਿਆ ਹੋਇਆ ਸੀ। ਇਨ੍ਹਾਂ ਨੇ ਸਵਾਰੀਆਂ ਤੋਂ ਪਿਸਤੌਲ ਦੇ ਜ਼ੋਰ 'ਤੇ ਨਗਦੀ ਤੇ ਗਹਿਣੇ ਲੁੱਟਣੇ ਸ਼ੁਰੂ ਕਰ ਦਿਤੇ। ਕਈ ਸਵਾਰੀਆਂ ਨੇ ਚੁੱਪ-ਚਪੀਤੇ ਉਕਤ ਲੁਟੇਰਿਆਂ ਨੂੰ ਨਗਦੀ ਤੇ ਗਹਿਣੇ ਸੌਂਪ ਦਿਤੇ। ਜਦੋਂ ਲੁਟੇਰਿਆਂ ਦੀ ਇਸ ਕਾਰਵਾਈ ਦਾ ਸੁਭਾਸ਼ ਸਾਹਨੀ ਤੇ ਲਖਵਿੰਦਰ ਸਾਹਨੀ ਨਾਂ ਦੇ ਮੁਸਾਿਫ਼ਰਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਸੁਭਾਸ਼ ਦੇ ਪੇਟ ਵਿਚ, ਇਕ ਲਖਵਿੰਦਰ ਦੇ ਸਿਰ ਵਿਚ ਅਤੇ ਇਕ ਗੋਲੀ ਨਾਲ ਬੈਠੀ ਗਿਆਰਾ ਸਾਲਾਂ ਦੀ ਲੜਕੀ ਕਾਜਲ ਪੱੁਤਰੀ ਮੁਨੀਸ਼ ਦੇ ਲੱਗੀ ਤੇ ਇਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੇ ਦੱਸਿਆ ਕਿ ਇਹ ਘਟਨਾ ਰੇਲ ਗੱਡੀ ਦੇ ਰਾਜਪੁਰਾ ਸਟੇਸ਼ਨ 'ਤੇ ਪੁੱਜਣ ਤੋਂ ਕੁਝ ਸਮਾਂ ਪਹਿਲਾਂ ਵਾਪਰੀ। ਜਦੋਂ ਗੱਡੀ ਸਟੇਸ਼ਨ 'ਤੇ ਰੁਕਣ ਲਈ ਹੌਲੀ ਹੋਈ ਤਾਂ ਦੋਵੇ ਲੁਟੇਰੇ ਸੁਭਾਸ਼ ਤੇ ਲਖਵਿੰਦਰ ਕੋਲੋ 6500 ਰੁਪਏ ਤੇ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਇਸ ਘਟਨਾ ਦਾ ਰੇਲ ਗੱਡੀ 'ਚ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਕੁਝ ਵੀ ਪਤਾ ਨਾ ਲੱਗਾ।
ਰੇਲਵੇ ਸਟੇਸ਼ਨ 'ਤੇ ਗੱਡੀ ਰੁਕਣ 'ਤੇ ਜ਼ਖ਼ਮੀਆਂ ਅਤੇ ਉਨ੍ਹਾਂ ਦੇ ਨਾਲ ਦੇ ਸਾਥੀਆਂ ਦਾ ਚੀਕ-ਚਿਹਾੜਾ ਸੁਣ ਕੇ ਜੀਆਰਪੀ ਪੁਲਸ ਚੌਕੀ ਰਾਜਪੁਰਾ ਦੀ ਪੁਲਸ ਮੌਕੇ 'ਤੇ ਪੁੱਜੀ ਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਸੁਭਾਸ਼ ਨੂੰ ਰਜਿੰਦਰ ਹਸਪਤਾਲ ਪਟਿਆਲਾ ਭੇਜ ਦਿੱਤਾ ਜਦ ਕਿ 11 ਸਾਲਾ ਬੱਚੀ ਕਾਜਲ ਨੂੰ ਰੇਲ ਗੱਡੀ ਦੇ ਅਗਲੇ ਸਫਰ 'ਤੇ ਰਵਾਨਾ ਹੋਣ ਕਾਰਨ ਇਥੋ ਦੇ ਸਟੇਸ਼ਨ 'ਤੇ ਉਤਾਰਿਆ ਨਹੀ ਜਾ ਸਕਿਆ 'ਤੇ ਉਹ ਅੰਬਾਲਾ ਪਹੁੰਚ ਗਈ ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ। ਲਖਿੰਦਰ ਰਾਜਪੁਰਾ ਦੇ ਹਸਪਤਾਲ ਵਿਚ ਹੀ ਇਲਾਜ ਅਧੀਨ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਲੁੱਟੇ ਗਏ ਗਹਿਣਿਆਂ ਅਤੇ ਨਗਦੀ ਦੀ ਅਜੇ ਤਕ ਸਹੀ ਜਾਣਕਾਰੀ ਨਹੀ ਮਿਲੀ। ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਧਾਰਾ 382, 307 ਅਤੇ ਆਮਰਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
Posted on March 21st, 2025
Posted on March 20th, 2025
Posted on March 19th, 2025
Posted on March 18th, 2025
Posted on March 17th, 2025
Posted on March 14th, 2025
Posted on March 13th, 2025
Posted on March 12th, 2025
Posted on March 11th, 2025
Posted on March 10th, 2025
Posted on March 7th, 2025
Posted on March 7th, 2025