Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਫ੍ਰੈਂਡਸ਼ਿਪ ਦੀ ਤੀਜੀ ਵਾਰ ਰਿਕਵੇਸਟ ‘ਤੇ ਜੇਲ ਹੋਵੇਗੀ

Posted on May 18th, 2013

ਨਵੀਂ ਦਿੱਲੀ- ਸ਼ੋਸ਼ਲ ਨੈਟਵਰਕਿੰਗ ਸਾਈਟਸ ਜਾਂ ਬਲਾਗ ‘ਤੇ ਇਤਰਾਜ਼ ਯੋਗ ਟਿੱਪਣੀਆਂ ਲਈ ਕਿਸੇ ਵੀ ਵਿਅਕਤੀ ਨੂੰ ਸੀਨੀਅਰ ਪੁਲਸ ਅਧਿਕਾਰੀ ਦੀ ਆਗਿਆ ਦੇ ਬਗੈਰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਹਾਲ ਹੀ ਵਿੱਚ ਸਾਹਮਣੇ ਆਏ ਕਈ ਮਾਮਲਿਆਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਕੱਲ੍ਹ ਰਾਜਾਂ ਨੂੰ ਇਸ ਬਾਰੇ ਕੇਂਦਰ ਦੀ ਐਡਵਾਈਜ਼ਰੀ ਦਾ ਸਖਤੀ ਨਾਲ ਪਾਲਣ ਕਰਨ ਦਾ ਹੁਕਮ ਦਿੱਤਾ।

ਸੁਪਰੀਮ ਕੋਰਟ ਦੇ ਇਸ ਹੁਕਮ ਦੇ ਬਾਅਦ ਆਈ ਟੀ ਐਕਟ ਦੀ ਧਾਰਾ 66ਏ (ਇਤਰਾਜ਼ ਯੋਗ ਟਿੱਪਣੀਆਂ ਨਾਲ ਸੰਬੰਧਤ) ਵਿੱਚ ਗ੍ਰਿਫਤਾਰੀ ਦੇ ਬਾਰੇ ਕੇਂਦਰ ਸਰਕਾਰ ਵੱਲੋਂ ਬੀਤੀ 9 ਜਨਵਰੀ ਨੂੰ ਜਾਰੀ ਕੀਤੀ ਐਡਵਾਈਜ਼ਰੀ ਦਾ ਪਾਲਣ ਕਰਨਾ ਰਾਜਾਂ ਲਈ ਜ਼ਰੂਰੀ ਹੋ ਗਿਆ ਹੈ। ਕੇਂਦਰ ਸਰਕਾਰ ਨੇ ਫੇਸਬੁੱਕ ‘ਤੇ ਬਾਲ ਠਾਕਰੇ ਬਾਰੇ ਟਿੱਪਣੀ ਕਰਨ ਵਾਲੀਆਂ ਮਹਾਰਾਸ਼ਟਰ ਦੀਆਂ ਦੋ ਲੜਕੀਆਂ ਦੀ ਗ੍ਰਿਫਤਾਰੀ ਅਤੇ ਕਾਰਟੂਨਿਸਟ ਅਸੀਮ ਤਿ੍ਰਵੇਦੀ ਦੀ ਗ੍ਰਿਫਤਾਰੀ ‘ਤੇ ਦੇਸ਼ ਭਰ ਵਿੱਚ ਉਠੇ ਤੂਫਾਨ ਤੋਂ ਬਾਅਦ ਐਡਵਾਈਜ਼ਰੀ ਜਾਰੀ ਕੀਤੀ ਸੀ। ਇਸ ਦੇ ਮੁਤਾਬਕ ਕਿਸੇ ਨੂੰ ਆਈ ਟੀ ਐਕਟ ਦੀ ਧਾਰਾ 66ਏ ਵਿੱਚ ਗ੍ਰਿਫਤਾਰ ਕਰਨ ਤੋਂ ਪਹਿਲਾਂ ਮਹਾਨਗਰਾਂ ਵਿੱਚ ਡਿਪਟੀ ਕਮਿਸ਼ਨਰ ਆਫ ਪੁਲਸ (ਡੀ ਸੀ ਪੀ) ਜਾਂ ਜ਼ਿਲਾ ਪੱਧਰ ‘ਤੇ ਪੁਲਸ ਅਧਿਕਾਰੀ (ਐਸ ਐਸ ਪੀ) ਤੋਂ ਆਗਿਆ ਲੈਣੀ ਹੋਵੇਗੀ। ਅਜੇ ਤੱਕ ਰਾਜ ਸਰਕਾਰਾਂ ਕੇਂਦਰ ਸਰਕਾਰ ਦੀ ਇਸ ਐਡਵਾਈਜ਼ਰੀ ਨੂੰ ਸਖਤੀ ਨਾਲ ਲਾਗੂ ਨਹੀਂ ਕਰ ਰਹੀਆਂ ਸਨ। ਬੀਤੇ ਐਤਵਾਰ ਆਂਧਰਾ ਪ੍ਰਦੇਸ਼ ਵਿੱਚ ਗੈਰ ਸਰਕਾਰੀ ਸੰਗਠਨ ਪੀ ਯੂ ਸੀ ਐਲ ਦੀ ਵਰਕਰ ਜੈਯਾ ਵਿੰਧਿਆਲਿਆ ਨੂੰ ਫੇਸਬੁੱਕ ‘ਤੇ ਤਾਮਿਲ ਨਾਡੂ ਦੇ ਰਾਜਪਾਲ ਕੇ. ਰੋਸਈਆ ਤੇ ਆਂਧਰਾ ਪ੍ਰਦੇਸ਼ ਦੇ ਇੱਕ ਵਿਧਾਇਕ ਦੇ ਖਿਲਾਫ ਇਤਰਾਜ਼ ਯੋਗ ਟਿੱਪਣੀ ਕਰਨ ‘ਤੇ ਗ੍ਰਿਫਤਾਰ ਕਰ ਲਿਆ ਗਿਆ ਸੀ।

ਕਾਨੂੰਨ ਦੀ ਵਿਦਿਆਰਥਣ ਸ਼੍ਰੇਆ ਸਿੰਘਲ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕਰਕੇ ਆਈ ਟੀ ਐਕਟ ਦੀ ਧਾਰਾ 66ਏ ਹੇਠ ਇਸ ਤਰ੍ਹਾਂ ਦੀਆਂ ਗ੍ਰਿਫਤਾਰੀਆਂ ‘ਤੇ ਰੋਕ ਲਾਉਣ ਦੀ ਬੇਨਤੀ ਕੀਤੀ ਸੀ। ਜਸਟਿਸ ਬੀ ਐਸ ਚੌਹਾਨ ਅਤੇ ਦੀਪਕ ਮਿਸ਼ਰਾ ਦੀ ਬੈਂਚ ਨੇ ਸ਼੍ਰੇਆ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਹੁਕਮ ਜਾਰੀ ਕੀਤਾ। ਸੁਪਰੀਮ ਕੋਰਟ ਨੇ ਆਨਲਾਈਨ ਇਤਰਾਜ਼ ਯੋਗ ਟਿੱਪਣੀਆਂ ਕਰਨ ਵਾਲਿਆਂ ਦੀ ਗ੍ਰਿਫਤਾਰੀ ‘ਤੇ ਪੂਰੀ ਤਰ੍ਹਾਂ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਕੋਰਟ ਨੇ ਕਿਹਾ, ਅਸੀਂ ਆਈ ਟੀ ਐਕਟ ਦੀ ਧਾਰਾ 66ਏ ਹੇਠ ਗ੍ਰਿਫਤਾਰੀ ‘ਤੇ ਪੂਰੀ ਤਰ੍ਹਾਂ ਰੋਕ ਨਹੀਂ ਲਾ ਸਕਦੇ, ਕਿਉਂਕਿ ਇਸ ਧਾਰਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਨ ਵਾਲੇ ਬੈਂਚ ਨੇ ਵੀ ਕਾਨੂੰਨ ‘ਤੇ ਅੰਤਿਮ ਰੋਕ ਨਹੀਂ ਲਾਈ।

ਓਧਰ ਉਤਰ ਪ੍ਰਦੇਸ਼ ਦੇ ਮੇਰਠ ਤੋਂ ਖਬਰ ਹੈ ਕਿ ਰਾਜ ਦੇ ਡੀ ਜੀ ਪੀ ਨੇ ਵਧਦੇ ਸਾਈਬਰ ਕ੍ਰਾਈਮ ਦੇ ਗਰਾਫ ਨੂੰ ਰੋਕਣ ਲਈ ਨਵਾਂ ਸਰਕੂਲਰ ਜਾਰੀ ਕੀਤਾ ਹੈ। ਇਸ ਸਰਕੂਲਰ ਮੁਤਾਬਕ ਇੱਕ ਨਵੀਂ ਗੱਲ ਇਹ ਹੈ ਕਿ ਫੇਸਬੁੱਕ ‘ਤੇ ਕਿਸੇ ਲੜਕੀ ਨੂੰ ਤੀਜੀ ਵਾਰ ਫ੍ਰੈਂਡਸਿ਼ਪ ਰਿਕਵੇਸਟ ਭੇਜਣ ‘ਤੇ ਜੇਲ ਹੋ ਸਕਦੀ ਹੈ। ਲੜਕੀ ਦੀ ਸ਼ਿਕਾਇਤ ‘ਤੇ ਦੋਸ਼ੀ ਖਿਲਾਫ ਸੂਚਨਾ ਟੈਕਨਾਲੋਜੀ ਐਕਟ ਦੀ ਧਾਰਾ 66ਏ ਹੇਠ ਮੁਕੱਦਮਾ ਦਰਜ ਕੀਤਾ ਜਾਵੇਗਾ ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਹੋਵੇਗਾ। ਸੋਸ਼ਲ ਨੈਟਵਰਕਿੰਗ ਸਾਈਟਸ ‘ਤੇ ਵਧਦੇ ਅਪਰਾਧਾਂ ‘ਤੇ ਰੋਕ ਲਾਉਣ ਲਈ ਉਤਰ ਪ੍ਰਦੇਸ਼ ਪੁਲਸ ਨੇ ਨੋਟਿਸ ਲਿਆ।



Archive

RECENT STORIES

ਡੇਰਾ ਸਿਰਸਾ, ਬਾਦਲ ਤੇ ਸੈਣੀ ਬੇਅਦਬੀਆਂ ਤੇ ਗੋਲੀਕਾਂਡ ਲਈ ਜ਼ਿੰਮੇਵਾਰ- ਜਸਟਿਸ ਰਣਜੀਤ ਸਿੰਘ (ਸੇਵਾਮੁਕਤ) ਨੇ ਕਿਤਾਬ 'ਚ ਖੋਲ੍ਹੇ ਭੇਦ

Posted on January 19th, 2022

Addressing Unpermitted & Illegal Construction in Surrey

Posted on January 18th, 2022

ਮਜੀਠੀਆ ਅਤੇ ਨਵਜੋਤ ਸਿੱਧੂ ਦੀ ਹੋ ਸਕਦੀ ਹੈ ਸਿੱਧੀ ਟੱਕਰ

Posted on January 11th, 2022

ਨਵਾਂ ਸਾਲ ਮੁਬਾਰਕ !

Posted on December 31st, 2021

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਵਿਅਕਤੀ ਬਾਰੇ ਹੁਣ ਤੱਕ ਇਹ ਕੁਝ ਪਤਾ ਲੱਗਾ

Posted on December 20th, 2021

ਪੰਜਾਬ ਦਰਦੀ ਸ਼ੌਕੀਨ ਸਿੰਘ ਚੁੱਪਕੀਤੀ ਦੀ ਸੜਕ ਹਾਦਸੇ 'ਚ ਮੌਤ

Posted on December 16th, 2021

ਸਿੱਖਾਂ, ਤਾਮਿਲਾਂ, ਨਾਗਿਆਂ, ਤ੍ਰਿਪੁਰੀਆਂ, ਕਸ਼ਮੀਰੀਆਂ ਨੇ ਕੀਤੀ ਸਾਂਝੀ ਮੰਗ - ਸਾਰੇ ਰਾਜਨੀਤਕ ਕੈਦੀ ਰਿਹਾਅ ਅਤੇ ਕਾਲ਼ੇ ਕਨੂੰਨ ਰੱਦ ਹੋਣ

Posted on December 13th, 2021

ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ 'ਤੇ ਵਿਸ਼ੇਸ਼ : ਮਨੁੱਖੀ ਹੱਕਾਂ ਦਾ ਖੋਹਿਆ ਜਾਣਾ ਹੀ ਹੈ ਬਗ਼ਾਵਤ ਦਾ ਪੈਦਾ ਹੋਣਾ

Posted on December 10th, 2021

ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ਰੱਦ

Posted on December 7th, 2021

ਖੱਟਰ ਨੂੰ ਮਿਲ ਕੇ ਕੈਪਟਨ ਨੇ ਕੀਤਾ ਦਾਅਵਾ : ਸਹਿਯੋਗੀਆਂ ਦੀ ਮਦਦ ਨਾਲ ਪੰਜਾਬ ਵਿੱਚ ਸਰਕਾਰ ਬਣਾਵਾਂਗੇ

Posted on November 29th, 2021

ਸਿੱਖ ਬਣਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ

Posted on November 24th, 2021

ਗਦਰੀਆਂ ਦੀ ਸ਼ਹੀਦੀ ਤੇ ਸਾਂਝੀ ਕਵਿਤਾ ਨਾਲ ਛੇੜ-ਛਾੜ

Posted on November 16th, 2021