Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਯੂ. ਪੀ. ਪੁਲਿਸ ਨੇ ਪੈਟਰੋਲ ਦਾ ਟੀਕਾ ਲਾ ਕੇ ਮਾਰ ਦਿੱਤਾ

Posted on May 19th, 2013

ਲਖਨਊ- ਯੂ. ਪੀ. ਪੁਲਿਸ ਇਕ ਵਾਰ ਫਿਰ ਹੈਵਾਨੀਅਤ ਨੂੰ ਲੈ ਕੇ ਦੋਸ਼ਾਂ ਦੇ ਘੇਰੇ 'ਚ ਹੈ | ਦੋਸ਼ ਹੈ ਕਿ ਏਟਾ 'ਚ ਪੁਲਿਸ ਨੇ ਕਤਲ ਦਾ ਜੁਰਮ ਮੰਨਵਾਉਣ ਲਈ ਦੋ ਨੌਜਵਾਨਾਂ ਨੂੰ ਪੈਟਰੋਲ ਦਾ ਟੀਕਾ ਲਾ ਦਿੱਤਾ | ਇਨ੍ਹਾਂ ਦੋਵਾਂ ਨੌਜਵਾਨਾਂ ਵਿਚੋਂ ਇਕ ਦੀ ਮੌਤ ਹੋ ਗਈ ਤੇ ਦੂਸਰਾ ਹਸਪਤਾਲ 'ਚ ਦਾਖਲ ਹੈ | ਇਸ ਘਟਨਾ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਨੇ ਬੜੀ ਗੰਭੀਰਤਾ ਨਾਲ ਲਿਆ ਹੈ | ਪੁਲਿਸ ਦੇ ਉੱਚ ਅਧਿਕਾਰੀ ਵੀ ਹਰਕਤ 'ਚ ਆ ਗਏ ਹਨ ਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ | ਨਾਲ ਹੀ ਇਸ ਮਾਮਲੇ ਦੀ ਜਾਂਚ ਲਈ ਇਕ ਜਾਂਚ ਟੀਮ ਵੀ ਗਠਿਤ ਕਰ ਦਿੱਤੀ ਗਈ ਹੈ |



Archive

RECENT STORIES