Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੁੜੀਆਂ ਸਪਲਾਈ ਕਰਦਾ ਸੀ ਵਿੰਦੂ

Posted on May 22nd, 2013

ਮੁੰਬਈ : ਸਪਾਟ ਫਿਕਸਿੰਗ ਮਾਮਲੇ ਦਾ ਸੇਕ ਹੁਣ ਆਈਪੀਐਲ ਟੀਮ ਚੇਨੰਈ ਸੁਪਰਕਿੰਗਸ ਦੇ ਮਾਲਕ ਐਨ ਸ੍ਰੀਨਿਵਾਸਨ ਤਕ ਪਹੁੰਚ ਗਿਆ ਹੈ। ਮਾਮਲੇ 'ਚ ਬਾਲੀਵੁੱਡ ਅਦਾਕਾਰ ਵਿੰਦੂ ਦਾਰਾ ਸਿੰਘ ਦੀ ਗਿ੍ਰਫ਼ਤਾਰੀ ਤੇ ਉਸ ਕੋਲੋਂ ਕੀਤੀ ਗਈ ਪੁੱਛਗਿੱਛ 'ਚ ਸ਼੍ਰੀਨਿਵਾਸਨ ਦੇ ਜਵਾਈ ਗੁਰੂਨਾਥ ਮਈਅੱਪਨ ਦਾ ਨਾਂ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਵਿੰਦੂ ਮਈਅੱਪਨ ਨਾਲ ਲਗਾਤਾਰ ਸੰਪਰਕ ਸੀ ਤੇ ਇਕ ਦਿਨ 'ਚ ਦੋਵਾਂ ਦਰਮਿਆਨ ਕਰੀਬ 35 ਵਾਰ ਗੱਲਬਾਤ ਹੁੰਦੀ ਸੀ। ਮਈਅੱਪਨ ਸੀਐਸਕੇ ਦੇ ਸੀਈਓ ਵੀ ਹਨ। ਮੁੰਬਈ ਪੁਲਸ ਉਨ੍ਹਾਂ ਕੋਲੋਂ ਛੇਤੀ ਹੀ ਪੁੱਛਗਿੱਛ ਕਰ ਸਕਦੀ ਹੈ। 

ਸੂਤਰਾਂ ਮੁਤਾਬਕ ਪੁੱਛਗਿੱਛ 'ਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਵਿੰਦੂ ਸੱਟੇਬਾਜ਼ਾਂ ਅਤੇ ਖਿਡਾਰੀਆਂ ਨੂੰ ਕੁੜੀਆਂ ਸਪਲਾਈ ਕਰਦਾ ਸੀ। ਕ੍ਰਾਈਮ ਬ੍ਰਾਂਚ ਦੇ ਸੂਤਰਾਂ ਮੁਤਾਬਕ ਵਿੰਦੂ ਨੇ ਪੁੱਛਗਿੱਛ 'ਚ ਦੱਸਿਆ ਕਿ ਉਹ ਗੁਰੂਨਾਥ ਮਈਅੱਪਨ ਨਾਲ ਪੰਜ ਛੇ ਸਾਲ ਪਹਿਲਾਂ ਇਕ ਪਾਰਟੀ 'ਚ ਮਿਲਿਆ ਸੀ। ਉਦੋਂ ਤੋਂ ਦੋਵੇਂ ਇਕ ਦੂਜੇ ਨੂੰ ਜਾਣਦੇ ਹਨ। ਵਿੰਦੂ ਨੇ ਇਹ ਵੀ ਦੱਸਿਆ ਕਿ ਮਈਅੱਪਨ ਨੂੰ ਕ੍ਰਿਕਟ ਬਾਰੇ ਵਧੇਰੇ ਜਾਣਕਾਰੀ ਨਹੀਂ। ਸੂਤਰਾਂ ਮੁਤਾਬਕ ਅਜੇ ਵੀ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਮਈਅੱਪਨ ਸੱਟੇਬਾਜ਼ੀ ਨਾਲ ਜੁੜਿਆ ਸੀ। ਜਾਂਚ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਵਿੰਦੂ ਨੇ ਮਈਅੱਪਨ ਨੂੰ ਕਈ ਫੋਨ ਕੀਤੇ ਸਨ। ਇਸ ਦਾ ਕਾਰਨ ਜਾਣਨ ਲਈ ਮਈਅੱਪਨ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਉੱਥੇ ਹੀ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਸੱਟੇਬਾਜ਼ੀ ਦੇ ਨਾਲ ਨਾਲ ਕੀ ਕ੍ਰਿਕਟ ਖਿਡਾਰੀਆਂ ਕੋਲ ਵੀ ਵਿੰਦੂ ਕੁੜੀਆਂ ਭੇਜਦੇ ਸਨ। ਉੱਥੇ ਹੀ ਜੁਆਇੰਟ ਪੁਲਸ ਕਮਿਸ਼ਨਰ (ਕ੍ਰਾਈਮ) ਹਿਮਾਂਸ਼ੂ ਰਾਏ ਮੁਤਾਬਕ ਮਰਹੂਮ ਅਦਾਕਾਰ ਦਾਰਾ ਸਿੰਘ ਦਾ ਪੁੱਤਰ ਵਿੰਦੂ ਸੱਟੇਬਾਜ਼ੀ 'ਚ ਪੂਰੀ ਤਰ੍ਹਾਂ ਸ਼ਾਮਲ ਸੀ। ਇਸ ਸਾਲ ਸੱਟੇਬਾਜ਼ੀ ਰਾਹੀਂ ਉਸਨੇ ਕਰੀਬ 17 ਲੱਖ ਰੁਪਏ ਕਮਾਏ ਸਨ। 

ਅਦਾਕਾਰ ਦੇ ਜੁਹੂ ਸਥਿਤ ਘਰ ਦੀ ਤਲਾਸ਼ੀ 'ਚ ਪੁਲਸ ਨੂੰ ਫਰਾਰ ਸੱਟੇਬਾਜ਼ ਪਵਨ ਜੈਪੁਲ ਦੇ ਤਿੰਨ ਮੋਬਾਈਲ ਫੋਨ ਤੇ ਵਿੰਦੂ ਦਾ ਇਕ ਲੈਪਟਾਪ ਅਤੇ ਆਈਪੌਡ ਬਰਾਮਦ ਹੋਏ ਹਨ। ਇਨ੍ਹਾਂ ਦਾ ਡਾਟਾ ਕੱਿਢਆ ਜਾ ਰਿਹਾ ਹੈ। ਰਾਏ ਨੇ ਦੱਸਿਆ ਕਿ ਵਿੰਦੂ ਨੇ ਦੋ ਸੱਟੇਬਾਜ਼ਾਂ ਪਵਨ ਜੈਪੁਰ ਅਤੇ ਸੰਜੇ ਜੈਪੁਰ ਦੀ 17 ਮਈ ਨੂੰ ਮੁੰਬਈ ਤੋਂ ਦੁਬਈ ਭੱਜਣ 'ਚ ਮਦਦ ਕੀਤੀ ਸੀ। 14 ਮਈ ਨੂੰ ਮੁੰਬਈ ਪੁਲਸ ਨੇ ਸੱਟੇਬਾਜ਼ੀ ਦੇ ਕੌਮਾਂਤਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਰਮੇਸ਼ ਵਿਆਸ ਤੇ ਤਿੰਨ ਹੋਰ ਸੱਟੇਬਾਜ਼ਾਂ ਨੂੰ ਗਿ੍ਰਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਗਿ੍ਰਫ਼ਤਾਰੀ ਤੋਂ ਬਚਣ ਲਈ ਹੋਰ ਸੱਟੇਬਾਜ਼ਾਂ ਨੂੰ ਗਿ੍ਰਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਗਿ੍ਰਫ਼ਤਾਰੀ ਤੋਂ ਬਚਣ ਲੀ ਪਵਨ ਤੇ ਸੰਜੇ ਅੰਡਰਗਰਾਉਂਡ ਹੋ ਗਏ ਸਨ। 16 ਮਈ ਨੂੰ ਪਵਨ ਤੇ ਸੰਜੇ ਮੁੰਬਈ ਪੁੱਜੇ ਤੇ ਵਿੰਦੂ ਦੀ ਮਦਦ ਨਾਲ ਜੁਹੂ ਦੇ ਇਕ ਹੋਟਲ 'ਚ ਠਹਿਰੇ। ਇਸ ਤੋਂ ਬਾਅਦ ਵਿੰਦੂ ਦੋਵਾਂ ਨੂੰ ਆਪਣੀ ਕਾਰ ਤੋਂ ਏਅਰਪੋਰਟ ਲੈ ਗਏ, ਜਿੱਤੇ ਦੋਵੇਂ ਦੁਬਾਈ ਭੱਜ ਗਏ। ਸੂਤਰਾਂ ਨੇ ਦੱਸਿਆ ਕਿ ਵਿੰਦੂ 'ਜੈਕ' ਨਾਂ ਤੋਂ ਸੱਟੇਬਾਜ਼ੀ ਕਰਦਾ ਸੀ। ਵਿੰਦੂ ਪਿਛਲੇ ਸੱਤ ਅੱਠ ਸਾਲ ਤੋਂ ਸੱਟੇਬਾਜ਼ੀ 'ਚ ਸ਼ਾਮਲ ਹੈ। ਉਹ ਹਾਈਪ੍ਰੋਫਾਈਲ ਲੋਕਾਂ ਨੂੰ ਵੀ ਸੱਟਾ ਲੁਆਉਂਦਾ ਸੀ ਤੇ ਜਿੱਤਣ 'ਤੇ ਉਨ੍ਹਾਂ ਕਮੀਸ਼ਨ ਮਿਲਦੀ ਸੀ। ਹਾਲਾਂਕਿ ਸੂਤਰਾਂ ਨੇ ਕਿਸੇ ਦਾ ਨਾਂ ਨਹੀਂ ਲਿਆ। ਇਹ ਪੁੱਛੇ ਜਾਣ 'ਤੇ ਕਿ ਵਿੰਦੂ ਨੇ ਕਿਸੇ ਬਾਲੀਵੁੱਡ ਦੀ ਹਸਤੀ ਦਾ ਨਾਂ ਲਿਆ ਹੈ, ਉਨ੍ਹਾਂ ਕਿਹਾ ਕਿ ਵਿੰਦੂ ਖ਼ੁਦ ਬਾਲੀਵੁੱਡ ਨਾਲ ਜੁੜੇ ਹਨ। ਇਸ ਕਾਰਨ ਉਨ੍ਹਾਂ ਦੇ ਫੋਨ 'ਚ ਇੰਡਸਟਰੀ ਨਾਲ ਜੁੜੇ ਲੋਕਾਂ ਦੇ ਨੰਬਰ ਹੋ ਸਕਦੇ ਹਨ। ਅਜੇ ਤਕ ਫਿਲਮ ਇੰਡਸਟਰੀ ਨਾਲ ਜੁੜੇ ਕਿਸੇ ਸ਼ਖ਼ਸ ਖ਼ਿਲਾਫ਼ ਸੱਟੇਬਾਜ਼ੀ ਜਾਂ ਫਿਕਸਿੰਗ 'ਚ ਸ਼ਾਮਲ ਹੋਣ ਦੇ ਸਬੂਤ ਨਹੀਂ ਮਿਲੇ। ਦੱਸ ਦੇਈਏ ਕਿ ਸੱਟੇਬਾਜ਼ਾਂ ਨਾਲ ਸੰਪਰਕ ਦੇ ਦੋਸ਼ 'ਚ ਬਿਗ ਬਾਸ ਸੀਜ਼ਨ 3 ਦੇ ਜੇਤੂ 49 ਸਾਲਾ ਵਿੰਦੂ ਦਾਰਾ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ।



Archive

RECENT STORIES