Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਨ ਮਰਦਮਸ਼ੁਮਾਰੀ 'ਚ ਸਿੱਖਾਂ ਦੀ ਵੱਖਰੇ ਜਾਤੀ ਸਮੂਹ ਵਜੋਂ ਗਿਣਤੀ ਹੋਵੇਗੀ

Posted on January 15th, 2020


ਵਾਸ਼ਿੰਗਟਨ- ਅਮਰੀਕਾ ਦੀ ਮਰਦਮਸ਼ੁਮਾਰੀ 2020 ਵਿੱਚ ਸਿੱਖਾਂ ਦੀ ਗਿਣਤੀ ਹੁਣ ਭਾਰਤੀਆਂ ਵਜੋਂ ਨਹੀਂ, ਬਲਕਿ ਅਮਰੀਕਨ ਸਿੱਖਾਂ ਵਜੋਂ ਹੋਵੇਗੀ। ਪਿਛਲੇ 10 ਸਾਲ ਤੋਂ ਅਮਰੀਕਨ ਸਿੱਖ ਇਹ ਮੰਗ ਕਰ ਰਹੇ ਸਨ, ਜੋ ਪੂਰੀ ਹੋ ਗਈ ਹੈ। ਅਮਰੀਕਨ ਸਿੱਖ ਆਪਣੀ ਸਹੀ ਗਿਣਤੀ ਜਾਨਣਾ ਚਾਹੁੰਦੇ ਹਨ ਤੇ ਆਪਣੇ ਆਪ ਨੂੰ ਭਾਰਤੀ ਨਹੀਂ ਕਹਾਉਣਾ ਚਾਹੁੰਦੇ। ਜਦ ਸਰਕਾਰ ਸਹੂਲਤਾਂ ਦਿੰਦੀ ਹੈ ਜਾਂ ਫੰਡਿੰਗ ਹੁੰਦੀ ਹੈ ਤਾਂ ਉਸ ਵਿੱਚ ਇਸ ਨਾਲ ਫਾਇਦਾ ਮਿਲੇਗਾ ਅਤੇ ਦੁਨੀਆ ਪੱਧਰ 'ਤੇ ਸਿੱਖਾਂ ਦੀ ਵੱਖਰੀ ਪਛਾਣ ਬਣੇਗੀ ਕਿ ਸਿੱਖ ਇੱਕ ਵੱਖਰੀ ਨੇਸ਼ਨ ਹਨ, ਅੱਡ ਕੌਮ ਹਨ।

ਸਿੱਖ ਸੁਸਾਇਟੀ ਸੈਨ ਡਿਏਗੋ ਦੇ ਪ੍ਰਧਾਨ ਬਲਜੀਤ ਸਿੰਘ ਨੇ ਇਸ ਨੂੰ ਸਿੱਖ ਭਾਈਚਾਰੇ ਵਲੋਂ ਕੀਤੀ ਸਖ਼ਤ ਘਾਲਣਾ ਦੀ ਸ਼ਾਨਦਾਰ ਪ੍ਰਾਪਤੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੇਵਲ ਸਿੱਖ ਭਾਈਚਾਰੇ ਨੂੰ ਹੀ ਨਹੀਂ ਸਗੋਂ ਹੋਰ ਫ਼ਿਰਕਿਆਂ ਲਈ ਵੀ ਅਮਰੀਕਾ 'ਚ ਕੌਮੀ ਤੌਰ 'ਤੇ ਅੱਗੇ ਵਧਣ ਦਾ ਮੌਕਾ ਮਿਲੇਗਾ। ਯੂਨਾਈਟਿਡ ਸਿੱਖਜ਼ ਵਲੋਂ ਪਹਿਲੀ ਵਾਰ ਇਕ ਇਕ ਘੱਟ-ਗਿਣਤੀ ਭਾਈਚਾਰੇ ਦੀ ਅਮਰੀਕਾ ਦੀ ਜਨਗਣਨਾ ਦੌਰਾਨ ਵੱਖਰੇ ਤੌਰ 'ਤੇ ਗਿਣਤੀ ਕੀਤੇ ਜਾਣ ਨੂੰ ਇਕ ਇਤਿਹਾਸਕ ਕਦਮ ਦੱਸਿਆ ਗਿਆ ਹੈ। ਇਸ ਲਈ ਯੂਨਾਈਟਿਡ ਸਿੱਖਜ਼ ਦੇ ਇਕ ਵਫਦ ਵਲੋਂ ਪਿਛਲੇ ਸਮੇਂ ਦੌਰਾਨ ਕਈ ਵਾਰ ਤੇ 6 ਜਨਵਰੀ ਆਖਰੀ ਵਾਰ ਅਮਰੀਕੀ ਜਨਗਣਨਾ ਕਰਨ ਵਾਲਿਆਂ ਨਾਲ ਬੈਠਕਾਂ ਕੀਤੀ ਗਈ ਸਨ। ਯੂਨਾਈਟਿਡ ਸਿੱਖਜ਼ ਨਾਲ ਕੰਮ ਕਰਨ ਵਾਲੇ ਅਮਰੀਕੀ ਜਨਗਣਨਾ ਦੇ ਡਿਪਟੀ ਡਾਇਰੈਕਟਰ ਰੋਨ ਜਰਮਿਨ ਨੇ ਦੱਸਿਆ ਕਿ ਅਸੀਂ ਇਸ ਬਦਲਾਅ ਨਾਲ ਸਿੱਖ ਭਾਈਚਾਰੇ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਸਮਝ ਸਕਦੇ ਹਾਂ।

ਇੰਗਲੈਂਡ 'ਚ ਵੀ ਸਿੱਖਾਂ ਦੀ ਸਰਕਾਰ ਨਾਲ ਇਹੀ ਕਨੂੰਨੀ ਲੜਾਈ ਚੱਲ ਰਹੀ ਹੈ। ਇੰਗਲੈਂਡੀਏ ਸਿੱਖਾਂ ਦੀ ਤੀਜੀ-ਚੌਥੀ ਪੀੜੀ ਚੱਲ ਪਈ ਹੈ, ਉਹ ਕਦੇ ਭਾਰਤੀ ਨਗਰਿਕ ਨਹੀਂ ਰਹੇ, ਉਹ ਬ੍ਰਿਟਿਸ਼ ਜੰਮਪਲ ਸਿੱਖ ਹਨ, ਇਸ ਲਈ ਉਹ ਮੰਗ ਕਰ ਰਹੇ ਹਨ ਕਿ ਮਰਦਮਸ਼ੁਮਾਰੀ ਵੇਲੇ ਉਨ੍ਹਾਂ ਨੂੰ ਭਾਰਤੀ ਵਾਲੇ ਖਾਨੇ 'ਚ ਰਹਿਣ ਲਈ ਮਜਬੂਰ ਨਾ ਕੀਤਾ ਜਾਵੇ ਬਲਕਿ ਸਿੱਖਾਂ ਲਈ ਅੱਡ ਖਾਨਾ ਬਣਾਇਆ ਜਾਵੇ। ਉਹ ਭਾਰਤੀ ਸਿੱਖ ਨਹੀਂ, ਬਰਤਾਨਵੀ ਸਿੱਖ ਕਹਾਉਣਾ ਚਾਹੁੰਦੇ ਹਨ।Archive

RECENT STORIES

ਬੈਰੂਤ ਧਮਾਕੇ 'ਚ ਹੋਈ ਤਬਾਹੀ ਸੈਟੇਲਾਈਟ ਤਸਵੀਰਾਂ ਦੀ ਜ਼ਬਾਨੀ

Posted on August 5th, 2020

ਮੰਦਰ ਸਮਾਗਮ ਵਿੱਚ ਸ਼ਾਮਿਲ ਨਾ ਹੋ ਕੇ ਸਮੁੱਚੀ ਕੌਮ ਨੇ ਹਿੰਦੂਤਵੀ ਤਾਕਤਾਂ ਨੂੰ ਸਪਸ਼ਟ ਮੈਸੇਜ ਦਿੱਤਾ, ਸਿੱਖ ਹਿੰਦੂਤਵ ਦਾ ਹਿੱਸਾ ਨਹੀਂ- ਗਜਿੰਦਰ ਸਿੰਘ, ਦਲ ਖਾਲਸਾ

Posted on August 5th, 2020

ਲਿਬਨਾਨ ਦੀ ਰਾਜਧਾਨੀ ਬੈਰੂਤ 'ਚ ਹੋਇਆ ਬਹੁਤ ਵੱਡਾ ਧਮਾਕਾ (ਦੇਖੋ ਵੀਡੀਓ)

Posted on August 4th, 2020

ਕੌਮੀ ਏਕਤਾ, ਭਾਈਚਾਰੇ ਤੇ ਸੱਭਿਆਚਾਰਕ ਸਾਂਝ ਦੀ ਵੱਡੀ ਮਿਸਾਲ ਬਣੇਗਾ ਰਾਮ ਮੰਦਿਰ ਭੂਮੀ ਪੂਜਾ ਸਮਾਗਮ- ਪ੍ਰਿਯੰਕਾ ਗਾਂਧੀ

Posted on August 4th, 2020

ਜ਼ਖਮਾਂ 'ਤੇ ਲੂਣ: ਟਾਈਮਜ਼ ਸੁਕੇਅਰ ਦੀਆ ਸਕਰੀਨਾਂ ‘ਤੇ ਚੱਲਣਗੇ ਰਾਮ ਮੰਦਰ ਦੇ ਇਸ਼ਤਿਹਾਰ

Posted on August 4th, 2020

ਟਿਕਟੌਕ ਚਲਦੀ ਰੱਖਣੀ ਤਾਂ 45 ਦਿਨਾਂ 'ਚ ਮਾਈਕਰੋਸੌਫਟ ਖਰੀਦ ਲਵੇ

Posted on August 3rd, 2020

2004 'ਚ ਜਥੇਦਾਰਾਂ ਨੇ ਰਾਸ਼ਟਰੀ ਸਵੈਮ ਸੰਘ ਅਤੇ ਰਾਸ਼ਟਰੀ ਸਿੱਖ ਸੰਗਤ ਨੂੰ ਐਲਾਨਿਆ ਸੀ ਪੰਥ ਵਿਰੋਧੀ

Posted on August 3rd, 2020

ਸਿੱਖ ਛੁਡਾਵਣ ਹੈ ਵੱਡ ਧਰਮ॥ ਗਊ ਬ੍ਰਾਹਮਣ ਤੇ ਸੌ ਗੁਣਾ ਵੱਡੋ ਕਰਮ॥

Posted on August 1st, 2020

ਟਰੰਪ ਵਲੋਂ ਟਿਕਟੌਕ 'ਤੇ ਪਾਬੰਦੀ ਦਾ ਐਲਾਨ

Posted on July 31st, 2020

ਢੀਂਡਸਾ ਨੇ ਸੁਖਬੀਰ ਬਾਦਲ ’ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਦੇ ਦੋਸ਼ ਲਾਏ

Posted on July 31st, 2020

ਸ਼ਹੀਦ ਊਧਮ ਸਿੰਘ ਅਡਵਾਇਰ ਕਾਂਡ ਤੋਂ ਵੀ ਬਹੁਤ ਵੱਡੇ ਕਿਰਦਾਰ ਦਾ ਮਾਲਕ ਸੀ

Posted on July 31st, 2020

ਸਹੋਤਾ ਐਂਡ ਸਹੋਤਾ ਸ਼ੋਅ: ਵੀਰਵਾਰ 30 ਜੁਲਾਈ 2020 / Sahota and Sahota Show: Thursday July 30th 2020

Posted on July 31st, 2020