Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ‘ਚ ਸਾਰੇ ਕੱਚੇ ਲੋਕ ਪੱਕੇ ਕਰ ਦਿੱਤੇ ਜਾਣਗੇ?

Posted on June 27th, 2020

ਪਿਛਲੇ ਤਕਰੀਬਨ ਦੋ ਹਫ਼ਤਿਆਂ ਤੋਂ ਇਹ ਸਵਾਲ ਬਹੁਤ ਲੋਕ ਕਰ ਰਹੇ ਹਨ। ਫ਼ੋਨ ਜਾਂ ਮੈਸੇਜ ਆਉਂਦੇ ਹਨ ਕਿ ਕੈਨੇਡਾ ਸਰਕਾਰ ਵਰਕ ਪਰਮਿਟ ਵਾਲਿਆਂ ਨੂੰ ਤੁਰੰਤ ਪੱਕੇ ਕਰ ਰਹੀ ਹੈ? ਕੋਈ ਪੁੱਛਦਾ ਕਿ ਮਾਂਟਰੀਆਲ ਸਾਰੇ ਰਫਿਊਜੀ ਪੱਕੇ ਕਰਨ ਲੱਗੇ? ਕੋਈ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਅਜਿਹਾ ਸਵਾਲ ਕਰਦਾ।

ਕੈਨੇਡਾ ‘ਚ ਪੱਕੇ ਹੋਣਾ ਮਤਲਬ ਪੀ. ਆਰ. ਹੋਣਾ ਇੱਕ ਜਾਇਜ਼ ਅਤੇ ਸੰਭਵ ਸੁਪਨਾ ਹੈ। ਲੱਖਾਂ ਲੋਕਾਂ ਨੇ ਇਹ ਸੁਪਨਾ ਦੇਖਿਆ ਤੇ ਉਨ੍ਹਾਂ ਦਾ ਸੁਪਨਾ ਪੂਰਾ ਵੀ ਹੋਇਆ। ਰੱਬ ਕਰੇ ਹੁਣ ਦੇ ਸਾਰੇ ਕੱਚੇ ਵੀ ਜਲਦ ਪੱਕੇ ਹੋਣ। ਕੱਚੇ ਤੋਂ ਪੱਕੇ ਹੋਣ ਦੀ ਤਾਂਘ ਅਤੇ ਚੀਸ ਓਹੀ ਸਮਝ ਸਕਦਾ, ਜੋ ਕਦੇ ਕੱਚੇ ਤੋਂ ਪੱਕਾ ਹੋਇਆ।

ਪਰ ਦੋਸਤੋ! ਹਾਲੇ ਤੱਕ ਕੈਨੇਡਾ ਸਰਕਾਰ ਨੇ ਅਜਿਹਾ ਕੋਈ ਵੀ ਐਲਾਨ ਨਹੀਂ ਕੀਤਾ ਕਿ ਉਹ ਕਰੋਨਾ ਕਾਰਨ ਘਟੀ ਇਮੀਗਰੇਸ਼ਨ ਦੀ ਪੂਰਤੀ ਲਈ ਸਾਰੇ ਕੱਚਿਆਂ ਨੂੰ ਪੱਕਾ ਕਰਨ ਜਾ ਰਹੇ ਹਨ।

ਇਸ ਸਾਲ ਕੈਨੇਡਾ ਨੇ ਕੁੱਲ 340,000 ਦੇ ਕਰੀਬ ਪੱਕੇ ਲੋਕ ਸੱਦਣੇ ਸਨ ਪਰ ਇਮੀਗਰੇਸ਼ਨ ਦਫਤਰ ਅਤੇਫਲਾਈਟਾਂ ਬੰਦ ਹੋਣ ਕਾਰਨ ਇਹ ਟੀਚਾ ਪੂਰਾ ਹੋਣਾ ਸੰਭਵ ਨਹੀਂ। ਸ਼ਾਇਦ ਇਸਤੋਂ ਅੱਧੇ ਹੀ ਆ ਸਕਣ। ਪਰ ਹਾਲੇ ਕਿਤੇ ਵੀ ਕੈਨੇਡਾ ਸਰਕਾਰ ਨੇ ਇਹ ਨਹੀਂ ਕਿਹਾ ਕਿ ਉਹ ਇਹ ਟੀਚਾ ਪੂਰਾ ਕਰਨ ਲਈ ਕੈਨੇਡਾ ਰਹਿੰਦੇ ਕੱਚੇ ਲੋਕਾਂ ਨੂੰ ਪੱਕੇ ਕਰਨ ਜਾ ਰਹੇ ਹਨ।

ਸਟੂਡੈਂਟ, ਵਰਕ ਪਰਮਿਟ ਵਾਲੇ, ਰਫਿਊਜੀ ‘ਤੇ ਹੋਰਾਂ ‘ਚੋਂ ਬਹੁਗਿਣਤੀ ਹਰ ਹਾਲ “ਸਮਾਂ ਪਾ ਕੇ” ਕੈਨੇਡਾ ‘ਚ ਪੱਕੇ ਹੋ ਜਾਣਗੇ। ਆਪਣਾ ਰਿਕਾਰਡ ਸਾਫ਼ ਰੱਖਣਾ, ਸਮੇਂ ਸਿਰ ਟੈਕਸ ਭਰਨਾ, ਚੰਗੇ ਸ਼ਹਿਰੀ ਬਣਨਾ ਸਹਾਈ ਹੋਵੇਗਾ। ਪਰ ਹੁਣੇ ਹੀ ਪੱਕੇ ਕਰਨ ਵਾਲੀ ਗੱਲ ਹਾਲ ਦੀ ਘੜੀ ਅਫ਼ਵਾਹ ਹੈ।

ਰੱਬ ਕਰੇ ਇਹ ਅਫ਼ਵਾਹ ਕਦੇ ਨਾ ਕਦੇ ਸੱਚ ਹੋ ਜਾਵੇ, ਸਾਰੇ ਜਲਦੀ ਸੈੱਟ ਹੋਣ, ਇਹੋ ਅਰਦਾਸ ਹੈ।

ਪਰ ਇਸ ਅਫ਼ਵਾਹ ਮਗਰ ਲੱਗ ਕੇ ਕਿਸੇ ਏਜੰਟ ਨੂੰ ਪੈਸੇ ਨਾ ਦੇ ਦਿਓ। ਵਿਚਾਰ ਕਰ ਲਿਓ।

-ਗੁਰਪ੍ਰੀਤ ਸਿੰਘ ਸਹੋਤਾArchive

RECENT STORIES

ਕੈਨੇਡੀਅਨ ਪੁਲਿਸ ਮੁਖੀਆਂ ਨੇ ਕੈਨੇਡਾ ਸਰਕਾਰ ਨੂੰ ਨਸ਼ਿਆਂ ਸਬੰਧੀ ਦਿੱਤੀ ਨਿਵੇਕਲੀ ਸਲਾਹ

Posted on July 9th, 2020

ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਵਲੋਂ ਭਾਰਤ ਸਟੇਟ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸਦੇ ਪ੍ਰਮੁੱਖ ਆਗੂ ਅੱਤਵਾਦੀ ਕਰਾਰ

Posted on July 9th, 2020

ਸਰਕਾਰੀ ਹੱਲਾਸ਼ੇਰੀ ਨਾਲ ਸਿੱਖਾਂ ਖਿਲਾਫ ਬੋਲ ਰਿਹੈ ਸੁਧੀਰ ਸੂਰੀ

Posted on July 9th, 2020

ਸੀਬੀਆਈ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਸਿਟ ਵਿਰੁੱਧ ਅਦਾਲਤ 'ਚ ਚਲੀ ਗਈ

Posted on July 8th, 2020

ਨਕਲੀ ਨਸ਼ੇ ਬਣ ਰਹੇ ਨੇ ਓਵਰਡੋਜ਼ ਦਾ ਕਾਰਨ

Posted on July 8th, 2020

ਸਸਕੈਚੂਅਨ 'ਚ ਕਤਲ ਹੋਈ ਪੰਜਾਬਣ ਦੇ ਜੀਜੇ 'ਤੇ ਲੱਗੇ ਕਤਲ ਦੇ ਦੋਸ਼

Posted on July 8th, 2020

ਕਤਲ ਹੋਣ ਤੋਂ ਪਹਿਲਾਂ ਹੀ 'ਕਾਤਲ' ਨੂੰ ਫੜ੍ਹ ਲੈਣ ਵਾਲਾ UAPA

Posted on July 7th, 2020

32 ਮੁਲਕਾਂ ਦੇ 239 ਵਿਗਿਆਨੀਆਂ ਨੇ ਮੰਨਿਆ: ਹਵਾ ਰਾਹੀਂ ਵੀ ਫ਼ੈਲਦਾ ਹੈ ਕਰੋਨਾਵਾਇਰਸ

Posted on July 7th, 2020

ਨਵੇਂ ਲਾਇਸੈਂਸਾਂ ਦੇ ਸਬੰਧ ਵਿਚ ਟਰੱਕਿੰਗ ਕਮਿਸ਼ਨਰ ਦੇ ਸਿਰ ਅੜਾਂਦੇ ਊਠ ਲੱਦਣ ਦਾ ਦੋਸ਼

Posted on July 6th, 2020

ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ‘ਚ ਰਾਮ ਰਹੀਮ ਦਾ ਨਾਮ ਵੀ ਜੋੜਿਆ

Posted on July 6th, 2020

ਕੁਝ ਧਾਰਨਾਵਾਂ, ਜੋ ਅੱਜ ਕੌਮੀ ਤੌਰ 'ਤੇ ਸਾਨੂੰ ਤਬਾਹੋ-ਬਰਬਾਦ ਕਰ ਰਹੀਆਂ ਹਨ!

Posted on July 5th, 2020

ਆਦਤ ਤੋਂ ਮਜਬੂਰ

Posted on July 5th, 2020