Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਮਰਥਨ ਘਟਣ ਕਾਰਨ ਟਰੰਪ ਅੱਧ ਵਿਚਕਾਰ ਹੋ ਸਕਦੇ ਨੇ ਚੋਣਾਂ ਤੋਂ ਲਾਂਭੇ !

Posted on June 30th, 2020


ਵਾਸ਼ਿੰਗਟਨ ਡੀ. ਸੀ. (ਚੜ੍ਹਦੀ ਕਲਾ ਬਿਊਰੋ)- 3 ਨਵੰਬਰ ਨੂੰ ਹੋਣ ਜਾ ਰਹੀਆਂ ਅਮਰੀਕਨ ਰਾਸ਼ਟਰਪਤੀ ਦੀਆਂ ਚੋਣਾਂ 'ਚ ਡੈਮੋਕਰੈਟਕ ਉਮੀਦਵਾਰ ਜੋਅ ਬਾਈਡਨ ਸਰਵੇਖਣਾਂ 'ਚ ਆਪਣੇ ਵਿਰੋਧੀ ਅਤੇ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਤੋਂ ਕਾਫੀ ਅੱਗੇ ਚੱਲ ਰਹੇ ਹਨ, ਜਿਸ ਕਾਰਨ ਟਰੰਪ ਦੀ ਪਾਰਟੀ ਵਿਚਲੇ ਕੁਝ ਲੋਕ ਅਤੇ ਉਸਦਾ ਸਮਰਥਕ ਮੀਡੀਆ ਇਹ ਆਵਾਜ਼ਾਂ ਕੱਢਣ ਲੱਗਾ ਹੈ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਟਰੰਪ  2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਲਾਂਭੇ ਹੋ ਸਕਦੇ ਹਨ। 

ਤਾਜ਼ਾ ਸਰਵੇਖਣਾਂ ਮੁਤਾਬਕ ਟਰੰਪ ਉਨ੍ਹਾਂ ਲਗਭਗ ਰਾਜਾਂ ਵਿਚ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਈਡਨ ਤੋਂ ਪੱਛੜ ਰਹੇ ਹਨ, ਜਿੱਥੇ ਕਿ ਪਿਛਲੀ ਵਾਰ ਉਨ੍ਹਾਂ ਨੂੰ ਕਾਫੀ ਹਮਾਇਤ ਹਾਸਲ ਸੀ।

ਟਰੰਪ ਹਮਾਇਤੀ 'ਫੌਕਸ ਨਿਊਜ਼' ਮੁਤਾਬਕ ਕਿ ਟਰੰਪ ਨੂੰ ਜੇ ਇਹ ਵਿਸ਼ਵਾਸ਼ ਹੋ ਗਿਆ ਕਿ ਉਹ ਜਿੱਤ ਨਹੀਂ ਸਕਦੇ ਤਾਂ ਉਹ ਰਾਸ਼ਟਰਪਤੀ ਚੋਣ ਨਾ ਲੜਨ ਦਾ ਫੈਸਲਾ ਲੈ ਸਕਦੇ ਹਨ। 'ਫੌਕ ਨਿਊਜ਼' ਦੇ ਪੱਤਰਕਾਰ ਚਾਰਲਸ ਗਸਪਰੀਨੋ ਮੁਤਾਬਕ ਉਨ੍ਹਾਂ ਦਾ ਵਾਈਟ ਹਾਊਸ ਵਿਚਲੇ ਕੁਝ ਲੋਕਾਂ ਨਾਲ ਸੰਪਰਕ ਹੈ, ਜੋ ਅਜਿਹਾ ਸੋਚਦੇ ਹਨ। ਅਜਿਹੇ ਮਾਹਰ ਟਰੰਪ ਦੀ ਜਿੱਤ ਦੀਆਂ ਸੰਭਾਵਨਾਵਾਂ ਸਬੰਧੀ ਖਾਸੇ ਚਿੰਤਤ ਹਨ ਗਸਪਰੀਨੋ ਦੇ ਟਵੀਟਾਂ ਮੁਤਾਬਕ ਰਿਪਬਲੀਕਨ ਪਾਰਟੀ ਵਿਚਲੇ ਪ੍ਰਮੁੱਖ ਰਾਜਸੀ ਮਾਹਰ ਦੁਬਿਧਾ ਵਿਚ ਹਨ। ਉਹ ਟਰੰਪ ਦੇ ਦੂਸਰੀ ਵਾਰ ਚੋਣ ਜਿੱਤਣ ਨੂੰ ਬੇਹੱਦ ਔਖਾ ਕਾਰਜ ਮੰਨ ਰਹੇ ਹਨ।

ਕਰੋਨਾ ਵਾਇਰਸ ਦਾ ਟਾਕਰਾ ਕਰਨ 'ਚ ਨਾਕਾਮੀ, ਰੂਸ ਨਾਲ ਨੇੜਤਾ, ਸੰਸਾਰਕ ਮੰਚ ਤੋਂ ਅਮਰੀਕਾ ਨੂੰ ਨਿਖੇੜਨਾ, ਅਮਰੀਕਾ 'ਚ ਨਸਲਵਾਦ ਦਾ ਉੱਭਰਨਾ ਅਤੇ ਅਫ਼ਰੀਕਨ-ਅਮਰੀਕਨ ਲੋਕਾਂ ਦੇ ਰੋਸ ਪ੍ਰਦਰਸ਼ਨ ਵੱਡੇ ਕਾਰਨ ਹਨ, ਜਿਨ੍ਹਾਂ ਕਾਰਨ ਬਹੁਤ ਸਾਰੇ ਅਮਰੀਕਨ ਸੋਚਣ ਲੱਗੇ ਹਨ ਕਿ ਟਰੰਪ ਅਮਰੀਕਾ ਲਈ ਸਹੀ ਰਾਸ਼ਟਰਪਤੀ ਨਹੀਂ ਹੈ।

ਹੋਰ ਤਾਂ ਹੋਰ ਟਰੰਪ ਨੂੰ ਬਜ਼ੁਰਗ ਗੋਰੇ ਵੋਟਰਾਂ ਦੀ ਹਮਾਇਤ ਵੀ ਘਟੀ ਹੈ, ਜੋ ਕਿ ਰਿਪਬਲੀਕਨ ਪਾਰਟੀ ਦੇ ਕੱਟੜ ਸਮਰਥਕ ਮੰਨੇ ਜਾਂਦੇ ਹਨ। 

ਦੂਜੇ ਪਾਸੇ ਰਿਪਬਲੀਕਨ ਸਮਰਥਕ ਇਸ ਨੂੰ ਗਲਤ ਅੰਦਾਜ਼ਾ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਚੋਣ ਵੀ ਲੜੇਗਾ ਅਤੇ ਜਿੱਤੇਗਾ ਵੀ। ਪਹਿਲਾਂ ਨਾਲੋਂ ਵੀ ਵੱਧ ਲੋਕ ਉਸ ਵਿੱਚ ਵਿਸ਼ਵਾਸ ਕਰਦੇ ਹਨ ਕਿਉਂਕਿ ਉਸਨੇ ਅਮਰੀਕਨ ਆਰਥਿਕਤਾ ਪੈਰਾਂ ਸਿਰ ਕੀਤੀ ਅਤੇ ਬਾਹਰਲੇ ਮੁਲਕਾਂ ਨੂੰ ਗਿਆ ਵਪਾਰ ਤੇ ਕਾਰੋਬਾਰ ਵਾਪਸ ਅਮਰੀਕਾ 'ਚ ਲਿਆਂਦਾ ਹੈ।



Archive

RECENT STORIES

ਕੈਨੇਡੀਅਨ ਪੁਲਿਸ ਮੁਖੀਆਂ ਨੇ ਕੈਨੇਡਾ ਸਰਕਾਰ ਨੂੰ ਨਸ਼ਿਆਂ ਸਬੰਧੀ ਦਿੱਤੀ ਨਿਵੇਕਲੀ ਸਲਾਹ

Posted on July 9th, 2020

ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਵਲੋਂ ਭਾਰਤ ਸਟੇਟ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸਦੇ ਪ੍ਰਮੁੱਖ ਆਗੂ ਅੱਤਵਾਦੀ ਕਰਾਰ

Posted on July 9th, 2020

ਸਰਕਾਰੀ ਹੱਲਾਸ਼ੇਰੀ ਨਾਲ ਸਿੱਖਾਂ ਖਿਲਾਫ ਬੋਲ ਰਿਹੈ ਸੁਧੀਰ ਸੂਰੀ

Posted on July 9th, 2020

ਸੀਬੀਆਈ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਸਿਟ ਵਿਰੁੱਧ ਅਦਾਲਤ 'ਚ ਚਲੀ ਗਈ

Posted on July 8th, 2020

ਨਕਲੀ ਨਸ਼ੇ ਬਣ ਰਹੇ ਨੇ ਓਵਰਡੋਜ਼ ਦਾ ਕਾਰਨ

Posted on July 8th, 2020

ਸਸਕੈਚੂਅਨ 'ਚ ਕਤਲ ਹੋਈ ਪੰਜਾਬਣ ਦੇ ਜੀਜੇ 'ਤੇ ਲੱਗੇ ਕਤਲ ਦੇ ਦੋਸ਼

Posted on July 8th, 2020

ਕਤਲ ਹੋਣ ਤੋਂ ਪਹਿਲਾਂ ਹੀ 'ਕਾਤਲ' ਨੂੰ ਫੜ੍ਹ ਲੈਣ ਵਾਲਾ UAPA

Posted on July 7th, 2020

32 ਮੁਲਕਾਂ ਦੇ 239 ਵਿਗਿਆਨੀਆਂ ਨੇ ਮੰਨਿਆ: ਹਵਾ ਰਾਹੀਂ ਵੀ ਫ਼ੈਲਦਾ ਹੈ ਕਰੋਨਾਵਾਇਰਸ

Posted on July 7th, 2020

ਨਵੇਂ ਲਾਇਸੈਂਸਾਂ ਦੇ ਸਬੰਧ ਵਿਚ ਟਰੱਕਿੰਗ ਕਮਿਸ਼ਨਰ ਦੇ ਸਿਰ ਅੜਾਂਦੇ ਊਠ ਲੱਦਣ ਦਾ ਦੋਸ਼

Posted on July 6th, 2020

ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ‘ਚ ਰਾਮ ਰਹੀਮ ਦਾ ਨਾਮ ਵੀ ਜੋੜਿਆ

Posted on July 6th, 2020

ਕੁਝ ਧਾਰਨਾਵਾਂ, ਜੋ ਅੱਜ ਕੌਮੀ ਤੌਰ 'ਤੇ ਸਾਨੂੰ ਤਬਾਹੋ-ਬਰਬਾਦ ਕਰ ਰਹੀਆਂ ਹਨ!

Posted on July 5th, 2020

ਆਦਤ ਤੋਂ ਮਜਬੂਰ

Posted on July 5th, 2020