Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਦਤ ਤੋਂ ਮਜਬੂਰ

Posted on July 5th, 2020


**ਕੁਝ ਸਾਲ ਪਹਿਲਾਂ ਲਿਖਿਆ ਸੀ, ਦੁਬਾਰਾ ਪੇਸ਼ ਹੈ।**

-ਇੱਕ ਬੱਸ ਕੰਡਕਟਰ ਦਾ ਵਿਆਹ ਹੋਣ ਲੱਗਾ ਤਾਂ ਅਨੰਦ ਕਾਰਜ ਤੋਂ ਪਹਿਲਾਂ ਕੁੜੀ ਵਾਲਿਆਂ ਨੇ ਕੁੜੀ ਲਿਆ ਕੇ ਬਰਾਬਰ ਬਿਠਾ ਦਿੱਤੀ। ਕੰਡਕਟਰ ਕਹਿੰਦਾ: ਭਾਈ ਬੀਬਾ, ਲਾਗੇ ਹੋ ਕੇ ਬਹਿ ਜਾਓ, ਕੋਈ ਹੋਰ ਸਵਾਰੀ ਬਹਿ ਜਾਊ ਨਾਲ!

-ਇਸੇ ਤਰਾਂ ਇੱਕ ਮਿਸਤਰੀ ਭਾਈ ਕਿਸੇ ਦੇ ਸਸਕਾਰ 'ਤੇ ਚਲਿਆ ਗਿਆ। ਬਾਕੀ ਸਾਰੇ ਤਾਂ ਚਿਣੀ ਹੋਈ ਚਿਖਾ ਦੇ ਆਲੇ ਦੁਆਲੇ ਮਸੋਸੇ ਜਿਹੇ ਮਨ ਨਾਲ ਖੜੇ, ਉਹ ਆਲੇ ਦੁਆਲੇ ਘੁੰਮ ਘੁੰਮ ਕੇ, ਕਦੇ ਬਹਿ ਕੇ ਚਿਖਾ ਦੇਖੀ ਜਾਵੇ, ਕਦੇ ਖੜ ਕੇ। ਇੱਕ ਕਹਿੰਦਾ ਮਿਸਤਰੀ ਜੀ, ਕੀ ਦੇਖਦੇ ਓ?

ਕਹਿੰਦਾ ਕੁਝ ਨਹੀਂ ਯਾਰ, ਚਿਖਾ ਗੁਣੀਏ 'ਚ ਨਹੀਂ ਚਿਣੀ!

-ਬੰਦਾ ਜਿਹੜਾ ਕੰਮ ਕਰਦਾ ਉਹਦੇ ਬਾਰੇ ਈ ਸੋਚਦਾ ਰਹਿੰਦਾ। ਟੈਕਸੀ ਵਾਲੇ ਘਰ ਨੂੰ ਜਾਂਦੇ ਹੋਏ ਵੀ ਤੇਜ ਤੇਜ ਲਾਇਨਾਂ ਬਦਲੀ ਜਾਣਗੇ, ਜਿੱਦਾਂ ਸਵਾਰੀ ਲਾਹੁਣੀ ਹੁੰਦੀ ਐ ਟਾਇਮ ਨਾਲ।

-ਫਰੇਮਰ ਹਰੇਕ ਦੇ ਘਰ ਜਾ ਕੇ ਇਹੀ ਕਹਿਣਗੇ, ਇੱਥੋਂ ਵਧ ਸਕਦੈ ਘਰ।

-ਕਲੀਨਅੱਪ ਦਾ ਕੰਮ ਕਰਨ ਵਾਲੇ ਅਗਲੇ ਦੇ ਘਰ ਜਾ ਕੇ ਖੂੰਜਿਆਂ ਨੂੰ ਉਂਗਲ ਲਾ ਲਾ ਧੂੜ ਪਈ ਹੋਈ ਚੈੱਕ ਕਰੀ ਜਾਣਗੇ।

-ਫੈਂਸਾਂ ਲਾਉਣ ਵਾਲੇ ਲੱਗੀ ਹੋਈ ਫੈਂਸ ਦੇ ਇੱਕ ਪਾਸੇ ਅੱਖ ਮੀਚ ਕੇ ਦੇਖਣਗੇ ਅਤੇ ਫਿਰ ਕਹਿਣਗੇ, ਸੱਪਣੀ ਵਾਂਗ ਵਲ ਖਾਂਦੀ ਐ ਫੈਂਸ ਤਾਂ। ਸਿੱਧੀ ਲੁਆ ਲੈਂਦੇ ਕਿਸੇ ਕਾਰੀਗਰ ਤੋਂ।

-ਟਾਇਲਾਂ ਲਾਉਣ ਵਾਲੇ ਕਿਸੇ ਹੋਰ ਦੀਆਂ ਲਾਈਆਂ ਟਾਇਲਾਂ ਦੇਖ ਕੇ ਕਹਿਣਗੇ ਆਹ ਟਾਇਲਾਂ ਲਾਈਆਂ ਕਿ ਪਾਥੀਆਂ ਪੱਥੀਆਂ?

-ਆਟੋ-ਬਾਡੀ ਵਾਲੇ ਖੜੀ ਕਾਰ 'ਤੇ ਹੱਥ ਫੇਰ ਕੇ ਕਹਿਣਗੇ ਪੇਂਟ ਹੋਈ ਆ, ਅਗਲਾ ਬੇਸ਼ੱਕ ਨਵੀਂ ਕਢਵਾ ਕੇ ਲਿਆਇਆ ਹੋਵੇ।

-ਵਾਲ ਕੱਟਣ ਵਾਲੇ ਦੇ ਕਿਸੇ ਹੋਰ ਦਾ ਗਾਹਕ ਆ ਜਾਵੇ, ਕਹਿਣਗੇ ਹਰੜਾਂ ਹੀ ਪਾਈਆਂ ਹੋਈਆਂ ਸੀ ਪਿਛਲੀ ਵਾਰ ਤਾਂ, ਹੁਣ ਇੱਕ ਨੰਬਰ ਹੀ ਲਾਉਣਾ ਪਊ ਸਾਈਡਾਂ 'ਤੇ।

-ਟਰੱਕਾਂ ਆਲੇ ਗਰੌਸ (ਕੁੱਲ ਆਮਦਨ) ਬਹੁਤ ਬਣਾਉਂਦੇ ਆ ਗੱਲਾਂ ਗੱਲਾਂ 'ਚ .....ਤੇ ਨਾਲ ਕਹੀ ਜਾਣਗੇ ਬਚਦਾ ਕੁਛ ਨੀ।

-ਜਿਹਨੇ ਘਰ ਖਰੀਦਣਾ ਹੋਵੇ ਉਹ ਕਹੂ, ਘਰ ਤਾਂ ਟੁੱਟ ਗਏ, ਹੋਰ ਕੀਮਤਾਂ ਘਟ ਜਾਣੀਆਂ, ਇੰਟਰਸਟ ਰੇਟ ਈ ਵਧ ਜਾਣੇ ਆ। 1981 'ਚ ਲੋਕ ਇੱਦਾਂ ਈ ਛੱਡ ਛੱਡ ਗਏ ਸੀ।

-ਜਿਹਨੇ ਵੇਚਣਾ ਹੋਵੇ, ਉਹ ਕਹੂ, ਘਰਾਂ ਨੂੰ ਤਾਂ ਅੱਗ ਲੱਗ ਜਾਣੀ ਆ, ਵਿਆਜ ਘਟ ਜਾਣਾ। ਨਾਲੇ ਇੱਡੀਆਂ ਲਾਟਾਂ ਤਾਂ ਹੁਣ ਅਗਾਂਹ ਆਉਣੀਆਂ ਈ ਨਹੀਂ।

- ਰਿਐਲਟਰ ਨੂੰ ਜਦ ਮਰਜ਼ੀ ਪੁੱਛ ਲਓ ਕਿ ਮਾਰਕੀਟ ਕਿੱਦਾਂ? ਕਹੂਗਾ ਮਾਰਕੀਟ ਹੌਟ ਆ.......ਵਿਕਦਾ ਬੇਸ਼ੱਕ ਕੱਖ ਨਾ ਹੋਵੇ।

-ਹਲਵਾਈ ਕਿਸੇ ਦੂਜੇ ਹਲਵਾਈ ਦਾ ਬਣਿਆ ਸਮਾਨ ਦੇਖ ਕੇ ਕਹਿਣਗੇ, ਘਿਓ ਸਸਤਾ ਮਿਲ ਗਿਆ ਲਗਦਾ ਕਿਤਿਓਂ। ਅਸੀਂ ਤਾਂ ਕੰਮ ਡਰਾਈ ਜਿਹਾ ਰੱਖੀਦਾ।

-ਵਕੀਲ ਪਹਿਲੀ ਮੁਲਾਕਾਤ ਵੇਲੇ ਆਖੂ ਕਿ ਕੇਸ 'ਚ ਤਾਂ ਹੈ ਈ ਕੱਖ ਨੀ, ਦੌੜਾਂ ਲਵਾ ਦਊਂ ਅਗ਼ਲੇ ਦੀਆਂ। ਜਦ ਕੇਸ ਜੱਜ ਅੱਗੇ ਜਾਣ ਲੱਗੇ ਤਾਂ ਆਖੂ, ਬਾਹਰਵਾਰ ਸਮਝੌਤਾ ਕਰ ਲਈਏ ਤਾਂ ਆਪਣਾ ਫਾਇਦਾ।

-ਅਕਸਰ ਮਾਤਾਵਾਂ ਇਹੀ ਸ਼ਿਕਾਇਤ ਕਰਨਗੀਆਂ ਕਿ ਮੇਰੀ ਨੂੰਹ ਨੇ ਜਾਨ ਸੂਲੀ ਟੰਗੀ ਆ, ਮੇਰੀ ਤੇ ਓਧਰ ਮੇਰੀ ਕੁੜੀ ਨੂੰ ਸੱਸ ਨੀ ਟਿਕਣ ਦਿੰਦੀ।

-ਰੇਡੀਓ ਹੋਸਟ ਨਾਲੇ ਕਹੀ ਜਾਣਗੇ ਸਾਰੀਆਂ ਲਾਈਨਾਂ 'ਤੇ ਕਾਲਰ ਨੇ .......ਨਾਲੇ ਕਹੀ ਜਾਣਗੇ ਇਸ ਨੰਬਰ 'ਤੇ ਕਾਲ ਕਰੋ।

-ਸ਼ੋਅ ਕਰਵਾਉਣ ਵਾਲੇ ਸੋਲਡ ਆਊਟ ਦੀ ਐਡ ਪਾ ਕੇ ਧੰਨਵਾਦ ਕਰੀ ਜਾਣਗੇ, ਨਾਲੇ ਕਹੀ ਜਾਣਗੇ ਬੱਸ ਕੁਝ ਟਿਕਟਾਂ ਹੀ ਬਚੀਆਂ!

- ਫਿਲਮੀ ਕਲਾਕਾਰ ਫਿਲਮ ਆਉਣ ਤੋਂ ਪਹਿਲਾਂ ਇੰਟਰਵਿਊ 'ਚ ਕਹਿਣਗੇ ਕਿ ਮੇਰੀ ਇਹ ਫਿਲਮ ਪਹਿਲੀਆਂ ਨਾਲੋਂ ਹਟ ਕੇ ਹੈ, ਤੇ ਅਗਲੀ ਫਿਲਮ ਵਾਰ ਵੀ ਇੱਦਾਂ ਹੀ ਕਹਿੰਦੇ ਹੁੰਦੇ।

-ਕਈ ਗਾਉਣ ਵਾਲੇ ਅਜਿਹੇ ਵੀ ਸੁਣੇ, ਜਿਹੜੇ 10 ਸਾਲ ਇਹੀ ਕਹੀ ਜਾਣਗੇ, ਇਹ ਗਾਣਾ ਮੇਰੀ ਆਉਣ ਵਾਲੀ ਐਲਬਮ 'ਚੋਂ ਆ, ਪਰ ਉਹ ਆਉਂਦੀ ਹੈ ਈ ਨੀ।

-ਅਖਬਾਰਾਂ ਅਤੇ ਰੇਡੀਓ ਆਲੇ ਕਿਸੇ ਦੇ ਘਰ ਜਾ ਕੇ ਉੱਸਲਵੱਟੇ ਲਈ ਜਾਣਗੇ, ਬਈ ਮੈਨੂੰ ਪੁੱਛਦੇ ਕਿਓਂ ਨਹੀਂ ਕਿ ਅੱਜ ਕਲ ਕੀ ਨਵੀਂ ਤਾਜ਼ੀ ਆ?

-ਕਰੋਨਾ-ਕਰੂਨਾ ਕੁਝ ਨੀ ਹੁੰਦਾ ਕਹਿਣ ਵਾਲੇ ਦੇ ਘਰ ਤਾਂ ਛੱਡੋ , ਓਹਦੀ ਗੱਡੀ 'ਚ ਵੀ ਮਾਸਕ ਤੇ ਦਸਤਾਨਿਆਂ ਦਾ ਡੱਬਾ ਪਿਆ ਹੁੰਦਾ।

-ਕੌਮੀ ਤੌਰ 'ਤੇ: ਸਾਰੇ ਦੋਸਤ ਮੁਕਾ ਲੈਣਗੇ, ਫਿਰ ਕਹਿਣਗੇ ਸਾਡਾ ਦੁਸ਼ਮਣ ਬਹੁਤ ਜ਼ਾਲਮ ਹੈ। 

- ਗੁਰਪ੍ਰੀਤ ਸਿੰਘ ਸਹੋਤਾArchive

RECENT STORIES

ਕੈਨੇਡਾ ਦੀ ਰੌਇਲ ਬੈਂਕ ਵਲੋਂ ਪੰਜਾਬੀ 'ਚ ਐਪ 'ਤੇ ਸੇਵਾਵਾਂ ਹਾਜ਼ਰ

Posted on August 14th, 2020

ਮਹਿਲਾ ਪੱਤਰਕਾਰ ਨੂੰ ਕੱਟੜ ਹਿੰਦੂਤਵੀ ਵਲੋਂ ਧੋਤੀ ਲਾਹ ਕੇ ਲਿੰਗ ਦਿਖਾਉਣਾ.......ਕੀ ਇਹ ਹੈ ਰਾਮ ਰਾਜ

Posted on August 14th, 2020

ਸਹੋਤਾ ਐਂਡ ਸਹੋਤਾ ਸ਼ੋਅ: ਵੀਰਵਾਰ 13 ਅਗਸਤ 2020 / Sahota and Sahota Show: Thursday Aug 13th 2020

Posted on August 14th, 2020

ਬੀਸੀ ਤੋਂ ਵਿਧਾਇਕ ਰਵੀਂ ਕਾਹਲੋਂ ਨੇ ਕਸ਼ਮੀਰ ਮਸਲੇ `ਤੇ ਯੂ ਐਨ ਨੂੰ ਖਤ ਲਿਖਿਆ

Posted on August 14th, 2020

ਪਾਕਿਸਤਾਨੀ ਹਿੰਦੂ ਪਰਿਵਾਰ ਦੇ ਤਿੰਨ ਜੀਆਂ ਦੀ ਕੈਨੇਡਾ 'ਚ ਡੁੱਬ ਕੇ ਮੌਤ

Posted on August 13th, 2020

Surrey Police Board launches national search for Chief of Police

Posted on August 13th, 2020

ਸਵਦੇਸ਼ੀ ਦਾ ਮਤਲਬ ਹਰ ਵਿਦੇਸ਼ੀ ਸਾਮਾਨ ਦਾ ਬਾਈਕਾਟ ਕਰਨਾ ਨਹੀਂ- ਮੋਹਨ ਭਾਗਵਤ

Posted on August 13th, 2020

ਸਹੋਤਾ ਐਂਡ ਸਹੋਤਾ ਸ਼ੋਅ: ਬੁੱਧਵਾਰ 12 ਅਗਸਤ 2020 / Sahota and Sahota Show: Wednesday Aug 12th 2020

Posted on August 13th, 2020

ਪੰਜਾਬ 'ਚ ਕਰੋਨਾ ਕਾਰਨ 24 ਘੰਟਿਆਂ ਦੌਰਾਨ 39 ਮੌਤਾਂ

Posted on August 12th, 2020

ਸਹੋਤਾ ਐਂਡ ਸਹੋਤਾ ਸ਼ੋਅ: ਮੰਗਲਵਾਰ 11 ਅਗਸਤ 2020 / Sahota and Sahota Show: Tuesday Aug 11th 2020

Posted on August 12th, 2020

ਸਹੋਤਾ ਐਂਡ ਸਹੋਤਾ ਸ਼ੋਅ: ਸੋਮਵਾਰ 10 ਅਗਸਤ 2020 / Sahota and Sahota Show: Monday Aug 10th 2020

Posted on August 12th, 2020

ਗੋਬਿੰਦ ਰਾਮਾਇਣ ਮਾਮਲੇ 'ਤੇ ਡਾ : ਉਦੋਕੇ ਨੇ ਦਿੱਤੀ ਚੁਨੌਤੀ-ਸੰਘ ਤੇ ਇਕਬਾਲ ਸਿੰਘ ਨੂੰ ਖੁੱਲ੍ਹੀ ਬਹਿਸ ਦਾ ਸੱਦਾ

Posted on August 12th, 2020