Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਵੇਂ ਲਾਇਸੈਂਸਾਂ ਦੇ ਸਬੰਧ ਵਿਚ ਟਰੱਕਿੰਗ ਕਮਿਸ਼ਨਰ ਦੇ ਸਿਰ ਅੜਾਂਦੇ ਊਠ ਲੱਦਣ ਦਾ ਦੋਸ਼

Posted on July 6th, 2020


ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ ਵੱਲੋਂ ਸਿਆਸੀ ਦਖ਼ਲਅੰਦਾਜ਼ੀ ਦੀ ਮੰਗ

ਸਰੀ, ਬੀ ਸੀ (ਚੜ੍ਹਦੀ ਕਲਾ ਬਿਉਰੋ)- ਬੀ ਸੀ ਕਨਟੇਨਰ ਟਰੱਕਿੰਗ ਕਮਿਸ਼ਨਰ ਦੇ ਹੁਕਮਾਂ ਨਾਲ਼ ਉਸ ਦੇ ਦਫ਼ਤਰੀ ਸਟਾਫ਼ ਨੇ ਅੱਜ ਤੋਂ, ਕਾਨੂੰਨ ਅਤੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ, ਨਵੇਂ ਲਾਇਸੈਂਸਾਂ ਲਈ ਦਰਖ਼ਾਸਤਾਂ ਮੰਗੀਆਂ ਹਨ, ਪਰ ਕਮਿਸ਼ਨਰ ਦੀ ਇਸ ਬੇਨਿਯਮੀ ਅਤੇ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ ਨੇ ਇਸ ਸਬੰਧ ਵਿਚ ਸਿਆਸੀ ਦਖ਼ਲਅੰਦਾਜ਼ੀ ਦੀ ਮੰਗ ਕੀਤੀ ਹੈ। ਇਕ ਲਿਖਤੀ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ, ਟਰੱਕਰਾਂ ਦੀ ਇਸ ਜਥੇਬੰਦੀ ਦੇ ਮੁੱਖ ਬੁਲਾਰੇ ਗਗਨ ਸਿੰਘ ਨੇ ਕਿਹਾ ਕਿ ਜੇ ਕਮਿਸ਼ਨਰ ਦੀ ਇਹ ਧੱਕੇਸ਼ਾਹੀ ਨਾ ਰੁਕਵਾਈ ਗਈ ਤਾਂ ਇਸ ਸਾਲ ਨਵੰਬਰ ਤਕ, ਦੋ-ਤਿੰਨ ਸੌ ਉਨਰ ਅਪਰੇਟਰ ਕੰਮ ਤੋਂ ਵਾਂਝੇ ਹੋ ਜਾਣਗੇ। 

ਉਨ੍ਹਾਂ ਨੇ ਦੱਸਿਆ ਕਿ ਇਸ ਅਧਿਕਾਰੀ ਦੀ ਦਫ਼ਤਰੀ ਕਾਰਗੁਜ਼ਾਰੀ ਵਿਚ ਮੋਟੇ ਤੌਰ 'ਤੇ ਛੇ ਵੱਡੀਆਂ ਬੇਨਿਯਮੀਆਂ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਮਿਸ਼ਨਰ ਦਾ ਇਹ ਫੈਸਲਾ, ਉਸ ਵੱਲੋਂ ਇਸੇ ਹੀ ਸਾਲ 17 ਅਪ੍ਰੈਲ ਨੂੰ ਜਾਰੀ ਕੀਤੇ ਹੋਏ ਬੁਲੇਟਿਨ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ। ਇਸ ਤੋਂ ਇਲਾਵਾ, ਉਸ ਦੇ ਦਫ਼ਤਰ ਦਾ ਇਹ ਅਮਲ, 'ਕਨਟੇਨਰ ਟਰੱਕਿੰਗ ਐਕਟ' ਦੇ ਸੈਕਸ਼ਨ 23 ਦੀ ਉਲੰਘਣਾ ਕਰਦਾ ਹੈ, ਜਿਸ ਵਿਚ ਦਰਜ ਹੈ ਕਿ ਸਾਰੀਆਂ ਲਾਇਸੈਂਸੀ ਕੰਪਨੀਆਂ ਲਾਜ਼ਮੀ ਤੌਰ 'ਤੇ ਨਿਯਮਤ ਫੀਸ ਅਦਾ ਕਰਨ। ਉਨ੍ਹਾਂ ਨੇ ਇਸ ਵੀ ਦੱਸਿਆ ਕਿ ਇਸੇ ਹੀ ਸਾਲ 16 ਜੂਨ ਨੂੰ ਹੋਈ, ਇੰਡਸਟਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿਚ ਕਮਿਸ਼ਨਰ ਨੇ ਆਪ ਕਿਹਾ ਸੀ ਕਿ ਕਿਸੇ ਡਰਾਈਵਰ ਨੂੰ ਨਾਲ਼ੋ-ਨਾਲ਼ ਦੋ ਦਰਾਂ ਅਨੁਸਾਰ ਭੁਗਤਾਨ ਕੀਤੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਬੁਲਾਰੇ ਦੇ ਕਹਿਣ ਅਨੁਸਾਰ, ਇਸੇ ਹੀ ਸਾਲ ਅਪ੍ਰੈਲ ਤੋਂ ਕਮਿਸ਼ਨਰ ਨੇ ਬੁਲੇਟਿਨ ਤਾਂ ਜਾਰੀ ਕੀਤੇ, ਪਰ ਇਸ ਸਬੰਧੀ ਕਾਨੂੰਨੀ ਸ਼ਰਤਾਂ ਇਕ ਵਾਰ ਵੀ ਲਾਗੂ ਨਹੀਂ ਕਰਾਈਆਂ।

ਇਨ੍ਹਾਂ ਉਲੰਘਣਾਵਾਂ ਦੇ ਸਬੰਧ ਵਿਚ ਹੀ ਗਗਨ ਸਿੰਘ ਨੇ ਦੱਸਿਆ ਕਿ 20 ਫਰਵਰੀ, 2019 ਨੂੰ ਕਮਿਸ਼ਨਰ ਵੱਲੋਂ 'ਕੈਨੇਡੀਅਨ ਨੈਸ਼ਨਲ ਟਰਾਂਸਪੋਰਟੇਸ਼ਨ ਲਿਮ.' ਦੇ ਸਬੰਧ ਵਿਚ ਦਿੱਤੇ ਗਏ ਇਕ ਫੈਸਲੇ ਅਨੁਸਾਰ, ਇਸ ਕੰਪਨੀ ਨੂੰ 'ਕਨਟੇਨਰ ਟਰੱਕਿੰਗ ਰੈਗੂਲੇਸ਼ਨਜ਼' ਦੀ ਉਲੰਘਣਾ ਕਰ ਕੇ ਭੁਗਤਾਨ ਕਰਨ ਦੀ ਦੋਸ਼ੀ ਪਾਉਣ ਦੇ ਬਾਵਜੂਦ, ਭੁਗਤਾਨ ਦਾ ਇਹ ਢੰਗ ਜਾਰੀ ਰੱਖਣ ਦਿੱਤਾ ਗਿਆ ਸੀ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ 'ਕੈਨੇਡਾ ਡਰਾਏਜ ਇੰਕ.' ਇਸ ਲਾਇਸੈਂਸਯਾਫ਼ਤਾ ਕੰਪਨੀ ਹੈ, ਜੋ 'ਡੌਕ ਵਰਕ' ਲਈ ਇਕ ਢੰਗ ਨਾਲ਼ ਤੇ 'ਔਫ ਡੌਕ ਵਰਕ' ਲਈ ਇਕ ਹੋਰ ਢੰਗ ਨਾਲ਼ ਭੁਗਤਾਨ ਕਰਦੀ ਹੈ। ਉਨ੍ਹਾਂ ਨੇ ਕਮਿਸ਼ਨਰ ਅਤੇ ਉਸ ਦੇ ਦਫ਼ਤਰ ਵੱਲੋਂ ਇਸ ਸਬੰਧ ਵਿਚ ਕੀਤੀਆਂ ਹੋਈਆਂ ਹੋਰ ਕਈ ਉਲੰਘਣਾਵਾਂ ਵੀ ਗਿਣਾਈਆਂ।

ਉਨ੍ਹਾਂ ਨੇ ਕਿਹਾ ਕਿ ਕਮਿਸ਼ਨਰ ਵੱਲੋਂ ਬਣਦਾ ਢੰਗ ਛੱਡ ਕੇ, ਮਨ-ਮਰਜ਼ੀਆਂ ਕਰਨ ਦੀ ਵਜ੍ਹਾ ਨਾਲ਼ ਟਰੱਕਰਜ਼ ਭਾਈਚਾਰਾ ਬਹੁਤ ਬੇਚੈਨ ਹੈ। ਇਸ ਸਬੰਧ ਵਿਚ ਕੀਤੇ ਜਾਂਦੇ ਰਹੇ ਹੀਲਿਆਂ-ਬੁੱਤਿਆਂ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ, ਪਿਛਲੇ ਮਹੀਨੇ ਤੋਂ ਟਰਾਂਸਪੋਰਟ ਮੰਤਰੀ ਕਲੇਅਰ ਟਰੇਵੇਨਾ ਨੂੰ ਤਿੰਨ ਚਿੱਠੀਆਂ ਲਿਖ ਚੁੱਕੀ ਹੈ, ਜਿਨ੍ਹਾਂ ਦਾ ਅੱਜ ਤਕ ਕੋਈ ਜੁਆਬ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਜੇ ਕਮਿਸ਼ਨਰ ਨੇ ਆਪਣੀਆਂ ਮਨ-ਆਈਆਂ ਨਾ ਛੱਡੀਆਂ ਤੇ ਟਰਾਂਸਪੋਰਟ ਮੰਤਰੀ ਨੇ ਅੱਖਾਂ ਮੀਚੀ ਰੱਖੀਆਂ ਤਾਂ ਉਨ੍ਹਾਂ ਦੀ ਜਥੇਬੰਦੀ, ਇਸ ਆਪਹੁਦਰੇ ਅਧਿਕਾਰੀ ਵੱਲੋਂ ਕੀਤੀ ਜਾਂਦੀ, ਕਾਨੂੰਨ ਦੀ ਬੇਕਦਰੀ ਦਾ ਭਾਂਡਾ ਚੌਰਾਹੇ ਵਿਚ ਭੰਨੇਗੀ।Archive

RECENT STORIES

ਬੈਰੂਤ ਧਮਾਕੇ 'ਚ ਹੋਈ ਤਬਾਹੀ ਸੈਟੇਲਾਈਟ ਤਸਵੀਰਾਂ ਦੀ ਜ਼ਬਾਨੀ

Posted on August 5th, 2020

ਮੰਦਰ ਸਮਾਗਮ ਵਿੱਚ ਸ਼ਾਮਿਲ ਨਾ ਹੋ ਕੇ ਸਮੁੱਚੀ ਕੌਮ ਨੇ ਹਿੰਦੂਤਵੀ ਤਾਕਤਾਂ ਨੂੰ ਸਪਸ਼ਟ ਮੈਸੇਜ ਦਿੱਤਾ, ਸਿੱਖ ਹਿੰਦੂਤਵ ਦਾ ਹਿੱਸਾ ਨਹੀਂ- ਗਜਿੰਦਰ ਸਿੰਘ, ਦਲ ਖਾਲਸਾ

Posted on August 5th, 2020

ਲਿਬਨਾਨ ਦੀ ਰਾਜਧਾਨੀ ਬੈਰੂਤ 'ਚ ਹੋਇਆ ਬਹੁਤ ਵੱਡਾ ਧਮਾਕਾ (ਦੇਖੋ ਵੀਡੀਓ)

Posted on August 4th, 2020

ਕੌਮੀ ਏਕਤਾ, ਭਾਈਚਾਰੇ ਤੇ ਸੱਭਿਆਚਾਰਕ ਸਾਂਝ ਦੀ ਵੱਡੀ ਮਿਸਾਲ ਬਣੇਗਾ ਰਾਮ ਮੰਦਿਰ ਭੂਮੀ ਪੂਜਾ ਸਮਾਗਮ- ਪ੍ਰਿਯੰਕਾ ਗਾਂਧੀ

Posted on August 4th, 2020

ਜ਼ਖਮਾਂ 'ਤੇ ਲੂਣ: ਟਾਈਮਜ਼ ਸੁਕੇਅਰ ਦੀਆ ਸਕਰੀਨਾਂ ‘ਤੇ ਚੱਲਣਗੇ ਰਾਮ ਮੰਦਰ ਦੇ ਇਸ਼ਤਿਹਾਰ

Posted on August 4th, 2020

ਟਿਕਟੌਕ ਚਲਦੀ ਰੱਖਣੀ ਤਾਂ 45 ਦਿਨਾਂ 'ਚ ਮਾਈਕਰੋਸੌਫਟ ਖਰੀਦ ਲਵੇ

Posted on August 3rd, 2020

2004 'ਚ ਜਥੇਦਾਰਾਂ ਨੇ ਰਾਸ਼ਟਰੀ ਸਵੈਮ ਸੰਘ ਅਤੇ ਰਾਸ਼ਟਰੀ ਸਿੱਖ ਸੰਗਤ ਨੂੰ ਐਲਾਨਿਆ ਸੀ ਪੰਥ ਵਿਰੋਧੀ

Posted on August 3rd, 2020

ਸਿੱਖ ਛੁਡਾਵਣ ਹੈ ਵੱਡ ਧਰਮ॥ ਗਊ ਬ੍ਰਾਹਮਣ ਤੇ ਸੌ ਗੁਣਾ ਵੱਡੋ ਕਰਮ॥

Posted on August 1st, 2020

ਟਰੰਪ ਵਲੋਂ ਟਿਕਟੌਕ 'ਤੇ ਪਾਬੰਦੀ ਦਾ ਐਲਾਨ

Posted on July 31st, 2020

ਢੀਂਡਸਾ ਨੇ ਸੁਖਬੀਰ ਬਾਦਲ ’ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਦੇ ਦੋਸ਼ ਲਾਏ

Posted on July 31st, 2020

ਸ਼ਹੀਦ ਊਧਮ ਸਿੰਘ ਅਡਵਾਇਰ ਕਾਂਡ ਤੋਂ ਵੀ ਬਹੁਤ ਵੱਡੇ ਕਿਰਦਾਰ ਦਾ ਮਾਲਕ ਸੀ

Posted on July 31st, 2020

ਸਹੋਤਾ ਐਂਡ ਸਹੋਤਾ ਸ਼ੋਅ: ਵੀਰਵਾਰ 30 ਜੁਲਾਈ 2020 / Sahota and Sahota Show: Thursday July 30th 2020

Posted on July 31st, 2020