Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

32 ਮੁਲਕਾਂ ਦੇ 239 ਵਿਗਿਆਨੀਆਂ ਨੇ ਮੰਨਿਆ: ਹਵਾ ਰਾਹੀਂ ਵੀ ਫ਼ੈਲਦਾ ਹੈ ਕਰੋਨਾਵਾਇਰਸ

Posted on July 7th, 2020

ਨਿਊ ਯਾਰਕ- ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੂੰ ਲਿਖੇ ਇੱਕ ਪੱਤਰ ਵਿੱਚ 32 ਮੁਲਕਾਂ ਦੇ 239 ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ ਕਰੋਨਾਵਾਇਰਸ ਹਵਾ ਰਾਹੀਂ ਫੈਲਦਾ ਹੈ ਅਤੇ ਹਵਾ ਵਿੱਚ ਉਡਦੇ ਇਸਦੇ ਛੋਟੇ-ਛੋਟੇ ਕਣ ਵੀ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। 

ਵਿਗਿਆਨੀਆਂ ਦਾ ਇਹ ਦਾਅਵਾ ਸੰਯੁਕਤ ਰਾਸ਼ਟਰ ਏਜੰਸੀ ਦੇ ਪਹਿਲਾਂ ਕੀਤੇ ਦਾਅਵਿਆਂ ਦਾ ਪੂਰੀ ਤਰ੍ਹਾਂ ਖੰਡਨ ਕਰਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਕਿਹਾ ਸੀ ਕਿ ਕੋਵਿਡ-19 ਮੁੱਖ ਤੌਰ ’ਤੇ ਵਾਇਰਸ ਨਾਲ ਪੀੜਤ ਵਿਅਕਤੀ ਵੱਲੋਂ ਖੰਘਣ ਤੇ ਛਿੱਕਣ ਨਾਲ ਫੈਲਦਾ ਹੈ।

‘ਦਾ ਨਿਊ ਯਾਰਕ ਟਾਈਮਜ਼’ ਦੀ ਇਕ ਰਿਪੋਰਟ ਮੁਤਾਬਕ ਜਿਵੇਂ-ਜਿਵੇਂ ਲੋਕਾਂ ਨੇ ਬਾਰ, ਰੈਸਤਰਾਂ, ਦਫ਼ਤਰਾਂ, ਬਾਜ਼ਾਰਾਂ ਤੇ ਕੈਸੀਨੋ ਮੁੜ ਜਾਣਾ ਆਰੰਭਿਆ ਹੈ, ਇਨਫੈਕਸ਼ਨ ਵਧ ਰਹੀ ਹੈ। ਇਹ ਰੁਝਾਨ ਦੱਸਦਾ ਹੈ ਕਿ ਵਾਇਰਸ ਬੰਦ ਥਾਵਾਂ ’ਚ ਟਿਕਿਆ ਰਹਿੰਦਾ ਹੈ ਤੇ ਨੇੜੇ ਆਉਣ ਵਾਲੇ ਨੂੰ ਜਕੜ ਲੈਂਦਾ ਹੈ। 

239 ਵਿਗਿਆਨੀਆਂ ਨੇ ਸਿਹਤ ਸੰਗਠਨ ਨੂੰ ਆਪਣੀ ਪਹਿਲੀਆਂ ਸਿਫ਼ਾਰਿਸ਼ਾਂ ਵਿਚ ਸੋਧ ਕਰਨ ਦੀ ਬੇਨਤੀ ਕੀਤੀ ਹੈ। ਇਸ ਖੋਜ ਕਾਰਜ ਨਾਲ ਜੁੜੇ ਵਿਗਿਆਨੀ ਅਗਲੇ ਹਫ਼ਤੇ ਇਕ ਸਾਇੰਸ ਜਰਨਲ ਵਿਚ ਆਪਣੀਆਂ ਖੋਜਾਂ ਨੂੰ ਪ੍ਰਕਾਸ਼ਿਤ ਕਰਨ ਜਾ ਰਹੇ ਹਨ। 

29 ਜੂਨ ਨੂੰ ਡਬਲਿਊਐਚਓ ਨੇ ਸੋਧੇ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਸੀ ਕਿ ਹਵਾ ਰਾਹੀਂ ਵਾਇਰਸ ਉਦੋਂ ਹੀ ਫ਼ੈਲਦਾ ਹੈ ਜਦ ਕਿਸੇ ਮੈਡੀਕਲ ਪ੍ਰੋਸੀਜ਼ਰ ਮਗਰੋਂ ‘ਏਅਰੋਸੋਲਜ਼ ਜਾਂ 5 ਮਾਈਕ੍ਰੋਨ ਤੋਂ ਛੋਟੇ ਡਰੌਪਲੈੱਟ (ਤਰਲ ਬੂੰਦਾਂ) ਬਣਦੇ ਹਨ।’ 

ਜ਼ਿਕਰਯੋਗ ਹੈ ਕਿ ਮਾਸਕ ਪਹਿਨਣ, ਵਿੱਥ ਬਰਕਰਾਰ ਰੱਖਣ ਤੇ ਹੱਥ ਧੌਣ ਜਿਹੇ ਸਾਰੇ ਦਿਸ਼ਾ-ਨਿਰਦੇਸ਼ ਖੰਘਣ-ਛਿੱਕਣ ਨਾਲ ਵੱਡੀਆਂ ਤਰਲ ਬੂੰਦਾਂ ਦੇ ਕਿਸੇ ਹੋਰ ਦੇ ਸਰੀਰ ’ਚ ਦਾਖ਼ਲ ਹੋਣ ਨਾਲ ਜੁੜੇ ਹੋਏ ਹਨ। 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੰਦ ਥਾਵਾਂ ’ਚ ਵੀ ਮਾਸਕ ਦੀ ਲੋੜ ਪੈ ਸਕਦੀ ਹੈ, ਚਾਹੇ ਵਿਅਕਤੀ ਵਿੱਥ ਰੱਖ ਕੇ ਬੈਠੇ ਹੋਣ। 

ਦੂਜੇ ਪਾਸੇ ਡਬਲਿਊਐਚਓ ਦੇ ਮਾਹਿਰਾਂ ਨੂੰ ਵਿਗਿਆਨੀਆਂ ਦੇ ਦਾਅਵੇ ਬਹੁਤ ਠੋਸ ਨਹੀਂ ਜਾਪਦੇ।Archive

RECENT STORIES

ਕੈਨੇਡਾ ਦੀ ਰੌਇਲ ਬੈਂਕ ਵਲੋਂ ਪੰਜਾਬੀ 'ਚ ਐਪ 'ਤੇ ਸੇਵਾਵਾਂ ਹਾਜ਼ਰ

Posted on August 14th, 2020

ਮਹਿਲਾ ਪੱਤਰਕਾਰ ਨੂੰ ਕੱਟੜ ਹਿੰਦੂਤਵੀ ਵਲੋਂ ਧੋਤੀ ਲਾਹ ਕੇ ਲਿੰਗ ਦਿਖਾਉਣਾ.......ਕੀ ਇਹ ਹੈ ਰਾਮ ਰਾਜ

Posted on August 14th, 2020

ਸਹੋਤਾ ਐਂਡ ਸਹੋਤਾ ਸ਼ੋਅ: ਵੀਰਵਾਰ 13 ਅਗਸਤ 2020 / Sahota and Sahota Show: Thursday Aug 13th 2020

Posted on August 14th, 2020

ਬੀਸੀ ਤੋਂ ਵਿਧਾਇਕ ਰਵੀਂ ਕਾਹਲੋਂ ਨੇ ਕਸ਼ਮੀਰ ਮਸਲੇ `ਤੇ ਯੂ ਐਨ ਨੂੰ ਖਤ ਲਿਖਿਆ

Posted on August 14th, 2020

ਪਾਕਿਸਤਾਨੀ ਹਿੰਦੂ ਪਰਿਵਾਰ ਦੇ ਤਿੰਨ ਜੀਆਂ ਦੀ ਕੈਨੇਡਾ 'ਚ ਡੁੱਬ ਕੇ ਮੌਤ

Posted on August 13th, 2020

Surrey Police Board launches national search for Chief of Police

Posted on August 13th, 2020

ਸਵਦੇਸ਼ੀ ਦਾ ਮਤਲਬ ਹਰ ਵਿਦੇਸ਼ੀ ਸਾਮਾਨ ਦਾ ਬਾਈਕਾਟ ਕਰਨਾ ਨਹੀਂ- ਮੋਹਨ ਭਾਗਵਤ

Posted on August 13th, 2020

ਸਹੋਤਾ ਐਂਡ ਸਹੋਤਾ ਸ਼ੋਅ: ਬੁੱਧਵਾਰ 12 ਅਗਸਤ 2020 / Sahota and Sahota Show: Wednesday Aug 12th 2020

Posted on August 13th, 2020

ਪੰਜਾਬ 'ਚ ਕਰੋਨਾ ਕਾਰਨ 24 ਘੰਟਿਆਂ ਦੌਰਾਨ 39 ਮੌਤਾਂ

Posted on August 12th, 2020

ਸਹੋਤਾ ਐਂਡ ਸਹੋਤਾ ਸ਼ੋਅ: ਮੰਗਲਵਾਰ 11 ਅਗਸਤ 2020 / Sahota and Sahota Show: Tuesday Aug 11th 2020

Posted on August 12th, 2020

ਸਹੋਤਾ ਐਂਡ ਸਹੋਤਾ ਸ਼ੋਅ: ਸੋਮਵਾਰ 10 ਅਗਸਤ 2020 / Sahota and Sahota Show: Monday Aug 10th 2020

Posted on August 12th, 2020

ਗੋਬਿੰਦ ਰਾਮਾਇਣ ਮਾਮਲੇ 'ਤੇ ਡਾ : ਉਦੋਕੇ ਨੇ ਦਿੱਤੀ ਚੁਨੌਤੀ-ਸੰਘ ਤੇ ਇਕਬਾਲ ਸਿੰਘ ਨੂੰ ਖੁੱਲ੍ਹੀ ਬਹਿਸ ਦਾ ਸੱਦਾ

Posted on August 12th, 2020