Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਤਲ ਹੋਣ ਤੋਂ ਪਹਿਲਾਂ ਹੀ 'ਕਾਤਲ' ਨੂੰ ਫੜ੍ਹ ਲੈਣ ਵਾਲਾ UAPA

Posted on July 7th, 2020

2002 ਵਿੱਚ ਸਾਇੰਸ ਫਿਕਸ਼ਨ ਫਿਲਮ ਆਈ ਸੀ 'Minority Report'

ਉਸ ਫਿਲਮ ਵਿੱਚ ਰਚਿਆ ਗਿਆ ਸੀ ਕਿ ਪੁਲਿਸ ਨੇ ਇਕ ਸਿਸਟਮ ਤਿਆਰ ਕੀਤਾ ਏ । ਇਹ ਸਿਸਟਮ ਪੁਲਿਸ ਨੂੰ ਕਿਸੇ ਦੇ ਕਤਲ ਕਰਨ ਤੋਂ ਪਹਿਲਾਂ ਹੀ ਦੱਸ ਦਿੰਦਾ ਕਿ ਫਲਾਣਾ ਬੰਦਾ ਫਲਾਣੇ ਦਿਨ ਕਤਲ ਕਰੂਗਾ। ਇਸ ਤਰ੍ਹਾਂ ਪੁਲਿਸ ਕਤਲ ਹੋਣ ਤੋਂ ਪਹਿਲਾਂ ਹੀ 'ਕਾਤਲ' ਨੂੰ ਫੜ੍ਹ ਲੈਂਦੀ ਸੀ ਅਤੇ ਕਤਲ ਹੋਣ ਤੋਂ ਰੋਕ ਲੈਂਦੀ ਸੀ‌।

ਭਾਰਤ ਵਿੱਚ ਪੁਲਿਸ ਕੋਲ ਇਹ ਸਾਇੰਸ ਫਿਕਸ਼ਨ ਸਿਸਟਮ ਪਹਿਲਾਂ ਤੋਂ ਹੀ ਕੰਮ ਕਰ ਰਿਹਾ ਹੈ। ਇਸ ਸਿਸਟਮ ਦਾ ਨਾਮ ਹੈ UAPA ।

ਪੁਲਿਸ ਦੇ ਮੁਖ਼ਬਰ ਭਾਵੇਂ ਹਾਲੇ ਇਹ ਸੂਹ ਨਹੀਂ ਕੱਢ ਸਕੇ ਕਿ ਪੰਜਾਬ ਵਿੱਚ ਨਸ਼ਾ ਆਉਂਦਾ ਕਿਧਰੋਂ ਏ ਅਤੇ ਜਾਂਦਾ ਕਿਧਰ ਏ ? ਪਰ ਅਜਿਹੇ ਮੁਖ਼ਬਰ ਪੁਲਿਸ ਨੂੰ ਆ ਕੇ ਦੱਸਦੇ ਨੇ ਕਿ ਫਲਾਣਾ ਬੰਦਾ ਜਾਂ ਬੰਦੇ ਫਲਾਣੇ ਫਲਾਣੇ ਬੰਦੇ ਨੂੰ ਮਾਰਨ ਜਾ ਰਹੇ ਨੇ ਜਾਂ ਫਲਾਣੇ ਸ਼ਹਿਰ 'ਚ ਬੰਬ ਧਮਾਕਾ ਕਰਨ ਦੀ ਸਕੀਮ ਬਣਾ ਰਹੇ ਨੇ।

ਮੁਖ਼ਬਰਾਂ ਦੀ ਸੂਹ 'ਤੇ ਪੁਲਿਸ ਜਾਂਦੀ ਐ ਅਤੇ ਬੰਦਿਆਂ ਨੂੰ ਫੜ੍ਹ ਲੈਂਦੀ ਐ। ਤਰੱਕੀਆਂ ਅਤੇ ਮੈਡਲਾਂ ਦਾ ਇੰਤਜ਼ਾਮ ਹੋ ਜਾਂਦਾ ਏ।

ਹੁਣ ਜੇ UAPA ਵਰਗਾ ਸਖ਼ਤ ਕਾਨੂੰਨ ਨਾ ਹੋਵੇ ਤਾਂ ਮੁਖ਼ਬਰਾਂ ਦੀ ਸੂਹ 'ਤੇ ਫੜੇ ਗਏ ਬੰਦੇ ਤਿੰਨ ਤੋਂ ਛੇ ਮਹੀਨਿਆਂ ਤੱਕ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆ ਕੇ ਆਪਣਾ ਕੇਸ ਲੜ ਲੈਣ। ਜੇ ਕਸੂਰ ਹੋਵੇ ਤਾਂ ਸਜ਼ਾ ਮਿਲਜੇ ਜੇ ਨਾ ਹੋਵੇ ਤਾਂ ਛੁੱਟ ਜਾਣ।

ਪਰ ਪੁਲਿਸ UAPA ਲਾ ਦਿੰਦੀ ਐ ਤੇ ਘੋੜੇ ਵੇਚ ਕੇ ਸੌਂ ਜਾਂਦੀ ਆ। ਕਿਉਂਕਿ UAPA 'ਚ ਛੇਤੀ ਛੇਤੀ ਜ਼ਮਾਨਤ ਨਹੀਂ ਹੁੰਦੀ। ਜਦੋਂ ਤੱਕ ਬੰਦਾ ਜ਼ਮਾਨਤ ਦੇ ਨੇੜੇ ਪਹੁੰਚਦਾ ਤਾਂ ਪੁਲਿਸ ਧਾਰਾ ਦਾ ਵਾਧਾ ਕਰ ਦਿੰਦੀ ਹੈ ਅਤੇ ਜੱਜ ਹਿਰਾਸਤ ਵਿੱਚ ਵਾਧਾ ਕਰ ਦਿੰਦਾ।

ਪੁਲਿਸ ਨੂੰ UAPA ਦਾ ਐਨਾ ਆਸਰਾ ਹੈ ਕਿ ਕੁੱਝ ਕੇਸਾਂ ਵਿੱਚ ਤਾਂ ਪੁਲਿਸ ਫੜੇ ਗਏ ਬੰਦਿਆਂ ਤੋਂ ਕੋਈ ਹਥਿਆਰ ਜਾਂ ਬੰਬ ਬਰਾਮਦਗੀ ਵੀ ਨਹੀਂ ਦਿਖਾਉਂਦੀ।

ਜੇ ਬਰਾਮਦਗੀ ਦਿਖਾਉਣੀ ਵੀ ਪੈ ਜਾਵੇ ਤਾਂ ਕਿਤਾਬਾਂ ਦੀ ਬਰਾਮਦਗੀ ਵੀ ਦਿਖਾਈ ਜਾ ਸਕਦੀ ਏ। ਨਵਾਂ ਸ਼ਹਿਰ ਵਿੱਚ ਤਾਂ ਕਿਤਾਬਾਂ ਦੀ ਬਰਾਮਦਗੀ ਦੇ ਅਧਾਰ 'ਤੇ ਸਜ਼ਾ ਵੀ ਹੋ ਚੁੱਕੀ ਐ।

ਵਕੀਲ ਜਸਪਾਲ ਸਿੰਘ ਮੰਝਪੁਰ ਵੀ UAPA ਵਿੱਚ ਡੇਢ ਸਾਲ ਦੀ ਜੇਲ ਕੱਟ ਚੁੱਕੇ ਹਨ। ਉਨ੍ਹਾਂ ਨੇ ਪਿਛਲੇ 13 ਸਾਲਾਂ ਵਿੱਚ UAPA ਹੇਠ ਦਰਜ ਕੀਤੇ 64 ਮੁਕਦਮਿਆਂ ਨੂੰ ਵਾਚਿਆ ਏ। ਅਜਿਹੇ ਮੁਕਦਮਿਆਂ ਵਿੱਚ 235 ਮੁਲਜ਼ਮ ਨਾਮਜ਼ਦ ਕੀਤੇ ਗਏ। ਉਨ੍ਹਾਂ ਵਿਚੋਂ 162 ਬਰੀ ਹੋ ਗਏ। ਸਿਰਫ 3 ਨੂੰ ਹੇਠਲੀ ਅਦਾਲਤ ਤੋਂ ਸਜ਼ਾ ਹੋਈ ਅਤੇ ਉਨ੍ਹਾਂ ਵਿਚੋਂ ਦੋ ਨੂੰ ਉਤਲੀ ਅਦਾਲਤ ਨੇ ਬਰੀ ਕਰਤਾ। ਬਾਕੀ ਰਹਿੰਦੇ ਇਕ ਦੀ ਅਪੀਲ ਲੱਗੀ ਹੋਈ ਐ। ਬਾਕੀਆਂ ਦੇ ਕੇਸ ਚੱਲ ਰਹੇ ਨੇ।

ਪਰ ਬਰੀ ਹੋਣ ਤੋਂ ਪਹਿਲਾਂ ਇਕ ਤੋਂ ਸੱਤ ਸਾਲ ਜੇਲ੍ਹ ਵਿੱਚ ਲੱਗ ਸਕਦੇ ਨੇ।

ਰੂਫਲ ਬਟਾਲੇ ਦਾ ਇਹ ਕ੍ਰਿਸ਼ਚਨ ਮੁੰਡਾ ਏ।‌ ਪਿਛਲੇ ਦੋ ਸਾਲ ਤੋਂ ਜੇਲ ਵਿੱਚ ਏ। ਦੋਸ਼ ਏ ਕਿ ਉਸਦੇ ਸਿੱਖ ਫਾਰ ਜਸਟਿਸ ਨਾਲ ਅਸਿੱਧੇ ਸਬੰਧ ਸਨ। ਸੰਨ 2018 ਵਿੱਚ ਜਦੋਂ ਰੂਫਲ ਫੜਿਆ ਗਿਆ ਸੀ ਉਦੋਂ ਸਿੱਖ ਫਾਰ ਜਸਟਿਸ ਭਾਰਤ ਵਿੱਚ ਬੈਨ ਵੀ ਨਹੀਂ ਸੀ। ਦੋ ਸਾਲ ਬਾਅਦ ਪੁਲਿਸ ਹਾਲੇ ਇਹ ਨਹੀਂ ਦੱਸ ਸਕੀ ਕਿ ਉਸ ਕ੍ਰਿਸਚਨ ਮੁੰਡੇ ਦਾ ਸਿੱਖ ਫਾਰ ਜਸਟਿਸ ਨਾਲ ਕੀ ਸਬੰਧ ਏ। ਉਂਝ ਤਾਂ ਬਾਹਰ ਆਕੇ ਵੀ ਆਵਦਾ ਕੇਸ ਲੜ੍ਹ ਸਕਦਾ ਸੀ। ਪਰ UAPA ਲੱਗਿਆ ਹੋਇਆ ਅਤੇ ਜ਼ਮਾਨਤ ਉਡੀਕ ਰਿਹਾ। ਮਤਲਬ ਪੁਲਿਸ ਨੂੰ ਇਹ ਨਹੀਂ ਪਤਾ ਕਿ ਰੂਫਲ ਨੇ ਜ਼ੁਲਮ ਕੀ ਕੀਤਾ ਪਰ ਜੇਲ੍ਹ ਵਿੱਚ ਹੈ ਕਿਉਂਕਿ UAPA ਲੱਗਿਆ ਹੋਇਆ।

Minority Report ਫਿਲਮ ਵਿੱਚ ਵੀ ਰਚੇ ਗਏ ਸਿਸਟਮ 'ਤੇ ਸਵਾਲ ਚੁੱਕੇ ਗਏ ਨੇ। ਪਰ ਉਹ ਫਿਲਮ ਸੀ। ਫਿਲਮ 'ਚ ਰਚੇ ਗਏ ਸਿਸਟਮ 'ਤੇ ਫਿਲਮ 'ਚ ਸਵਾਲ ਚੁੱਕੇ ਗਏ ਨੇ। ਅਸਲੀ ਜ਼ਿੰਦਗੀ ਵਿੱਚ UAPA 'ਤੇ ਸਵਾਲ ਚੁੱਕਣ 'ਤੇ ਵੀ UAPA ਲੱਗ ਸਕਦਾ।

ਪੱਤਰਕਾਰ #ਕਮਲਦੀਪਸਿੰਘਬਰਾੜ ਦੀ “ਇੰਡੀਅਨ ਐਕਸਪ੍ਰੈਸ” ਵਿੱਚ ਛਪੀ ਰਿਪੋਰਟ: https://indianexpress.com/article/cities/ludhiana/lawyer-once-booked-under-uapa-now-defends-other-such-accused-6494189/



Archive

RECENT STORIES

ਕੈਨੇਡਾ ਦੀ ਰੌਇਲ ਬੈਂਕ ਵਲੋਂ ਪੰਜਾਬੀ 'ਚ ਐਪ 'ਤੇ ਸੇਵਾਵਾਂ ਹਾਜ਼ਰ

Posted on August 14th, 2020

ਮਹਿਲਾ ਪੱਤਰਕਾਰ ਨੂੰ ਕੱਟੜ ਹਿੰਦੂਤਵੀ ਵਲੋਂ ਧੋਤੀ ਲਾਹ ਕੇ ਲਿੰਗ ਦਿਖਾਉਣਾ.......ਕੀ ਇਹ ਹੈ ਰਾਮ ਰਾਜ

Posted on August 14th, 2020

ਸਹੋਤਾ ਐਂਡ ਸਹੋਤਾ ਸ਼ੋਅ: ਵੀਰਵਾਰ 13 ਅਗਸਤ 2020 / Sahota and Sahota Show: Thursday Aug 13th 2020

Posted on August 14th, 2020

ਬੀਸੀ ਤੋਂ ਵਿਧਾਇਕ ਰਵੀਂ ਕਾਹਲੋਂ ਨੇ ਕਸ਼ਮੀਰ ਮਸਲੇ `ਤੇ ਯੂ ਐਨ ਨੂੰ ਖਤ ਲਿਖਿਆ

Posted on August 14th, 2020

ਪਾਕਿਸਤਾਨੀ ਹਿੰਦੂ ਪਰਿਵਾਰ ਦੇ ਤਿੰਨ ਜੀਆਂ ਦੀ ਕੈਨੇਡਾ 'ਚ ਡੁੱਬ ਕੇ ਮੌਤ

Posted on August 13th, 2020

Surrey Police Board launches national search for Chief of Police

Posted on August 13th, 2020

ਸਵਦੇਸ਼ੀ ਦਾ ਮਤਲਬ ਹਰ ਵਿਦੇਸ਼ੀ ਸਾਮਾਨ ਦਾ ਬਾਈਕਾਟ ਕਰਨਾ ਨਹੀਂ- ਮੋਹਨ ਭਾਗਵਤ

Posted on August 13th, 2020

ਸਹੋਤਾ ਐਂਡ ਸਹੋਤਾ ਸ਼ੋਅ: ਬੁੱਧਵਾਰ 12 ਅਗਸਤ 2020 / Sahota and Sahota Show: Wednesday Aug 12th 2020

Posted on August 13th, 2020

ਪੰਜਾਬ 'ਚ ਕਰੋਨਾ ਕਾਰਨ 24 ਘੰਟਿਆਂ ਦੌਰਾਨ 39 ਮੌਤਾਂ

Posted on August 12th, 2020

ਸਹੋਤਾ ਐਂਡ ਸਹੋਤਾ ਸ਼ੋਅ: ਮੰਗਲਵਾਰ 11 ਅਗਸਤ 2020 / Sahota and Sahota Show: Tuesday Aug 11th 2020

Posted on August 12th, 2020

ਸਹੋਤਾ ਐਂਡ ਸਹੋਤਾ ਸ਼ੋਅ: ਸੋਮਵਾਰ 10 ਅਗਸਤ 2020 / Sahota and Sahota Show: Monday Aug 10th 2020

Posted on August 12th, 2020

ਗੋਬਿੰਦ ਰਾਮਾਇਣ ਮਾਮਲੇ 'ਤੇ ਡਾ : ਉਦੋਕੇ ਨੇ ਦਿੱਤੀ ਚੁਨੌਤੀ-ਸੰਘ ਤੇ ਇਕਬਾਲ ਸਿੰਘ ਨੂੰ ਖੁੱਲ੍ਹੀ ਬਹਿਸ ਦਾ ਸੱਦਾ

Posted on August 12th, 2020