Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਵਲੋਂ ਭਾਰਤ ਸਟੇਟ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸਦੇ ਪ੍ਰਮੁੱਖ ਆਗੂ ਅੱਤਵਾਦੀ ਕਰਾਰ

Posted on July 9th, 2020

ਨਿਊਯਾਰਕ/ਟਰਾਂਟੋ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਹੰਗਾਮੀ ਟੈਲੀਕਾਨਫਰੰਸ ਵਿੱਚ ਭਾਰਤ ਸਰਕਾਰ ਵਲੋਂ 9 ਸਿੱਖਾਂ ਨੂੰ (UAPA) Unlawful activities Prevention Act ਅਧੀਨ ਅੱਤਵਾਦੀ ਕਰਾਰ ਦੇਣ ਦੇ ਸੰਗੀਨ ਮੁੱਦੇ ਤੇ ਭਖਵੀਂ ਬਹਿਸ ਹੋਈ ਅਤੇ ਇਸ ਤੇ ਭਾਰਤ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਵਿਦੇਸ਼ੀ ਸਰਕਾਰਾਂ ਸਾਹਮਣੇ ਭਾਰਤ ਦੇ ਮੂੰਹ ਤੋਂ ਆਖੌਤੀ ਡੈਮੋਕਰੇਸੀ ਦਾ ਮਖੌਟਾ ਲਾਹ ਕੇ ਹਕੀਕਤ ਸਾਹਮਣੇ ਲਿਆਉਣ ਦਾ ਫੈਸਲਾ ਕੀਤਾ ਗਿਆ।

ਇੰਗਲੈਂਡ, ਫਰਾਂਸ, ਇਟਲੀ, ਕੈਨੇਡਾ ਅਤੇ ਅਮਰੀਕਾ ਦੇ ਵੱਖ ਵੱਖ ਮੈਂਬਰਾਂ ਨੇ ਇਸ ਮੁੱਦੇ ਤੇ ਵਿਚਾਰ ਦਿੰਦਿਆਂ ਕਈ ਫੈਸਲੇ ਲਏ ਗਏ।

ਇਸ ਅੰਤਰਰਾਸ਼ਟਰੀ ਜਥੇਬੰਦੀ ਦੇ ਸੀਨੀਅਰ ਕਾਰਕੁੰਨਾਂ ਨੇ ਅਹਿਮ ਫੈਸਲਾ ਲੈਂਦਿਆਂ ਭਾਰਤ ਨੂੰ ਅੱਤਵਾਦੀ ਸਟੇਟ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਐਮ ਪੀ ਸੁਖਬੀਰ ਸਿੰਘ ਬਾਦਲ, ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਅਤੇ ਸਾਬਕਾ ਪੁਲੀਸ ਮੁੱਖੀ ਸੁਮੇਧ ਸੈਣੀ ਨੂੰ ਅੱਤਵਾਦੀ ਕਰਾਰ ਦਿੱਤਾ ਗਿਆ ਹੈ।

ਇਸ ਕਾਨਫਰੰਸ ਵਿੱਚ ਵਿਦੇਸ਼ੀ ਵੱਸਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਸ ਸਰਕਾਰੀ ਅੱਤਵਾਦ ਦਾ ਪਰਦਾਫਾਸ਼ ਕਰਨ ਲਈ ਹਰ ਉਪਰਾਲੇ ਕੀਤੇ ਜਾਣ।

1) ਭਾਰਤ ਦੀ ਸਰਕਾਰ ਅੱਤਵਾਦੀ ਹੈ (ਭਾਰਤ ਦੀ ਸਰਕਾਰ ਨੇ ਸਿੱਖਾਂ, ਮੁਸਲਮਾਨਾਂ, ਦਲਿਤਾਂ ਅਤੇ ਇਸਾਈਆਂ ਖਿਲਾਫ ਬੇਤਾਸ਼ਾ ਜ਼ੁਲਮ ਕੀਤੇ ਹਨ। ਇਸ ਸਰਕਾਰ ਉਪਰ ਸਿੱਖਾਂ ਦੀ ਨਸਲਕੁਸ਼ੀ ਦੇ ਸੰਗੀਨ ਦੋਸ਼ ਹਨ)

2) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਤਵਾਦੀ ਹੈ। ਇਸ ਪ੍ਰਧਾਨ ਮੰਤਰੀ ਉਪਰ ਫੌਜਦਾਰੀ ਦੇ ਗੰਭੀਰ ਦੋਸ਼ ਹਨ। ਇਸ ਨੇ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਹੈ।

3) ਅਮਿਤ ਸ਼ਾਹ ਅੱਤਵਾਦੀ ਹੈ। ਇਸ ਸਖ਼ਸ ਨੇ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਹੁਣ ਭਾਰਤ ਦੇ ਗ੍ਰਹਿ ਮੰਤਰੀ ਹੁੰਦਿਆਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕਵਾਇਦ ਸ਼ੁਰੂ ਕਰਦਿਆਂ CAA ਅਤੇ NRC ਵਰਗੇ ਵਿਧਾਨਕ ਤੰਤਰ ਲਿਆ ਕੇ ਘੱਟ ਗਿਣਤੀਆਂ ਦੇ ਹੱਕ ਕੁਚਲ ਦਿੱਤੇ ਹਨ।

4) ਕੈਪਟਨ ਅਮਰਿੰਦਰ ਸਿੰਘ ਅੱਤਵਾਦੀ ਹੈ। ਪੰਜਾਬ ਦੇ ਮੁੱਖ ਮੰਤਰੀ 21 ਖਾੜਕੂ ਸਿੰਘਾਂ ਨੂੰ ਪ੍ਰਧਾਨ ਮੰਤਰੀ ਦੇ ਪੇਸ਼ ਕਰਕੇ ਹਿਰਾਸਤ ਵਿੱਚ ਕਤਲ ਕਰਵਾਉਣ ਦਾ ਜ਼ਿੰਮੇਵਾਰ ਹੈ। ਇਸਦੇ ਰਾਜ ਵਿੱਚ ਸੈਂਕੜੇ ਲੋਕਾਂ ਨੂੰ UAPA ਅਧੀਨ ਕਾਲ ਕੋਠੜੀਆਂ ਵਿੱਚ ਧੱਕ ਦਿੱਤਾ ਗਿਆ। ਆਪਣੇ ਅਧਿਕਾਰ ਖੇਤਰ ਚੋਂ ਬਾਹਰ ਜਾ ਕੇ ਵਿਦੇਸ਼ੀ ਸਿੱਖਾਂ ਬਾਰੇ ਇਹ ਮੁੱਖ ਮੰਤਰੀ ਊਲ ਜਲੂਲ ਬੋਲਦਾ ਅਕਸਰ ਸੁਣਿਆ ਜਾ ਸਕਦਾ ਹੈ ਜਿਸਦਾ ਸਖ਼ਤ ਨੋਟਿਸ ਲਿਆ ਗਿਆ।

5) ਪੰਜਾਬ ਦਾ ਡੀ ਜੀ ਪੀ ਦਿਨਕਰ ਗੁਪਤਾ ਅੱਤਵਾਦੀ ਹੈ। ਦਿਨਕਰ ਗੁਪਤਾ ਨੇ ਹਿਰਾਸਤ ਵਿੱਚ ਸਿੱਖਾਂ ਨੂੰ ਕਤਲ ਕਰਨ ਦੀ ਭੂਮਿਕਾ ਨਿਭਾਈ ਹੈ। ਉਸਨੇ ਪੰਜਾਬ ਦਾ ਡੀ ਜੀ ਪੀ ਹੁੰਦਿਆਂ ਸ੍ਰੀ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਬਾਰੇ ਘਟੀਆ ਬਿਆਨਬਾਜੀ ਕਰਦਿਆਂ ਕਿਹਾ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ 6 ਘੰਟਿਆਂ ਵਿੱਚ ਸਿਖਿਅਕ ਅੱਤਵਾਦੀ ਬਣ ਕੇ ਵਾਪਿਸ ਪਰਤਦੇ ਹਨ। ਡੀ ਜੀ ਪੀ ਦੇ ਸੇਵਾਕਾਲ ਦੌਰਾਨ ਸੈਂਕੜੇ ਸਿੱਖ ਨੌਜੁਆਨ ਨੂੰ UAPA ਅਧੀਨ ਕਾਲ ਕੋਠੜੀਆਂ ਵਿੱਚ ਧੱਕ ਦਿੱਤਾ ਗਿਆ।

6) ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅੱਤਵਾਦੀ ਹਨ। ਇਨ੍ਹਾਂ ਦੋਵੇਂ ਆਗੂਆਂ ਨੇ ਪੰਜਾਬ ਵਿੱਚ ਅਕਾਲੀ ਰਾਜਕਾਲ ਦੌਰਾਨ ਸੌਧਾ ਸਾਧ ਨੂੰ ਮੁਆਫੀ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਪਵਿੱਤਰ ਅਸਥਾਨ ਦੀ ਕੁਵਰਤੋਂ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਅਹਿਮ ਭੂਮਿਕਾ ਨਿਭਾਈ। ਰੋਸ ਧਰਨੇ ਤੇ ਬੈਠੇ ਸਿੱਖਾਂ ਉਪਰ ਗੋਲੀਆਂ ਮਾਰਨ ਦੇ ਹੁਕਮ ਦਿੱਤੇ, ਦੋ ਸਿੱਖ ਸ਼ਹੀਦ ਕਰਵਾਏ। ਪੰਜਾਬ ਅੰਦਰ ਚਿੱਟੇ ਦਾ ਵਪਾਰੀਕਰਨ ਕੀਤਾ ਜਿਸ ਨਾਲ ਪੰਜਾਬ ਦੀ ਜਵਾਨੀ ਤਬਾਹ ਹੋਈ। ਪੰਜਾਬ ਅੰਦਰ ਰਿਸ਼ਵਤਖੋਰੀ ਦੀ ਸ਼ਿਖਰ ਨੂੰ ਛੂਹਿਆ। ਸਰਬੱਤ ਖਾਲਸਾ 2016 ਵਿੱਚ ਇਸ ਪ੍ਰੀਵਾਰ ਨੂੰ ਪੰਥ ਚੋਂ ਛੇਕਿਆ ਜਾ ਚੁੱਕਾ ਹੈ।

7) ਸੁਮੇਧ ਸੈਣੀ ਅੱਤਵਾਦੀ ਹੈ। ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਜਿਸ ਉਪਰ ਹਿਰਾਸਤ ਵਿੱਚ ਕਤਲ ਕਰਨ ਦੇ ਦੋਸ਼ ਅਧੀਨ ਕੇਸ ਦਰਜ ਹੈ, ਸੁਮੇਧ ਸੈਣੀ ਨੇ ਅਨੇਕਾਂ ਨੌਜੁਆਨਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ।

ਇਸ ਟੈਲੀਕਾਨਫਰੰਸ ਵਿੱਚ ਦੋ ਦਰਜਨਾਂ ਮੈਂਬਰਾਂ ਨੇ ਹਿੱਸਾ ਲਿਆ ਅਤੇ ਜਿਨ੍ਹਾਂ ਇਹ ਵੀ ਫੈਸਲਾ ਕੀਤਾ ਕਿ ਉਤਰੀ ਅਮਰੀਕਾ ਅਤੇ ਯੌਰਪ ਦੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਦਸਤਾਵੇਜ਼ ਤਿਆਰ ਕਰਕੇ ਭਾਰਤ ਸਰਕਾਰ ਦੇ ਸਰਕਾਰੀ ਅੱਤਵਾਦ ਅਤੇ ਇਸਦੇ ਆਗੂਆਂ ਦੇ ਜ਼ਾਲਮਾਨਾਂ ਕਾਰਨਾਮੇ ਅੰਕਿਤ ਕਰਕੇ ਭੇਜੇ ਜਾਣਗੇ।

ਟੈਲੀ ਕਾਨਫਰੰਸ ਵਿੱਚ ਹਿੱਸਾ ਵਾਲੇ ਪ੍ਰਮੁੱਖ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ: ਬੂਟਾ ਸਿੰਘ ਖੜੌਦ ਅਮਰੀਕਾ, ਚੈਨ ਸਿੰਘ ਫਰਾਂਸ, ਸੁਖਮਿੰਦਰ ਸਿੰਘ ਹੰਸਰਾ ਟਰਾਂਟੋ, ਸੁਰਜੀਤ ਸਿੰਘ ਕੁਲਾਰ ਅਮਰੀਕਾ, ਗੁਰਜੋਤ ਸਿੰਘ ਐਡਮੈਂਟਨ, ਜੀਤ ਸਿੰਘ ਆਲੋਅਰਖ ਅਮਰੀਕਾ, ਮਨਵੀਰ ਸਿੰਘ ਮਾਂਟਰੀਅਲ, ਮਲਕੀਤ ਸਿੰਘ ਢੇਸੀ ਐਂਡਮੈਂਟਨ, ਮੱਖਣ ਸਿੰਘ ਕਲੇਰ ਸ਼ਿਕਾਗੋ, ਸੋਹਣ ਸਿੰਘ ਕੰਗ ਜਰਮਨੀ, ਪਰਮਜੀਤ ਸਿੰਘ ਸੋਹਲ ਫਰਾਂਸ, ਸੋਹਣ ਸਿੰਘ ਐਡਮੈਂਟਨ, ਮਨਦੀਪ ਸਿੰਘ ਐਡਮੈਂਟਨ ਅਤੇ ਕਰਨੈਲ ਸਿੰਘ ਟਰਾਂਟੋ।Archive

RECENT STORIES

ਬੈਰੂਤ ਧਮਾਕੇ 'ਚ ਹੋਈ ਤਬਾਹੀ ਸੈਟੇਲਾਈਟ ਤਸਵੀਰਾਂ ਦੀ ਜ਼ਬਾਨੀ

Posted on August 5th, 2020

ਮੰਦਰ ਸਮਾਗਮ ਵਿੱਚ ਸ਼ਾਮਿਲ ਨਾ ਹੋ ਕੇ ਸਮੁੱਚੀ ਕੌਮ ਨੇ ਹਿੰਦੂਤਵੀ ਤਾਕਤਾਂ ਨੂੰ ਸਪਸ਼ਟ ਮੈਸੇਜ ਦਿੱਤਾ, ਸਿੱਖ ਹਿੰਦੂਤਵ ਦਾ ਹਿੱਸਾ ਨਹੀਂ- ਗਜਿੰਦਰ ਸਿੰਘ, ਦਲ ਖਾਲਸਾ

Posted on August 5th, 2020

ਲਿਬਨਾਨ ਦੀ ਰਾਜਧਾਨੀ ਬੈਰੂਤ 'ਚ ਹੋਇਆ ਬਹੁਤ ਵੱਡਾ ਧਮਾਕਾ (ਦੇਖੋ ਵੀਡੀਓ)

Posted on August 4th, 2020

ਕੌਮੀ ਏਕਤਾ, ਭਾਈਚਾਰੇ ਤੇ ਸੱਭਿਆਚਾਰਕ ਸਾਂਝ ਦੀ ਵੱਡੀ ਮਿਸਾਲ ਬਣੇਗਾ ਰਾਮ ਮੰਦਿਰ ਭੂਮੀ ਪੂਜਾ ਸਮਾਗਮ- ਪ੍ਰਿਯੰਕਾ ਗਾਂਧੀ

Posted on August 4th, 2020

ਜ਼ਖਮਾਂ 'ਤੇ ਲੂਣ: ਟਾਈਮਜ਼ ਸੁਕੇਅਰ ਦੀਆ ਸਕਰੀਨਾਂ ‘ਤੇ ਚੱਲਣਗੇ ਰਾਮ ਮੰਦਰ ਦੇ ਇਸ਼ਤਿਹਾਰ

Posted on August 4th, 2020

ਟਿਕਟੌਕ ਚਲਦੀ ਰੱਖਣੀ ਤਾਂ 45 ਦਿਨਾਂ 'ਚ ਮਾਈਕਰੋਸੌਫਟ ਖਰੀਦ ਲਵੇ

Posted on August 3rd, 2020

2004 'ਚ ਜਥੇਦਾਰਾਂ ਨੇ ਰਾਸ਼ਟਰੀ ਸਵੈਮ ਸੰਘ ਅਤੇ ਰਾਸ਼ਟਰੀ ਸਿੱਖ ਸੰਗਤ ਨੂੰ ਐਲਾਨਿਆ ਸੀ ਪੰਥ ਵਿਰੋਧੀ

Posted on August 3rd, 2020

ਸਿੱਖ ਛੁਡਾਵਣ ਹੈ ਵੱਡ ਧਰਮ॥ ਗਊ ਬ੍ਰਾਹਮਣ ਤੇ ਸੌ ਗੁਣਾ ਵੱਡੋ ਕਰਮ॥

Posted on August 1st, 2020

ਟਰੰਪ ਵਲੋਂ ਟਿਕਟੌਕ 'ਤੇ ਪਾਬੰਦੀ ਦਾ ਐਲਾਨ

Posted on July 31st, 2020

ਢੀਂਡਸਾ ਨੇ ਸੁਖਬੀਰ ਬਾਦਲ ’ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਦੇ ਦੋਸ਼ ਲਾਏ

Posted on July 31st, 2020

ਸ਼ਹੀਦ ਊਧਮ ਸਿੰਘ ਅਡਵਾਇਰ ਕਾਂਡ ਤੋਂ ਵੀ ਬਹੁਤ ਵੱਡੇ ਕਿਰਦਾਰ ਦਾ ਮਾਲਕ ਸੀ

Posted on July 31st, 2020

ਸਹੋਤਾ ਐਂਡ ਸਹੋਤਾ ਸ਼ੋਅ: ਵੀਰਵਾਰ 30 ਜੁਲਾਈ 2020 / Sahota and Sahota Show: Thursday July 30th 2020

Posted on July 31st, 2020