Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਦਲਾਂ ਨੇ 2007 ਵਿੱਚ ਡੇਰਾ ਮੁਖੀ ’ਤੇ ਸ਼ਿਕੰਜਾ ਕੱਸਿਆ ਹੁੰਦਾ ਤਾਂ ਬੇਅਦਬੀ ਵਰਗੀਆਂ ਘਟਨਾਵਾਂ ਨਾ ਵਾਪਰਦੀਆਂ- ਪਰਗਟ ਸਿੰਘ

Posted on July 27th, 2020

ਜਲੰਧਰ- ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਖਿਆ ਕਿ ਡੇਰਾ ਮੁਖੀ ਸਵਾਂਗ ਰਚਣ ਦੇ ਮਾਮਲੇ ਵਿਚ ਕਿਵੇਂ ਬਚਿਆ, ਇਸ ਬਾਰੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।

ਉਨ੍ਹਾਂ ਆਖਿਆ ਕਿ ਡੇਰਾ ਮੁਖੀ ਖ਼ਿਲਾਫ਼ ਸਾਲ 2007 ’ਚ ਸਵਾਂਗ ਰਚਣ ਦਾ ਮਾਮਲਾ ਦਰਜ ਹੋਇਆ ਸੀ ਪਰ ਉਸ ਵਿਰੁੱਧ ਚਲਾਨ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਬਾਦਲ ਸਰਕਾਰ ਨੇ ਡੇਰਾ ਮੁਖੀ ਵਿਰੁੱਧ ਪੰਜ ਸਾਲ ਤੱਕ ਚਲਾਨ ਪੇਸ਼ ਕਰਨ ਦੀ ਥਾਂ ਕੇਸ ਰੱਦ ਕਰਨ ਦੀ ਅਰਜ਼ੀ ਕਿਉਂ ਦਾਇਰ ਕੀਤੀ ਸੀ? ਉਨ੍ਹਾਂ ਆਖਿਆ ਕਿ 2007 ਵਿੱਚ ਗ੍ਰਹਿ ਵਿਭਾਗ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਕੋਲ ਸੀ ਅਤੇ ਫਿਰ 2009 ਵਿੱਚ ਉਪ ਮੁੱਖ ਮੰਤਰੀ ਬਣਨ ’ਤੇ ਇਹ ਵਿਭਾਗ ਸੁਖਬੀਰ ਸਿੰਘ ਬਾਦਲ ਕੋਲ ਚਲਾ ਗਿਆ। ਉਨ੍ਹਾਂ ਕਿਹਾ ਕਿ ਇੰਨੇ ਚਰਚਿਤ ਕੇਸ ’ਚ ਚਲਾਨ ਪੇਸ਼ ਨਾ ਹੋਣਾ ਸ਼ੰਕੇ ਖੜ੍ਹੇ ਕਰਦਾ ਹੈ।

ਉਨ੍ਹਾਂ ਆਖਿਆ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਨੇ 2007 ਵਿੱਚ ਡੇਰਾ ਮੁਖੀ ’ਤੇ ਸ਼ਿਕੰਜਾ ਕੱਸਿਆ ਹੁੰਦਾ ਤਾਂ ਬੇਅਦਬੀ ਵਰਗੀਆਂ ਘਟਨਾਵਾਂ ਨਾ ਵਾਪਰਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਨੂੰ 2007 ਤੋਂ ਬਾਅਦ ਵਾਪਰੀਆਂ ਸਾਰੀਆਂ ਘਟਨਾਵਾਂ ਨੂੰ ਜੋੜ ਕੇ ਦੇਖਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪੁਸ਼ਾਕ ਦਾ ਮਾਮਲਾ ਏਨਾ ਗਰਮਾਇਆ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਾਰੀ ਤਾਕਤ ਸਫਾਈ ਦੇਣ ’ਤੇ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਸ਼ਾਕ ਬਾਰੇ ਜਾਂਚ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਿ ਪੰਜਾਬ ਪੁਲੀਸ ਨੇ ਚੁੱਪ-ਚੁਪੀਤੇ 27 ਜਨਵਰੀ 2012 ਨੂੰ ਬਠਿੰਡਾ ਅਦਾਲਤ ਵਿੱਚ ਕੇਸ ਰੱਦ ਕਰਨ ਦੀ ਅਰਜ਼ੀ ਦਾਇਰ ਕਰ ਦਿੱਤੀ, ਜਿਸ ਨੂੰ ਅਦਾਲਤ ਨੇ ਅਗਸਤ 2014 ਵਿੱਚ ਸਵੀਕਾਰ ਕਰ ਲਿਆ। ਜਦਕਿ ਹਾਈ ਕੋਰਟ ਵਿੱਚ ਆਈਜੀ ਪੱਧਰ ਦੇ ਅਧਿਕਾਰੀ ਨੇ ਇਹ ਹਲਫ਼ਨਾਮਾ ਦਾਇਰ ਕੀਤਾ ਸੀ ਕਿ ਡੇਰਾ ਮੁਖੀ ਵਿਰੁੱਧ ਪੁਖ਼ਤਾ ਲੋੜੀਂਦੇ ਸਬੂਤ ਹਨ।

ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਨੇ ਸਾਲ 2009 ਤੇ 2014 ਦੀਆਂ ਲੋਕ ਸਭਾ ਚੋਣਾਂ ਅਤੇ 2012 ਤੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਡੇਰਾ ਸਮਰੱਥਕਾਂ ਦੀਆਂ ਵੋਟਾਂ ਦੀ ਖਾਤਰ ਡੇਰਾ ਮੁਖੀ ਨੂੰ ਬਚਾਇਆ ਸੀ।

(ਖਬਰ ਧੰਨਵਾਦ ਸਹਿਤ: ਪਾਲ ਸਿੰਘ ਨੌਲੀ/ ਪੰਜਾਬੀ ਟ੍ਰਿਬਿਊਨ)



Archive

RECENT STORIES

ਬੱਚੀ ਨਾਲ ਕੁਕਰਮ ਦੇ ਦੋਸ਼ `ਚ ਟਰਾਂਟੋ ਦਾ ਨਾਮਵਰ ਪੁਜਾਰੀ ਗ੍ਰਿਫਤਾਰ

Posted on October 21st, 2020

ਟਰੂਡੋ ਨੂੰ ਸਰਕਾਰ ਨੀ ਤੋੜਨ ਦਿੰਦੇ- ਜਗਮੀਤ ਸਿੰਘ

Posted on October 21st, 2020

ਸਰੀ 'ਚ ਇੱਕ ਪੰਜਾਬਣ ਦਾ ਕਤਲ, ਦੋ ਜ਼ਖਮੀ

Posted on October 21st, 2020

ਲਿਬਰਲ ਅਤੇ ਐਨਡੀਪੀ ਨੇ ਬੀਸੀ 'ਚ ਅੱਜ ਕੀਤੇ ਦੋ ਅਹਿਮ ਚੋਣ ਵਾਅਦੇ

Posted on October 20th, 2020

ਮੋਦੀ ਦੀ ਨਿੱਜੀ ਵੈਬਸਾਈਟ ਉੱਤੋਂ ਡਾਟਾ ਚੋਰੀ

Posted on October 20th, 2020

ਸਰੀ ਨਿਊਟਨ ਹਲਕੇ ਦੇ ਲੋਕਾਂ ਦੀ ਚਿਰੋਕਣੀ ਤੇ ਵੱਡੀ ਮੰਗ ਪੂਰੀ ਹੋਣ ਲੱਗੀ

Posted on October 19th, 2020

ਪੰਜਾਬ ਵਿਚਲੀ ਭਾਜਪਾ ਮਾਲਵਿੰਦਰ ਕੰਗ ਵਾਂਗ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰੇ- ਭਾਜਪਾ ਦਾ ਸਾਬਕਾ ਬੁਲਾਰਾ

Posted on October 17th, 2020

ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਜੀਵਨੀ

Posted on October 17th, 2020

ਹਾਰ ਗਿਆ ਤਾਂ ਅਮਰੀਕਾ ਛੱਡਣਾ ਪੈ ਸਕਦਾ- ਟਰੰਪ

Posted on October 17th, 2020

ਐਨਡੀਪੀ ਦੀ ਹਮਾਇਤ 'ਤੇ ਉਤਰੀ 'ਵੈਨਕੂਵਰ ਟੈਕਸੀ ਐਸੋਸੀਏਸ਼ਨ'

Posted on October 16th, 2020

ਕਿਸਾਨ ਆਗੂਆਂ ਵਲੋਂ ਕੈਪਟਨ ਦੀ ਥਾਂ ਮੋਦੀ ਨਾਲ ਸਿੱਧਾ ਮੱਥਾ ਲਾਉਣ ਦਾ ਐਲਾਨ

Posted on October 15th, 2020

ਜਬ ਰੰਜ ਦੀਆ ਬੁਤੋਂ ਨੇ ਤੋਂ ਖੁਦਾ ਯਾਦ ਆਇਆ

Posted on October 15th, 2020