Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

Huawei ਨੇ HUAWEI P40 Pro ਦੇ ਨਾਲ "ਬੈਸਟ ਸਮਾਰਟਫੋਨ ਕੈਮਰਾ" ਅਤੇ HUAWEI WATCH GT 2 ਲਈ "ਬੈਸਟ ਸਮਾਰਟਵਾਚ" ਦੇ ਦੋ EISA ਅਵਾਰਡ ਜਿੱਤੇ

Posted on August 31st, 2020

ਮਾਰਖਮ, ਓਨਟੈਰੀਓ - 17 ਅਗਸਤ 2020 - Huawei Consumer Business Group (CBG) ਨੂੰ ਅੱਜ Expert Image and Sound Association (EISA), ਜੋ ਕਿ ਦੁਨੀਆ ਭਰ ਦੀਆਂ ਸਭ ਤੋਂ ਸਤਿਕਾਰਤ 55 ਕਨਜ਼ਿਊਮਰ ਇਲੈਕਟ੍ਰੋਨਿਕਸ ਮੈਗਜ਼ੀਨਾਂ ਦਾ ਇੱਕ ਸਮੂਹ ਹੈ, ਤੋਂ ਇਨਾਮ ਮਿਲੇ। HUAWEI ਦੇ P40 Pro ਨੂੰ ਐਸੋਸਿਏਸ਼ਨ ਦੁਆਰਾ “EISA ਸਮਾਰਟਫੋਨ ਕੈਮਰਾ 2020-2021” ਐਲਾਨ ਕੀਤਾ ਗਿਆ ਅਤੇ ਨਾਲ ਹੀ HUAWEI WATCH GT 2 ਨੂੰ "ਬੈਸਟ ਸਮਾਰਟਵਾਚ 2020-2021" ਦਾ ਸਨਮਾਨ ਦਿੱਤਾ ਗਿਆ।

EISA ਨੇ ਫੋਨ ਦੀ ਕੈਮਰਾ ਸਮਰੱਥਾ, ਡਿਸਪਲੇ ਟੈਕਨੋਲੋਜੀ ਅਤੇ ਆਲੀਸ਼ਾਨ ਡਿਜ਼ਾਈਨ ਦੀ ਪ੍ਰਸ਼ੰਸਾ ਕਰਦੇ ਹੋਏ HUAWEI P40 Pro ਨੂੰ “ਆਪਣੀ ਸ਼੍ਰੇਣੀ ਵਿੱਚ ਇੱਕ ਸੱਚਾ ਚੈਂਪੀਅਨ” ਕਿਹਾ ਹੈ। HUAWEI WATCH GT 2 ਨੂੰ ਬਹੁਤ ਸਾਰੀ ਪ੍ਰਸ਼ੰਸਾ ਮਿਲੀ, ਜਿਸ ਵਿੱਚ ਐਸੋਸਿਏਸ਼ਨ ਨੇ ਦਾਅਵਾ ਕੀਤਾ ਕਿ ਵਾਚ ਦੇ ਸਮਾਰਟ ਡਿਜ਼ਾਈਨ ਅਤੇ ਬਹੁਤ ਸਾਰੀਆਂ ਤੰਦਰੁਸਤੀ ਵਿਸ਼ੇਸ਼ਤਾਵਾਂ ਦੇ ਸਦਕਾ, ਇਹ "ਇੱਕ ਆਧੁਨਿਕ ਬਿਹਤਰੀਨ ਵਾਚ ਬਣ ਗਈ ਹੈ।"

ਹੈਂਡਸੈੱਟ ਬਿਜ਼ਨਸ, Huawei ਕਨਜ਼ਿਊਮਰ ਬਿਜ਼ਨਸ ਗਰੁੱਪ, ਦੇ ਪ੍ਰੈਜ਼ੀਡੈਂਟ ਕੇਵਿਨ ਹੋ ਨੇ ਕਿਹਾ, "EISA ਦੇ ਨਾਲ ਆਪਣੀ ਜਿੱਤ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਅਸੀਂ ਬਹੁਤ ਜੋਸ਼ ਵਿੱਚ ਹਾਂ ਅਤੇ ਸਾਡੇ ਦੋ ਸ਼ਾਨਦਾਰ ਉਤਪਾਦਾਂ, HUAWEI P40 Pro ਅਤੇ HUAWEI WATCH GT 2 ਨੂੰ ਮਿਲੀ ਪਛਾਣ ਤੋਂ ਬਹੁਤ ਖੁਸ਼ ਹਾਂ। ਹਰੇਕ ਡਿਵਾਈਸ ਦੇ ਨਾਲ, Huawei ਉਪਭੋਗਤਾਵਾਂ ਲਈ ਨਵੇਂ ਅਤੇ ਦਿਲਚਸਪ ਤਜਰਬੇ ਲਿਆਉਣ ਵਾਸਤੇ ਵਚਨਬੱਧ ਹੈ, HUAWEI WATCH GT 2 ਨਾਲ ਅਜਿਹੀ ਸਮਾਰਟਵਾਚ ਤੋਂ ਲੈ ਕੇ ਜੋ ਤੁਹਾਡੀ ਕਸਰਤ ਦੀਆਂ ਸੀਮਾਵਾਂ ਨੂੰ ਅੱਗੇ ਤੱਕ ਵਧਾ ਸਕਦੀ ਹੈ ਤੋਂ HUAWEI P40 Pro ਦੇ ਨਾਲ ਅਜਿਹੇ ਸਮਾਰਟਫੋਨ ਤੱਕ ਜੋ ਫੋਟੋਗ੍ਰਾਫੀ ਦੀਆਂ ਹੱਦਾਂ ਨੂੰ ਪਾਰ ਕਰ ਰਿਹਾ ਹੈ।”

EISA HUAWEI P40 Pro ਦੇ “ਆਲੀਸ਼ਾਨ ਡਿਜ਼ਾਈਨ” ਨੂੰ ਉਹਨਾਂ ਲੋਕਾਂ ਲਈ ਬਿਲਕੁਲ ਸਹੀ ਸਾਥੀ ਵਜੋਂ ਪਛਾਣਦਾ ਹੈ ਜੋ ਰੋਜ਼ਾਨਾ ਦੇ ਅਧਾਰ 'ਤੇ ਸ਼ਾਨਦਾਰ ਫੋਟੋਆਂ ਖਿੱਚਣ ਲਈ ਆਪਣੇ ਸਮਾਰਟਫੋਨ ਦੀ ਵਰਤੋਂ ਕਰਦੇ ਹਨ, ਇਹ ਮੰਨਦੇ ਹੋਏ ਕਿ ਮੋਬਾਈਲ ਫੋਟੋਗ੍ਰਾਫੀ ਵਿੱਚ ਫੋਨ ਨੇ ਇੱਕ ਹੋਰ ਪ੍ਰਭਾਵਸ਼ਾਲੀ ਤਰੱਕੀ ਕੀਤੀ ਹੈ। ਇਹ ਅਵਾਰਡ HUAWEI P40 Pro ਦੀ ਬੇਜੋੜ ਫੋਟੋਗ੍ਰਾਫੀ ਸਮਰੱਥਾ ਦੇ ਨਤੀਜੇ ਵਜੋਂ ਜਿੱਤਿਆ ਗਿਆ ਸੀ, ਜਿਸ ਵਿੱਚ ਫੇਸ ਡਿਟੈਕਸ਼ਨ ਆਟੋ-ਫੋਕਸ ਅਤੇ ਆਪਟੀਕਲ ਚਿੱਤਰ ਸਥਿਰਤਾ ਦੇ ਨਾਲ ਮੁਢਲੇ 50 ਮੈਗਾਪਿਕਸਲ ਦੇ Ultra Vision ਕੈਮਰਾ ਅਤੇ ਇਸਦਾ 12 ਮੈਗਾਪਿਕਸਲ ਦਾ ਪੈਰੀਸਕੋਪ ਟੈਲੀਫੋਟੋ ਲੈਂਜ਼, 5x ਆਪਟੀਕਲ ਜ਼ੂਮ, ਅਡਵਾਂਸਡ ਵੀਡੀਓ ਕੈਪਚਰ ਲਈ ਸ਼ਾਨਦਾਰ 40 ਮੈਗਾਪਿਕਸਲ ਦਾ ਅਲਟਰਾ-ਵਾਈਡ ਸਿਨੇ ਕੈਮਰਾ ਸ਼ਾਮਲ ਹਨ। ਇਸਦੇ ਨਾਲ ਹੀ HUAWEI P40 Pro ਵਿੱਚ ToF 3D ਡੈਪਥ ਕੈਮਰਾ ਅਤੇ AI ਫੋਟੋਗ੍ਰਾਫੀ ਸੁਧਾਰ ਸ਼ਾਮਲ ਕੀਤੇ ਗਏ ਹਨ, ਜੋ ਉਪਭੋਗਤਾਵਾਂ ਨੂੰ ਪ੍ਰੀਮੀਅਮ ਤਕਨਾਲੋਜੀ ਦਾ ਤਜਰਬਾ ਦਿੰਦੇ ਹਨ ਅਤੇ EISA ਦੇ ਅਨੁਸਾਰ "ਸਮਾਰਟਫੋਨ ਕੈਮਰਾ ਤਕਨਾਲੋਜੀ ਨੂੰ ਅੱਗੇ ਵਧਾਉਂਦੇ ਹਨ।"

ਇਸ ਸਾਲ ਦੇ EISA ਦੀ “ਬੈਸਟ ਸਮਾਰਟਵਾਚ” ਦੇ ਵਿਜੇਤਾ HUAWEI WATCH GT 2 ਨੂੰ ਵੇਖਦੇ ਹੋਏ, EISA ਨੇ ਇਸ ਦੇ ਡਿਜ਼ਾਈਨ, AMOLED ਡਿਸਪਲੇ ਅਤੇ ਸਰੀਰਕ ਕੰਟਰੋਲ ਲਈ ਡਿਵਾਈਸ ਦੀ ਪ੍ਰਸ਼ੰਸਾ “ਆਧੁਨਿਕ ਸਮਾਰਟਵਾਚਾਂ ਦੀ ਕਾਬਲੀਅਤ ਨੂੰ ਇਕੱਠਿਆਂ ਕਰਨ ਵਾਲੀ” ਵਜੋਂ ਕੀਤੀ ਹੈ। ਦੋ ਹਫ਼ਤਿਆਂ ਤਕ ਦੀ ਬੈਟਰੀ ਅਤੇ ਬਹੁਤ ਸਾਰੀਆਂ ਤੰਦਰੁਸਤੀ ਵਿਸ਼ੇਸ਼ਤਾਵਾਂ ਦੇ ਨਾਲ, HUAWEI WATCH GT 2 15 ਪੇਸ਼ੇਵਰ ਵਰਕਆਊਟ ਵਿਧੀਆਂ ਦਾ ਵਿਸ਼ਲੇਸ਼ਣ ਕਰ ਸਕਦੀ ਹੈ, ਅਤੇ 85 ਕਿਸਮ ਦੇ ਅਨੁਕੂਲਿਤ ਬਣਾਏ ਵਰਕਆਊਟਾਂ ਨੂੰ ਰਿਕਾਰਡ ਕਰ ਸਕਦੀ ਹੈ। Huawei ਦੀ TruSleep ਟੈਕਨਾਲੋਜੀ ਦੇ ਨਾਲ, WATCH GT 2 ਨੀਂਦ ਦੀ ਗੁਣਵੱਤਾ ਨੂੰ ਟਰੈਕ ਕਰ ਸਕਦੀ ਹੈ, WATCH GT 2 ਦਿਲ ਦੀ ਧੜਕਣ ਅਤੇ ਤਣਾਅ ਦੇ ਪੱਧਰ 'ਤੇ ਨਿਗਰਾਨੀ ਵੀ ਰੱਖ ਸਕਦੀ ਹੈ, ਅਤੇ SpO2 ਦੇ ਪੱਧਰ ਨੂੰ ਮਾਪਣ ਦਾ ਸਮਰਥਨ ਕਰਦੀ ਹੈ । ਇਸ ਤੋਂ ਇਲਾਵਾ, HUAWEI WATCH GT 2 ਰੋਜ਼ਾਨਾ ਜ਼ਿੰਦਗੀ ਦੀ ਵਰਤੋਂ ਦਾ ਵੀ ਸਮਰਥਨ ਕਰਦੀ ਹੈ ਜਿਵੇਂ ਕਿ ਬਲੂਟੁੱਥ ਕਾਲਿੰਗ, ਐਪ ਨੋਟੀਫਿਕੇਸ਼ਨ ਅਤੇ ਆਨ-ਬੋਰਡ ਮਿਊਜ਼ਿਕ ਸਟੋਰੇਜ, ਜਿਸ ਨਾਲ ਉਪਭੋਗਤਾ ਆਪਣੇ HUAWEI FreeBuds 3 ਨੂੰ ਆਸਾਨੀ ਨਾਲ ਪੇਅਰ ਅਤੇ ਕਨੈਕਟ ਕਰ ਸਕਦੇ ਹਨ ਅਤੇ ਆਪਣੀ HUAWEI WATCH GT 2 ਨਾਲ ਤੁਰਦੇ-ਫਿਰਦੇ ਸੰਗੀਤ ਸੁਣ ਸਕਦੇ ਹਨ।

EISA ਮੈਂਬਰਾਂ ਵਿੱਚ 29 ਦੇਸ਼ਾਂ ਦੇ ਉਪਭੋਗਤਾ ਇਲੈਕਟ੍ਰੋਨਿਕਸ ਦੇ ਪੂਰੇ ਵਿਸਤਾਰ ਤੋਂ ਮਾਹਰ ਮੀਡੀਆ ਸ਼ਾਮਲ ਹੈ, ਅਤੇ ਹਰੇਕ ਮੈਂਬਰ EISA ਦੇ ਛੇ ਮਾਹਰ ਸਮੂਹਾਂ - ਫੋਟੋਗ੍ਰਾਫੀ, ਮੋਬਾਈਲ ਡਿਵਾਈਸ, ਹਾਈ-ਫਾਈ, ਹੋਮ ਥਿਏਟਰ ਆਡੀਓ, ਹੋਮ ਥਿਏਟਰ ਡਿਸਪਲੇ ਅਤੇ ਵੀਡੀਓ, ਅਤੇ ਕਾਰ ਵਿੱਚ ਇਲੇਕਟ੍ਰੋਨਿਕਸ - ਵਿੱਚੋਂ ਇੱਕ ਜਾਂ ਵਧੇਰੇ ਵਿੱਚ ਯੋਗਦਾਨ ਪਾਉਂਦਾ ਹੈ। ਹਰ ਸਾਲ, EISA ਮੈਂਬਰ ਉਹਨਾਂ ਉਤਪਾਦਾਂ ਦੀ ਸੂਚੀ ਨੂੰ ਨਾਮਜ਼ਦ ਕਰਦੇ ਹਨ ਜਿਨ੍ਹਾਂ ਨੂੰ ਉਹ ਇਹਨਾਂ ਮਾਹਰ ਸਮੂਹਾਂ ਵਿੱਚੋਂ ਹਰੇਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਮੰਨਦੇ ਹਨ।

ਕੈਨੇਡਾ ਦੇ ਲੋਕ HUAWEI P40 Pro ਹਿੱਸਾ ਲੈਣ ਵਾਲੇ ਰਿਟੇਲਰਾਂ ਅਤੇ ਕੈਰਿਅਰਾਂ ਤੋਂ ਲੈ ਸਕਦੇ ਹਨ, ਜਿਨ੍ਹਾਂ ਵਿੱਚ Bell, TELUS, Videotron, SaskTel, Koodo, Virgin Mobile, The Mobile Shop, The Source, Visions Electronics ਅਤੇ ਹੋਰ ਸ਼ਾਮਲ ਹਨ। HUAWEI WATCH GT 2 ਚੋਣਵੇਂ ਰਿਟੇਲਰਾਂ ਤੋਂ ਉਪਲਬਧ ਹੈ ਜਿਨ੍ਹਾਂ ਵਿੱਚ Visions Electronics, Staples, Canada Computers, Newegg.ca, ਅਤੇ Memory Express ਸ਼ਾਮਲ ਹਨ।



Archive

RECENT STORIES

ਸਰਵੇਖਣ ਬੀਸੀ 'ਚ ਬਣਾ ਰਹੇ ਨੇ ਐਨਡੀਪੀ ਦੀ ਬਹੁਗਿਣਤੀ ਸਰਕਾਰ; ਡਾਕ ਰਾਹੀਂ ਵੋਟਾਂ ਦੀ ਵੱਡੀ ਗਿਣਤੀ ਕਾਰਨ ਪੂਰਾ ਨਤੀਜਾ ਨਵੰਬਰ ਦੇ ਪਹਿਲੇ ਹਫਤੇ ਆਵੇਗਾ

Posted on October 23rd, 2020

ਅੰਮ੍ਰਿਤਸਰ 'ਚ ਮੋਦੀ ਨੂੰ ਰਾਵਣ ਵਾਂਗ ਫੂਕਿਆ

Posted on October 23rd, 2020

ਸਰੀ 'ਚ ਹੋਏ ਕਤਲ ਸਬੰਧੀ ਇੱਕ ਪੰਜਾਬੀ 'ਤੇ ਚਾਰਜ ਲੱਗੇ

Posted on October 22nd, 2020

ਪੰਜਾਬ 'ਚ ਕਿਸਾਨਾਂ ਦਾ ਨਹੀਂ, ਵਿਚੋਲਿਆਂ ਦਾ ਸੰਘਰਸ਼ ਚੱਲ ਰਿਹਾ- ਭਾਜਪਾ ਪ੍ਰਧਾਨ ਨੱਢਾ

Posted on October 22nd, 2020

ਬੱਚੀ ਨਾਲ ਕੁਕਰਮ ਦੇ ਦੋਸ਼ `ਚ ਟਰਾਂਟੋ ਦਾ ਨਾਮਵਰ ਪੁਜਾਰੀ ਗ੍ਰਿਫਤਾਰ

Posted on October 21st, 2020

ਟਰੂਡੋ ਨੂੰ ਸਰਕਾਰ ਨੀ ਤੋੜਨ ਦਿੰਦੇ- ਜਗਮੀਤ ਸਿੰਘ

Posted on October 21st, 2020

ਸਰੀ 'ਚ ਇੱਕ ਪੰਜਾਬਣ ਦਾ ਕਤਲ, ਦੋ ਜ਼ਖਮੀ

Posted on October 21st, 2020

ਲਿਬਰਲ ਅਤੇ ਐਨਡੀਪੀ ਨੇ ਬੀਸੀ 'ਚ ਅੱਜ ਕੀਤੇ ਦੋ ਅਹਿਮ ਚੋਣ ਵਾਅਦੇ

Posted on October 20th, 2020

ਮੋਦੀ ਦੀ ਨਿੱਜੀ ਵੈਬਸਾਈਟ ਉੱਤੋਂ ਡਾਟਾ ਚੋਰੀ

Posted on October 20th, 2020

ਸਰੀ ਨਿਊਟਨ ਹਲਕੇ ਦੇ ਲੋਕਾਂ ਦੀ ਚਿਰੋਕਣੀ ਤੇ ਵੱਡੀ ਮੰਗ ਪੂਰੀ ਹੋਣ ਲੱਗੀ

Posted on October 19th, 2020

ਪੰਜਾਬ ਵਿਚਲੀ ਭਾਜਪਾ ਮਾਲਵਿੰਦਰ ਕੰਗ ਵਾਂਗ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰੇ- ਭਾਜਪਾ ਦਾ ਸਾਬਕਾ ਬੁਲਾਰਾ

Posted on October 17th, 2020

ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਜੀਵਨੀ

Posted on October 17th, 2020