Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਦਨਾਮ ਕਰਨ ਵਾਲੀ ਅਸ਼ਲੀਲ ਵੀਡੀਓ ਖਿਲਾਫ ਨਿੱਤਰੀ ਪੰਜਾਬੀ ਫਿਲਮੀ ਅਦਾਕਾਰਾ ਮੈਂਡੀ ਤੱਖਰ

Posted on September 8th, 2020

ਚੰਡੀਗੜ੍ਹ/ ਚੜ੍ਹਦੀ ਕਲਾ ਬਿਊਰੋ

27 ਅਗਸਤ 2020 ਨੂੰ ਇਕ ਨਕਲੀ ਵੀਡੀਓ ਵਿਚ ਪੰਜਾਬੀ ਫਿਲਮੀ ਅਦਾਕਾਰਾ ਮੈਂਡੀ ਤੱਖਰ ਦਾ ਚਿਹਰਾ ਇੱਕ ਅਸ਼ਲੀਲ ਵੀਡੀਓ ਵਿਚਲੀ ਲੜਕੀ ਦੇ ਮੂੰਹ 'ਤੇ ਲਾ ਕੇ ਇਹ ਵੀਡੀਓ ਸੋਸ਼ਲ ਮੀਡੀਏ 'ਤੇ ਵਾਇਰਲ ਕੀਤੀ ਗਈ ਸੀ। ਹੁਣ ਮੈਂਡੀ ਤੱਖਰ ਨੇ ਝੂਠੇ ਮੋਰਫੇਡ ਵੀਡੀਓ ਰਾਹੀਂ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀਆਂ ਖਿਲਾਫ ਐਫਆਈਆਰ ਦਰਜ ਕਰਵਾਈ ਹੈ ਅਤੇ ਨਾਲ ਹੀ ਲੋਕਾਂ ਨਾਲ ਗਿਲ਼ਾ ਕੀਤਾ ਹੈ ਕਿ ਦੇਖਣ ਤੋਂ ਬਾਅਦ ਇਹ ਜਾਣਦਿਆਂ ਹੋਇਆਂ ਕਿ ਵੀਡੀਓ ਤੋੜ-ਮਰੋੜ ਕੇ ਬਣਾਈ ਗਈ ਹੈ, ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕੀਤਾ ਗਿਆ।

ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਇੰਗਲੈਂਡ ਦੀ ਜੰਮੀ ਪਲੀ ਪੰਜਾਬੀ ਫਿਲਮੀ ਅਦਾਕਾਰਾ ਮੈਂਡੀ ਤੱਖਰ ਨੇ ਕਿਹਾ ਕਿ ਵੀਡੀਓ ਦੇ ਸਿਰਫ ਕੁਝ ਮਿੰਟਾਂ ਨੂੰ ਵੇਖਣ ਤੋਂ ਬਾਅਦ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਵੀਡੀਓ ਜਾਅਲੀ ਹੈ ਅਤੇ ਇਸ ਝੂਠੀ ਵੀਡੀਓ ਵਿੱਚ ਮੈਂਡੀ ਤੱਖਰ ਨਹੀਂ ਹੈ, ਪਰ ਫਿਰ ਵੀ ਇਸ ਨੂੰ ਫੈਲਾਉਣ ਤੋਂ ਰੋਕਿਆ ਨਹੀਂ ਗਿਆ।

ਮੈਂਡੀ ਤੱਖਰ ਨੇ ਸਥਿਤੀ ਨੂੰ ਅਥਾਹ ਸਹਿਣਸ਼ੀਲਤਾ ਅਤੇ ਤਾਕਤ ਨਾਲ ਸੰਭਾਲਿਆ ਅਤੇ ਸ਼ੁਰੂ ਵਿੱਚ ਇਸ ਮਾਮਲੇ ਤੇ ਚੁੱਪ ਰਹੀ ਪਰ ਆਖਰਕਾਰ ਸਾਈਬਰ ਬੁਲਿੰਗ ਅਤੇ ਟਰੋਲਿੰਗ ਨੇ ਉਸਦੀ ਸ਼ਾਂਤੀ ਨੂੰ ਪ੍ਰਭਾਵਤ ਕੀਤਾ ਅਤੇ ਆਖਰਕਾਰ ਉਸਨੇ ਕੁਝ ਦਿਨਾਂ ਬਾਅਦ ਗੱਲ ਕੀਤੀ, ਇਸ ਗੱਲ ਦੀ ਪੁਸ਼ਟੀ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤੀ ਕਿ ਵੀਡੀਓ ਝੂਠੀ ਹੈ। ਇਹ ਦੱਸਦਿਆਂ ਉਸਨੇ ਅੱਗੇ ਕਿਹਾ ਕਿ ਉਹ ਆਪਣੇ ਹੀ ਪੰਜਾਬੀ ਲੋਕਾਂ ਤੋਂ ਬਿਲਕੁਲ ਨਿਰਾਸ਼ ਹੈ, ਜੋ ਬਿਨਾ ਸੋਚਿਆਂ ਸਮਝਿਆਂ ਇਸ ਵੀਡੀਓ ਨੂੰ ਵਧੇਰੇ ਵਾਇਰਲ ਕਰ ਰਹੇ ਹਨ। ਇਹ ਲੋਕ ਸਮਝ ਸਕਦੇ ਹਨ ਕਿ ਅਜਿਹੀ ਝੂਠੀ ਵੀਡੀਓ ਕਾਰਨ ਕਿਸੇ ਔਰਤ ਨੂੰ ਕੀ-ਕੀ ਸਹਿਣਾ ਪੈ ਸਕਦਾ ਹੈ।

ਮੈਂਡੀ ਨੇ ਦੋਸ਼ੀਆਂ ਖਿਲਾਫ ਐਫਆਈਆਰ ਦਰਜ ਕੀਤੀ, ਜਿਸ ਵਿੱਚ ਉਹ ਵੈਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਸ਼ਾਮਲ ਹਨ, ਜਿਨ੍ਹਾਂ 'ਤੇ ਜਾਅਲੀ ਵੀਡੀਓ ਅਪਲੋਡ ਕੀਤੀ ਗਈ ਸੀ।

ਐਫਆਈਆਰ ਟੈਕਨਾਲੋਜੀ ਐਕਟ 2000 ਦੀ ਧਾਰਾ 67 (ਏ), 67, 66 (ਈ) ਅਤੇ ਇੰਡੀਅਨ ਪੀਨਲ ਕੋਡ 1860 ਦੀ ਧਾਰਾ 509, 354 ਅਧੀਨ ਦਰਜ ਕੀਤੀ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਯਾਦ ਰਹੇ ਕਿ ਮੈਂਡੀ ਤੱਖਰ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਇਸਨੂੰ ਪੰਜਾਬੀ ਸਿਨੇਮਾ ਦੀ ਇੱਕ ਉੱਤਮ ਅਭਿਨੇਤਰੀ ਮੰਨਿਆ ਜਾਂਦਾ ਹੈ, "ਰੱਬ ਦਾ ਰੇਡੀਓ" "ਅਰਦਾਸ" "ਸਰਦਾਰ ਜੀ" ਅਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਵਿੱਚ ਪੁਰਸਕਾਰ ਜੇਤੂ ਪਰਫਾਰਮੈਂਸ ਦਿੱਤੀ ਹੈ। ਇੰਡਸਟਰੀ `ਚ ਉਹ ਨਿਮਰ ਸੁਭਾਅ ਵਾਲੀ ਸੁਭਾਅ ਵਜੋਂ ਜਾਣੀ ਜਾਂਦੀ ਹੈ।

ਮੈਂਡੀ ਅਤੇ ਉਸਦੇ ਪ੍ਰਸ਼ੰਸਕਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਨਿਆਂ ਕੀਤਾ ਜਾਏ ਅਤੇ ਇਹ ਗੈਰ ਅਨੈਤਿਕ ਅਪਰਾਧ ਬੰਦ ਹੋ ਜਾਣ ਕਿਉਂਕਿ ਹਰ ਲੜਕੀ ਅਜਿਹੀ ਹਾਲਤ ਨੂੰ ਸੰਭਾਲ ਨਹੀਂ ਸਕਦੀ ਜਿਸ ਤਰ੍ਹਾਂ ਮੈਂਡੀ ਤੱਖਰ ਨੇ ਸੰਭਾਲਿਆ ਹੈ।

Mandy Takhar lodges FIR against the culprits who tried to defame her through a Fake morphed video.

On 27th August 2020 A Fake video in which Mandy Takhar’s face was morphed onto a video of pornographic nature, and uploaded on pornographic websites by unknown entities went viral around the world via WhatsApp. After watching only a few minutes of the video it is evident that the video is fake and that it is actually not Mandy Takhar in the fake video, however it did not stop people from spreading it.

Mandy Takhar handled the situation with immense Grace and strength and initially stayed silent on the matter but eventually the cyber bullying and trolling evidently effected her peace and she finally spoke up a few days later, confirming that the video is Fake through her social media post, stating how she is absolutely disappointed and disheartened with her own Punjabi people who are making the video more Viral even though everyone is aware it’s fake. Mandy’s patience and bravery is commendable, She got an FIR registered against the culprits, which includes the websites that the fake video was uploaded on and also those defaming the actress on social media platforms.

The FIR has been lodged under section 67(A), 67, 66(E) of Technology Act 2000 and section 509, 354 of Indian Penal Code 1860. The police is currently investigating the case. Mandy Takhar has done applaudable work in the Punjabi Film Industry and is considered as one of the finest actresses of Punjabi cinema, giving award winning performances in “Rabb da radio” “Ardas” “Sardaarji” and many more. she is known to be humble and kind in nature.

We hope and pray justice is served and this unethical crimes stop as not every girl can handle such defamation and disrespect the way Mandy Takhar has. According to sources Mandy is keeping strong and feels grateful that her fans and colleagues and family are very supportive, making the actress feel more loved and respected.Archive

RECENT STORIES

ਸਰਵੇਖਣ ਬੀਸੀ 'ਚ ਬਣਾ ਰਹੇ ਨੇ ਐਨਡੀਪੀ ਦੀ ਬਹੁਗਿਣਤੀ ਸਰਕਾਰ; ਡਾਕ ਰਾਹੀਂ ਵੋਟਾਂ ਦੀ ਵੱਡੀ ਗਿਣਤੀ ਕਾਰਨ ਪੂਰਾ ਨਤੀਜਾ ਨਵੰਬਰ ਦੇ ਪਹਿਲੇ ਹਫਤੇ ਆਵੇਗਾ

Posted on October 23rd, 2020

ਅੰਮ੍ਰਿਤਸਰ 'ਚ ਮੋਦੀ ਨੂੰ ਰਾਵਣ ਵਾਂਗ ਫੂਕਿਆ

Posted on October 23rd, 2020

ਸਰੀ 'ਚ ਹੋਏ ਕਤਲ ਸਬੰਧੀ ਇੱਕ ਪੰਜਾਬੀ 'ਤੇ ਚਾਰਜ ਲੱਗੇ

Posted on October 22nd, 2020

ਪੰਜਾਬ 'ਚ ਕਿਸਾਨਾਂ ਦਾ ਨਹੀਂ, ਵਿਚੋਲਿਆਂ ਦਾ ਸੰਘਰਸ਼ ਚੱਲ ਰਿਹਾ- ਭਾਜਪਾ ਪ੍ਰਧਾਨ ਨੱਢਾ

Posted on October 22nd, 2020

ਬੱਚੀ ਨਾਲ ਕੁਕਰਮ ਦੇ ਦੋਸ਼ `ਚ ਟਰਾਂਟੋ ਦਾ ਨਾਮਵਰ ਪੁਜਾਰੀ ਗ੍ਰਿਫਤਾਰ

Posted on October 21st, 2020

ਟਰੂਡੋ ਨੂੰ ਸਰਕਾਰ ਨੀ ਤੋੜਨ ਦਿੰਦੇ- ਜਗਮੀਤ ਸਿੰਘ

Posted on October 21st, 2020

ਸਰੀ 'ਚ ਇੱਕ ਪੰਜਾਬਣ ਦਾ ਕਤਲ, ਦੋ ਜ਼ਖਮੀ

Posted on October 21st, 2020

ਲਿਬਰਲ ਅਤੇ ਐਨਡੀਪੀ ਨੇ ਬੀਸੀ 'ਚ ਅੱਜ ਕੀਤੇ ਦੋ ਅਹਿਮ ਚੋਣ ਵਾਅਦੇ

Posted on October 20th, 2020

ਮੋਦੀ ਦੀ ਨਿੱਜੀ ਵੈਬਸਾਈਟ ਉੱਤੋਂ ਡਾਟਾ ਚੋਰੀ

Posted on October 20th, 2020

ਸਰੀ ਨਿਊਟਨ ਹਲਕੇ ਦੇ ਲੋਕਾਂ ਦੀ ਚਿਰੋਕਣੀ ਤੇ ਵੱਡੀ ਮੰਗ ਪੂਰੀ ਹੋਣ ਲੱਗੀ

Posted on October 19th, 2020

ਪੰਜਾਬ ਵਿਚਲੀ ਭਾਜਪਾ ਮਾਲਵਿੰਦਰ ਕੰਗ ਵਾਂਗ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰੇ- ਭਾਜਪਾ ਦਾ ਸਾਬਕਾ ਬੁਲਾਰਾ

Posted on October 17th, 2020

ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਜੀਵਨੀ

Posted on October 17th, 2020