Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੈਸੇ ਲੈ ਕੇ ਚੀਨ ਨੂੰ ਜਾਣਕਾਰੀ ਵੇਚਣ ਵਾਲਾ ਪੱਤਰਕਾਰ ਗ੍ਰਿਫਤਾਰ

Posted on September 19th, 2020

ਪੱਤਰਕਾਰ ਰਾਜੀਵ ਸ਼ਰਮਾ

ਨਵੀਂ ਦਿੱਲੀ/ ਚੜ੍ਹਦੀ ਕਲਾ ਬਿਊਰੋ

ਦਿੱਲੀ ਪੁਲੀਸ ਨੇ ਇੱਕ ਪੱਤਰਕਾਰ ਰਾਜੀਵ ਸ਼ਰਮਾ ਨੂੰ “ਚੀਨੀ ਖੁਫੀਆ ਏਜੰਸੀ” ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ 'ਚ ਇੱਕ ਚੀਨੀ ਔਰਤ ਅਤੇ ਉਸ ਦੇ ਨੇਪਾਲੀ ਸਾਥੀ ਨੂੰ ਵੀ ਹਿਰਾਸਤ 'ਚ ਲਿਆ ਹੈ। ਫੜੀ ਗਈ ਚੀਨੀ ਔਰਤ ਅਤੇ ਨੇਪਾਲੀ ਵਿਅਕਤੀ

ਪੁਲੀਸ ਨੇ ਦਾਅਵਾ ਕੀਤਾ ਕਿ ਇਹ ਦੋਵੇਂ “ਚੀਨੀ ਖੁਫੀਆ ਏਜੰਸੀ” ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਬਦਲੇ ਪੱਤਰਕਾਰ ਰਾਜੀਵ ਸ਼ਰਮਾ ਨੂੰ ਵੱਡੀ ਰਕਮ ਅਦਾ ਕਰ ਰਹੇ ਸਨ। ਪੁਲੀਸ ਨੇ ਕਿਹਾ ਕਿ ਪੱਤਰਕਾਰ ਕੰਟਰੋਲ ਰੇਖਾ ’ਤੇ ਫੌਜ ਦੀ ਤਾਇਨਾਤੀ ਤੇ ਭਾਰਤ ਦੀ ਰਣਨੀਤੀ ਦੀ ਜਾਣਕਾਰੀ ਚੀਨੀ ਖੁਫੀਆ ਤੰਤਰ ਨੂੰ ਦੇ ਰਿਹਾ ਸੀ। ਪੱਤਰਕਾਰ ਨੂੰ 14 ਸਤੰਬਰ ਨੂੰ ਕਾਬੂ ਕੀਤਾ ਗਿਆ ਸੀ ਤੇ ਉਹ ਬੀਤੇ ਡੇਢ ਸਾਲ ਵਿੱਚ ਚੀਨੀ ਖੁਫੀਆ ਤੰਤਰ ਤੋਂ 40 ਲੱਖ ਰੁਪਏ ਲੈ ਚੁੱਕਿਆ ਹੈ।

ਉਹ ਪ੍ਰਤੀ ਸੂਚਨਾ ਲਈ ਇਕ ਹਜ਼ਾਰ ਡਾਲਰ (75 ਹਜ਼ਾਰ ਰੁਪਏ) ਲੈਂਦਾ ਸੀ। ਪੱਤਰਕਾਰ ਰਾਜੀਵ ਸ਼ਰਮਾ ਨੂੰ ਇਹ ਰਕਮ ਬੇਨਾਮੀ ਕੰਪਨੀਆਂ ਰਾਹੀਂ ਅਦਾ ਕੀਤਿ ਜਾਂਦੀ ਸੀ।

ਪੁਲੀਸ ਨੇ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ, ਲੈਪਟਾਪ ਅਤੇ ਹੋਰ ਇਤਰਾਜ਼ਯੋਗ ਤੇ ਸੰਵੇਦਨਸ਼ੀਲ ਸਮੱਗਰੀ ਬਰਾਮਦ ਕੀਤੀ ਹੈ। ਰਾਜੀਵ ਸ਼ਰਮਾ ਪੀਤਮਪੁਰਾ ਦਾ ਵਾਸੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।



Archive

RECENT STORIES

ਬੱਚੀ ਨਾਲ ਕੁਕਰਮ ਦੇ ਦੋਸ਼ `ਚ ਟਰਾਂਟੋ ਦਾ ਨਾਮਵਰ ਪੁਜਾਰੀ ਗ੍ਰਿਫਤਾਰ

Posted on October 21st, 2020

ਟਰੂਡੋ ਨੂੰ ਸਰਕਾਰ ਨੀ ਤੋੜਨ ਦਿੰਦੇ- ਜਗਮੀਤ ਸਿੰਘ

Posted on October 21st, 2020

ਸਰੀ 'ਚ ਇੱਕ ਪੰਜਾਬਣ ਦਾ ਕਤਲ, ਦੋ ਜ਼ਖਮੀ

Posted on October 21st, 2020

ਲਿਬਰਲ ਅਤੇ ਐਨਡੀਪੀ ਨੇ ਬੀਸੀ 'ਚ ਅੱਜ ਕੀਤੇ ਦੋ ਅਹਿਮ ਚੋਣ ਵਾਅਦੇ

Posted on October 20th, 2020

ਮੋਦੀ ਦੀ ਨਿੱਜੀ ਵੈਬਸਾਈਟ ਉੱਤੋਂ ਡਾਟਾ ਚੋਰੀ

Posted on October 20th, 2020

ਸਰੀ ਨਿਊਟਨ ਹਲਕੇ ਦੇ ਲੋਕਾਂ ਦੀ ਚਿਰੋਕਣੀ ਤੇ ਵੱਡੀ ਮੰਗ ਪੂਰੀ ਹੋਣ ਲੱਗੀ

Posted on October 19th, 2020

ਪੰਜਾਬ ਵਿਚਲੀ ਭਾਜਪਾ ਮਾਲਵਿੰਦਰ ਕੰਗ ਵਾਂਗ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰੇ- ਭਾਜਪਾ ਦਾ ਸਾਬਕਾ ਬੁਲਾਰਾ

Posted on October 17th, 2020

ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਜੀਵਨੀ

Posted on October 17th, 2020

ਹਾਰ ਗਿਆ ਤਾਂ ਅਮਰੀਕਾ ਛੱਡਣਾ ਪੈ ਸਕਦਾ- ਟਰੰਪ

Posted on October 17th, 2020

ਐਨਡੀਪੀ ਦੀ ਹਮਾਇਤ 'ਤੇ ਉਤਰੀ 'ਵੈਨਕੂਵਰ ਟੈਕਸੀ ਐਸੋਸੀਏਸ਼ਨ'

Posted on October 16th, 2020

ਕਿਸਾਨ ਆਗੂਆਂ ਵਲੋਂ ਕੈਪਟਨ ਦੀ ਥਾਂ ਮੋਦੀ ਨਾਲ ਸਿੱਧਾ ਮੱਥਾ ਲਾਉਣ ਦਾ ਐਲਾਨ

Posted on October 15th, 2020

ਜਬ ਰੰਜ ਦੀਆ ਬੁਤੋਂ ਨੇ ਤੋਂ ਖੁਦਾ ਯਾਦ ਆਇਆ

Posted on October 15th, 2020