Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਨੀ ਲਾਂਡਰਿੰਗ ਮਾਮਲੇ 'ਚ ਘਿਰੇ ਵੱਡੀ ਖਿਡਾਰੀ ਦੇ ਮਾਰੀਆਂ ਗੋਲੀਆਂ

Posted on September 20th, 2020

ਤਸਵੀਰ: ਸਿੰਘ ਵੀਡੀਓ ਵੈਨਕੂਵਰ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ

ਬੀਸੀ ਵਿੱਚ ਚੀਨ ਦੇ ਅਮੀਰਾਂ ਦਾ ਦੋ ਨੰਬਰ ਦਾ ਪੈਸਾ ਜੂਆ ਘਰਾਂ ਰਾਹੀਂ ਅਤੇ ਹੋਰ ਸਾਧਨਾਂ ਰਾਹੀਂ ਮਨੀ ਲਾਂਡਰਿੰਗ ਕਰਕੇ ਇੱਕ ਨੰਬਰ ਬਣਾਉਣ ਦੇ ਦੋਸ਼ਾਂ ‘ਚ ਘਿਰੇ ਰਿਚਮੰਡ ਦੇ ਵਿਅਕਤੀ ਨੂੰ ਗੋਲ਼ੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ ਹੈ ਜਦਕਿ ਉਸਦਾ ਸਹਿਯੋਗੀ ਸਖ਼ਤ ਜ਼ਖਮੀ ਹੋ ਗਿਆ ਹੈ। ਦੋਵੇਂ ਰਿਚਮੰਡ ਦੇ ਇੱਕ ਜਪਾਨੀ ਰੈਸਟੋਰੈਂਟ ਵਿਖੇ ਪੁੱਜੇ ਸਨ।

ਮਰਨ ਵਾਲੇ ਦੀ ਪਛਾਣ ਅੰਡਰਗਰਾਊਂਡ ਬੈਂਕਰ ਜਿਆਨ ਜੁਨ ਹੂ (ਸਿਲਵਰ ਇੰਟਰਨੈਸ਼ਨਲ ਬੈਂਕ) ਵਜੋਂ ਅਤੇ ਜ਼ਖਮੀ ਦੀ ਪਛਾਣ ਪਾਲ ਕਿੰਗ ਜਿਨ ਵਜੋਂ ਹੋਈ ਹੈ। ਦੋਵੇਂ ਕੈਸੀਨੋ ਰਾਹੀਂ ਮਨੀ ਲਾਂਡਰਿੰਗ ਅਤੇ ਅੰਡਰਗਰਾਊਂਡ ਬੈਂਕਿੰਗ ਸਬੰਧੀ ਕੀਤੀ ਜਾ ਰਹੀ ਪੁਲਿਸ ਜਾਂਚ ਵਿੱਚ ਮੁੱਖ ਧੁਰੇ ਵਜੋਂ ਜਾਣੇ ਜਾਂਦੇ ਹਨ, ਜਿਸ ਵਿੱਚ ਤਕਰੀਬਨ 200 ਮਿਲੀਅਨ ਡਾਲਰ ਹਰ ਸਾਲ ਕਾਲੇ ਤੋਂ ਚਿੱਟੇ ਕਰਨ ਦੀ ਗੱਲ ਆਖੀ ਗਈ ਸੀ।

ਜਾਪਦਾ ਹੈ ਕਿ ਜਾਂਚ ਅਗਾਂਹ ਵਧਣ ਤੋਂ ਰੋਕਣ ਲਈ ਅਤੇ ਹੋਰ ਵੱਡੇ ਖਿਡਾਰੀਆਂ ਨੂੰ ਬਚਾਉਣ ਲਈ ਅਜਿਹਾ ਕੀਤਾ ਗਿਆ ਹੈ।

ਦੱਸਯੋਗ ਹੈ ਕਿ ਇਸ ਪੈਸੇ ਨਾਲ ਹੀ ਚੀਨ ਤੋਂ ਫੈਂਟਾਨਿਲ ਅਤੇ ਹੋਰ ਡਰੱਗਜ਼ ਆਉਂਦੀਆਂ ਹਨ, ਜਿਸ ਨਾਲ ਹਰ ਸਾਲ ਕੈਨੇਡਾ ਭਰ ‘ਚ ਹਜ਼ਾਰਾਂ ਵਿਅਕਤੀ ਓਵਰਡੋਜ਼ ਹੋ ਕੇ ਮਰ ਰਹੇ ਹਨ।

ਬੀ. ਸੀ. ਵਿੱਚ ਵੇਚੀ ਜਾ ਰਹੀ ਖਤਰਨਾਕ ਡਰੱਗ ਫੈਂਟਾਨਿਲ, ਜਿਸ ਕਾਰਨ ਹਰ ਹਫ਼ਤੇ ਚਾਰ-ਪੰਜ ਮੌਤਾਂ ਹੁੰਦੀਆਂ ਹਨ, ਦੀ ਕਮਾਈ ਨਾਲ ਅਮੀਰ ਚੀਨਿਆਂ ਨੂੰ ਘਰ ਖਰੀਦਣ ਵਾਸਤੇ ਜਾਂ ਜੂਆ ਖੇਡਣ ਲਈ ਬਹੁਤ ਹੀ ਮਹਿੰਗੇ ਵਿਆਜ ‘ਤੇ ਕਰਜ਼ਾ ਦਿੱਤਾ ਜਾ ਰਿਹਾ ਹੈ। ਇਸ ਕਰਜ਼ੇ ਦੀ ਭਰਪਾਈ ਇਨ੍ਹਾਂ ਦੇਣਦਾਰਾਂ ਦੀ ਚੀਨ ਸਥਿਤ ਜਾਇਦਾਦ ਜਾਂ ਕਮਾਈ ਤੋਂ ਕੀਤੀ ਜਾਂਦੀ ਹੈ ਤੇ ਫਿਰ ਓਸੇ ਪੈਸੇ ਨਾਲ ਚੀਨ ਤੋਂ ਡਰੱਗ ਕੈਨੇਡਾ ਮੰਗਵਾਈ ਜਾਂਦੀ ਹੈ।

ਇਸ ਤਰਾਂ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਕੇ ਸਰਕਾਰ ਦੇ ਨੱਕ ਹੇਠਾਂ ਡਰੱਗ ਡੀਲਰਾਂ ਵਲੋਂ ਪ੍ਰਾਈਵੇਟ ਲੈਂਡਰ ਬਣਕੇ ਮੋਟੀ ਕਮਾਈ ਕੀਤੀ ਜਾਂਦੀ ਰਹੀ ਹੈ।

ਇਹ ਸਾਰਾ ਧੰਦਾ ਕਿੱਦਾਂ ਚੱਲਦਾ ਰਿਹਾ, ਇਹ ਜਾਨਣ ਲਈ ਇਹ ਨੀਲੇ ਅੱਖਰ ਨੱਪ ਕੇ ਪੂਰੀ ਰਿਪੋਰਟ ਪੜ੍ਹੋ ਅਤੇ ਦੇਖੋ।

ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਕਰੋਨਾ, ਖ਼ੁਦਕੁਸ਼ੀਆਂ, ਕਤਲ, ਗੈਂਗ ਹਿੰਸਾ ਨਾਲ ਇੰਨੇ ਲੋਕ ਨੀ ਮਰਦੇ, ਜਿੰਨੇ ਓਵਰਡੋਜ਼ ਨਾਲ ਮਰ ਰਹੇ ਹਨ।

ਇਸ ਸਾਲ ਜੁਲਾਈ ‘ਚ 175, ਜੂਨ ‘ਚ ਵੀ 175 ਅਤੇ ਮਈ ‘ਚ 171 ਮੌਤਾਂ ਹੋਈਆਂ ਹਨ। ਮੌਤਾਂ ਦਾ ਵੱਡਾ ਕਾਰਨ ਫੈਂਟਾਨਿਲ ਵਰਗੇ ਰਸਾਇਣਕ ਨਸ਼ੇ ਹਨ, ਜੋ ਤਸਕਰੀ ਰਾਹੀਂ ਸੂਬੇ ‘ਚ ਆਉਂਦੇ ਹਨ ਤੇ ਫਿਰ ਇੱਥੇ ਹੀ ਅਗਾਂਹ ਲੈਬਾਂ ‘ਚ ਬਣਾ ਕੇ ਸੜਕਾਂ ‘ਤੇ ਵੇਚੇ ਜਾਂਦੇ ਹਨ ਤੇ ਫਿਰ ਖ਼ਬਰ ਆਉਂਦੀ ਹੈ ਕਿ ਫਲਾਣੇ ਦਾ ਜਵਾਨ ਪੁੱਤ ਸੁੱਤਾ ਈ ਰਹਿ ਗਿਆ।Archive

RECENT STORIES

ਬੱਚੀ ਨਾਲ ਕੁਕਰਮ ਦੇ ਦੋਸ਼ `ਚ ਟਰਾਂਟੋ ਦਾ ਨਾਮਵਰ ਪੁਜਾਰੀ ਗ੍ਰਿਫਤਾਰ

Posted on October 21st, 2020

ਟਰੂਡੋ ਨੂੰ ਸਰਕਾਰ ਨੀ ਤੋੜਨ ਦਿੰਦੇ- ਜਗਮੀਤ ਸਿੰਘ

Posted on October 21st, 2020

ਸਰੀ 'ਚ ਇੱਕ ਪੰਜਾਬਣ ਦਾ ਕਤਲ, ਦੋ ਜ਼ਖਮੀ

Posted on October 21st, 2020

ਲਿਬਰਲ ਅਤੇ ਐਨਡੀਪੀ ਨੇ ਬੀਸੀ 'ਚ ਅੱਜ ਕੀਤੇ ਦੋ ਅਹਿਮ ਚੋਣ ਵਾਅਦੇ

Posted on October 20th, 2020

ਮੋਦੀ ਦੀ ਨਿੱਜੀ ਵੈਬਸਾਈਟ ਉੱਤੋਂ ਡਾਟਾ ਚੋਰੀ

Posted on October 20th, 2020

ਸਰੀ ਨਿਊਟਨ ਹਲਕੇ ਦੇ ਲੋਕਾਂ ਦੀ ਚਿਰੋਕਣੀ ਤੇ ਵੱਡੀ ਮੰਗ ਪੂਰੀ ਹੋਣ ਲੱਗੀ

Posted on October 19th, 2020

ਪੰਜਾਬ ਵਿਚਲੀ ਭਾਜਪਾ ਮਾਲਵਿੰਦਰ ਕੰਗ ਵਾਂਗ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰੇ- ਭਾਜਪਾ ਦਾ ਸਾਬਕਾ ਬੁਲਾਰਾ

Posted on October 17th, 2020

ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਜੀਵਨੀ

Posted on October 17th, 2020

ਹਾਰ ਗਿਆ ਤਾਂ ਅਮਰੀਕਾ ਛੱਡਣਾ ਪੈ ਸਕਦਾ- ਟਰੰਪ

Posted on October 17th, 2020

ਐਨਡੀਪੀ ਦੀ ਹਮਾਇਤ 'ਤੇ ਉਤਰੀ 'ਵੈਨਕੂਵਰ ਟੈਕਸੀ ਐਸੋਸੀਏਸ਼ਨ'

Posted on October 16th, 2020

ਕਿਸਾਨ ਆਗੂਆਂ ਵਲੋਂ ਕੈਪਟਨ ਦੀ ਥਾਂ ਮੋਦੀ ਨਾਲ ਸਿੱਧਾ ਮੱਥਾ ਲਾਉਣ ਦਾ ਐਲਾਨ

Posted on October 15th, 2020

ਜਬ ਰੰਜ ਦੀਆ ਬੁਤੋਂ ਨੇ ਤੋਂ ਖੁਦਾ ਯਾਦ ਆਇਆ

Posted on October 15th, 2020