Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਾਰ ਗਿਆ ਤਾਂ ਅਮਰੀਕਾ ਛੱਡਣਾ ਪੈ ਸਕਦਾ- ਟਰੰਪ

Posted on October 17th, 2020

ਐਟਲਾਂਟਾ (ਜੌਰਜੀਆ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇ ਉਹ ਤਿੰਨ ਨਵੰਬਰ ਦੀ ਚੋਣ ਬਿਡੇਨ ਦੇ ਮੁਕਾਬਲੇ ਹਾਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੇਸ਼ ਛੱਡਣਾ ਪੈ ਸਕਦਾ ਹੈ। ਵੈਸੇ ਤਾਂ ਉਨ੍ਹਾਂ ਇਹ ਟਿੱਪਣੀ ਮਜ਼ਾਕ 'ਚ ਕੀਤੀ ਸੀ ਪਰ ਬਿਡੇਨ ਸਮੇਤ ਰਿਪਬਲਿਕਨ ਪਾਰਟੀ 'ਚ ਉਨ੍ਹਾਂ ਦੇ ਵਿਰੋੋਧੀਆਂ ਨੇ ਉਨ੍ਹਾਂ ਦੇ ਇਸ ਬਿਆਨ ਦੇ ਸੱਚ ਸਾਬਤ ਹੋਣ ਦੀ ਗੱਲ ਕਹੀ ਹੈ।

ਕੱਲ੍ਹ ਰਾਤ ਜੌਰਜੀਆ 'ਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਟਰੰਪ ਨੇ ਕਿਹਾ, 'ਵੈਸੇ ਤਾਂ ਮੈਨੂੰ ਮਜ਼ਾਕ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੈਂ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ਦੇ ਸਭ ਤੋਂ ਖ਼ਰਾਬ ਉਮੀਦਵਾਰ ਖ਼ਿਲਾਫ਼ ਖੜ੍ਹਾ ਹਾਂ। ਜੇ ਮੈਂ ਹਾਰ ਜਾਂਦਾ ਹਾਂ ਤਾਂ ਮੈਨੂੰ ਚੰਗਾ ਨਹੀਂ ਲੱਗੇਗਾ ਤੇ ਸ਼ਾਇਦ ਮੈਨੂੰ ਦੇਸ਼ ਛੱਡਣਾ ਪਵੇ।'

ਟਰੰਪ ਨੇ ਪਿਛਲੇ ਮਹੀਨੇ ਨਾਰਥ ਕੈਰੋਲਿਨਾ 'ਚ ਹੋਈ ਇਕ ਰੈਲੀ 'ਚ ਵੀ ਕਿਹਾ ਸੀ 'ਜੇ ਮੈਂ ਉਸ ਤੋਂ ਹਾਰ ਜਾਂਦਾ ਹਾਂ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂਗਾ।

2016 ਦੀ ਰਾਸ਼ਟਰਪਤੀ ਚੋਣ 'ਚ ਵੀ ਉਨ੍ਹਾਂ ਕਿਹਾ ਸੀ ਕਿ ਜੇ ਉਹ ਹਾਰ ਗਏ ਤਾਂ ਉਹ ਫਿਰ ਕਦੇ ਜਨਤਕ ਤੌਰ 'ਤੇ ਦਿਖਾਈ ਨਹੀਂ ਦੇਣਗੇ।



Archive

RECENT STORIES

Akal Guardian Nov 28-2020

Posted on November 27th, 2020

Charhdi Kala Nov 28-2020

Posted on November 27th, 2020

ਓਂਟਾਰੀਓ ਸਰਕਾਰ ਨਾਲ ਕੰਮ ਕਰਦੇ ਕੰਪਿਊਟਰ ਮਾਹਰ ਸੰਜੇ ਮਦਾਨ ਨੇ ਕੋਵਿਡ ਫੰਡ ਰਾਹੀਂ 11 ਮਿਲੀਅਨ ਭੋਟੇ

Posted on November 25th, 2020

ਚੰਦੂਮਾਜਰਾ ਨੇ ਰੈਲੀਆਂ ਦਾ ਦੌਰ ਆਰੰਭਿਆ, ਪ੍ਰੋਗਰਾਮ ਤੋਂ ਪਾਰਟੀ ਲੀਡਰਸ਼ਿਪ ਅਣਜਾਣ

Posted on November 24th, 2020

ਸ਼ਰਲੀ ਬੌਂਡ ਨੂੰ ਬੀਸੀ ਲਿਬਰਲ ਪਾਰਟੀ ਨੇ ਆਪਣੀ ਕਾਰਜਕਾਰੀ ਲੀਡਰ ਚੁਣਿਆ

Posted on November 23rd, 2020

ਭਾਈ ਰਮਨਦੀਪ ਸਿੰਘ ਗੋਲਡੀ ਜ਼ਮਾਨਤ ਮਨਜ਼ੂਰ ਹੋਣ ਤੋਂ ਬਾਅਦ ਰਿਹਾਅ

Posted on November 23rd, 2020

ਪੰਜਾਬ ਦਾ ਕਿਸਾਨ ਇਸ ਮੋੜ ਤੋਂ ਕਿੱਧਰ ਨੂੰ ਤੁਰੇ? ਦਿੱਲੀ ਅੱਗੇ ਗੋਡੇ ਟੇਕਣ ਵੱਲ ਜਾਂ ਨਵੇਂ ਖੇਤੀ ਮਾਡਲ ਵੱਲ?

Posted on November 22nd, 2020

ਹਰਿਆਣਾ 'ਚੋਂ ਖਾਦ ਲਿਆਉਣ ਦੇ ਦੋਸ਼ 'ਚ ਪੰਜਾਬ ਦੇ 4 ਕਿਸਾਨ ਗ੍ਰਿਫਤਾਰ

Posted on November 22nd, 2020

21 ਨਵੰਬਰ 2002 ਨੂੰ ਸਦੀਵੀ ਵਿਛੋੜਾ ਦੇ ਗਏ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਉਨ੍ਹਾਂ ਦੀ ਬਰਸੀ 'ਤੇ ਯਾਦ ਕਰਦਿਆਂ.......!

Posted on November 20th, 2020

ਨਫਰਤ ਦੇ ਪ੍ਰਚਾਰਕ ਮੌਲਾਣਾ ਖਾਦਿਮ ਹੁਸੈਨ ਰਿਜ਼ਵੀ ਦੀ ਮੌਤ

Posted on November 19th, 2020

ਅਕਾਲ ਤਖਤ ਵਲੋਂ ਮਲਿਕ ਅਤੇ ਪੰਧੇਰ ਤੋਂ ਜ਼ਬਤ ਕੀਤੀ ਪ੍ਰਿੰਟਿੰਗ ਮਸ਼ੀਨਰੀ ਵਾਪਸ ਕਰਨ ਦੇ ਆਦੇਸ਼ ਜਾਰੀ

Posted on November 18th, 2020

ਭਾਜਪਾ ਆਗੂ ਹਰਜੀਤ ਗਰੇਵਾਲ ਨੇ ਜਥੇਦਾਰ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਿਹਾ; ਅਕਾਲੀ ਦਲ ਨੇ ਕੀਤੀ ਮਾਫੀ ਦੀ ਮੰਗ

Posted on November 18th, 2020