Posted on October 17th, 2020
ਰਾਕੇਸ਼ ਸ਼ਾਂਤੀਦੂਤ
ਜਲੰਧਰ । ਚੜ੍ਹਦੀ ਕਲਾ ਬਿਊਰੋ
ਪੰਜਾਬ ਭਾਜਪਾ ਦੇ ਸਾਬਕਾ ਬੁਲਾਰੇ ਰਾਕੇਸ਼ ਸ਼ਾਂਤੀਦੂਤ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਭਾਜਪਾ ਦੀ ਪੰਜਾਬ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਭਾਜਪਾ ਤੋਂ ਅਸਤੀਫਾ ਦੇਣ ਵਾਲੇ ਆਗੂ ਮਾਲਵਿੰਦਰ ਕੰਗ ਵਾਂਗ ਪੰਜਾਬ ਹਿੱਤ ਵਿੱਚ ਬਾਕੀ ਆਗੂਆਂ ਨੂੰ ਵੀ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ।
ਯਾਦ ਰਹੇ ਕਿ ਭਾਜਪਾ ਵਿਚਲੇ ਸਿੱਖ ਚਿਹਰਿਆਂ 'ਚੋਂ ਪ੍ਰਮੁੱਖ ਆਗੂ ਤੇ ਜਨਰਲ ਸਕੱਤਰ ਰਹੇ ਮਾਲਵਿੰਦਰ ਕੰਗ ਨੇ ਅਸਤੀਫਾ ਦਿੰਦਿਆਂ ਕਿਹਾ ਸੀ ਕਿ ਭਾਜਪਾ ਆਗੂਆਂ ਵਲੋਂ ਪੰਜਾਬ ਦੀ ਗੱਲ ਕਰਨ ਵਾਲਿਆਂ ਨੂੰ "ਪਾਕਿਸਤਾਨ ਦੀ ਬੋਲੀ ਨਾ ਬੋਲੋ" ਕਿਹਾ ਜਾਂਦਾ ਹੈ।
ਪੰਜਾਬ ਭਾਜਪਾ ਦੇ ਆਗੂਆਂ ਨੂੰ ਹਲੂਣਾ ਦਿੰਦਿਆਂ ਸ਼ਾਂਤੀਦੂਤ ਨੇ ਕਿਹਾ ਕਿ ਸਿਰਫ ਆਪਣੇ ਲਈ ਹੀ ਮੋਰਚੇ ਲਵਾਉਣ ਨਾਲ ਕੁਝ ਨਹੀਂ ਹੋਣਾ। ਬਿਜਲੀ ਬਿੱਲ, ਪ੍ਰਾਪਰਟੀ ਟੈਕਸ,, ਰੋਜਗਾਰ, ਪੰਜਾਬ ਦੇ ਦਰਿਆਵਾਂ ਦਾ ਪਾਣੀ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਮੁੜ ਹਾਸਲ ਕਰਨਾ, ਪੰਜਾਬ ਦੀ ਇੰਡਸਟਰੀਲ਼ ਡਿਵੈਲਪਮੈਂਟ ਪੰਜਾਬ ਦੇ ਕੁਦਰਤੀ ਸਰੋਤਾਂ ਮੁਤਾਬਿਕ ਕਰਵਾਉਣਾ, ਭਾਈਚਾਰਕ ਏਕਤਾ ਆਦਿ ਕਈ ਐਸੇ ਲੋਕਹਿਤਕਾਰੀ ਮੁੱਦੇ ਹਨ, ਜਿਹਨਾਂ ਉੱਤੇ ਭਾਜਪਾ ਦੀ ਪੰਜਾਬ ਲੀਡਰਸ਼ਿਪ ਨੂੰ ਹਮੇਸ਼ਾ ਪਹਿਰਾ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਬੇਅਦਬੀਆਂ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਵੇਲੇ ਜਦੋਂ ਬਾਦਲਾਂ ਦੇ ਖਿਲਾਫ ਸਮੁੱਚਾ ਪੰਜਾਬ ਖੜਾ ਸੀ, ਭਾਜਪਾ ਦੀ ਸੂਬਾਈ ਲੀਡਰਸ਼ਿਪ ਨੂੰ ਉਦੋਂ ਵੀ ਚਾਹੀਦਾ ਸੀ ਕਿ ਉਹ ਅਕਾਲੀ ਦਲ ਦਾ ਸਾਥ ਛੱਡਕੇ ਪੰਜਾਬ ਨਾਲ ਖੜ੍ਹਨ ਦੀ ਰਾਏ ਕੇਂਦਰੀ ਲੀਡਰਸ਼ਿਪ ਨੂੰ ਦਿੰਦੇ।
ਉਨ੍ਹਾਂ ਕਿਹਾ ਕਿ ਜਦੋਂ ਯੂ ਪੀ, ਬਿਹਾਰ, ਮੱਧ ਪ੍ਰਦੇਸ਼ , ਰਾਜਸਥਾਨ, ਕਰਨਾਟਕ ਆਦਿ ਦੇ ਭਾਜਪਾ ਯੂਨਿਟ ਆਪਣੇ ਖੇਤਰੀ ਹਿੱਤਾਂ ਮੁਤਾਬਕ ਆਪਣਾ ਸਿਆਸੀ ਬਿਰਤਾਂਤ (ਪੋਲੀਟੀਕਲ ਨੈਰੇਟਿਵ) ਤਿਆਰ ਕਰਦੇ ਹਨ ਤਾਂ ਪੰਜਾਬ ਦੀ ਭਾਜਪਾ ਜਮਨਾ ਪਾਰ ਦੇ ਹੁਕਮਾਂ ਮੁਤਾਬਿਕ ਸੂਬੇ ਲਈ ਆਪਣੀ ਸੋਚ ਬਣਾਉਣ 'ਚ ਕਿਓਂ ਫਸੀ ਰਹਿੰਦੀ ਹੈ।
ਸ਼ਾਂਤੀਦੂਤ ਨੇ ਕਿਹਾ ਕਿ ਹੁਣ ਕੇਂਦਰ ਅਤੇ ਬਹੁਤੇ ਰਾਜਾਂ ਵਿੱਚ ਭਾਜਪਾ ਦਾ ਉਂਝ ਹੀ ਰਾਜ ਹੈ ਜਿਵੇ ਕਦੀ ਕਾਂਗਰਸ ਦਾ ਸੀ। ਇਤਿਹਾਸ ਗਵਾਹ ਹੈ ਕਿ ਸਮੁੱਚੇ ਪੱਖਾਂ ਤੋਂ ਪੰਜਾਬ ਦੀ ਤਬਾਹੀ ਦਾ ਕਾਰਣ ਲੋਕ ਕਾਂਗਰਸ ਦੀਆਂ ਨੀਤੀਆਂ ਨੂੰ ਦੱਸਦੇ ਆਏ ਹਨ। ਹੁਣ ਵੀ ਪੰਜਾਬ ਵਿੱਚ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਦਿਸਦਾ ਹੈ ਅਤੇ ਜੇਕਰ ਹਾਲਾਤ ਖ਼ਰਾਬ ਹੋਏ ਤਾਂ ਇਸ ਵਾਰ ਜ਼ਿੰਮੇਵਾਰੀ ਸਾਡੀ ਦੱਸੀ ਜਾਣੀ ਹੈ।
ਇਸ ਲਈ ਸਮਾਂ ਰਹਿੰਦੇ ਭਾਜਪਾ ਦੀ ਮੌਜੂਦਾ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਆਪਣੀ ਕੇਂਦਰੀ ਲੀਡਰਸ਼ਿਪ ਅਤੇ ਕੇਂਦਰ ਸਰਕਾਰ ਨੂੰ ਜੁਰਅਤ ਨਾਲ ਪੰਜਾਬ ਹਿੱਤ ਵਿੱਚ ਆਪਣੀ ਗੱਲ ਰੱਖਣ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀ ਸੰਸਕ੍ਰਿਤਕ ਬਣਤਰ ਵਿੱਚ ਰਾਜਨੀਤਕ ਲਾਹੇ ਲਈ ਕੋਈ ਫ਼ਿਰਕੂ ਧਰੁਵੀਕਰਣ ਕਰਨਾ ਯੂ ਪੀ-ਬਿਹਾਰ ਵਾਂਗੂ ਸੌਖਾ ਨਹੀਂ ਹੈ।
Posted on January 20th, 2021
Posted on January 19th, 2021
Posted on January 18th, 2021
Posted on January 15th, 2021
Posted on January 14th, 2021
Posted on January 14th, 2021
Posted on January 14th, 2021
Posted on January 13th, 2021
Posted on January 12th, 2021
Posted on January 11th, 2021
Posted on January 7th, 2021
Posted on January 7th, 2021