Posted on November 23rd, 2020
ਭਾਈ ਰਮਨਦੀਪ ਸਿੰਘ ਗੋਲਡੀ (ਗੋਲ਼ ਦਸਤਾਰ 'ਚ) ਆਪਣੇ ਦੋਸਤਾਂ ਅਤੇ ਵਕੀਲਾਂ ਨਾਲ
ਫਰੀਦਕੋਟ । ਚੜ੍ਹਦੀ ਕਲਾ
ਆਰ ਐੱਸ ਐੱਸ ਆਗੂ ਰੁਲਦਾ ਸਿੰਘ ਕਤਲ ਕੇਸ ਵਿਚ ਨਾਮਜ਼ਦ ਭਾਈ ਰਮਨਦੀਪ ਸਿੰਘ ਗੋਲਡੀ ਰਿਹਾਅ ਹੋ ਗਏ ਹਨ।
ਪੰਜਾਬ-ਹਾਈਕੋਰਟ ਵੱਲੋਂ ਜ਼ਮਾਨਤ ਮਨਜੂਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਫਰੀਦਕੋਟ ਵਿਚੋਂ ਰਿਹਾਅ ਕੀਤਾ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਵਕੀਲ ਸ. ਜਸਪਾਲ ਸਿੰਘ ਮੰਝਪੁਰ ਹੁਣਾਂ ਦਿੱਤੀ।
ਦੱਸਣਯੋਗ ਹੈ ਕਿ ਰੁਲਦਾ ਸਿੰਘ ਕਤਲ ਕਾਂਡ ਸਾਲ 2009 ਵਿੱਚ ਵਾਪਰਿਆ ਸੀ, ਜਦੋਂ ਉਹ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਅਤੇ ਅਣਪਛਾਤਿਆਂ ਵੱਲੋਂ ਉਸਦੇ ਗੋਲੀਆਂ ਮਾਰ ਕੇ ਗੰਭੀਰ ਜਖ਼ਮੀ ਕਰ ਦਿੱਤਾ ਗਿਆ। ਇਸ ਦੌਰਾਨ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਕਤਲ ਕਾਂਡ ਵਿੱਚ ਭਾਈ ਰਮਨਦੀਪ ਸਿੰਘ ਗੋਲਡੀ ਅਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਨਾਮਜ਼ਦ ਕੀਤਾ ਗਿਆ ਸੀ।
ਇਸਤੋਂ ਪਹਿਲਾਂ ਆਰਿਆ ਸਮਾਜ ਬੰਬ ਧਮਾਕੇ ਦੇ ਦੋਸ਼ ਵਿੱਚ ਵੀ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਪਟਿਆਲਾ ਦੀ ਅਦਾਲਤ ਨੇ ਬਾ-ਇੱਜਤ ਬਰੀ ਕਰ ਦਿੱਤਾ ਸੀ। ਅਪ੍ਰੈਲ 2010 ‘ਚ ਪਟਿਆਲਾ ਦੇ ਆਰਿਆ ਸਮਾਜ ਮੰਦਰ ਕੋਲ ਹੋਏ ਇਸ ਬੰਬ ਧਮਾਕੇ ‘ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਬਾਅਦ 'ਚ ਭਾਈ ਰਮਨਦੀਪ ਸਿੰਘ ਗੋਲਡੀ ਦਾ ਨਾਮ ਜੋੜ ਦਿੱਤਾ ਗਿਆ ਸੀ। ਸਬੂਤਾਂ ਦੀ ਘਾਟ ਕਾਰਨ ਪਟਿਆਲਾ ਦੀ ਅਦਾਲਤ ਨੇ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਰਿਹਾਅ ਕੀਤਾ ਸੀ।
ਦੱਸਣਯੋਗ ਹੈ ਕਿ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਪੁਲਿਸ ਨੇ ਸਾਲ 2014 ‘ਚ ਬੈਂਕਾਂਕ ਤੋਂ ਗ੍ਰਿਫਤਾਰ ਕੀਤਾ ਸੀ।
Posted on January 20th, 2021
Posted on January 19th, 2021
Posted on January 18th, 2021
Posted on January 15th, 2021
Posted on January 14th, 2021
Posted on January 14th, 2021
Posted on January 14th, 2021
Posted on January 13th, 2021
Posted on January 12th, 2021
Posted on January 11th, 2021
Posted on January 7th, 2021
Posted on January 7th, 2021