Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਿਸਾਨੀ ਹੱਕ, ਔਰਤਾਂ ਦੇ ਹੱਕ ਤੇ ਮਨੁੱਖੀ ਹੱਕ ਵੱਖ ਨਹੀਂ ਕੀਤੇ ਜਾ ਸਕਦੇ।

Posted on January 5th, 2021

-ਮਲਿਕਾ ਕੌਰ ਅਤੇ ਨਵਕਿਰਨ ਕੌਰ ਖਾਲੜਾ

ਲੱਖਾਂ ਲੋਕ ਭਾਰਤ ਵਿੱਚ ਬਣਾਏ ਜਾ ਰਹੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ਲਾ ਰਹੇ ਹਨ, ਖਦਸ਼ਾ ਹੈ ਕਿ ਇਨ੍ਹਾਂ ਕਨੂੰਨਾਂ ਤਹਿਤ ਖੇਤੀਬਾੜੀ ਸੈਕਟਰ ਦੀ ਵਾਗਡੋਰ ਵੱਡੇ ਸਰਮਾਏਦਾਰਾਂ ਦੇ ਹੱਥ ਦੇ ਦਿੱਤੀ ਜਾਵੇਗੀ ਅਤੇ ਛੋਟੀ ਕਿਸਾਨੀ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਮੋਰਚੇ ਵਿੱਚ ਮਰਦਾਂ ਦੇ ਨਾਲ-ਨਾਲ ਔਰਤਾਂ ਦੀ ਸ਼ਮੂਲੀਅਤ ਇਸ ਸੰਘਰਸ਼ ਨੂੰ ਕੇਵਲ ਸਰਕਾਰੀ ਤਾਨਾਸ਼ਾਹੀ ਤੋਂ ਸਤੇ ਤਪੇ ਮਰਦਾਂ ਦੇ ਘੋਲ ਹੋਣ ਦੀ ਇਕ ਹਲਕੀ ਕਿਸਮ ਦੀ ਧਾਰਨਾ ਨੂੰ ਵੰਗਾਰਦੀ ਹੈ। ਅਤੇ ਕੁਝ ਨੌਜਵਾਨ ਔਰਤਾਂ ਮੋਰਚੇ ਵਿੱਚ ਸਰਗਰਮ ਹੋ ਕੇ ਇਹ ਯਕੀਨੀ ਬਣਾ ਰਹੀਆਂ ਹਨ ਕਿ ਇਹ ਸੰਘਰਸ਼ ਔਰਤਾਂ ਦੀ ਸਮਾਜ ਵਿਚ ਬਰਾਬਰ ਦੀ ਹਿੱਸੇਦਾਰੀ ਲਈ ਵੀ ਇਨਕਲਾਬੀ ਹੋਵੇ।

ਭਾਰਤ ਦੀ ਰਾਜਧਾਨੀ ਵਿੱਚ ਇਸ ਵੇਲੇ ਹੋ ਰਹੇ ਇਤਿਹਾਸਕ ਕਿਸਾਨੀ ਮੋਰਚੇ ਵਿੱਚ ਹਿੱਸਾ ਲੈ ਰਹੀਆਂ ਧਰਨਾਕਾਰੀ ਔਰਤਾਂ ਹੈਰਾਨ ਹੁੰਦੀਆਂ ਸੋਚਦੀਆਂ ਹੋਣਗੀਆਂ ਕਿ ਦੁਨੀਆ ਦੇ ਲੋਕ ਦਿੱਲੀ ਵਿੱਚ ਹੁੰਦੇ ਔਰਤਾਂ ਦੇ ਸ਼ੋਸ਼ਣ ਬਾਰੇ ਤਾਂ ਕੁੱਝ ਧਿਆਨ ਦੇ ਦਿੰਦੇ ਹਨ ਪਰ ਜਦ ਇਹੀ ਔਰਤਾਂ ਕਿਸੇ ਸਮਾਜਕ ਸੰਘਰਸ਼ ਵਿੱਚ ਜੂਝਦੀਆਂ ਹਨ ਤਾਂ ਇਹ ਲੋਕ ਉਨ੍ਹਾਂ ਦੀ ਹੌਂਸਲਾ-ਅਫਜ਼ਾਈ ਲਈ ਕੁੱਝ ਨਹੀਂ ਕਹਿੰਦੇ।

ਇਸ ਵੇਲੇ ਲੱਖਾਂ ਲੋਕ ਕਿਸਾਨੀ ਹੱਕਾਂ ਲਈ ਭਾਰਤ ਦੀ ਰਾਜਧਾਨੀ ਦਿੱਲੀ ਦੇ ਬਾਹਰ ਧਰਨਾ ਲਾ ਕੇ ਬੈਠੇ ਹੋਏ ਹਨ।ਮੋਰਚੇ ਵਿੱਚ ਸਿਰਫ ਮਰਦਾਂ ਦਾ ਹੜ੍ਹ ਹੀ ਨਹੀ ਹੈ ਬਲਕਿ ਪੰਜਾਬ ਦੇ ਪਿੰਡਾਂ ਅਤੇ ਲਾਗਲੇ ਹਿੱਸਿਆਂ ਵਿੱਚੋ ਆਈਆਂ ਔਰਤਾਂ ਨੇ ਆਪਣਾ ਹਿੱਸਾ ਪਾਕੇ ਕਈ ਸਦੀਆਂ ਤੋਂ ਲੱਗੇ ਸਮਾਜਕ ਨਾਕੇ ਤੋੜੇ ਹਨ। ਔਰਤਾਂ ਵਲੋਂ ਨਾ ਸਿਰਫ ਇਸ ਮੋਰਚੇ ਵਿੱਚ ਸ਼ਮਹੂਲੀਅਤ ਕੀਤੀ ਜਾ ਰਹੀ ਹੈ ਬਲਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਅਵਾਜ਼ ਨੂੰ ਸੰਗਠਿਤ ਤੇ ਬੁਲੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਇਹ ਕਾਰਗੁਜ਼ਾਰੀ ਉਨ੍ਹਾਂ ਪ੍ਰਤੀ ਬਣੀ ਆਮ ਧਾਰਨਾ ਕਿ ਔਰਤਾਂ ਸਿਆਸੀ ਸਮਝ ਵਿੱਚ ਅਣਭੋਲ ਹੁੰਦੀਆਂ ਹਨ ਨੂੰ ਰੱਦ ਕਰਦੀ ਹੈ।

ਸਿਰਫ ਇੱਥੇ ਹੀ ਬੱਸ ਨਹੀਂ, ਭਾਰਤ - ਜੋ ਦੁਨੀਆਂ ਦੇ 167 ਦੇਸ਼ਾਂ ਵਿੱਚੋ 'ਔਰਤਾਂ, ਅਮਨ ਅਤੇ ਸੁਰੱਖਿਆ' ਦੇ ਸੂਚਕ ਅੰਕ ਤੇ 133 ਵੇਂ ਨੰਬਰ ਤੇ ਆਉਂਦਾ ਹੈੇ ਵਿੱਚ ਇਹ ਸੰਘਰਸ਼ਸ਼ੀਲ ਔਰਤਾਂ ਜੋਰ ਦੇ ਰਹੀਆਂ ਹਨ ਕਿ ਉਹਨਾਂ ਪ੍ਰਤੀ ਸਮਤਾਵਾਦੀ ਸੋਚ ਇਕ ਨਵੀਂ ਮਰਯਾਦਾ ਦੇ ਰੂਪ ਵਿੱਚ ਉਬਰੇ।

ਮੋਰਚੇ ਵਿੱਚ ਸਰਗਰਮ ਇਹ ਨਾਰੀਵਾਦ ਕਾਰਕੁਨਾਂ ਨੇ ਜਿੱਥੇ ਭਾਰਤ ਸਰਕਾਰ ਦੇ ਉਸ ਬਿਆਨ ਨੂੰ ਚਣੌਤੀ ਦਿੱਤੀ ਹੈ ਜਿਸ ਵਿੱਚ ਇਸ ਮੋਰਚੇ ਨੂੰ ਦੇਸ਼ ਦਾ 'ਅੰਦਰੂਨੀ ਮਸਲਾ' ਹੋਣ ਦਾ ਕਹਿ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿਸਾਨ ਧਰਨਾਕਾਰੀਆਂ ਦੇ ਹੱਕ ਵਿੱਚ ਬਿਆਨ ਦੇਣ ਤੋਂ ਗੁਰੇਜ਼ਿਆ ਗਿਆ ਸੀ; ਉਥੇ ਇਹੀ ਔਰਤਾਂ ਦੇ ਹੱਕਾਂ ਲਈ ਜੂਝਣ ਵਾਲੀਆਂ ਨਾਰੀਵਾਦ ਕਾਰਕੁਨ ਸਮਾਜ ਅਤੇ ਸੱਭਿਆਚਾਰ ਦੇ ਫੋਕੇ 'ਅੰਦਰੂਨੀ ਮਸਲਿਆਂ' ਨੂੰ ਲਲਕਾਰਦੀਆਂ ਹਨ ।ਇਹਨਾਂ ਦਾ ਆਪਣੇ ਸਮਾਜ ਪ੍ਰਤੀ ਪਿਆਰ ਅਤੇ ਸੰਘਰਸ਼ ਵਿੱਚ ਲਾਮਬੰਦ ਹੋਣਾ ਇਨ੍ਹਾਂ ਨੂੰ ਨਿਡਰ ਬਣਾਉਂਦਾ ਹੈ।

ਮੋਰਚੇ ਵਿਚ ਬੈਠੇ ਲੋਕ ਨਵੇਂ ਖੇਤੀਬਾੜੀ ਕਾਨੂੰਨ 2020 ਦਾ ਵਿਰੋਧ ਕਰ ਰਹੇ ਹਨ ਜਿਹੜਾ ਕਿ ਕੋਵਿਡ ਦੀ ਮਹਾਂਮਾਰੀ ਚਲਦੇ ਦੌਰਨ ਜਾਣ-ਬੁੱਝ ਕੇ ਲਿਆਂਦੇ ਗਏ ਸੀ।ਇਨ੍ਹਾਂ ਕਨੂੰਨਾਂ ਦੀ ਮਨਸ਼ਾ ਅਰਬਾਂਪਤੀ ਸਰਮਾਏਦਾਰਾਂ ਜੋ ਕਿ ਪਹਿਲਾਂ ਹੀ 1990ਵੇਂ ਦੀ (ਅਖੌਤੀ) ਉਦਾਰਵਾਦ ਤੋਂ ਮੁਲਕ ਦੀ ਬਹੁਤਾਤ ਪੂੰਜੀ ਨੱਪੀ ਬੈਠੇ ਹਨ ਨੂੰ ਹੁਣ ਖੇਤੀਬਾੜੀ ਸੈਕਟਰ ਦੀ ਚਾਬੀ ਵੀ ਦੇ ਦੇਣਾ ਹੈ।

ਕਿਸਾਨਾਂ ਲਈ ਇਹ ਕਾਨੂੰਨ ਬਰਦਾਸ਼ਤ ਦੀ ਹੱਦ ਤੋ ਬਾਹਰ ਹਨ। ਉਹਨਾਂ ਦੀ ਹਾਲਤ ਪਹਿਲਾਂ ਹੀ ਵਾਤਾਵਰਨ ਪਰਸਥਿਤੀਆਂ ਅਤੇ ਆਰਥਿਕਤਾ ਕਰਕੇ ਮਾੜੀ ਚਲ ਰਹੀ ਹੈ, ਉਤੋਂ ਦੀ ਇਹਨਾਂ ਕਾਨੂੰਨਾਂ ਨਾਲ ਉਹ ਆਪਣੀ ਹੋਂਦ ਨੂੰ ਹੁਣ ਖਤਰਾ ਸਮਝਦੇ ਹਨ।ਪਰ ਠੰਡ, ਬਿਮਾਰੀਆਂ, ਕੋਵਿਡ-19, ਪੁਲਿਸ ਦੇ ਤਸ਼ੱਦਦ ਅਤੇ ਪਾਣੀ ਦੀਆਂ ਬੁਛਾੜਾਂ ਦੀ ਪਰਵਾਹ ਨਾ ਕਰਦੇ ਹੋਏ ਦਸੰਬਰ ਦੀ ਕੜਕਦੀ ਠੰਡ ਵਿੱਚ ਕੰਡਿਆਲੀਆਂ ਤਾਰਾਂ ਵਾਲੀਆਂ ਖਾਈਆਂ ਪਿਛੇ ਛੱਡ ਜੋ ਇਨ੍ਹਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਵਿਰੋਧ ਕਰਨ ਤੋ ਰੋਕਣ ਲਈ ਲਾਏ ਗਏ ਸਨ, ਇਹ ਕਿਸਾਨ ਹੁਣ ਦਿੱਲੀ ਦੇ ਬਾਹਰ ਮੀਲਾਂ ਤੱਕ ਡੇਰਾ ਲਾ ਕੇ ਬੈਠੇ ਗਏ ਹਨ।

ਇਸ ਮੋਰਚੇ ਵਿੱਚ ਮਰਦਾਂ ਦੇ ਨਾਲ-ਨਾਲ ਔਰਤਾਂ ਦੀ ਸ਼ਮੂਲੀਅਤ ਸਰਕਾਰੀ ਬਰਤਾਂਤ ਨੂੰ ਵੰਗਾਰਦੀ ਹੈ ਜੋ ਇਸ ਸੰਘਰਸ਼ ਨੂੰ ਕੇਵਲ ਸਤੇ ਤਪੇ ਮਰਦਾਂ ਦਾ ਘੋਲ ਹੀ ਦੱਸਣਾ ਚਹੁੰਦੀ ਹੈ। ਮੋਰਚੇ ਵਿੱਚ ਮਰਦ ਕਿਸਾਨਾਂ ਦੇ ਸੰਸੇ, ਅੱਥਰੂ ਅਤੇ ਆਪਣੀ ਜ਼ਮੀਨ ਖੁੱਸ ਜਾਣ ਦੇ ਡਰ ਨੂੰ ਔਰਤ ਰਿਪੋਰਟਰਾਂ ਹੀ ਕੈਮਰੇਆਂ ਵਿੱਚ ਕੈਦ ਕਰ ਰਹੀਆਂ ਹਨ।ਨਾਲ ਦੀ ਨਾਲ ਤਕਰੀਰਾਂ ਦੇ ਜਰੀਏ ਕਿਸਾਨੀ ਮੁੱਦਿਆਂ ਨੂੰ ਲੋਕਾਂ ਵਿੱਚ ਉਬਾਰ ਰਹੀਆਂ ਹਨ। ਇਹ ਮੋਰਚੇ ਵਿੱਚ ਆਈਆਂ ਉਨ੍ਹਾਂ ਔਰਤਾਂ ਲਈ ਵੀ ਅਵਾਜ਼ ਬੁਲੰਦ ਕਰ ਰਹੀਆਂ ਹਨ ਜਿਨ੍ਹਾਂ ਦੇ ਬੱਚੇ, ਪਤੀ, ਭਰਾ ਅਤੇ ਦੋਸਤ-ਮਿੱਤਰ ਖੇਤੀ ਦੇ ਕਰਜ਼ਿਆਂ ਥੱਲੇ ਆ ਕੇ ਹਰ ਸਾਲ ਖੁਦਕੁਸ਼ੀਆਂ ਕਰ ਰਹੇ ਹਨ। ਹਰਿਆਣਾ ਤੋ ਆਈ ਅੰਜਲੀ ਸ਼ਿਉਰਨ ਦੱਸਦੀ ਹੈ, ''ਖੇਤੀ ਅਤੇ ਪੇਂਡੂ ਬਿਰਥਾ ਸੱਚਮੁੱਚ ਨਾਰੀਵਾਦ ਦਾ ਮੁੱਦਾ ਹੈ''- ਉਹ ਦੱਸਦੀ ਹੈ ਕਿ ਉਹ ਉਥੇ ਸਟੂਡੈਂਟਸ ਫਾਰ ਸੋਸਾਇਟੀ ਦੀ ਮੈਂਬਰ ਹੋਣ ਨਾਤੇ ਆਈ ਹੈ।

''ਜਦੋ ਵੀ ਕਿਸਾਨ ਦੀ ਗੱਲ ਆਉਂਦੀ ਹੈ ਸਿਰਫ ਮਰਦ ਹੀ ਦਿਮਾਗ ਵਿੱਚ ਆਉਂਦਾ ਹੈ ਇਸ ਨਾਲ ਔਰਤਾਂ ਦੀ ਭੂਮਿਕਾ ਅਤੇ ਉਹਨਾਂ ਦੀ ਮਿਹਨਤ ਨਾਮਾਤਰ ਕਰ ਦਿੱਤੀ ਜਾਂਦੀ ਹੈ। ਮੇਰੇ ਪਿੰਡ, ਇੱਥੇ ਤੱਕ ਕਿ ਮੇਰੇ ਆਪਣੇ ਪਰਿਵਾਰ ਵਿੱਚ, ਔਰਤਾਂ ਮਰਦਾਂ ਨਾਲੋ ਜਿਆਦਾ ਖੇਤਾਂ ਵਿੱਚ ਕੰਮ ਕਰਦੀਆਂ ਹਨ। ਹੁਣ ਜਰੂਰਤ ਇਸ ਗੱਲ ਦੀ ਹੈ ਕਿ ਜਮੀਨਾਂ ਦੀ ਮਲਕੀਅਤ ਦੀ ਬਰਾਬਰਤਾ ਦੇ ਹੱਕ ਦੀ ਲੜਾਈ ਨੂੰ ਵੀ ਨਾਰੀਵਾਦ ਦੇ ਨਾਲ ਜੋੜ ਕੇ ਵੇਖਿਆ ਜਾਵੇ। ਖੇਤੀ ਹੱਕਾਂ ਲਈ ਲੜੇ ਬਿਨ੍ਹਾਂ ਪਿਤਰਵਾਦ/ ਮਰਦ ਪਧ੍ਰਾਨ ਸਮਾਜ ਦੀਆਂ ਜੰਜੀਰਾਂ ਤੋੜਨੀਆਂ ਨਾਮੁਮਕਿਨ ਹਨ''।

ਇਸ ਮੋਰਚੇ ਵਿੱਚ ਔਰਤਾਂ ਦੀ ਸਰਗਰਮ ਸ਼ਮੂਲੀਅਤ ਨਾਰੀਵਾਦ ਦੇ ਉਸ ਨਜ਼ਰੀਏ ਨੂੰ ਵੀ ਚੁਣੌਤੀ ਦਿੰਦੀ ਹੈ ਜੋ ਤੁਹਾਨੂੰ ਸਿਰਫ ਔਰਤ ਦੇ ਰੂਪ ਵਿੱਚ ਆਪਣੀ ਪਹਿਚਾਣ ਰੱਖਣ ਲਈ ਕਹਿੰਦੀ ਹੈ ਪਰ ਧਰਮ, ਸਮਾਜ, ਕੌਮ ਅਤੇ ਕਿੱਤੇ ਦੇ ਨਾਲ ਜੁੜੀ ਅੋਰਤਾਂ ਦੀ ਸਖਸੀਅਤ ਨੂੰ ਖਤਮ ਕਰਨ ਲਈ ਆਖਦੀ ਹੈ ( ਥਿਊਰੀ ਓਫ ਇੰਟਰਸੈਕਸ਼ਨੈਲਿਟੀ)

ਕਵੀ ਔਡਰੇ ਲਾਰਡ ਦੀ 2020 ਬਲੈਕ ਲਾਈਵਜ਼ ਮੈਟਰਜ਼ ਦੇ ਮੁਜਾਹਰਿਆਂ ਦੇ ਸਬੰਧ ਵਿੱਚ ਲਿਖੀ ਇਹ ਤਾੜਨਾ ਕਿ ''ਸਿਰਫ ਇਕ ਮੁੱਦੇ ਲਈ ਸੰਘਰਸ਼ ਨਹੀਂ ਹੁੰਦਾ, ਕਿਉਂਕਿ ਅਸੀ ਸਿਰਫ ਇੱਕ ਮੁੱਦੇ ਲਈ ਜਿੰਦਗੀ ਨਹੀ ਜਿਉਂਦੇ'' ਦੁਨਿਆ ਵਿੱਚ ਇਸ ਸਮੇਂ ਹੋ ਰਹੇ ਸਾਰੇ ਰੋਸ ਮੁਜਾਹਰਿਆਂ ਉਤੇ ਖਰੀ ਉਤਰਦੀ ਹੈ।

ਔਰਤਾਂ ਆਪਣੇ ਆਪ ਨੂੰ ਇਕ ਬਹੁੱਤ ਵੱਡੇ, ਗੁੰਝਲਦਾਰ ਤਾਣੇ-ਬਾਣੇ ਦਾ ਹਿੱਸਾ ਸਮਝਦੀਆਂ ਹਨ- ਜਿਸ ਵਿੱਚ ਉਹ ਆਪਣੀਆਂ ਕਈ ਜਿੰਮੇਵਾਰੀਆਂ ਅਤੇ ਪਛਾਣਾਂ ਨੂੰ ਸੁੱਚਜੇ ਢੰਗ ਨਾਲ ਜਿਓਂਦੀਆਂ ਹਨ।

ਬੀ.ਬੀ.ਸੀ. ਹਿੰਦੀ ਨਾਲ ਗੱਲ ਕਰਦੀ ਇੱਕ ਦ੍ਰਿੜ ਨਿਸ਼ਚੇ ਵਾਲੀ ਕੁੜੀ ਕਹਿੰਦੀ ਹੈ ਕਿ ਉਹਨਾਂ ਵਾਸਤੇ ਇਹ ਲੜਾਈ ਵੀ ਪੜਾਈ ਵਾਂਗੂ ਹੀ ਜਰੂਰੀ ਹੈ। ਸੜਕ ਤੇ ਬੈਠਿਆ ਇਸ ਧਰਨੇ ਵਿੱਚ ਉਸਦੀ ਮਾਂ ਵੀ ਉਸ ਨਾਲ ਹੈ ਜੋ ਉਸ ਨੂੰ ਸਕੂਲ ਦਾ ਕੰਮ ਕਰਨ ਵਿੱਚ ਉਸ ਦੀ ਮਦਦ ਕਰਦੀ ਹੈ। ਇਨ੍ਹਾਂ ਠੰਡੀਆਂ ਰਾਤਾਂ ਵਿੱਚ ਮੋਬਾਇਲ ਫੋਨਾਂ ਦੀ ਰੋਸ਼ਨੀ ਹੇਠ ਵਿਦਿਆਰਥੀ ਜਥੇਬੰਦੀ ਦੀ ਕਾਰਕੁਨ ਨਿੱਕੀ ਸੰਘਰਸ਼ ਦੇ ਗੀਤ ਗਾਕੇ ਸੁਣਾਉਂਦੀ ਹੈ।

ਕਈ ਮਰਦ ਮੰਨਦੇ ਹਨ ਕਿ ਉਨਾਂ ਦੇ ਘਰੋਂ ਔਰਤਾਂ ਅੱਜ ਮੋਰਚੇ ਵਿੱਚ ਨਹੀਂ ਹਨ ਪਰ ਉਹ ਮਰਦ ਆਪ ਇਸ ਮੋਰਚੇ ਵਿੱਚ ਤਾਂ ਹੀ ਆ ਸਕੇ ਹਨ ਜੋ ਉਨਾਂ ਦੇ ਘਰ ਦੀ ਸਾਰੀ ਜੁੰਮੇਵਾਰੀ ਪਿੱਛੇ ਉਨ੍ਹਾਂ ਦੀਆਂ ਮਾਵਾਂ, ਭੈਣਾਂ, ਪਤਨੀਆਂ, ਬੇਟੀਆਂ ਨੇ ਚੁੱਕੀ ਹੋਈ ਹੈ - ਤਾਂ ਜੋ ਇਹ ਮਰਦ ਘਰ ਵਲੋਂ ਸੁਰਖਰੂ ਹੋ ਕੇ ਮੋਰਚੇ ਵਿੱਚ ਯੋਗਦਾਨ ਪਾ ਸਕਣ। ਅਤੇ ਦੂਜੇ ਪਾਸੇ ਮੋਰਚੇ ਵਿੱਚ ਆਈਆਂ ਕੁੱਝ ਔਰਤਾਂ ਸਟੇਜ਼ ਉਤੇ ਜਾ ਕੇ ਆਪਣੇ ਜੋਸ਼ੀਲੇ ਭਾਸ਼ਣ ਦਿੰਦੀਆਂ ਹਨ ਅਤੇ ਹਜ਼ਾਰਾਂ ਅੋਰਤਾਂ ਤਕਰੀਰਾਂ ਸੁਣਨ ਵਾਸਤੇ ਸੰਗਤ ਵਿੱਚ ਜੁੜ ਬੈਠਦੀਆਂ ਹਨ।

ਕਈ ਔਰਤਾਂ ਪਿੰਡਾਂ ਨੂੰ ਸੰਗਠਿਤ ਕਰ ਕੇ ਆਪਣੇ ਨਾਲ ਰਾਸ਼ਨ, ਜ਼ਰੂਰੀ ਸਮਾਨ ਅਤੇ ਹੋਰ ਮਰਦ-ਔਰਤਾਂ ਨੂੰ ਨਾਲ ਲੈ ਕੇ ਸਿੱਧਾ ਮੋਰਚੇ ਤੇ ਆ ਡੱਟੀਆਂ ਹਨ।ਹਜ਼ਾਰਾਂ ਦੀ ਗਿਣਤੀ ਵਿੱਚ ਆਈਆਂ ਇਨ੍ਹਾਂ ਔਰਤਾਂ ਨੇ ਧਰਨੇ ਤੇ ਬੈਠੇ ਲੋਕਾਂ ਲਈ ਲੰਗਰ ਦੇ ਪ੍ਰਬੰਦ ਕੀਤੇ ਹਨ।ਸਿੱਖ ਸਿਧਾਂਤ ਤੇ ਖੜਦਿਆਂ ਇਹ ਸਾਰਿਆਂ ਵਾਸਤੇ ਬਿਨ੍ਹਾਂ ਜਾਤਪਾਤ, ਧਰਮ, ਅਤੇ ਸਮਾਜਿਕ ਚਿੰਨਾਂ ਨੂੰ ਦੇਖਿਆ ਲੰਗਰ ਦਾ ਕੰਮ ਕਰਦੀਆਂ ਹਨ।

ਅੰਜਲੀ ਦੱਸਦੀ ਹੈ ''ਇਸ ਲੰਗਰ ਦੀ ਰਸੋਈ ਵਿੱਚ ਮਰਦ ਅਤੇ ਔਰਤਾਂ ਹਰ ਕੰਮ ਬਰਾਬਰੀ ਨਾਲ ਕਰ ਰਹੇ ਹਨ। ਇਹ ਵਤੀਰਾ ਆਪਣੇ ਆਪ ਹੀ ਸਥਾਪਤ ਪਿਤਰਵਾਦੀ ਰਵੈਤਾਂ ਨੂੰ ਢਾਹ ਲਾ ਰਿਹਾ ਹੈ।''

ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਤੋ ਆਈ ਵਿਦਿਆਰਥਣ ਕਵਲਪ੍ਰੀਤ ਕੌਰ ਦੱਸਦੀ ਹੈ ਕਿ ''ਇਕ ਨੌਜਵਾਨ ਸਿੱਖ ਔਰਤ ਹੋਣ ਦੇ ਨਾਤੇ ਮੈਨੂੰ ਯਕੀਨ ਹੈ ਕਿ ਸਾਡੀ ਸਾਰੀ ਪੀੜੀ ਉਸ ਵਿਦਰੋਹ ਦੀ ਉਪਜ ਹੈ ਜੋ ਪੰਜਾਬ ਨੇ ਇਤਿਹਾਸ ਵਿੱਚ ਜਾਲਮ ਹੁਕਮਰਾਨਾਂ ਅਤੇ ਦੇਸ਼ ਦੀਆਂ ਤਾਨਸ਼ਾਹ ਤਾਕਤਾਂ ਖਿਲ਼ਾਫ ਵਿਖਾਇਆ ਹੈ'' ਉਹ ਕਹਿੰਦੀ ਹੈ ''ਸਾਡੀਆਂ ਬਜ਼ੁਰਗ ਦਾਦੀਆਂ ਵੀ ਸਾਡੇ ਨਾਲ ਇਹਨਾਂ ਧਰਨਿਆਂ ਵਿੱਚ ਸ਼ਾਮਿਲ ਹਨ ਅਤੇ ਉਹ ਵੀ ਸੜਕ ਉੱਤੇ ਰੋਸ ਕਰ ਰਹੀਆਂ ਹਨ। ਇਹ ਸਭ ਕੁੱਝ ਮੇਰੇ ਵਰਗੀ ਨਵੀਂ ਪੀੜੀ ਵਾਸਤੇ ਸੰਘਰਸ਼ ਦਾ ਆਦਰਸ਼ਵਾਦੀ ਰੂਪ ਹਨ।''

ਕਵਲਪ੍ਰੀਤ ਇਸ ਮੌਕੇ ਦੇ ਰਾਜਨੀਤਿਕ ਮਹੱਤਵ ਉਤੇ ਦਿਲਚਸਪੀ ਨਾਲ ਟਿੱਪਣੀ ਕਰਦੀ ਹੋਈ ਕਹਿੰਦੀ ਹੈ ਕਿ ਇਸ ਨਾਲ ਆਪਸੀ ਏਕਤਾ ਬਹੁਤ ਵਧੀ ਹੈ ਜਿਸ ਕਰਕੇ ਇੰਨੀ ਵੱਡੀ ਗਿਣਤੀ ਵਿੱਚ ਲੋਕ ਆਏ ਹਨ।

''ਮੋਰਚੇ ਵਿੱਚ ਪਾਠ ਕਰਦੇ ਕਿਸਾਨ ਆਪਣੀ ਤਾਕਤ ਆਪਣੇ ਧਰਮ ਤੋ ਪ੍ਰਾਪਤ ਕਰਦੇ ਹਨ ਜਦੋ ਕਿ ਜਿੰਨਾਂ ਜਥੇਬੰਦੀਆਂ ਨੇ ਇਸ ਧਰਨੇ ਨੂੰ ਸਭ ਤੋ ਪਹਿਲਾਂ ਸ਼ੁਰੂ ਕੀਤਾ ਸੀ ਉਹ ਵਾਮ ਪੰਥ ਵੱਲ ਝੁੱਕਾ ਰੱਖਦੇ ਸਨ। ਇਸ ਤਰਾਂ ਇਥੇ ਆ ਕੇ ਹੁਣ ਵਾਮਪੰਥ ਅਤੇ ਧਰਮ ਆਪਸ ਵਿੱਚ ਰਲ ਗਏ ਹਨ।''

ਫਿਰ ਜਦ ਇਹ ਸਾਰੀਆਂ ਰੁਕਾਵਟਾਂ ਤੋੜੀਆਂ ਜਾ ਸਕਦੀਆਂ ਹਨ ਤਾਂ ਨੌਜਵਾਨ ਔਰਤਾਂ ਸੁਭਾਵਕ ਤੌਰ ਤੇ ਚਾਹੁੰਦੀਆ ਹਨ ਕਿ ਔਰਤ-ਮਰਦ ਵਿੱਚਲੇ ਪੱਖਪਾਤ ਦੀ ਵੀ ਜੜ੍ਹ ਪੁਟੀ ਜਾਵੇ।

ਬਠਿੰਡਾ, ਪੰਜਾਬ ਤੋ ਆਈ ਹਰਪ੍ਰੀਤ ਕੌੋਰ ਇਸ ਬਾਰੇ ਵੱਖਰਾ ਸੋਚਦੀ ਹੈ, '' ਇਮਾਨਦਾਰੀ ਨਾਲ ਕਹਾਂ ਤਾ ਇਹਨਾਂ ਧਰਨਿਆਂ ਵਿੱਚ, ਜਿਹੜੇ ਪੰਜਾਬ ਅੰਦਰ ਕਈ ਮਹੀਨੇ ਪਹਿਲਾਂ ਸ਼ੁਰੂ ਹੋਏ ਸਨ, ਔਰਤਾਂ ਕਠਪੁਤਲੀ ਵਾਂਗੂ ਵਰਤੀਆਂ ਗਈਆਂ ਹਨ''

''ਤਸਵੀਰਾਂ ਲਈ ਠੀਕ ਹਨ ਪਰ ਫੈਸਲੇ ਲੈਣ ਲਈ ਨਹੀ। ਚਾਹੇ ਵਾਮਪੰਥੀ ਹੋਣ ਜਾਂ ਕੋਈ ਹੋਰ ਜਥੇਬੰਦੀ, ਇਹ ਇੱਕ ਵੱਡਾ ਸੰਜੀਦਗੀ ਦਾ ਮੁੱਦਾ ਹੈ''।

ਕੁੱਲ ਮਿਲਾ ਕੇ 25000 ਦੇ ਕਰੀਬ ਔਰਤਾਂ ਆਪਣੀਆਂ ਜਥੇਬੰਦੀਆਂ ਨਾਲ ਲੰਬੇ ਪੈਂਡੇ ਪਾਰ ਕਰਕੇ ਪਹਿਲੇ ਦਿਨ ਤੋ ਹੀ ਇਥੇ ਸ਼ਾਮਲ ਹਨ।ਹੁਣ ਇਸ ਥਾਂ ਤੇ 2 ਲੱਖ ਤੋ ਵੀ ਵੱਧ ਧਰਨਾਕਾਰੀ ਪੁੱਜ ਚੁੱਕੇ ਹਨ।

''ਪਿਛਲੇ ਕੁਝ ਦਿਨਾਂ ਵਿੱਚ ਦੂਸਰੀਆਂ ਔਰਤਾਂ ਨੂੰ ਹਿੱਸਾ ਲੈਂਦੇ ਦੇਖਕੇ ਔਰਤਾਂ ਦੀ ਸ਼ਮੂਲੀਅਤ ਵਧੀ ਹੈ। ਦਿੱਲੀ ਯੂਨੀਵਰਸਿਟੀ ਵਿੱਚ ਪੜਾਉਂਦੀ ਨਵਪ੍ਰੀਤ ਕੌਰ 4 ਦਿਨਾਂ ਵਿੱਚ 5 ਵਾਰੀ ਮੋਰਚੇ ਵਾਲੀ ਜਗ੍ਹਾ ਤੇ ਆ ਚੁੱਕੀ ਹੈ। ਉਹ ਕਹਿੰਦੀ ਹੈ ''ਇਹ ਸਾਰੀਆਂ ਇਹੀ ਕਹਿੰਦੀਆਂ ਹਨ ਕਿ ਉਹ ਆਪਣੀ ਰੋਜ਼ੀ ਰੋਟੀ ਤੇ ਭਈ ਭੀੜ ਕਰਕੇ ਹੀ ਇਥੇ ਆਈਆਂ ਹਨ''।

ਹਰਪ੍ਰੀਤ ਇਹ ਵੀ ਕਹਿੰਦੀ ਹੈ ਕਿ ਕੋਈ ਇਹ ਨਾ ਸੋਚੇ ਕਿ ਅਸੀ ਇਥੇ ਸਿਰਫ ਆਪਣੇ ਪੁੱਤਰਾਂ ਅਤੇ ਪਤੀਆਂ ਕਰਕੇ ਆਈਆਂ ਹਾਂ ਭਾਵੇ ਟੀਵੀ ਕੈਮਰਿਆਂ ਸਾਹਮਣੇ ਆਉਣ ਤੇ ਸਮਾਜਕ ਸੁਸ਼ੀਲਤਾ ਹੇਠ ਔਰਤਾਂ ਆਮ-ਤੌਰ ਤੇ ਇਹੋ ਕਹਿ ਦਿੰਦੀਆਂ ਹਨ।

''ਕੋਈ ਵੀ ਕਿਸਾਨ ਉਦੋ ਤੱਕ ਘਰੋ ਕੰਮ ਲਈ ਬਾਹਰ ਨਹੀ ਨਿਕਲ ਸਕਦਾ ਜਦ ਤੱਕ ਕਿਸੇ ਨੇ ਚੁੱਲਾ ਬਾਲ ਕੇ ਉਸਦਾ ਢਿੱਡ ਨਾ ਭਰਿਆ ਹੋਵੇ। ਬਾਕੀ ਗੱਲਾਂ ਛੱਡੋ, ਔਰਤਾਂ ਵੀ ਖੇਤੀ ਕਰਦੀਆਂ ਹਨ, ਪਰ ਇਸ ਬਾਰੇ ਕੋਈ ਗੱਲ ਕਿਉਂ ਨਹੀ ਕਰਦਾ ? ਕੀ ਕੋਈ ਔਰਤਾਂ ਨੂੰ ਮਾਲਕੀਅਤ ਦੇਣ ਦਾ ਮੁੱਦਾ ਚੁੱਕ ਰਿਹਾ ਹੈ?''

ਉਹ ਔਰਤ ਨੇਤਾਵਾਂ ਵੱਲੋ ਮਰਦ ਨੇਤਾਵਾਂ ਦੀਆਂ ਬਣੀਆਂ ਬਣਾਈਆਂ ਤਕਰੀਰਾਂ ਦੇ ਸ਼ਬਦ ਵਰਤਦੇ ਸੁਣ ਕੇ ਅਸੰਤੁਸ਼ਟ ਹੁੰਦੀ ਹੈ। ਹਾਂ ਇਸ ਗੱਲ ਵਿੱਚ ਕੋਈ ਸ਼ੱਕ ਨਹੀ ਕਿ ਮਸਲੇ ਅਦਾਨੀ, ਅੰਬਾਨੀ (ਭਾਰਤ ਦੇ ਦੋ ਅਰਬਾਂਪਤੀਆਂ) ਸਰਮਾਏਦਾਰਾਂ, ਪੂੰਜੀਵਾਦੀਆਂ, ਫਾਸੀਵਾਦੀਆਂ ਬਾਰੇ ਹਨ। ਪਰ ਨਾਲ ਹੀ ਇਸ ਸਭ ਵਿੱਚ ਪਿਤਰਵਾਦੀ /ਮਰਦ ਪ੍ਰਧਾਨ ਸਮਾਜ ਦੀ ਝਲਕ ਪੈਂਦੀ ਹੈ।

ਇਸ ਤੋ ਇਲਾਵਾ ਇਨ੍ਹਾਂ ਧਰਨਿਆਂ ਵਿੱਚ ਹਿੱਸਾ ਲੈ ਰਹੀਆਂ ਔਰਤਾਂ ਸਮਾਜ ਦੇ ਉਸ ਸੱਚ ਨਾਲ ਵੀ ਜੁੜੀਆਂ ਹਨ ਜਿੱਥੇ ਔਰਤਾਂ ਦੀ ਗਿਣਤੀ ਮਾਦਾ ਭਰੂਣ ਹੱਤਿਆ ਕਰਕੇ ਘੱਟ ਹੈ, ਜਿਥੇ ਸੱਭਿਆਚਾਰਕ ਤੌਰ ਤੇ ਮਰਦਾਨਪੁਣੇ ਦੇ ਵਿਖਾਵੇ ਹਨ ਅਤੇ ਜਿਥੇ ਰੋਜ਼ਾਨਾ ਔਰਤਾਂ ਪ੍ਰਤੀ ਹਿੰਸਾ ਅਤੇ ਉਨ੍ਹਾਂ ਦੇ ਹੱਕ ਖੋਹ ਲਏ ਜਾਂਦੇ ਹਨ।

ਇਸ ਸੱਚ ਤੋ ਨਾਰੀਵਾਦ ਸੋਚ ਰੱਖਣ ਵਾਲੀਆਂ ਔਰਤਾਂ ਅਣਜਾਨ ਨਹੀ ਹਨ, ਉਹ ਪੂਰੇ ਤਨ ਮਨ ਨਾਲ ਇਸ ਮੋਰਚੇ ਵਿੱਚ ਹਿੱਸਾ ਲੈ ਰਹੀਆਂ ਹਨ ਪਰ ਨਾਲੋ ਨਾਲ ਇਹ ਔਰਤਾਂ ਲਈ ਬਰਾਬਰੀ ਦੇ ਨਿਰਮਾਣ ਅਤੇ ਚੰਗੇ ਭਵਿੱਖ ਲਈ ਬਰਾਬਰ ਦੀ ਹਿੱਸੇਦਾਰੀ ਦਾ ਦਾਵਾ ਵੀ ਕਰਦੀਆਂ ਹਨ - ਇਕ ਇਹੋ ਜਿਹਾ ਭਵਿੱਖ ਜਿਥੇ ਔਰਤਾਂ ਨੂੰ ਆਵਾਜ਼ , ਹੱਕ ਅਤੇ ਨੁਮਾਇੰਦਗੀ ਮਿਲੇ।

ਕਵਲਪ੍ਰੀਤ ਦੱਸਦੀ ਹੈ ''ਗਾਇਕਾਂ ਅਤੇ ਕਲਾਕਾਰਾਂ ਨੇ ਇਸ ਅੰਦੋਲਨ ਨੂੰ ਅੱਗੇ ਵਧਾਇਆ ਹੈ ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਵਿੱਚੋ ਜਿਆਦਾ ਮਰਦ ਹੀ ਹਨ ਅਤੇ ਮੋਰਚੇ ਦੇ ਮਕਸਦ ਤੇ ਦਿਸ਼ਾ ਨੂੰ ਬਹੁਤ ਹਲਕਾ ਜਿਹਾ ਹੀ ਲੈਂਦੇ ਹਨ। ਉਦਹਾਰਨ ਦੇ ਤੌਰ ਤੇ ਉਹਨਾਂ ਨੇ ਦਲਿਤ ਕਿਸਾਨਾਂ, ਕਿਸਾਨ ਔਰਤਾਂ, ਔਰਤਾਂ ਦਾ ਖੇਤੀ ਨਾਲ ਸਬੰਧ, ਉਹਨਾਂ ਦੇ ਅਨੁਭਾਵ, ਉਹਨਾਂ ਦੀ ਨਿਰਬਲਤਾ ਅਤੇ ਉਹਨਾਂ ਦੇ ਹਾਵ ਭਾਵ ਦੇ ਪੱਖ ਦੀ ਨੁਮਾਇੰਦਗੀ ਨਹੀ ਕੀਤੀ।

ਜਦੋ ਪੰਜਾਬ ਯੂਨੀਵਰਸਿਟੀ ਤੋ ਨੋਜਵਾਨ ਔਰਤਾਂ ਇਸ ਅੰਦੋਲਨ ਵਿੱਚ ਪਹੁੰਚੀਆਂ ਤਾਂ ਉਹਨਾਂ ਦੇ ਗੈਰਰਸਮੀ ਗੱਲਬਾਤ ਦੇ ਤਰੀਕੇ ਨੂੰ ਸ਼ੱਕ ਅਤੇ ਮਜ਼ਾਕ ਨਾਲ ਵੇਖਿਆ ਗਿਆ ਸੀ।

ਹਰਪ੍ਰੀਤ ਦੱਸਦੀ ਹੈ ''ਸਟੇਜ ਤੋ ਕੁਝ ਅਜਿਹੇ ਐਲਾਨ ਵੀ ਹੋਏ ਕਿ 'ਇਥੇ ਕੁਝ ਨੌਜਵਾਨ ਔਰਤਾਂ ਜਿਹੜੀਆਂ ਸਾਡੇ ਨਾਲੋਂ ਅਲੱਗ ਦਿੱਸਦੀਆਂ ਹਨ ਕਿਤੇ ਸਰਕਾਰ ਵੱਲੋ ਭੇਜੀਆਂ (ਸੀ-ਆਈ-ਡੀ) ਜਾਸੂਸ ਨਾ ਹੋਣ, ਉਹਨਾਂ ਤੋ ਸਾਵਧਾਨ ਰਹੋ'। ਸਾਨੂੰ ਇਹ ਸੁਣ ਕੇ ਬਹੁਤ ਧੱਕਾ ਲੱਗਾ। ਇਹ ਜਗੀਰਦਾਰੀ ਹੈਂਕੜ ਤੇ ਪਿਤਰਵਾਦੀ ਮਾਨਸਿਕਤਾ ਕਦੇ ਖਤਮ ਨਹੀ ਹੁੰਦੀ ਚਾਹੇ ਲੋਕ ਅੱਜ ਇਥੇ ਰੋਸ ਧਰਨਾ ਲਾਓਣ ਹੀ ਆਏ ਹਨ। ਪਰ ਹੁਣ ਗੱਲ ਸਾਡੇ ਪਿੰਡਾਂ ਅਤੇ ਜਿੰਦਗੀ ਤੇ ਆਏ ਮਸਲੇ ਦੀ ਹੈ, ਮੇਰਾ ਪੂਰਾ ਪਰਿਵਾਰ ਖੇਤੀ ਕਰਦਾ ਹੈ। ਇਸ ਲਈ ਅਸੀ ਮੋਰਚੇ ਦੇ ਸੰਚਾਲਕਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਆਪਣੇ ਪਿਛਲੇ ਬਿਆਨ ਵਾਪਿਸ ਲੈਣੇ ਪਏ।

ਹਰਪ੍ਰੀਤ ਤੇ ਹੋਰ ਔਰਤਾਂ ਇਹਨਾਂ ਮੁੱਦਿਆਂ ਨੂੰ ਚੁੱਕਣ ਤੋਂ ਨਹੀ ਡਰਦੀਆਂ, ਉਹਨਾਂ ਨੂੰ ਸਮਝ ਹੈ ਕਿ ਅੱਜ ਤੱਕ ਦੇ ਜਿਆਦਾਤਰ ਸਮਾਜਕ ਸੰਘਰਸ਼ ਔਰਤਾਂ ਨੂੰ ਨੀਵਾਂ ਦਿਖਾਉਣ ਵਾਲੀਆਂ ਬਣਤਾਰਾਂ ਨੂੰ ਖਤਮ ਨਹੀ ਕਰ ਸਕੇ। ਇਸੇ ਗੱਲ ਕਰਕੇ ਉਹ ਕਿਸੇ ਵੀ ਬਦਲਾਵ ਦੇ ਮੌਕੇ ਨੂੰ ਖੁੰਝਣ ਤੋ ਡਰਦੀਆਂ ਹਨ।

''ਅੱਜ ਸਾਨੂੰ ਸਰਕਾਰ ਅਤੇ ਸਰਮਾਏਦਾਰਾਂ ਦੇ ਖਿਲਾਫ ਜ਼ਰੂਰ ਲੜਨਾ ਚਾਹੀਦਾ ਹੈ'' ਅੰਜਲੀ ਦਿੱਲੀ ਦੇ ਕੋਲ ਮੋਰਚੇ ਦੇ ਪਹਿਲਾਂ ਦਿਨਾਂ ਨੂੰ ਯਾਦ ਕਰਦੇ ਹੋਏ ਉਸ ਵਿੱਚ ਆਈਆਂ ਮੁਸ਼ਕਲਾਂ ਬਾਰੇ ਗੱਲ ਕਰਦੀ ਹੈ ''ਔਰਤ ਧਰਨਾਕਾਰੀਆਂ ਨੂੰ ਸਟੇਜ਼ ਤੇ ਬੋਲਣ ਦਾ ਸਮਾਂ ਹੀ ਨਹੀ ਦਿੱਤਾ ਗਿਆ ૴ ਅਸੀ ਇਹ ਗੱਲ ਮੋਰਚੇ ਦੇ ਸੰਚਾਲਕਾਂ ਨੂੰ ਦੱਸੀ૴ ਅਗਲੇ ਦਿਨ ਹੀ ਸਾਡੇ ਨਾਲ ਦੀ ਸਾਥਣ ਪਹਿਲੀ ਬੁਲਾਰਾ ਬਣੀ।''

''ਜਦੋ ਵੀ ਕੋਈ ਸਮਾਜਕ ਸੰਘਰਸ਼ ਹੁੰਦਾ ਹੈ, ਸਮਾਜ ਦੇ ਅੱਗੇ ਵੱਧਣ ਦੀ ਰਫਤਾਰ ਤੇਜ਼ ਹੋ ਜਾਂਦੀ ਹੈ। ਬੱਸ ਉਥੇ ਆਪਣਾ ਪੱਖ ਰੱਖਣ ਲਈ ਤੁਹਾਡਾ ਹੋਣਾ ਜ਼ਰੂਰੀ ਹੈ'' ਅੰਜਲੀ ਕਹਿੰਦੀ ਹੈ।

ਇਹ ਸੰਘਰਸ਼ ਪੂਰੀ ਤਰ੍ਹਾਂ ਕ੍ਰਾਂਤੀਕਾਰੀ ਤਾਂ ਹੀ ਬਣ ਸਕੇਗਾ ਜੇ ਇਹ ਸੰਘਰਸ਼ ਹਰ ਵਰਗ ਨੂੰ ਨਾਲ ਰਲਾ ਕੇ ਕ੍ਰਾਂਤੀ ਵੱਲ ਵਧੇ।ਕ ੀ ਸਾਡੇ ਵਿੱਚ ਉਸ ਨਿਰਾਲੇ ਸੰਘਰਸ਼ ਬਾਰੇ ਸੁਣਨ ਦੀ ਹਿੰਮਤ ਹੈ ਜਿਸ ਨੂੰ ਇਹ ਔਰਤਾਂ ਦੇਖ ਹੀ ਨਹੀਂ ਰਹੀਆਂ ਪਰ ਆਕਾਰ ਵੀ ਦੇ ਰਹੀਆਂ ਹਨ?Archive

RECENT STORIES

ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ 'ਤੇ ਹਮਲਾ ਕਰਨ ਦੇ ਦੋਸ਼ 'ਚ 5 ਗ੍ਰਿਫਤਾਰ

Posted on January 20th, 2021

ਗੁਰਨਾਮ ਸਿੰਘ ਝੜੂਨੀ ਦਾ ਜਾਅਲੀ ਫੇਸਬੁੱਕ ਅਕਾਊਂਟ ਬਣਾ ਕੇ ਆਨਲਾਈਨ ਲੁਟੇਰਿਆਂ ਵੱਲੋਂ ਪੈਸੇ ਮੰਗਣੇ ਸ਼ੁਰੂ

Posted on January 19th, 2021

ਹੇਮਾ ਮਾਲਿਨੀ ਆਣ ਕੇ ਸਾਨੂੰ ਖੇਤੀ ਬਿਲਾਂ ਦੇ ਫਾਇਦੇ ਸਮਝਾ ਜਾਵੇ, ਖਰਚਾ ਸਾਡਾ- ਪੰਜਾਬ ਦੇ ਕਿਸਾਨ

Posted on January 18th, 2021

The Sahota Show: ਹਰਿਆਣੇ ਦੇ ਕਿਸਾਨਾਂ ਨੇ ਦਿੱਤੀ ਸਰਕਾਰ ਨੂੰ ਝੰਡਾ ਲਹਿਰਾ ਕੇ ਦਿਖਾਉਣ ਦੀ ਚੁਣੌਤੀ Jan 15/2021

Posted on January 15th, 2021

ਢੇਰਾਂ ਤੋਂ ਸਰੀ ਤੱਕ.....!

Posted on January 14th, 2021

The Sahota Show: ਸੁਪਰੀਮ ਕੋਰਟ ਵਲੋਂ ਬਣਾਈ ਕਿਸਾਨ ਕਮੇਟੀ ਕਿਓਂ ਖਿੱਲਰਨ ਲੱਗੀ?

Posted on January 14th, 2021

ਗਣਤੰਤਰ ਦਿਵਸ ਮੌਕੇ ਕੋਈ ਵਿਦੇਸ਼ੀ ਮਹਿਮਾਨ ਨਹੀਂ ਹੋਵੇਗਾ- ਭਾਰਤੀ ਵਿਦੇਸ਼ ਮੰਤਰਾਲਾ

Posted on January 14th, 2021

ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਹਨ, ਉਹ ਸਿਰਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ- ਧਰਮਿੰਦਰ ਤੇ ਹੇਮਾ

Posted on January 13th, 2021

ਦਿੱਲੀ ਬੈਠੇ ਦੁੱਲਾ-ਭੱਟੀ ਅਤੇ ਸਰਕਾਰ ਦੀ ਨਿਰੰਤਰ ਢੀਠਤਾਈ ਦਾ ਅਸਲ ਹਨੇਰਾ

Posted on January 12th, 2021

ਖੇਤੀ ਬਿਲਾਂ ਕਾਰਨ ਕਿਸਾਨਾਂ ਤੋਂ ਇਲਾਵਾ ਹੋਰ ਲੋਕ ਵੀ ਇਸ ਦੇ ਇੰਝ ਸ਼ਿਕਾਰ ਹੋਣਗੇ

Posted on January 11th, 2021

ਪੰਜਾਬ ਅਤੇ ਹਰਿਆਣੇ ਨੂੰ ਛੱਡ ਕੇ ਬਾਕੀ ਰਾਜਾਂ ਦੇ ਕਿਸਾਨਾਂ ਨੂੰ ਬਾਕੀ ਰਾਜਾਂ ਦੀ ਕਿਸਾਨ ਲੀਡਰਸ਼ਿਪ ਇਸ ਸੰਘਰਸ਼ 'ਚ ਸ਼ਾਮਿਲ ਕਰਨ ਵਿਚ ਕਾਮਯਾਬ ਕਿਓਂ ਨਹੀਂ ਹੋਈ ਤੇ ਹੋ ਰਹੀ? ਸਰਕਾਰ ਦੀ ਅੱਗੋਂ ਰਣਨੀਤੀ ਕੀ ਹੋ ਸਕਦੀ?

Posted on January 7th, 2021

The Sahota Show: Jan 6/2021 ਕਿਸਾਨ ਹਮਾਇਤੀ ਪੰਜਾਬੀ ਗਾਇਕ ਸੰਘੀਆਂ ਅਤੇ ਸਰਕਾਰਾਂ ਦੇ ਨਿਸ਼ਾਨੇ ‘ਤੇ

Posted on January 7th, 2021