Posted on April 9th, 2021
ਵਾਸ਼ਿੰਗਟਨ- ਅਮਰੀਕਾ ਦੀ ਜਲ ਸੈਨਾ ਨੇ ਬੁੱਧਵਾਰ ਨੂੰ ਭਾਰਤ ਤੋਂ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਲਕਸ਼ਦੀਪ ਟਾਪੂ ਦੇ ਨਜ਼ਦੀਕ ਭਾਰਤੀ ਪਾਣੀ ਵਿਚ ਸਮੁੰਦਰੀ ਜ਼ਹਾਜ਼ਾਂ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਯੂਐੱਸ ਨੇਵੀ ਦੇ ਸੱਤਵੇਂ ਬੇੜੇ ਦੇ ਕਮਾਂਡਰ ਦੁਆਰਾ ਜਾਰੀ ਬਿਆਨ ਵਿੱਚ 7 ਅਪਰੈਲ ਨੂੰ ਯੂਐੱਸਐੱਸ ਜੌਨ ਪਾਲ ਜੋਨਸ ਦੁਆਰਾ ਇਹ ਮੁਹਿੰਮ ਸ਼ੁਰੂ ਕੀਤੀ ਗਈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਹੈ, “7 ਅਪਰੈਲ 2021 ਨੂੰ ਯੂਐੱਸਐੱਸ ਜੌਨ ਪਾਲ ਜੋਨਸ (ਡੀਡੀਜੀ 53) ਭਾਰਤ ਦੀ ਆਗਿਆ ਤੋਂ ਬਿਨਾਂ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਭਾਰਤ ਦੇ ਵਿਸ਼ੇਸ਼ ਆਰਥਿਕ ਖੇਤਰ ਵਿੱਚ ਲਕਸ਼ਦੀਪ ਟਾਪੂ ਦੇ ਪੱਛਮ ਵਿੱਚ 130 ਸਮੁੰਦਰੀ ਮੀਲ ਦੂਰ ਸੀ। ਭਾਰਤ ਦੇ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਫੌਜੀ ਅਭਿਆਸ ਜਾਂ ਮੁਹਿੰਮ ਲਈ ਪਹਿਲਾਂ ਤੋਂ ਆਗਿਆ ਲੈਣੀ ਪੈਂਦੀ ਹੈ।"
ਇਸੇ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਕਾਨੂੰਨ ਮੁਤਾਬਕ ਕਿਸੇ ਮੁਲਕ ਨੂੰ ਵੀ ਦੂਜੇ ਮੁਲਕ ਦੇ ਪਾਣੀਆਂ ਜਾਂ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਸਬੰਧਤ ਦੇਸ਼ ਦੀ ਮਨਜ਼ੂਰੀ ਬਿਨਾਂ ਤੋਂ ਫ਼ੌਜੀ ਮਸ਼ਕਾਂ ਕਰਨ ਦੀ ਇਜਾਜ਼ਤ ਨਹੀਂ ਹੈ। ਅਮਰੀਕਾ ਨੂੰ ਆਗਿਆ ਲੈ ਕੇ ਹੀ ਭਾਰਤੀ ਪਾਣੀਆਂ 'ਚ ਵੜਨਾ ਚਾਹੀਦਾ ਸੀ।
Posted on September 29th, 2023
Posted on September 28th, 2023
Posted on September 28th, 2023
Posted on September 27th, 2023
Posted on September 26th, 2023
Posted on September 26th, 2023
Posted on September 25th, 2023
Posted on September 21st, 2023
Posted on September 20th, 2023
Posted on September 20th, 2023
Posted on September 18th, 2023
Posted on September 15th, 2023