Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਹਿਲਾਂ ਬੇਅਦਬੀ, ਦੂਜੀ ਫਾਇਰਿੰਗ ਤੇ ਅੱਗੇ ਬੇਅਦਬੀ ਦਾ ਦੋਸ਼ ਵੀ ਸਿੱਖਾਂ 'ਤੇ ਹੀ ਮੜ੍ਹ ਦਿੱਤਾ ਗਿਆ

Posted on April 13th, 2021

'ਸਿੱਖਾਂ ਨਾਲ ਤੀਹਰੀ ਨਾਇਨਸਾਫ਼ੀ ਹੋਈ.' ਇਹ ਗੱਲ ਕਿਸੇ ਹੋਰ ਨੇ ਨਹੀਂ ਸਾਬਕਾ ਪੁਲੀਸ ਅਧਿਕਾਰੀ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨੇ ਕਹੀ ਹੈ । ਕਹਿਣ ਵਾਲਾ ਭਾਵੇਂ ਕੋਈ ਵੀ ਹੈ ਪਰ ਬਾਦਲਾਂ ਵੱਲੋਂ ਸਿੱਖਾਂ ਨਾਲ 'ਤੀਹਰੀ ਨਾ -ਇਨਸਾਫ਼ੀ' ਵਰਗੇ ਨਵੇਂ /ਵੱਖਰੇ ਸ਼ਬਦ ਹਨ, ਜੋ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਮਨਾਂ ਵਿਚ ਬਾਦਲਾਂ ਦੇ ਕਿਰਦਾਰ ਨੂੰ ਉਤਾਰਨ ਤੇ ਸਮਝਾਉਣ ਵਿੱਚ ਸਹਾਈ ਹੋਣਗੇ ।

'ਟਾਈਮਜ਼ ਆਫ ਇੰਡੀਆ' ਅਖਬਾਰ ਦੇ ਸੀਨੀਅਰ ਪੱਤਰਕਾਰ ਆਈ.ਪੀ. ਸਿੰਘ ਹੁਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਹਿਲਾਂ ਬੇਅਦਬੀ, ਦੂਜੀ ਫਾਇਰਿੰਗ ਤੇ ਅੱਗੇ ਬੇਅਦਬੀ ਦਾ ਦੋਸ਼ ਵੀ ਸਿੱਖਾਂ 'ਤੇ ਹੀ ਮੜ੍ਹ ਦਿੱਤਾ ਗਿਆ।

ਪੂਰੀ ਖ਼ਬਰ ਇਸ ਤਰ੍ਹਾਂ ਹੈ :

**" ਕੋਟਕਪੂਰਾ ਫਾਇਰਿੰਗ ਕੇਸ ਦੇ ਦੋਸ਼ੀਆਂ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਮਿਲੀਭੁਗਤ: ਬੀ ਜੇ ਪੀ

**ਬਾਦਲਾਂ ਨੇ ਬੇਅਦਬੀ ਦਾ ਕੇਸ ਸਿੱਖਾਂ 'ਤੇ ਹੀ ਪਾਉਣ ਦੀ ਕੋਸ਼ਿਸ਼ ਕੀਤੀ **

ip.singh@timesgroup.com

ਜਲੰਧਰ : ਕੋਟਕਪੂਰਾ ‘ਚ ਬੇਕਸੂਰ ਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਸਿੱਖਾਂ ‘ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ‘ਤੇ ਆਪਸ ਵਿੱਚ ਮਿਲੇ ਹੋਏ ਹੋਣ ਦਾ ਦੋਸ਼ ਲਗਾਉਦਿਆਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਮਾਮਲਿਆਂ ਵਿੱਚ ਜਲਦੀ ਇਨਸਾਫ ਹੋਣਾ ਚਾਹੀਦਾ ਹੈ।

ਭਾਰਤੀ ਜਨਤਾ ਪਾਰਟੀ ਸ੍ਰੋਮਣੀ ਅਕਾਲੀ ਨਾਲ ਗਠਜੋੜ ਸਦਕਾ ਉਦੋਂ ਸੱਤਾ ਵਿੱਚ ਸੀ ਜਦ 2015 ‘ਚ ਗੋਲੀਕਾਂਡ ਹੋਇਆ ਸੀ, “ਅਸੀਂ ਸੁਖਬੀਰ ਸਿੰਘ ਬਾਦਲ ਨੂੰ ਉਸਦੇ ਅਧੀਨ ਹੋਏ ਬੇਅਦਬੀ ਤੇ ਫਾਇਰਿੰਗ ਦੀਆਂ ਘਟਨਾਵਾਂ ਤੇ ਇਹਨਾਂ ਲਈ ਜ਼ਿੰਮੇਵਾਰ ਮੁਲਜ਼ਮਾਂ ਨੂੰ ਸ਼ਰੇਆਮ ਘੁੰਮਣ ਦੇਣ ਸਮੇਤ ਹਰ ਚੀਜ਼ ਲਈ ਦੋਸ਼ੀ ਮੰਨਦੇ ਹਾਂ। ਇਨਸਾਫ਼ ਹੋਣ ਦੀ ਥਾਂ ਜੇਕਰ ਮੁਲਜ਼ਮ ਸੌਖਿਆਂ ਪਕੜ ਤੋਂ ਬਾਹਰ ਜਾ ਰਹੇ ਹਨ ਤਾਂ ਅਸੀਂ ਮੌਜੂਦਾ ਮੁੱਖ ਮੰਤਰੀ, ਜਿਸ ਕੋਲ ਗ੍ਰਹਿ ਵਿਭਾਗ ਵੀ ਹੈ,ਨੂੰ ਵੀ ਜ਼ਿੰਮੇਵਾਰ ਮੰਨਦੇ ਹਾਂ।”

“ਇਨਸਾਫ ਮਿਲਣ ਵਿੱਚ ਦੇਰੀ ਇਨਸਾਫ ਨਾ ਮਿਲਣ ਦੇ ਬਰਾਬਰ ਹੁੰਦੀ ਹੈ। ਜੇਕਰ ਕਿਸੇ ਵੀ ਕਾਰਨ ਮੁਲਜ਼ਮ ਬਚਦੇ ਹਨ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਬਣਦੀ ਹੈ ਕਿਉਂਕਿ ਉਹ ਗ੍ਰਹਿ ਮੰਤਰੀ ਵੀ ਹੈ। ਜੇਕਰ ਹਾਈਕੋਰਟ ਨੇ ਐਸ.ਆਈ.ਟੀ. ਨੂੰ ਰੱਦ ਕੀਤਾ ਹੈ ਤਾਂ ਮੁੱਖ ਮੰਤਰੀ ਇਸ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਹਾਈਕੋਰਟ ਦੇ ਫੈਸਲੇ ਲਈ ਸਿੱਧੇ ਰੂਪ ਵਿਚ ਜਿਹੜਾ ਮਰਜ਼ੀ ਜ਼ਿੰਮੇਵਾਰ ਹੋਵੇ ਪਰ ਅੰਤਮ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੈ।

ਬੀ.ਜੇ.ਪੀ. ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਜੋ ਕੁਝ ਹੁਣ ਹੋ ਰਿਹਾ ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ। ਪਹਿਲਾਂ ਜਦੋਂ ਪੁਲਿਸ ਅਫਸਰ ਬਾਦਲਾਂ ਖਿਲਾਫ ਭ੍ਰਿਸ਼ਟਾਚਾਰ ਦੇ ਕੇਸਾਂ, ਜਿਹੜੇ ਕਾਂਗਰਸ ਦੇ ਪਹਿਲੇ ਕਾਰਜਕਾਲ ਵਿਚ ਦਰਜ ਕੀਤੇ ਗਏ ਸਨ, ਵਿਚ ਮੁੱਕਰ ਗਏ ਸਨ, ਤਾਂ ਅਮਰਿੰਦਰ ਸਿੰਘ ਸਰਕਾਰ ਨੇ ਸੱਤਾ ਵਿਚ ਆਉਦਿਆਂ ਉਹਨਾਂ ‘ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਅਫਸਰਾਂ ਦਾ ਮਾਣ ਹੀ ਕੀਤਾ ਸੀ। “ਉਹ ਅਫਸਰ ਜਿਹੜੇ ਅਦਾਲਤਾਂ ਵਿੱਚ ਆਪਣੇ ਬਿਆਨਾਂ ਤੋਂ ਮੁੱਕਰ ਗਏ ਸਨ ਉਹਨਾਂ ‘ਤੇ ਕਾਰਵਾਈ ਹੋਣੀ ਚਾਹੀਦੀ ਸੀ ਪਰ 2017 ਵਿੱਚ ਸੱਤਾ ‘ਚ ਆਉਣ ‘ਤੇ ਕਾਂਗਰਸ ਨੇ ਉਹਨਾਂ ਦਾ ਬਚਾਅ ਤੇ ਮਾਣ ਕੀਤਾ। ਹੁਣ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ।”

ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ ਕਿਹਾ, “ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਨਿਗਰਾਨੀ ‘ਚ ਪੁਲਸ ਨੇ ਅਸਲ ਦੋਸ਼ੀਆਂ ਦੀ ਥਾਂ ਸਿੱਖ ਨੌਜਵਾਨਾਂ ਨੂੰ ਬੇਅਦਬੀ ਦੇ ਮਾਮਲਿਆਂ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ। ਸਿੱਖ ਇਨਸਾਫ ਦੀ ਮੰਗ ਕਰ ਰਹੇ ਸਨ ਪਰ ਪੁਲਿਸ ਨੇ ਸਿੱਖਾਂ ਉੱਪਰ ਹੀ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ। ਇਕ ਵਿਸ਼ੇਸ਼ ਜਾਂਚ ਟੀਮ ਨੇ ਦੋ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਹੀ ‘ਜਾਅਲੀ ਸਬੂਤਾਂ’ ਦੇ ਅਧਾਰ ‘ਤੇ ਫਸਾਉਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਅਜਿਹੇ ਗਲਤ ਕੰਮ ਕਰਨ ਵਾਲੇ ਅਫਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਸ. ਇਕਬਾਲ ਸਿੰਘ ਲਾਲਪੁਰਾ ਜੋ ਕਿ ਖੁਦ ਇਕ ਸੀਨੀਅਰ ਪੁਲਿਸ ਅਫਸਰ ਰਹੇ ਹਨ ਕਹਿੰਦੇ ਹਨ, “ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਨਿਗਰਾਨੀ ਪੁਲਸ ਨੇ ਅਸਲ ਦੋਸ਼ੀਆਂ ਦੀ ਥਾਂ ਸਿੱਖ ਨੌਜਵਾਨਾਂ ਨੂੰ ਬੇਅਦਬੀ ਦੇ ਮਾਮਲਿਆਂ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ। ਸਿੱਖ ਇਨਸਾਫ ਦੀ ਮੰਗ ਕਰ ਰਹੇ ਸਨ ਪਰ ਪੁਲਿਸ ਨੇ ਸਿੱਖਾਂ ਉੱਪਰ ਹੀ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ। ਇਕ ਵਿਸ਼ੇਸ਼ ਜਾਂਚ ਟੀਮ ਨੇ ਦੋ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਹੀ ‘ਜਾਅਲੀ ਸਬੂਤਾਂ’ ਦੇ ਅਧਾਰ ‘ਤੇ ਫਸਾਉਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਅਜਿਹੇ ਗਲਤ ਕੰਮ ਕਰਨ ਵਾਲੇ ਅਫਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਸ. ਇਕਬਾਲ ਸਿੰਘ ਲਾਲਪੁਰਾ ਜੋ ਕਿ ਖੁਦ ਇਕ ਸੀਨੀਅਰ ਪੁਲਿਸ ਅਫਸਰ ਰਹੇ ਹਨ ਕਹਿੰਦੇ ਹਨ, “ਇਹ ਸਿੱਖਾਂ ਨਾਲ ਤੀਹਰੀ ਨਾ ਇਨਸਾਫੀ ਸੀ। ਪਹਿਲੀ ਬੇਅਦਬੀ, ਦੂਜੀ ਫਾਇਰਿੰਗ ਤੇ ਫਿਰ ਸਿੱਖਾਂ ‘ਤੇ ਹੀ ਬੇਅਦਬੀ ਦਾ ਦੋਸ਼।”

ਉਹਨਾਂ ਦਾ ਅੱਗੇ ਕਹਿਣਾ ਹੈ, “1981 ਵਿੱਚ ਪੰਜਾਬ ਪੁਲਿਸ ਨੇ ਸ. ਜਰਨੈਲ ਸਿੰਘ ਭਿੰਡਰਾਂਵਾਲਾ ਨੂੰ (ਲਾਲ ਜਗਤ ਨਾਰਾਇਣ ਕਤਲ ਕੇਸ ਵਿੱਚ) ਬਿਨਾਂ ਕਿਸੇ ਸਬੂਤ ਤੋਂ ਗ੍ਰਿਫਤਾਰ ਕਰ ਲਿਆ ।ਫਿਰ ਪੰਦਰਾਂ ਦਿਨਾਂ ਬਾਅਦ ਛੱਡ ਦਿੱਤਾ ਕਿਉਂਕਿ ਉਸ ਖਿਲਾਫ ਕੋਈ ਸਬੂਤ ਨਹੀਂ ਸੀ। ਤਦ ਇਸ ਕਾਰਨ ਵੱਡੀ ਸਮੱਸਿਆ ਬਣੀ। ਜੇਕਰ ਉਸ ਖਿਲਾਫ ਸਬੂਤ ਨਹੀਂ ਸੀ ਤਾਂ ਪਹਿਲਾਂ ਉਸ ਨੂੰ ਗ੍ਰਿਫਤਾਰ ਹੀ ਕਿਉਂ ਕੀਤਾ ਗਿਆ?" ਲਾਲਪੁਰਾ ਉਦੋਂ ਪੁਲਸ ਅਫਸਰਾਂ ਦੀ ਉਸ ਟੀਮ ਦੇ ਮੈਂਬਰ ਸਨ ਜਿਹਨਾਂ ਨੂੰ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਗਿਆ ਸੀ।"Archive

RECENT STORIES

ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਅਤੇ ਪੰਜਾਬੀ ਬੋਲੀ

Posted on May 6th, 2021

ਕੈਨੇਡਾ ਦੀ ਮਰਦਮ ਸ਼ੁਮਾਰੀ 'ਚ ਆਪਣੀ ਮਾਂ-ਬੋਲੀ ਪੰਜਾਬੀ ਲਿਖਵਾਉਣ ਦਾ ਵੇਲਾ

Posted on May 3rd, 2021

5G, ਕਰੋਨਾ ਤੇ ਉਸ ਨਾਲ ਜੁੜੀਆਂ ਅਫਵਾਹਾਂ ਬਾਰੇ

Posted on April 30th, 2021

ਐੱਨਆਈਏ ਨੇ ਕਾਮਰੇਡ ਬਲਵਿੰਦਰ ਸਿੰਘ ਹੱਤਿਆ ਦੇ ਮਾਮਲੇ ’ਚ 8 ਸਿੱਖ ਨੌਜਵਾਨਾਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ

Posted on April 27th, 2021

ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਾਉਣ ਜਾਂ ਨਾ ਲਾਉਣ ਬਾਰੇ ਫੈਸਲਾ ਜਲਦ- ਕੈਨੇਡਾ ਦੀ ਮੁੱਖ ਸਿਹਤ ਅਧਿਕਾਰੀ

Posted on April 22nd, 2021

ਇਸਤਰੀ ਅਕਾਲੀ ਦਲ ਦੀ ਆਗੂ ਇਕ ਕਿੱਲੋ ਹੈਰੋਇਨ ਸਮੇਤ ਗਿ੍ਫ਼ਤਾਰ

Posted on April 21st, 2021

ਬੋਰਿਸ ਜੌਹਨਸਨ ਦਾ ਭਾਰਤ ਦੌਰਾ ਮੁੜ ਰੱਦ

Posted on April 19th, 2021

ਵੈਨਕੂਵਰ ‘ਚ ਇੱਕ ਹੋਰ ਪੰਜਾਬੀ ਨੌਜਵਾਨ ਗੋਲੀਆਂ ਮਾਰ ਕੇ ਹਲਾਕ

Posted on April 18th, 2021

ਵੱਖਰੇ ਰਵੇ, ਵੱਖਰੀਆਂ ਖੁਰਾਕਾਂ

Posted on April 18th, 2021

ਕਿਸਾਨਾਂ ਨੇ ਲੌਕਡਾਊਨ ਦੌਰਾਨ ਵੀ ਮੋਰਚਿਆਂ ਵਿੱਚ ਡਟੇ ਰਹਿਣ ਦਾ ਫ਼ੈਸਲਾ ਕੀਤਾ

Posted on April 15th, 2021

ਸਰਕਾਰ, ਸਟੇਟ ਅਤੇ ਨਿਆਂਪਾਲਕਾ ਗੁਰੂ ਗਰੰਥ ਸਾਹਿਬ ਖਿਲਾਫ ਇਕ ਥਾਂ 'ਤੇ ਹੋਏ ਇਕੱਠੇ

Posted on April 14th, 2021

ਰੂਸ ਅਤੇ ਪੱਛਮੀ ਮੁਲਕਾਂ ਵਿਚਕਾਰ ਹੋਈ ਗਰਮਾ-ਗਰਮੀ

Posted on April 14th, 2021