Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵੈਨਕੂਵਰ ‘ਚ ਇੱਕ ਹੋਰ ਪੰਜਾਬੀ ਨੌਜਵਾਨ ਗੋਲੀਆਂ ਮਾਰ ਕੇ ਹਲਾਕ

Posted on April 18th, 2021

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਸ਼ਨੀਵਾਰ ਸ਼ਾਮ ਡਾਊਨਟਾਊਨ ਵੈਨਕੂਵਰ ਦੇ ਕੋਲ-ਹਾਰਬਰ ਇਲਾਕੇ ‘ਚ ਕੈਨੇਡਾ ਪਲੇਸ ਤੋਂ ਥੋੜੀ ਦੂਰ ਮੌਜੂਦ ਕੌਰਡੈਰੋਜ਼ ਰੈਸਟੋਰੈਂਟ ਦੇ ਬਾਹਰ ਗੋਲੀਆਂ ਮਾਰ ਕੇ ਪੰਜਾਬੀ ਨੌਜਵਾਨ ਮਾਰ ਦਿੱਤਾ ਗਿਆ। ਮਰਨ ਵਾਲੇ ਨੌਜਵਾਨ ਦਾ ਨਾਮ ਹਰਬ ਧਾਲੀਵਾਲ ਦੱਸਿਆ ਜਾ ਰਿਹਾ ਹੈ, ਜੋ ਐਬਸਫੋਰਡ ਦੇ ‘ਧਾਲੀਵਾਲ ਬ੍ਰਦਰਜ਼’ ‘ਚੋਂ ਇੱਕ ਸੀ।

ਕਿਸੇ ਵੇਲੇ ਐਬਸਫੋਰਡ ਦੇ ‘ਬੇਕਨ ਬ੍ਰਦਰਜ਼’ ਨਾਲ ਕੰਮ ਕਰਦੇ ਰਹੇ ‘ਧਾਲੀਵਾਲ ਬ੍ਰਦਰਜ਼’ ਨੂੰ ਖਤਮ ਕਰਨ ਲਈ ਵਿਰੋਧੀ ਗੈਂਗ ਚਿਰਾਂ ਤੋਂ ਤਾਕ ‘ਚ ਸਨ। ‘ਧਾਲੀਵਾਲ ਬ੍ਰਦਰਜ਼’ ‘ਤੇ ਹੁਣ ਤੱਕ ਅਨੇਕ ਖੂਨੀ ਹਮਲੇ ਹੋਏ, ਜਿਨ੍ਹਾਂ ‘ਚੋਂ ਇਹ ਜਾਨਲੇਵਾ ਸਿੱਧ ਹੋਇਆ।

ਮੋਗੇ ਕੋਲ ਪੰਜਾਬ ਦੇ ਪਿੰਡ ਲੋਪੋ ਨਾਲ ਸਬੰਧਤ ਕੈਨੇਡੀਅਨ ਜੰਮਪਲ ਧਾਲੀਵਾਲ ਭਰਾਵਾਂ ‘ਚੋਂ ਬਰਿੰਦਰ ਧਾਲੀਵਾਲ ਉਰਫ ਬਰਾਇਨ ਸਭ ਤੋਂ ਵੱਡਾ ਹੈ, ਜਿਸਨੂੰ ਗੈਂਗ-ਜਗਤ ‘ਚ ‘ਸ਼ਰੈੱਕ’ ਵਜੋਂ ਵੀ ਜਾਣਿਆ ਜਾਂਦਾ ਹੈ ਜਦਕਿ ਦੂਜੇ ਦੋ ਭਰਾ ਹਰਬ ਧਾਲੀਵਾਲ ਅਤੇ ਮਨਿੰਦਰ ਧਾਲੀਵਾਲ ਹਨ। ਹਰਬ ਦੇ ਗੋਲੀਆਂ ਲੱਗਣ ਤੋਂ ਬਾਅਦ ਜਦ ਐਂਬੂਲੈਂਸ ਨਾਲ ਪੁੱਜੇ ਸਿਹਤ ਕਰਮਚਾਰੀ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉੱਥੇ ਵੱਡਾ ਭਰਾ ਬਰਿੰਦਰ ਧਾਲੀਵਾਲ ਵੀ ਪੁੱਜ ਗਿਆ ਸੀ, ਜਿਸਦੀ ਆਪਣੇ ਭਰਾ ਦੀ ਮੌਤ 'ਤੇ ਰੋਂਦੇ ਦੀ ਵੀਡੀਓ ਸੋਸ਼ਲ ਮੀਡੀਏ 'ਤੇ ਵਾਇਰਲ ਹੋਈ ਹੈ।

ਦਸੰਬਰ 2018 ‘ਚ ਮ੍ਰਿਤਕ ਹਰਬ ਧਾਲੀਵਾਲ ‘ਤੇ ਰਿਚਮੰਡ ਦੇ ਲੌਂਸਡੇਲ ਮਾਲ ‘ਚ ਵੀ ਖੂਨੀ ਹਮਲਾ ਹੋਇਆ ਸੀ ਪਰ ਉਹ ਬਚ ਗਿਆ ਸੀ। ਇਸ ਹਮਲੇ ‘ਚ ਉਸਦੇ ਨਾਲ ਮੌਜੂਦ ਸਾਥੀ ਬਿੱਕੀ ਖੱਖ ਨੂੰ ਫਰਵਰੀ 2019 ਦੌਰਾਨ ਸਰੀ ‘ਚ ਉਸਦੇ ਘਰ ਦੇ ਬਾਹਰ ਮਾਰ ਦਿੱਤਾ ਗਿਆ ਸੀ। ਫਿਰ ਮਾਰਚ 2019 ‘ਚ ਬਰਿੰਦਰ ਅਤੇ ਹਰਬ ਦੇ ਤੀਜੇ ਭਰਾ ਮਨਿੰਦਰ ਧਾਲੀਵਾਲ ਦੇ ਮਿੱਚਲ ਆਈਲੈਂਡ (ਵੈਨਕੂਵਰ) ਵਿਖੇ ਲੌਂਗਸ਼ੋਰ ਟਰੇਨਿੰਗ ਸੈਂਟਰ ਬਾਹਰ ਗੋਲੀਆਂ ਮਾਰੀਆਂ ਗਈਆਂ ਸਨ। ਸਖਤ ਜ਼ਖਮੀ ਹੋਣ ਦੇ ਬਾਵਜੂਦ ਮਨਿੰਦਰ ਦੀ ਜਾਨ ਬਚ ਗਈ ਸੀ।

ਇੱਕ ਨਜ਼ਦੀਕੀ ਮੁਤਾਬਕ ਬਹੁਤ ਹੀ ਮਿਹਨਤੀ ਅਤੇ ਸਾਊ ਪਰਿਵਾਰ ਨਾਲ ਸਬੰਧ ਰੱਖਦੇ ਬਰਿੰਦਰ ਉਰਫ ਬਰਾਇਨ ਦਾ ਐਬਸਫੋਰਡ ‘ਚ ਸਕੂਲ ਪੜ੍ਹਦਿਆਂ ਹੀ ਦੂਜੇ ਮੁੰਡਿਆਂ ਨਾਲ ਝਗੜਾ ਹੋ ਗਿਆ ਸੀ ਤੇ ਇੱਕ ਵਾਰ ਉਸਦੇ ਚਾਕੂ ਮਾਰ ਕੇ ਘਰ ਅੱਗੇ ਸੁੱਟ ਦਿੱਤਾ ਗਿਆ ਸੀ। ਉਸਤੋਂ ਬਾਅਦ ਬਰਿੰਦਰ ਦਾ ਉਹ ਸਫਰ ਸ਼ੁਰੂ ਹੋ ਗਿਆ, ਜਿਸ ‘ਤੇ ਕੋਈ ਵੀ ਮਾਪਾ ਨਹੀਂ ਚਾਹੁੰਦਾ ਕਿ ਉਸਦੀ ਔਲਾਦ ਚੱਲੇ। ਇਸ ਰਾਹ ‘ਤੇ ਤਕਰੀਬਨ 17 ਸਾਲਾਂ ਤੋਂ ਚੱਲੇ ਆ ਰਹੇ ਬਰਿੰਦਰ ਧਾਲੀਵਾਲ ਅਤੇ ਉਸਦੇ ਭਰਾਵਾਂ ‘ਤੇ ਹਮਲੇ ਤਾਂ ਕਈ ਵਾਰ ਹੋਏ। ਤਿੰਨ ਵਾਰ ਤਾਂ ਉਹ ਖੁਦ ਸਖਤ ਜ਼ਖਮੀ ਹੋਣ ਦੇ ਬਾਵਜੂਦ ਬਚ ਗਿਆ। ਪਰ ਇਸ ਵਾਰ ਹਰਬ ਧਾਲੀਵਾਲ ਹਮਲੇ ‘ਚ ਬਚ ਨਹੀਂ ਸਕਿਆ।

ਜਿਵੇਂ 1990ਵਿਆਂ ‘ਚ ਬਿੰਦੀ ਜੌਹਲ ਅਤੇ ਦੁਸਾਂਝ ਭਰਾਵਾਂ (ਜਿੰਮੀ ਅਤੇ ਰੌਨ) ਦੀ ਸਕੂਲ ਸਮੇਂ ਦੀ ਖੁੰਧਕ ਉਨ੍ਹਾਂ ਸਮੇਤ ਕਈ ਪੰਜਾਬੀ ਨੌਜਵਾਨਾਂ ਨੂੰ ਪਹਿਲਾਂ ਗੈਂਗਾਂ ‘ਚ ‘ਤੇ ਫਿਰ ਮੌਤ ਦੇ ਰਾਹ ਲੈ ਗਈ, ਉਸੇ ਤਰਾਂ ਐਬਸਫੋਰਡ ਦੇ ਸਕੂਲੀ ਮੁੰਡਿਆਂ ਦੀ ਇਹ ਖੁੰਧਕ ਤੋਂ ਬਣੀ ਗੈਂਗਵਾਰ ਬੀਤੇ 15 ਸਾਲਾਂ ‘ਚ 30 ਤੋਂ ਵੱਧ ਪੰਜਾਬੀ ਮੁੰਡਿਆਂ ਦੀ ਜਾਨ ਲੈ ਚੁੱਕੀ ਹੈ, ਜਿਨ੍ਹਾਂ ਵਿੱਚ ਕਈ ਨਿਰਦੋਸ਼ ਵੀ ਮਾਰੇ ਗਏ।

ਕਿਸੇ ਵੇਲੇ ‘ਬੇਕਨ ਬ੍ਰਦਰਜ਼’ ਦੀ ਗੈਂਗ ‘ਚ ਇਕੱਠੇ ਕੰਮ ਕਰਦੇ ਰਹੇ ਇਨ੍ਹਾਂ ਮੁੰਡਿਆਂ ਦੇ ਆਪਸੀ ਤਕਰਾਰ ਵਧਣ ਉਪਰੰਤ ਕਈ ਨਵੀਆਂ ਗੈਂਗਾਂ ਤੇ ਧੜੇ ਹੋਂਦ ਵਿੱਚ ਆ ਗਏ, ਜਿਨ੍ਹਾਂ ‘ਚੋਂ ‘ਬ੍ਰਦਰਜ਼ ਕੀਪਰਜ਼’, ਸਿੱਧੂ-ਸੰਧੂ ਗੈਂਗ ਅਤੇ ਹੈਲਜ਼ ਏਂਜਲਜ਼-ਹਿੱਲਸਾਈਡ ਚੈਪਟਰ ਪ੍ਰਮੁੱਖ ਹਨ। ਪਹਿਲੀ ਵਾਰ ਨੌਰਥ ਅਮਰੀਕਾ ਦੀ ਖਤਰਨਾਕ ਗੈਂਗ ਹੈੱਲਜ਼ ਏਂਜਲਜ਼ ਨੇ ਪੰਜਾਬੀ ਮੁੰਡਿਆਂ ਨਾਲ ਸਬੰਧਤ ਹਿਲਸਾਈਡ ਚੈਪਟਰ ਬਣਾਇਆ, ਜਿਸਦੀ ਕਮਾਂਡ ਸ਼ਮਿੰਦਰ ਉਰਫ ਐਲੀ ਗਰੇਵਾਲ ਨੂੰ ਸੌਂਪੀ ਗਈ ਸੀ ਪਰ ਕੁਝ ਦੇਰ ਬਾਅਦ ਹੀ ਐਲੀ ਗਰੇਵਾਲ ਨੂੰ ਅਗਸਤ 2019 'ਚ ਮਾਰ ਦਿੱਤਾ ਗਿਆ ਸੀ।

ਜਨਵਰੀ 2017 'ਚ ਐਡਮਿੰਟਨ ਵਿਖੇ ਇੱਕ ਗੱਡੀ 'ਚੋਂ ਬੀਸੀ ਦੇ ਦੋ ਪੰਜਾਬੀ ਮੁੰਡਿਆਂ ਨਵਦੀਪ ਸਿੱਧੂ ਅਤੇ ਹਰਮਨ ਮਾਂਗਟ ਦੀਆਂ ਲਾਸ਼ਾਂ ਮਿਲੀਆਂ ਸਨ। ਇਨ੍ਹਾਂ ਜੌੜੇ ਕਤਲਾਂ ਤੋਂ ਬਾਅਦ 'ਧਾਲੀਵਾਲ ਬ੍ਰਦਰਜ਼' 'ਤੇ ਹਮਲੇ ਤੇਜ਼ ਹੋ ਗਏ ਸਨ।

ਹੁਣ ਇਸ ਤਾਜ਼ਾ ਵਾਰਦਾਤ ਤੋਂ ਬਾਅਦ ਬਦਲਾ-ਲਊ ਕਾਰਵਾਈ ‘ਚ ਹੋਰ ਮੌਤਾਂ ਹੋਣ ਦਾ ਖਦਸ਼ਾ ਹੈ।Archive

RECENT STORIES

ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਅਤੇ ਪੰਜਾਬੀ ਬੋਲੀ

Posted on May 6th, 2021

ਕੈਨੇਡਾ ਦੀ ਮਰਦਮ ਸ਼ੁਮਾਰੀ 'ਚ ਆਪਣੀ ਮਾਂ-ਬੋਲੀ ਪੰਜਾਬੀ ਲਿਖਵਾਉਣ ਦਾ ਵੇਲਾ

Posted on May 3rd, 2021

5G, ਕਰੋਨਾ ਤੇ ਉਸ ਨਾਲ ਜੁੜੀਆਂ ਅਫਵਾਹਾਂ ਬਾਰੇ

Posted on April 30th, 2021

ਐੱਨਆਈਏ ਨੇ ਕਾਮਰੇਡ ਬਲਵਿੰਦਰ ਸਿੰਘ ਹੱਤਿਆ ਦੇ ਮਾਮਲੇ ’ਚ 8 ਸਿੱਖ ਨੌਜਵਾਨਾਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ

Posted on April 27th, 2021

ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਾਉਣ ਜਾਂ ਨਾ ਲਾਉਣ ਬਾਰੇ ਫੈਸਲਾ ਜਲਦ- ਕੈਨੇਡਾ ਦੀ ਮੁੱਖ ਸਿਹਤ ਅਧਿਕਾਰੀ

Posted on April 22nd, 2021

ਇਸਤਰੀ ਅਕਾਲੀ ਦਲ ਦੀ ਆਗੂ ਇਕ ਕਿੱਲੋ ਹੈਰੋਇਨ ਸਮੇਤ ਗਿ੍ਫ਼ਤਾਰ

Posted on April 21st, 2021

ਬੋਰਿਸ ਜੌਹਨਸਨ ਦਾ ਭਾਰਤ ਦੌਰਾ ਮੁੜ ਰੱਦ

Posted on April 19th, 2021

ਵੈਨਕੂਵਰ ‘ਚ ਇੱਕ ਹੋਰ ਪੰਜਾਬੀ ਨੌਜਵਾਨ ਗੋਲੀਆਂ ਮਾਰ ਕੇ ਹਲਾਕ

Posted on April 18th, 2021

ਵੱਖਰੇ ਰਵੇ, ਵੱਖਰੀਆਂ ਖੁਰਾਕਾਂ

Posted on April 18th, 2021

ਕਿਸਾਨਾਂ ਨੇ ਲੌਕਡਾਊਨ ਦੌਰਾਨ ਵੀ ਮੋਰਚਿਆਂ ਵਿੱਚ ਡਟੇ ਰਹਿਣ ਦਾ ਫ਼ੈਸਲਾ ਕੀਤਾ

Posted on April 15th, 2021

ਸਰਕਾਰ, ਸਟੇਟ ਅਤੇ ਨਿਆਂਪਾਲਕਾ ਗੁਰੂ ਗਰੰਥ ਸਾਹਿਬ ਖਿਲਾਫ ਇਕ ਥਾਂ 'ਤੇ ਹੋਏ ਇਕੱਠੇ

Posted on April 14th, 2021

ਰੂਸ ਅਤੇ ਪੱਛਮੀ ਮੁਲਕਾਂ ਵਿਚਕਾਰ ਹੋਈ ਗਰਮਾ-ਗਰਮੀ

Posted on April 14th, 2021