Posted on May 3rd, 2021
ਕੈਨੇਡਾ ਵਿਚ ਇਸ ਵੇਲੇ ਮਰਦਮ ਸ਼ੁਮਾਰੀ ਜਾਰੀ ਹੈ। ਕੈਨੇਡਾ ਵਾਸੀਆਂ ਦੇ ਘਰਾਂ 'ਚ ਡਾਕ ਰਾਹੀਂ ਚਿੱਠੀਆਂ ਆ ਰਹੀਆਂ ਹਨ, ਜਿਨ੍ਹਾਂ 'ਤੇ ਲਿਖਿਆ ਗੁਪਤ ਕੋਡ ਭਰ ਕੇ ਮਰਦਮ ਸ਼ੁਮਾਰੀ ਦੀ ਵੈਬਸਾਈਟ 'ਤੇ ਫਾਰਮ ਭਰਿਆ ਜਾ ਸਕਦਾ ਹੈ। 11 ਮਈ 2021 ਆਖਰੀ ਤਾਰੀਕ ਹੈ।
75% ਕੈਨੇਡਾ ਵਾਸੀਆਂ ਨੂੰ ਇਕ ਛੋਟਾ ਫਾਰਮ ਭਰਨਾ ਪਵੇਗਾ, ਜੋ ਭਰਨਾ ਬਹੁਤ ਹੀ ਸੌਖਾ ਹੈ ਜਦਕਿ ਬਾਕੀ 25% ਨੂੰ ਲੰਬਾ ਫਾਰਮ ਭਰਨਾ ਪਵੇਗਾ। ਲੰਬਾ ਫਾਰਮ ਭਰਨ ਨੂੰ 15-20 ਮਿੰਟ ਲਗਦੇ ਹਨ (ਮੈਂ ਇਹ ਭਰਿਆ) ਪਰ ਇਸ ਵਿੱਚ ਤੁਹਾਡੇ ਪਰਿਵਾਰ ਦੇ ਪਿਛੋਕੜ, ਧਰਮ, ਬੋਲੀ, ਕੰਮ, ਆਮਦਨ, ਖਰਚੇ ਬਾਰੇ ਅਨੇਕਾਂ ਸਵਾਲ ਪੁੱਛੇ ਜਾਂਦੇ ਹਨ।
2016 ਦੀ ਮਰਦਮ ਸ਼ੁਮਾਰੀ ਅਨੁਸਾਰ, 568,375 ਵਿਅਕਤੀਆਂ ਨੇ ਪੰਜਾਬੀ ਆਪਣੀ ਮਾਂ-ਬੋਲੀ ਵਜੋਂ ਚੁਣੀ ਸੀ। ਇਕ ਅੰਦਾਜ਼ੇ ਅਨੁਸਾਰ, ਇਸ ਵੇਲੇ ਘੱਟੋ ਘੱਟ 10 ਲੱਖ ਤੋਂ ਵੱਧ ਪੰਜਾਬੀ ਬੋਲਣ ਵਾਲੇ ਕੈਨੇਡਾ ਵਿਚ ਰਹਿੰਦੇ ਹਨ।
ਇੱਥੇ ਵਸਦੇ ਹਰ ਪੰਜਾਬੀ ਨੂੰ ਅਪੀਲ ਕਰਦੇ ਹੈ ਕਿ ਉਹ, ਇਸ ਮਰਦਮ ਸ਼ੁਮਾਰੀ ਵਿਚ ਹਿੱਸਾ ਲਵੇ ਤੇ ਆਪਣੀ ਮਾਂ-ਬੋਲੀ ਪੰਜਾਬੀ ਹੀ ਲਿਖਾਵੇ। ਤੁਸੀਂ ਆਪਣੇ ਮਿੱਤਰਾਂ-ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਇਸ ਖ਼ਾਤਰ ਪ੍ਰੇਰਨਾ ਦੇਵੋ। ਤੁਹਾਨੂੰ ਪਤਾ ਹੋਣਾ ਚਾਹੀਦਾ ਏ ਕਿ ਮਰਦਮ ਸ਼ੁਮਾਰੀ ਤੋਂ ਹੀ ਪਤਾ ਲੱਗਦਾ ਹੈ ਕਿ ਕੈਨੇਡਾ ਵਿਚ ਕਿੰਨੇ ਪੰਜਾਬੀ-ਪ੍ਰੇਮੀ ਹਨ ਤੇ ਇਹ ਗਿਣਤੀ ਹੀ ਤੁਹਾਡੀ ਆਪਣੀ ਭਾਸ਼ਾ ਦਾ ਮਾਣ-ਤਾਣ ਬਰਕਰਾਰ ਰਖਾਉਣ ਸਬੰਧੀ ਫੈਸਲੇ ਕਰਾ ਸਕੇਗੀ। ਇਸ ਦੇ ਆਧਾਰ 'ਤੇ ਸਰਕਾਰ ਵਲੋਂ ਅਗਾਂਹ ਕਿਸੇ ਬੋਲੀ ਦੇ ਵਿਕਾਸ ਲਈ ਸਹਾਇਤਾ ਮਿਲਦੀ ਹੈ।
ਸਾਡੇ ਘਰ ਆਈ ਚਿੱਠੀ ਖੁਦ ਬ ਖੁਦ ਲੰਮਾ ਫਾਰਮ ਭਰਨ ਵੱਲ ਲੈ ਗਈ, ਜੋ ਮੈਂ ਬੜੀ ਰੀਝ ਨਾਲ ਭਰਿਆ ਤੇ ਕੈਨੇਡਾ ਸਰਕਾਰ ਦਾ ਧੰਨਵਾਦ ਕੀਤਾ ਕਿ ਉਹ ਸਾਡੇ ਬਾਰੇ ਇੰਨੀ ਬਾਰੀਕੀ ਨਾਲ ਜਾਨਣਾ ਚਾਹੁੰਦੀ ਹੈ। ਪੰਜਾਬੀ 'ਚ ਕੰਮ-ਕਾਜ, ਸੜਕਾਂ-ਹਵਾਈ ਅੱਡਿਆਂ 'ਤੇ ਪੰਜਾਬੀ ਬੋਰਡ, ਦਫਤਰਾਂ-ਹਸਪਤਾਲਾਂ 'ਚ ਪੰਜਾਬੀ ਜ਼ਬਾਨ 'ਚ ਸੇਵਾਵਾਂ ਸਭ ਇਸ ਮਰਦਮ ਸ਼ੁਮਾਰੀ ਦਾ ਪ੍ਰਤਾਪ ਹਨ। ਸਰਕਾਰ ਨੇ ਤੁਹਾਨੂੰ ਮੌਕਾ ਦਿੱਤਾ ਹੈ, ਇਸਨੂੰ ਜ਼ਰੂਰ ਵਰਤ ਕੇ ਆਪਣਾ ਫਰਜ਼ ਨਿਭਾਓ।
ਜੇਕਰ ਤੁਸੀਂ ਮਕਾਨ ਮਾਲਕ ਹੋ ਤਾਂ ਤੁਹਾਡੇ ਕਿਰਾਏਦਾਰ ਲਈ ਅੱਡ ਚਿੱਠੀ ਆਈ ਹੋਵੇਗੀ, ਉਸਨੂੰ ਭਰਨ ਲਈ ਪ੍ਰੇਰੋ।
ਘੌਲ ਨਾ ਕਰਿਓ। ਆਪਣਾ ਮੇਲ ਬੌਕਸ ਦੇਖੋ, ਚਿੱਠੀ ਲਿਆਓ ਤੇ ਫਾਰਮ ਭਰੋ। ਮੈਂ ਭਰ ਕੇ ਆਪਣਾ ਫਰਜ਼ ਨਿਭਾਇਆ ਹੈ, ਤੁਸੀਂ ਵੀ ਨਿਭਾਓ।
ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
Posted on May 24th, 2023
Posted on May 22nd, 2023
Posted on May 19th, 2023
Posted on May 8th, 2023
Posted on April 11th, 2023
Posted on April 3rd, 2023
Posted on March 31st, 2023
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023