Posted on June 14th, 2021
ਉਪਰ ਕੁਝ ਦਿਨ ਪਹਿਲਾਂ ਡੁੱਬ ਕੇ ਪੂਰਾ ਹੋਇਆ ਗੁਰਪ੍ਰੀਤ ਸਿੰਘ ਗਿੱਲ। ਹੇਠਾਂ (ਖੱਬਿਓਂ ਸੱਜੇ) ਪਿਛਲੇ ਸਾਲ ਡੁੱਬ ਕੇ ਪੂਰੇ ਹੋਏ ਨੌਜਵਾਨ ਗਗਨਦੀਪ ਸਿੰਘ, ਧਨਪ੍ਰੀਤ ਸਿੰਘ ਬੈਂਸ ਅਤੇ ਮਨਪ੍ਰੀਤ ਸਿੰਘ
ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਜ਼ਿਲ੍ਹਾ ਅੰਮਿ੍ਤਸਰ ਅਧੀਨ ਆਉਂਦੇ ਪਿੰਡ ਨੰਗਲੀ (ਫਤਹਿਗੜ ਚੂੜੀਆਂ ਰੋਡ) ਦੇ 22 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਦੀ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਵਸਾਗਾ ਬੀਚ ’ਤੇ ਡੁੱਬਣ ਕਾਰਨ ਮੌਤ ਹੋ ਗਈ।
ਗੁਰਪ੍ਰੀਤ ਦੇ ਪਿਤਾ ਸਤਵਿੰਦਰ ਸਿੰਘ ਗਿੱਲ ਅਤੇ ਮਾਤਾ ਦਲਜੀਤ ਕੌਰ ਨੇ ਦੱਸਿਆ ਕਿ 20 ਨਵੰਬਰ 2017 ਨੂੰ ਉਨ੍ਹਾਂ ਆਪਣੇ ਪੁੁੱਤਰ ਨੂੰ ਪੜਾਈ ਲਈ ਕੈਨੇਡਾ ਭੇਜਿਆ ਸੀ। ਉਹ ਬਰੈਂਪਟਨ ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਦੋਸਤਾਂ ਨਾਲ ਵਸਾਗਾ ਬੀਚ ’ਤੇ ਨਹਾਉਣ ਗਿਆ ਸੀ ਜਿਥੇ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਭਾਰਤ ਸਰਕਾਰ ਤੋਂ ਮੰਗ ਕਰ ਰਹੇ ਕਿ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਉਸ ਦੀਆਂ ਅੰਤਮ ਰਸਮਾਂ ਕਰ ਸਕਣ।
ਬੀਤੇ ਵਰ੍ਹੇ ਵੀ ਕਈ ਪੰਜਾਬੀ ਨੌਜਵਾਨ ਇਸ ਕਾਰਨ ਬੇਵਕਤ ਵਿਛੋੜਾ ਦੇ ਗਏ ਸਨ।
ਬੀਸੀ ਦੀ ਕਲਟਸ ਲੇਕ ‘ਚ ਪਿਛਲੇ ਸਾਲ ਜੁਲਾਈ ਮਹੀਨੇ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ। ਮਨਪ੍ਰੀਤ ਸਿੰਘ ਸਰੀ ਦੀ ਕਵਾਂਟਲਨ ਯੂਨੀਵਰਸਿਟੀ ਵਿਖੇ ਪੜ੍ਹਦਾ ਸੀ। ਉਸਦਾ ਪਿੰਡ ਚੱਕ ਸ਼ਰੀਫ ਜ਼ਿਲ੍ਹਾ ਗੁਰਦਾਸਪੁਰ ਸੀ।
ਫਿਰ ਉਸੇ ਮਹੀਨੇ ਕੈਲਗਰੀ ਦੇ ਇੱਕ ਨੌਜਵਾਨ ਦੀ ਲੇਕ ਲੂਈਜ਼ (ਅਲਬਰਟਾ) ਵਿਖੇ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਆਈ। ਨੌਜਵਾਨ ਦਾ ਨਾਮ ਗਗਨਦੀਪ ਸਿੰਘ ਸੀ, ਜੋ ਕਿ 2016 ਵਿੱਚ ਬਤੌਰ ਵਿਦਿਆਰਥੀ ਕੈਲਗਰੀ ਆਇਆ ਸੀ। ਕੈਲਗਰੀ ਦੇ ਬੌਅ ਵੈਲੀ ਕਾਲਜ ਦਾ ਵਿਦਿਆਰਥੀ ਗਗਨ ਸਿੰਘ ਧਾਰਮਿਕ ਬਿਰਤੀ ਵਾਲਾ ਇਨਸਾਨ ਸੀ, ਜੋ ਪੂਰਨ ਬਾਣੇ ਵੀ ਧਾਰਨ ਕਰਦਾ ਸੀ ਅਤੇ ਗੁਰਦੁਆਰਾ ਸਾਹਿਬ ਵਿਖੇ ਸੇਵਾ ‘ਚ ਵੀ ਹੱਥ ਵਟਾਉਂਦਾ ਸੀ। ਗਗਨਦੀਪ ਸਿੰਘ ਦਾ ਪਿਛਲਾ ਪਿੰਡ ਥਰਾਜਵਾਲਾ (ਨਜ਼ਦੀਕ ਗਿੱਦੜਬਾਹਾ) ਸੀ।
ਫਿਰ ਅਗਸਤ ਮਹੀਨੇ ਸਰੀ ਤੋਂ ਤਕਰੀਬਨ 100 ਕਿਲੋਮੀਟਰ ਦੂਰ ਮੌਜੂਦ ਇੱਕ ਝੀਲ ਵਿੱਚ ਪੰਜਾਬੀ ਨੌਜਵਾਨ ਧਨਪ੍ਰੀਤ ਸਿੰਘ ਬੈਂਸ ਦੀ ਡੁੱਬ ਕੇ ਮੌਤ ਹੋਣ ਦੀ ਖਬਰ ਮਿਲੀ। ਕੈਨੇਡੀਅਨ ਜੰਮਪਲ ਇਹ ਨੌਜਵਾਨ ਸੌਕਰ ਅਤੇ ਬਾਸਕਟਬਾਲ ਦਾ ਵਧੀਆ ਖਿਡਾਰੀ ਰਿਹਾ ਹੈ।
ਹਰ ਸਾਲ ਕੈਨੇਡਾ 'ਚ ਗਰਮੀਆਂ ਦੌਰਾਨ ਝੀਲਾਂ-ਦਰਿਆਵਾਂ 'ਚ ਡੁੱਬਣ ਕਾਰਨ ਦਰਜਨਾਂ ਮੌਤਾਂ ਹੁੰਦੀਆਂ ਹਨ। ਬੀਤੇ ਕੁਝ ਸਾਲਾਂ 'ਚ ਪੰਜਾਬੀ ਨੌਜਵਾਨਾਂ ਵਲੋਂ ਡੁੱਬ ਕੇ ਜਾਨ ਗਵਾਉਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ।
ਇਹ ਝੀਲਾਂ-ਦਰਿਆ ਉਪਰੋਂ ਬਹੁਤ ਸ਼ਾਂਤ ਦਿਸਦੇ ਹਨ ਪਰ ਅਚਾਨਕ ਡੂੰਘੇ ਹੋ ਜਾਂਦੇ ਹਨ ਤੇ ਪਾਣੀ ਬਹੁਤ ਜ਼ਿਆਦਾ ਠੰਡਾ ਹੋਣ ਕਾਰਨ ਕੁਝ ਮਿੰਟਾਂ 'ਚ ਹੀ ਹਾਈਪੋਥਰਮੀਆ ਕਰਨ ਵੀ ਜਾਨ ਨਿਕਲ ਜਾਂਦੀ ਹੈ।
ਸਥਾਨਕ ਮੀਡੀਆ ਵਲੋਂ ਲਗਾਤਾਰ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਜੇ ਤੈਰਨਾ ਨਹੀਂ ਆਉਂਦਾ ਤਾਂ ਪਾਣੀ ਤੋਂ ਦੂਰ ਰਹੋ, ਸੇਫਟੀ ਵੈਸਟ ਬਿਨਾ ਪਾਣੀ 'ਚ ਨਾ ਜਾਓ ਪਰ ਜਾਪਦਾ ਹੈ ਕਿ ਇਨ੍ਹਾਂ ਚਿਤਾਵਨੀਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜੋ ਘਾਤਕ ਸਿੱਧ ਹੋ ਰਿਹਾ ਹੈ।
Posted on May 24th, 2023
Posted on May 22nd, 2023
Posted on May 19th, 2023
Posted on May 8th, 2023
Posted on April 11th, 2023
Posted on April 3rd, 2023
Posted on March 31st, 2023
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023