Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

"ਸਰੀ ਪੁਲਿਸ" ਦੇ ਅਲੋਚਕਾਂ ਨੂੰ "ਇਲੈਕਸ਼ਨਜ਼ ਬੀਸੀ" ਨੇ ਰਾਏਸ਼ੁਮਾਰੀ (ਰੈਫਰੈਂਡਮ) ਕਰਵਾਉਣ ਦੀ ਕੋਸ਼ਿਸ਼ ਕਰਨ ਲਈ ਹਾਂ ਕੀਤੀ

Posted on June 17th, 2021

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਸਰੀ ਵਿੱਚ ਨਵੀਂ ਬਣਨ ਜਾ ਰਹੀ "ਸਰੀ ਪੁਲਿਸ" ਦੇ ਅਲੋਚਕਾਂ ਨੂੰ ਚੋਣਾਂ ਕਰਵਾਉਣ ਵਾਲੇ ਅਦਾਰੇ "ਇਲੈਕਸ਼ਨਜ਼ ਬੀਸੀ" ਨੇ ਰਾਏਸ਼ੁਮਾਰੀ (ਰੈਫਰੈਂਡਮ) ਕਰਵਾਉਣ ਦੀ ਕੋਸ਼ਿਸ਼ ਕਰਨ ਲਈ ਹਾਂ ਕਰ ਦਿੱਤੀ ਹੈ।

ਰਾਏਸ਼ੁਮਾਰੀ ਦੀ ਮੰਗ ਕਰਨ ਵਾਲਿਆਂ ਕੋਲ ਸਮਰਥਕਾਂ ਦੇ ਦਸਤਖਤ ਲੈਣ ਲਈ 60 ਦਿਨ ਅਤੇ ਫਿਰ ਬੀਸੀ ਦੇ ਕੁੱਲ ਯੋਗ ਵੋਟਰਾਂ 'ਚੋਂ 10 ਫੀਸਦੀ ਵਲੋਂ ਇਸ ਪਟੀਸ਼ਨ 'ਤੇ ਦਸਤਖਤ ਕਰਵਾਉਣੇ ਪੈਣਗੇ, ਉਹ ਵੀ ਬੀਸੀ ਦੇ ਹਰ ਚੋਣ ਜ਼ਿਲ੍ਹੇ 'ਚੋਂ।

ਬੀਸੀ ਦੇ ਕਨੂੰਨ ਮੁਤਾਬਕ ਕੋਈ ਵੀ ਵਿਅਕਤੀ ਏਨੀ ਹਮਾਇਤ ਹਾਸਲ ਕਰਕੇ ਅਜਿਹੀ ਮੰਗ ਕਰ ਸਕਦਾ ਹੈ। ਬੇਸ਼ੱਕ "ਸਰੀ ਪੁਲਿਸ" ਬਣਨ ਜਾਂ ਨਾ ਬਣਨ ਦੇ ਫੈਸਲੇ ਨੇ ਸਰੀ ਅਤੇ ਗੁਆਂਢੀ ਸ਼ਹਿਰਾਂ ਨੂੰ ਵੱਧ ਅਸਰ ਪਾਉਣਾ ਹੈ ਪਰ ਬੀਸੀ ਦੇ ਇਸ ਕਨੂੰਨ ਮੁਤਾਬਕ ਪੂਰੇ ਸੂਬੇ ਦੇ ਹਰ ਚੋਣ ਜ਼ਿਲ੍ਹੇ 'ਚੋਂ 10 ਫੀਸਦੀ ਵੋਟਰ ਮੰਗ ਕਰਨ ਵਾਲੇ ਨਾਲ ਸਹਿਮਤ ਹੋਣੇ ਚਾਹੀਦੇ ਹਨ, ਫਿਰ ਰਾਏਸ਼ੁਮਾਰੀ ਕਰਵਾਈ ਜਾ ਸਕਦੀ ਹੈ। ਇਸ ਕਨੂੰਨ ਨੂੰ Recall and Initiative Act ਕਹਿੰਦੇ ਹਨ।

ਸਰੀ ਆਰਸੀਐਮਪੀ ਦੇ ਸਮਰਥਕ ਅਤੇ ਬਣਨ ਜਾ ਰਹੀ "ਸਰੀ ਪੁਲਿਸ" ਦੇ ਵਿਰੋਧੀ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਅਸਫਲ ਕੋਸ਼ਿਸ਼ਾਂ ਕਰ ਚੁੱਕੇ ਹਨ। ਇੱਥੋਂ ਤੱਕ ਕਿ ਇਨ੍ਹਾਂ ਦੇ ਪ੍ਰਭਾਵ ਹੇਠ ਆਈ ਬੀਸੀ ਦੀ ਲਿਬਰਲ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਸਰੀ ਦੇ ਬਹੁਗਿਣਤੀ ਲੋਕਾਂ ਦੀ ਮੰਗ "ਸਰੀ ਪੁਲਿਸ" ਦੀ ਕਾਇਮੀ ਦੇ ਉਲਟ ਜਾ ਕੇ ਇਨ੍ਹਾਂ ਦੀ ਹਮਾਇਤ ਕੀਤੀ ਸੀ, ਸਿੱਟੇ ਵਜੋਂ ਸਰੀ 'ਚ ਲਿਬਰਲਾਂ ਦੇ ਵੱਡੇ-ਵੱਡੇ ਥੰਮ ਹਾਰ ਗਏ ਸਨ।

ਸ਼ਹਿਰ ਦੀ ਆਪਣੀ ਲੋਕਲ "ਸਰੀ ਪੁਲਿਸ" ਦੀ ਕਾਇਮੀ ਸ਼ਹਿਰ ਦੇ ਬਹੁਗਿਣਤੀ ਲੋਕਾਂ ਦੀ ਮੰਗ ਹੈ, ਜਿਸ ਦਾ ਪ੍ਰਦਰਸ਼ਨ ਉਹ ਸਿਟੀ ਚੋਣਾਂ, ਸਿਟੀ ਕੌਂਸਲ ਮੀਟਿੰਗਾਂ ਅਤੇ ਵਿਧਾਨ ਸਭਾ ਚੋਣਾਂ ਮੌਕੇ ਸਿੱਧੇ-ਅਸਿੱਧੇ ਤਰੀਕੇ ਹੋਈ ਰਾਏਸ਼ੁਮਾਰੀ (ਰੈਫਰੈਂਡਮ) 'ਚ ਕਰ ਚੁੱਕੇ ਹਨ ਪਰ ਕੁਝ ਲੋਕ ਇਹ ਨਵੀਂ ਪੁਲਿਸ ਫੋਰਸ ਦੀ ਕਾਇਮੀ 'ਚ ਸਹਿਯੋਗ ਦੇਣ ਦੀ ਬਜਾਇ ਹਾਲੇ ਤੱਕ ਲੱਤਾਂ ਖਿੱਚ ਰਹੇ ਹਨ ਅਤੇ ਇਹ ਸਮਝਣ ਤੋਂ ਅਸਮਰੱਥ ਹਨ ਕਿ ਜੇਕਰ ਸਰੀ ਆਰਸੀਐਮਪੀ ਦੀ ਕਾਰਗੁਜ਼ਾਰੀ ਤਸੱਲੀਬਖਸ਼ ਹੁੰਦੀ ਤਾਂ ਲੋਕ ਗੁਆਂਢੀ ਸ਼ਹਿਰਾਂ ਵੈਨਕੂਵਰ, ਡੈਲਟਾ, ਐਬਸਫੋਰਡ ਦੀ ਤਰਜ਼ 'ਤੇ ਲੋਕਲ ਪੁਲਿਸ ਕਿਓਂ ਮੰਗਦੇ, ਜੋ ਕਿ ਕੈਨੇਡਾ ਦਾ ਅਖੀਰਲਾ ਵੱਡਾ ਸ਼ਹਿਰ ਹੈ, ਜਿੱਥੇ ਲੋਕਲ ਪੁਲਿਸ ਨਹੀਂ ਹੈ।

ਦੂਜੇ ਪਾਸੇ ਸਰੀ ਪੁਲਿਸ 'ਚ ਅਧਿਕਾਰੀਆਂ ਅਤੇ ਹੋਰ ਅਸਾਮੀਆਂ ਦੀ ਭਰਤੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ।Archive

RECENT STORIES

ਦਲਿਤਾਂ ਨਾਲ ਸਿੱਖ ਧਾਰਮਿਕ ਖੇਤਰ ਵਿਚ ਵਿਤਕਰੇ ਦਾ ਕੱਚ ਸੱਚ !

Posted on July 30th, 2021

ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਵਲੋਂ ਬੇਅਦਬੀ ਮਸਲੇ 'ਤੇ ਬੀਬੀ ਜਗੀਰ ਕੌਰ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ

Posted on July 28th, 2021

ਸ਼ਹੀਦ ਬਾਬਾ ਬੋਤਾ ਸਿੰਘ ਤੇ ਸ਼ਹੀਦ ਬਾਬਾ ਗਰਜਾ ਸਿੰਘ

Posted on July 25th, 2021

ਅੱਜ ਸ਼ਹੀਦੀ ਦਿਵਸ 'ਤੇ ਵਿਸ਼ੇਸ਼ : ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ

Posted on July 16th, 2021

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਖੁੱਲ੍ਹੀ ਚਿੱਠੀ : ਮਾਮਲਾ ਬੇਅਦਬੀਆਂ ਦੇ ਇਨਸਾਫ ਦਾ

Posted on July 15th, 2021

ਪਹਾੜੀ ਲੋਕਾਂ ਦੀ ਲੁੱਟ-ਮਾਰ ਤੋਂ ਬਚ ਕੇ ਆਏ ਲੁਧਿਆਣਾ ਦੇ ਵਿਵੇਕ ਕੁਮਾਰ ਨੇ ਦੱਸਿਆ ਪੰਜਾਬ ਨੂੰ ਸਵਰਗ

Posted on July 13th, 2021

ਐਨ ਆਰ ਆਈ ਦੇ ਘਰੋਂ ਹੈਂਡ ਗ੍ਰਨੇਡ ਮਿਲਿਆ

Posted on July 7th, 2021

ਸਰੀ 'ਚ ਘਰ ਨੂੰ ਲਾਈ ਅੱਗ ਕਾਰਨ ਮਾਸੂਮ ਬੱਚੇ ਦੀ ਮੌਤ; ਔਰਤ ਚਾਕੂ ਲੱਗਣ ਕਾਰਨ ਜ਼ਖਮੀ, ਹਮਲਾਵਰ ਨੇ ਕੀਤੀ ਖੁਦਕੁਸ਼ੀ

Posted on July 6th, 2021

ਸਾਡੀ ਸਰਕਾਰ ਬਣੀ ਤਾਂ ਕਿਸਾਨਾਂ ਨੂੰ ਸਾਲ ’ਚ 24 ਮਹੀਨੇ ਨਹਿਰੀ ਪਾਣੀ ਦਿੱਤਾ ਜਾਵੇਗਾ- ਸੁਖਬੀਰ ਬਾਦਲ

Posted on July 2nd, 2021

ਗੁਰਮਤਿ ਦੇ ਝਰੋਖੇ ‘ਚੋਂ ਬੂਆੜ ਦੇ ਬੂਟੇ

Posted on June 28th, 2021

ਮਿੰਨਤ ਨਾਲ ਹੀ ਮਾਫ ਕਰ ਦਿਓ- ਸੁੱਚਾ ਸਿੰਘ ਲੰਗਾਹ

Posted on June 25th, 2021

SIKH COMMUNITY DEMANDS NEW COMMISSION OF INQUIRY INTO THE 1985 AIR INDIA BOMBING

Posted on June 21st, 2021