Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਬਟਸਫੋਰਡ ਹਿੰਦੂ ਮੰਦਰ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਦੀਪਕ ਸ਼ਰਮਾ ਸਰੀਰਕ ਛੇੜਛਾੜ ਦਾ ਦੋਸ਼ੀ ਕਰਾਰ

Posted on June 18th, 2021

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਇੰਡੀਆ-ਕੈਨੇਡਾ ਐਸੋਸੀਏਸ਼ਨ ਦੇ ਆਪੂੰ ਬਣਿਆ ਪ੍ਰਧਾਨ ਅਤੇ ਐਬਟਸਫੋਰਡ ਹਿੰਦੂ ਮੰਦਰ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਗਿਆ ਦੀਪਕ ਸ਼ਰਮਾ, ਜਿਸ ਉੱਤੇ ਇੱਕ ਟੈਕਸੀ ਵਿੱਚ ਆਪਣੀ ਸਵਾਰੀ ਔਰਤ ਨਾਲ ਛੇੜਖਾਨੀ ਕਰਨ ਸਬੰਧੀ ਨਾਰਥ ਵੈਨਕੂਵਰ ਪ੍ਰੋਵਿੰਸ਼ਲ ਕੋਰਟ ਵਿੱਚ ਮੁਕੱਦਮਾ ਚੱਲ ਰਿਹਾ ਸੀ, ਨੂੰ ਅਦਾਲਤ ਨੇ ਇਸ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਹੈ। ਸ਼ਰਮਾ ਵਲੋਂ ਇਹ ਘਿਨਾਉਣੀ ਕਰਤੂਤ ਮੂਲ ਨਿਵਾਸੀਆਂ ਦੇ ਪਿੰਡ ਸਕੌਮਿਸ਼ ਨੇਸ਼ਨ ਲੈਂਡ 'ਤੇ 2 ਜਨਵਰੀ 2019 ਨੂੰ ਕੀਤੀ ਗਈ ਸੀ, ਜੋ ਨਾਰਥ ਵੈਨਕੂਵਰ ਨਜ਼ਦੀਕ ਮੌਜੂਦ ਹੈ।

ਟੈਕਸੀ 'ਚ ਲੱਗੇ ਕੈਮਰਿਆਂ ਨੂੰ ਢਕਣ ਦੀ ਕੋਸ਼ਿਸ਼ ਦੇ ਬਾਵਜੂਦ ਇਹ ਜ਼ਬਰਦਸਤੀ ਕੈਮਰਿਆਂ 'ਚ ਕੈਦ ਹੋ ਗਈ ਸੀ। ਜੱਜ ਨੇ ਆਪਣੇ ਫੈਸਲੇ 'ਚ ਸਾਫ ਲਿਖਿਆ ਕਿ ਉਸਨੂੰ ਸ਼ਰਮਾ ਵਲੋਂ ਦਿੱਤੀਆਂ ਗਈਆਂ ਸਫਾਈਆਂ ਵਿਸ਼ਵਾਸ ਕਰਨ ਵਾਲੀਆਂ ਨਹੀਂ ਲੱਗੀਆਂ ਜਦਕਿ ਪੀੜਤਾ ਅਤੇ ਗਵਾਹਾਂ ਦੀ ਗੱਲ 'ਚ ਦਮ ਹੈ।

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਪੈਂਦੇ ਦੋਰਾਹਾ ਸ਼ਹਿਰ ਨਾਲ ਸਬੰਧਤ ਦੀਪਕ ਸ਼ਰਮਾ ਉੱਪਰ ਛੇੜ-ਛਾੜ ਦੇ ਦੋਸ਼ ਲੱਗਣ ਮਗਰੋਂ ਫਰੇਜ਼ਰ ਵੈਲੀ ਹਿੰਦੂ ਕਲਚਰਲ ਸੁਸਾਇਟੀ ਵੱਲੋਂ ਕੀਤੀ ਗਈ ਹੰਗਾਮੀ ਮੀਟਿੰਗ ਵਿੱਚ, ਦੀਪਕ ਸ਼ਰਮਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਲਾਂਭੇ ਕਰ ਦਿੱਤਾ ਗਿਆ ਸੀ। ਇਸ ਦੌਰਾਨ ਸ਼ਰਮਾ ਦਾ ਵੈਸਟ ਵੈਨਕੂਵਰ 'ਚ ਟੈਕਸੀ ਪਰਮਿਟ ਵੀ, ਜਿਸਮਾਨੀ ਛੇੜਛਾੜ ਦੇ ਚਾਰਜ ਲੱਗਣ ਮਗਰੋਂ ਵਾਪਸ ਲੈ ਲਿਆ ਗਿਆ ਹੈ।

ਜ਼ਿਕਰਯੋਗ ਗੱਲ ਇਹ ਹੈ ਕਿ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਦੇ ਨਜ਼ਦੀਕੀ ਰਹੇ ਦੀਪਕ ਸ਼ਰਮਾ ਖਿਲਾਫ ਛੇੜ-ਛਾੜ ਦੀ ਹਰਕਤ ਦੀ ਸ਼ਿਕਾਇਤ 2 ਜਨਵਰੀ 2019 ਨੂੰ ਦਰਜ ਕਰਵਾਈ ਗਈ ਅਤੇ ਉਸ ਨੂੰ 17 ਜਨਵਰੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਚਾਰਜ ਕੀਤਾ ਗਿਆ, ਪ੍ਰੰਤੂ ਉਸ ਨੇ 10 ਫਰਵਰੀ ਨੂੰ ਆਪਣੀ ਸੰਸਥਾ ਇੰਡੀਆ- ਕੈਨੇਡਾ ਐਸੋਸੀਏਸ਼ਨ ਵੱਲੋਂ ਲੈਂਗਲੀ ਬੈਂਕੁਟ ਹਾਲ 'ਚ ਭਾਰਤ ਦਾ ਗਣਤੰਤਰਤਾ ਦਿਵਸ ਪ੍ਰੋਗਰਾਮ ਕੀਤਾ, ਜਿਸ ਵਿੱਚ ਵੈਨਕੂਵਰ ਸਥਿਤ ਭਾਰਤੀ ਸਫਾਰਤਖਾਨੇ ਤੋਂ ਕੌਂਸਲ ਜਨਰਲ ਐਬਸਫੋਰਡ ਦੇ ਵਿਧਾਇਕ, ਮੇਅਰ, ਪੁਲਿਸ ਮੁਖੀ ਅਤੇ ਹੋਰ ਅਹਿਮ ਵਿਅਕਤੀ ਉਸ ਦੇ ਸੱਦੇ 'ਤੇ ਜਸ਼ਨਾਂ ਵਿੱਚ ਸ਼ਾਮਲ ਹੋਏ ਸਨ। ਇੱਕ ਔਰਤ ਨਾਲ ਜਿਸਮਾਨੀ ਛੇੜ-ਛਾੜ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨਾਲ, ਚਾਰਜ ਲੱਗਣ ਤੋਂ ਮਗਰੋਂ ਵੀ ਇਨ੍ਹਾਂ ਨੇਤਾਵਾਂ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ, ਤਿੱਖੇ ਵਿਵਾਦਾਂ ਦੇ ਘੇਰੇ ਵਿੱਚ ਰਹੀਆਂ ਸਨ।

ਦੀਪਕ ਸ਼ਰਮਾ ਦੇ ਕਈ ਭਾਰਤੀ ਮੰਤਰੀਆਂ ਅਤੇ ਦਿੱਲੀ ਸਥਿਤ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਨੇੜਲੇ ਸਬੰਧ ਦੱਸੇ ਜਾਂਦੇ ਹਨ, ਜਿਸ ਕਾਰਨ ਉਸ 'ਤੇ ਭਾਜਪਾ ਅਤੇ ਆਰ. ਐੱਸ. ਐੱਸ. ਖਿਲਾਫ ਬੋਲਣ ਵਾਲੇ ਕੈਨੇਡਾ ਰਹਿੰਦੇ ਵਿਅਕਤੀਆਂ ਦੇ ਵੀਜ਼ੇ ਰੁਕਵਾਉਣ ਦੇ ਦੋਸ਼ ਵੀ ਲਗਦੇ ਰਹੇ ਹਨ।



Archive

RECENT STORIES

ਦਲਿਤਾਂ ਨਾਲ ਸਿੱਖ ਧਾਰਮਿਕ ਖੇਤਰ ਵਿਚ ਵਿਤਕਰੇ ਦਾ ਕੱਚ ਸੱਚ !

Posted on July 30th, 2021

ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਵਲੋਂ ਬੇਅਦਬੀ ਮਸਲੇ 'ਤੇ ਬੀਬੀ ਜਗੀਰ ਕੌਰ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ

Posted on July 28th, 2021

ਸ਼ਹੀਦ ਬਾਬਾ ਬੋਤਾ ਸਿੰਘ ਤੇ ਸ਼ਹੀਦ ਬਾਬਾ ਗਰਜਾ ਸਿੰਘ

Posted on July 25th, 2021

ਅੱਜ ਸ਼ਹੀਦੀ ਦਿਵਸ 'ਤੇ ਵਿਸ਼ੇਸ਼ : ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ

Posted on July 16th, 2021

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਖੁੱਲ੍ਹੀ ਚਿੱਠੀ : ਮਾਮਲਾ ਬੇਅਦਬੀਆਂ ਦੇ ਇਨਸਾਫ ਦਾ

Posted on July 15th, 2021

ਪਹਾੜੀ ਲੋਕਾਂ ਦੀ ਲੁੱਟ-ਮਾਰ ਤੋਂ ਬਚ ਕੇ ਆਏ ਲੁਧਿਆਣਾ ਦੇ ਵਿਵੇਕ ਕੁਮਾਰ ਨੇ ਦੱਸਿਆ ਪੰਜਾਬ ਨੂੰ ਸਵਰਗ

Posted on July 13th, 2021

ਐਨ ਆਰ ਆਈ ਦੇ ਘਰੋਂ ਹੈਂਡ ਗ੍ਰਨੇਡ ਮਿਲਿਆ

Posted on July 7th, 2021

ਸਰੀ 'ਚ ਘਰ ਨੂੰ ਲਾਈ ਅੱਗ ਕਾਰਨ ਮਾਸੂਮ ਬੱਚੇ ਦੀ ਮੌਤ; ਔਰਤ ਚਾਕੂ ਲੱਗਣ ਕਾਰਨ ਜ਼ਖਮੀ, ਹਮਲਾਵਰ ਨੇ ਕੀਤੀ ਖੁਦਕੁਸ਼ੀ

Posted on July 6th, 2021

ਸਾਡੀ ਸਰਕਾਰ ਬਣੀ ਤਾਂ ਕਿਸਾਨਾਂ ਨੂੰ ਸਾਲ ’ਚ 24 ਮਹੀਨੇ ਨਹਿਰੀ ਪਾਣੀ ਦਿੱਤਾ ਜਾਵੇਗਾ- ਸੁਖਬੀਰ ਬਾਦਲ

Posted on July 2nd, 2021

ਗੁਰਮਤਿ ਦੇ ਝਰੋਖੇ ‘ਚੋਂ ਬੂਆੜ ਦੇ ਬੂਟੇ

Posted on June 28th, 2021

ਮਿੰਨਤ ਨਾਲ ਹੀ ਮਾਫ ਕਰ ਦਿਓ- ਸੁੱਚਾ ਸਿੰਘ ਲੰਗਾਹ

Posted on June 25th, 2021

SIKH COMMUNITY DEMANDS NEW COMMISSION OF INQUIRY INTO THE 1985 AIR INDIA BOMBING

Posted on June 21st, 2021