Posted on July 2nd, 2021
ਫਾਜ਼ਿਲਕਾ, 2 ਜੁਲਾਈ (ਪਰਮਜੀਤ ਸਿੰਘ/ ਪੰਜਾਬੀ ਟ੍ਰਿਬਿਊਨ)- ਪੰਜਾਬ ਵਿੱਚ ਬਿਜਲੀ ਸੰਕਟ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦੌਰਾਨ ਅੱਜ ਫ਼ਾਜ਼ਿਲਕਾ ਦੇ ਬਿਜਲੀ ਘਰ ਸਾਹਮਣੇ ਧਰਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਟਪਲਾ ਖਾ ਗਏ। ਉਨ੍ਹਾਂ ਨੂੰ ਭਾਸ਼ਨ ਦਿੰਦਿਆਂ ਚੇਤੇ ਨਹੀਂ ਰਿਹਾ ਕਿ ਸਾਲ ਵਿੱਚ 12 ਮਹੀਨੇ ਹੁੰਦੇ ਹਨ ਜਾਂ 24 ਮਹੀਨੇ।
ਉਨ੍ਹਾਂ ਕਿਹਾ ਹੁਣ ਕਾਂਗਰਸ ਸਰਕਾਰ ਦੇ ਰਾਜ ’ਚ ਨਹਿਰਾਂ ’ਚ ਸਿਰਫ ਛੇ ਮਹੀਨੇ ਪਾਣੀ ਆ ਰਿਹਾ ਹੈ। ਉਨ੍ਹਾਂ ਦੀ ਸਰਕਾਰ ਆਉਣ ’ਤੇ ਕਿਸਾਨਾਂ ਲਈ ਸਾਲ ਵਿੱਚ ਚੌਵੀ ਮਹੀਨੇ ਨਹਿਰਾਂ ’ਚ ਪਾਣੀ ਛੱਡਿਆ ਜਾਵੇਗਾ। ਸਾਲ ਵਿੱਚ ਬਾਰਾਂ ਮਹੀਨੇ ਨੂੰ ਚੌਵੀ ਮਹੀਨੇ ਦੱਸ ਰਹੇ ਬਾਦਲ ਦੀ ਗੱਲ ਸੁਣ ਕੇ ਸਾਰੇ ਵਰਕਰ ਅਤੇ ਆਗੂ ਹੱਕੇ ਬੱਕੇ ਰਹਿ ਗਏ।
ਇਸ ਮੌਕੇ ਆਪਣੇ ਸੰਬੋਧਨ ’ਚ ਉਨ੍ਹਾਂ ਜਿੱਥੇ ਪੰਜਾਬ ਸਰਕਾਰ ਦੀ ਜੰਮ ਕੇ ਨੁਕਤਾਚੀਨੀ ਕੀਤੀ, ਉਥੇ ਹੀ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ ਨੂੰ ਮੁੱਖ ਤੌਰ ’ਤੇ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ’ਚ ਸਰਕਾਰ ਆਉਣ ’ਤੇ ਜਾਂਚ ਕਰ ਕੇ ਘੁਬਾਇਆ ਪਰਿਵਾਰ ਨੂੰ ਸਬਕ ਸਿਖਾਇਆ ਜਾਵੇਗਾ।
ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਵਿਧਾਇਕ ਘੁਬਾਇਆ ਨੂੰ ਭੱਜਣ ਲਈ ਕੋਈ ਗਲੀ ਨਹੀਂ ਲੱਭੇਗੀ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023