Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਖੁੱਲ੍ਹੀ ਚਿੱਠੀ : ਮਾਮਲਾ ਬੇਅਦਬੀਆਂ ਦੇ ਇਨਸਾਫ ਦਾ

Posted on July 15th, 2021

ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੇਅਦਬੀਆਂ ਦਾ ਖੁਦ ਇਨਸਾਫ ਲੈਣ ਲਈ ਦਿੱਤੁ ਬਿਆਨ ਤੋਂ ਬਾਅਦ ਸਲਾਬਤਪੁਰਾ ਮਾਮਲੇ ਵਿੱਚ ਡੇਰਾ ਸਿਰਸਾ ਮੁਖੀ ਖਿਲਾਫ ਮੁੱਦਈ ਧਿਰ ਵੱਜੋਂ ਕਾਨੂੰਨੀ ਕਾਰਵਾਈ ਚੱਲਦੀ ਰੱਖਣ ਲਈ ਯਤਨਸ਼ੀਲ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਖੁੱਲ੍ਹੀ ਚਿੱਠੀ ਲਿਖੀ ਗਈ ਹੈ। ਹੂਬਹੂ ਪੇਸ਼ ਹੈ:

ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹਰ ਸਿੱਖ ਦੇ ਲਈ ਸਰਬ ਪ੍ਰਥਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਬੁਲੰਦ ਰੱਖਣ ਲਈ ਬੇਅੰਤ ਕੁਰਬਾਨੀਆਂ ਹੋਈਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਹਰ ਘਟਨਾ ਸਿੱਖਾਂ ਦੇ ਹਿਰਦੇ ਅਤੇ ਸਮਰਿਤੀ ਉੱਤੇ ਡੂੰਘੇ ਘਾਓ ਲਾਉਂਦੀ ਹੈ।

ਪਿਛਲੇ ਦਿਨੀਂ ਇਕ ਬੇਅਦਬੀ ਮਾਮਲੇ ਵਿੱਚ ਡੇਰਾ ਸਿਰਸਾ ਦੇ ਦੇਹਧਾਰੀ ਵਿਰੁੱਧ ਪੰਜਾਬ ਪੁਲੀਸ ਵੱਲੋਂ ਚਲਾਨ ਨਾ ਦੇਣ ਬਾਰੇ ਤੁਹਾਡਾ ਬਿਆਨ ਆਇਆ ਹੈ ਕਿ ਸਿਆਸੀ ਧਿਰਾਂ (ਪੰਜਾਬ ਸੂਬੇ ਦੀ ਕਾਂਗਰਸੀ ਕੈਪਟਨ ਸਰਕਾਰ ਅਤੇ ਦਿੱਲੀ ਤਖਤ ਦੀ ਮੋਦੀ-ਸ਼ਾਹ ਹਕੂਮਤ) ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਸੱਤਾ ਹਾਸਲ ਕਰਨ ਲਈ ਵਰਤ ਰਹੀਆਂ ਹਨ। ਇਹ ਬਿਆਨ ਗੁਰੂ ਸਾਹਿਬ ਦੀ ਬੇਅਦਬੀ ਦੇ ਚੱਲ ਰਹੇ ਇਸ ਵਰਤਾਰੇ ਦੀ ਇਸ ਪੱਖੋਂ ਸਹੀ ਸ਼ਨਾਖ਼ਤ ਕਰਦਾ ਹੈ। ਪਰ ਇਸ ਬਿਆਨ ਦੇ ਸੰਧਰਭ ਨੂੰ ਸਿਰਫ ਮੌਜੂਦਾ ਸਮੇਂ ਅਤੇ ਵੋਟ ਸਿਆਸਤ ਤਕ ਸੀਮਤ ਕਰਨਾ ਵਾਜਬ ਨਹੀਂ ਹੈ। ਦਿੱਲੀ ਤਖਤ ਦੀ ਇਸ ਵਰਤਾਰੇ ਵਿੱਚ ਸ਼ਮੂਲੀਅਤ ਦੀਆਂ ਕਈ ਡੂੰਘੀਆਂ ਪਰਤਾਂ ਪਰਤੀਤ ਹੁੰਦੀਆਂ ਹਨ ਪਰ ਦਿੱਲੀ ਦਰਬਾਰ ਦੇ ਮਤਹਿਤ ਪੰਜਾਬ ਦੀ ਸੂਬੇਦਾਰੀ ਲੈਣ ਦੀਆਂ ਖ਼ਾਹਿਸ਼ਮੰਦ ਸਾਰੀਆਂ ਹੀ ਧਿਰਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਦੇ ਮਸਲੇ ਨੂੰ ਸੱਤਾ ਦੀ ਪੌੜੀ ਵਾਂਗ ਵਰਤਣ ਦੀ ਕੋਸ਼ਿਸ਼ ਕੀਤੀ ਹੈ। ਜੋ ਸੱਤਾ ਵਿੱਚ ਰਹੇ ਹਨ ਉਨ੍ਹਾਂ ਮੁੜ ਸੱਤਾ ਵਿਚ ਆਉਣ ਲਈ ਬੇਅਦਬੀ ਮਾਮਲਿਆਂ ਉੱਤੇ ਗੁਰੂ ਦੋਖੀਆਂ ਨਾਲ ਸੌਦੇਬਾਜ਼ੀ ਕੀਤੀ ਹੈ।

ਸਿਰਸੇ ਵਾਲੇ ਦੇਹਧਾਰੀ ਵੱਲੋਂ ਗੁਰੂ ਸਾਹਿਬ ਦੀ ਬੇਅਦਬੀ ਕਰਨ ਦਾ ਸਿਲਸਿਲਾ ਸਾਲ ੨੦੦੭ ਵਿਚ ਸਲਾਬਤਪੁਰੇ ਵਿਖੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਮਾਮਲੇ ਤੋਂ ਸ਼ੁਰੂ ਹੋਇਆ ਸੀ। ਉਸ ਸਮੇਂ ਪੰਜਾਬ ਵਿਚ ਬਾਦਲ ਦਲ ਦੀ ਸਰਕਾਰ ਸੀ। ਸਲਾਬਤਪੁਰੇ ਬਾਰੇ ਦਰਜ ਕੀਤੇ ਗਏ ਕੇਸ ਵਿੱਚ ਸਿਰਸੇ ਵਾਲੇ ਦੇਹਧਾਰੀ ਨੂੰ ਖ਼ਾਲਸਾ ਪੰਥ ਦੇ ਦਬਾਅ ਹੇਠ ਸਰਕਾਰ ਅਤੇ ਪੁਲੀਸ ਵੱਲੋਂ ਨਾਮਜ਼ਦ ਵੀ ਕੀਤਾ ਗਿਆ ਸੀ। ਪਰ ਜਦੋਂ ਕੁਛ ਸਮਾਂ ਬੀਤਣ ਉਪਰੰਤ ਇਸ ਬਾਰੇ ਸਪਸ਼ਟ ਹੋ ਗਿਆ ਕਿ ਪੰਜਾਬ ਪੁਲੀਸ ਇਸ ਮਾਮਲੇ ਨੂੰ ਬੰਦ ਕਰਵਾਉਣਾ ਚਾਹੁੰਦੀ ਹੈ ਤਾਂ ੨੦੧੧ ਵਿੱਚ ਖਾਲਸਾ ਪੰਥ ਦੇ ਸੇਵਾਦਾਰ ਹੋਣ ਦੇ ਨਾਤੇ ਦਾਸ (ਜਸਪਾਲ ਸਿੰਘ ਮੰਝਪੁਰ) ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਇਸ ਮਾਮਲੇ ਵਿੱਚ ਮੁਦਈ ਵਜੋਂ ਸ਼ਾਮਲ ਹੋਏ ਸਾਂ।

ਗੁਰੂ ਗੋਬਿੰਦ ਸਿੰਘ ਜੀ ਦੇ ਸਵਾਂਗ ਰਚਣ ਦੇ ਮਾਮਲਾ ਵਿੱਚ ਸਿਰਸੇ ਵਾਲੇ ਦੇਹਧਾਰੀ ਦੀ ਸ਼ਮੂਲੀਅਤ ਬਿਲਕੁਲ ਸਪਸ਼ਟ ਹੋਣ ਦੇ ਬਾਵਜੂਦ ਬਾਦਲਾਂ ਦੀਆਂ ਹਦਾਇਤਾਂ ਉੱਤੇ ਪੰਜਾਬ ਪੁਲੀਸ ਨੇ ਇਸ ਮਾਮਲੇ ਨੂੰ ਹੇਠਲੀ ਅਦਾਲਤ ਵਿਚੋਂ ਜਨਵਰੀ ੨੦੧੨ ਦੇ ਆਖਰੀ ਹਫ਼ਤੇ ਵਿੱਚ ਕੇਸ ਨੂੰ ਖ਼ਾਰਜ ਕਰਨ ਦੀ ਦਰਖ਼ਾਸਤ ਦੇ ਕੇ ਬੰਦ ਕਰਵਾ ਦਿੱਤਾ ਸੀ। ਜਿਕਰਯੋਗ ਹੈ ਕਿ ੩੦ ਜਨਵਰੀ ੨੦੧੨ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਨ। ਚੋਣਾਂ ਤੋਂ ਬਿਲਕੁਲ ਕੁਛ ਦਿਨ ਪਹਿਲਾਂ ਸਿਰਸਾ ਵਾਲੇ ਦੇਹਧਾਰੀ ਦਾ ਕੇਸ ਬੰਦ ਕਰਵਾਉਣਾ ਸਿਆਸੀ ਹਿਤਾਂ ਤੋਂ ਪ੍ਰੇਰਿਤ ਫੈਸਲਾ ਸੀ। ਪਰ ਅਸੀਂ ਆਪਣਾ ਫ਼ਰਜ਼ ਸਮਝਦਿਆਂ ਹੋਇਆਂ ਇਸ ਮਾਮਲੇ ਨੂੰ ਅੱਗੇ ਹਾਈ ਕੋਰਟ ਵਿੱਚ ਲੈ ਕੇ ਗਏ ਹਾਂ ਪਰ ਨਾ ਤਾਂ ਬਾਦਲ ਸਰਕਾਰ ਅਤੇ ਨਾ ਹੀ ਮੌਜੂਦਾ ਅਮਰਿੰਦਰ ਸਰਕਾਰ ਨੇ ਇਸ ਮਾਮਲੇ ਵਿੱਚ ਤਫਤੀਸ਼ ਕਰ ਕੇ ਸਿਰਸੇ ਵਾਲੇ ਦੇਹਧਾਰੀ ਨੂੰ ਸਜ਼ਾ ਦਿਵਾਉਣ ਵੱਲ ਕੋਈ ਵੀ ਕਾਰਵਾਈ ਕੀਤੀ ਹੈ। ਹਾਈਕੋਰਟ ਵਿੱਚ ਅੱਜ ਵੀ ਇਹ ਕੇਸ ਚੱਲ ਰਿਹਾ ਹੈ ਕਿਸੇ ਵੀ ਸਰਕਾਰ ਜਾਂ ਸਿੱਖ ਜਥੇਬੰਦੀ ਜਾਂ ਸਿੱਖਾਂ ਦੀ ਕਿਸੇ ਨੁਮਾਇੰਦਾ ਸੰਸਥਾ ਦੇ ਮੁਖੀ ਸੇਵਾਦਾਰਾਂ ਨੇ ਪਿਛਲੇ ੯ ਸਾਲਾਂ ਵਿੱਚ ਇਸ ਮਾਮਲੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ।

ਜੇਕਰ ਬੇਅਦਬੀ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਸਲਾਬਤਪੁਰਾ ਮਾਮਲਾ ਸਭ ਤੋਂ ਮੁੱਢਲਾ ਮਾਮਲਾ ਸੀ ਅਤੇ ਬਾਦਲਾਂ ਵੱਲੋਂ ਪੰਜਾਬ ਦੇ ਸੂਬੇਦਾਰ ਹੁੰਦਿਆਂ ਇਸ ਮਾਮਲੇ ਵਿੱਚ ਸੌਦਾ ਸਾਧ ਨੂੰ ਬਚਾਉਣ ਦੀ ਜੋ ਸ਼ੁਰੂਆਤ ਕੀਤੀ ਗਈ ਸੀ ਉਸੇ ਕੜੀ ਵਿੱਚ ਹੀ ਉਹ ਪਹਿਲਾ ਮਾਮਲਾ ਆਉਂਦਾ ਹੈ ਸੋ ਬੇਅਦਬੀ ਮਾਮਲੇ ਵਿੱਚ ਬਾਦਲ ਪਰਿਵਾਰ, ਕੈਪਟਨ ਪਰਿਵਾਰ ਜਾਂ ਬੀਜੇਪੀ ਸਭ ਦੀ ਭੂਮਿਕਾ ਗੁਰੂ ਘਰ ਦੇ ਵਿਰੁੱਧ ਹੀ ਰਹੀ ਹੈ। ਜਿਸ ਬਾਰੇ ਤੁਸੀਂ ਪੰਜਾਬ ਦੇ ਮੌਜੂਦਾ ਸੂਬੇਦਾਰ ਵੱਲ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਬੇਅਦਬੀ ਮਾਮਿਲਆਂ ਨੂੰ ਸੱਤਾ ਦੀ ਪੌੜੀ ਵਾਂਗ ਵਰਤਿਆ ਜਾ ਰਿਹਾ ਹੈ।

ਆਪਣੇ ਬਿਆਨ ਵਿੱਚ ਤੁਸੀਂ ਇਹ ਵੀ ਕਿਹਾ ਹੈ ਕਿ ਜੇਕਰ ਸਰਕਾਰਾਂ ਇਨਸਾਫ ਨਹੀਂ ਦਿੰਦੀਆਂ ਤਾਂ ਖ਼ਾਲਸਾ ਅੱਜ ਵੀ ਖ਼ੁਦ ਨਿਆਂ ਕਰਨ ਦੇ ਸਮਰੱਥ ਹੈ। ਤੁਹਾਡੇ ਵੱਲੋਂ ਕਹੀ ਗਈ ਇਹ ਗੱਲ ਵੀ ਬਿਲਕੁਲ ਦਰੁਸਤ ਹੈ ਪਰ ਸਾਨੂੰ ਸਭ ਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਗੁਰੂ ਖ਼ਾਲਸਾ ਪੰਥ ਦੀ ਨੁਮਾਇੰਦਗੀ ਕਦੇ ਵੀ ਕਿਸੇ ਧਿਰ ਜਥੇਬੰਦੀ ਵਿਅਕਤੀ ਜਾਂ ਸ਼ਖ਼ਸੀਅਤ ਦੇ ਅਮਲ ਦੀ ਮੁਥਾਜ ਜਾਂ ਉਸ ਤੱਕ ਸੀਮਤ ਨਹੀਂ ਰਹੀ। ਗੁਰੂ ਮਹਾਰਾਜ ਦੀ ਬਖਸ਼ਿਸ਼ ਅਤੇ ਆਪਣੇ ਇਤਿਹਾਸ ਤੇ ਵਿਰਸੇ ਤੋਂ ਪ੍ਰੇਰਨਾ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਖੀਆਂ ਨਾਲ ਖਾਲਸਾਈ ਰਵਾਇਤ ਮੁਤਾਬਕ ਨਿਆਂ ਕਰਨ ਦਾ ਅਮਲ ਨੀਲੋਖੇੜੀ ਕੇਸ ਵਿੱਚ ਨਾਮਜ਼ਦ ਭਾਈ ਮਹਿੰਦਰ ਸਿੰਘ, ਭਾਈ ਸਵਰਨ ਸਿੰਘ, ਬਖ਼ਸ਼ੀਸ਼ ਸਿੰਘ ਤੇ ਹੋਰ ਸਾਥੀ ਸਿੰਘਾਂ,ਬਾਬਾ ਬਲਵੀਰ ਸਿੰਘ, ਭਾਈ ਮਨਦੀਪ ਸਿੰਘ ਕੁੱਬੇ, ਭਾਈ ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ, ਅਤੇ ਬਰਗਾੜੀ ਬੇਅਦਬੀ ਮਾਮਲੇ ਦੇ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਸੋਧਣ ਵਾਲੇ ਭਾਈ ਗੁਰਸੇਵਕ ਸਿੰਘ ਅਤੇ ਭਾਈ ਮਨਿੰਦਰ ਸਿੰਘ ਅਤੇ ਹੋਰ ਵੀ ਅਨੇਕਾਂ ਸਿੰਘਾਂ ਵੱਲੋਂ ਗੁਪਤ ਅਤੇ ਜ਼ਾਹਰਾ ਰੂਪ ਵਿੱਚ ਪਹਿਲਾਂ ਹੀ ਪ੍ਰਗਟਾਇਆ ਜਾ ਚੁੱਕਾ ਹੈ। ਅਤੇ ਅਗਾਂਹ ਵੀ ਗੁਰੂ ਮਹਾਰਾਜ ਨੇ ਆਪਣੀ ਮਰਜ਼ੀ ਮੁਤਾਬਕ ਹੀ ਬਖਸ਼ਿਸ਼ ਕਰਕੇ ਪੰਥ ਦੇ ਸੇਵਾਦਾਰਾਂ ਨੂੰ ਵਡਿਆਈ ਬਖਸ਼ਣੀ ਹੈ।

ਜਦੋਂ ਅਸੀਂ ਇਹ ਕਹਾਂਗੇ ਕਿ ਖਾਲਸਾ ਅੱਜ ਵੀ ਨਿਆਂ ਕਰਨ ਦੇ ਸਮਰੱਥ ਹੈ ਤਾਂ ਸਾਨੂੰ ਇਸ ਸਵਾਲ ਨੂੰ ਵੀ ਮੁਖਾਤਿਬ ਹੋਣਾ ਪਵੇਗਾ ਕਿ ਜਿਹਨਾਂ ਸੂਰਬੀਰ ਯੋਧਿਆਂ ਨੇ ਗੁਰੂ ਸਾਹਿਬ ਦੀ ਮਿਹਰ ਸਦਕਾ ਖਾਲਸਾ ਜੀ ਦੀ ਖੁਦ ਇਨਸਾਫ਼ ਕਰਨ ਦੀ ਸਮਰੱਥਾ ਦਾ ਪ੍ਰਗਟਾਵਾ ਕੀਤਾ ਹੈ,ਉਹਨਾਂ ਦੀ ਇਸ ਸੇਵਾ ਨੂੰ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਉਤੇ ਸ਼ਿਸੋਭਤ ਸ਼ਖ਼ਸੀਅਤਾਂ ਨੇ ਕਿੰਨੀ ਕੁ ਮਾਨਤਾ ਦਿੱਤੀ ਹੈ?

ਸੋ ਦਾਸ ਆਸ ਕਰਦਾ ਹੈ ਕਿ ਸਿੱਖ ਸੰਗਤ ਲਈ ਇਸ ਸਭ ਤੋਂ ਸੰਵੇਦਨਸ਼ੀਲ ਮੁੱਦੇ ਬਾਰੇ ਆਪ ਜੀ ਭਵਿਖ ਵਿੱਚ ਕਿਸੇ ਵੀ ਧੜੇ ਦੀ ਸਿਆਸਤ ਤੋਂ ਉੱਪਰ ਉੱਠ ਕੇ ਕੋਈ ਕਾਰਵਾਈ ਕਰੋਗੇ ਜਾਂ ਬਿਆਨ ਦਿਉਗੇ।

ਗੁਰੂ ਖਾਲਸਾ ਪੰਥ ਦਾ ਦਾਸ

ਜਸਪਾਲ ਸਿੰਘ ਮੰਝਪੁਰArchive

RECENT STORIES

ਸੜਕੀ ਜਾਲ ਬਨਾਮ ਪੰਜਾਬ ਦੀਆਂ ਜ਼ਮੀਨਾਂ ਦੀ ਭਵਿੱਖ 'ਚ ਵੁੱਕਤ

Posted on September 17th, 2021

ਜਿਨ੍ਹੇ ਟਰਾਲੀ ਲਾਹੁਣ ਆਉਣਾ, ਓਹਨੇ ਮੰਜੇ ‘ਤੇ ਪੈ ਕੇ ਜਾਣਾ- ਭਾਜਪਾ ਦੇ ਨਵੇਂ ਬੁਲਾਰੇ ਹਰਿੰਦਰ ਕਾਹਲੋੰ ਦੀ ਧਮਕੀ

Posted on September 14th, 2021

ਜਨਰਲ ਮੋਟਰਜ਼ ਅਤੇ ਹਾਰਲੇ ਡੇਵਿਡਸਨ ਤੋਂ ਬਾਅਦ ਅਮਰੀਕਨ ਕੰਪਨੀ ਫੋਰਡ ਮੋਟਰ ਨੇ ਵੀ ਭਾਰਤ ਵਿੱਚੋਂ ਪੈਰ ਖਿੱਚੇ

Posted on September 9th, 2021

ਕਤਲ ਦੇ ਕਾਰਨਾਂ ਦੀ ਭਾਲ 'ਚ ਹਨ ਪ੍ਰਭਜੋਤ ਸਿੰਘ ਦੇ ਸਾਥੀ

Posted on September 7th, 2021

ਆਰਐੱਸਐੱਸ ਦੇ ਕਿਸਾਨ ਵਿੰਗ "ਭਾਰਤੀ ਕਿਸਾਨ ਸੰਘ" ਵਲੋਂ 8 ਸਤੰਬਰ ਤੋਂ ਧਰਨੇ ਲਾਉਣ ਦਾ ਐਲਾਨ ; ਕਿਸਾਨਾਂ ਨੂੰ ਫ਼ਸਲਾਂ ਦੇ ਢੁਕਵੇਂ ਮੁੱਲ ਦੇਣ ਦੀ ਮੰਗ

Posted on September 2nd, 2021

ਮਸਲਾ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ 'ਚ ਲਾਉਣ ਤੋਂ ਉੱਠੇ ਵਿਵਾਦ ਦਾ

Posted on August 27th, 2021

ਮੈਨੂੰ ਕਾਂਗਰਸ ਦੇ ਪੰਜਾਬ ਇੰਚਾਰਜ ਦੀ ਜ਼ਿੰਮੇਦਾਰੀ ਤੋਂ ਮੁਕਤ ਕੀਤਾ ਜਾਵੇ- ਰਾਵਤ

Posted on August 27th, 2021

ਗੁਰਦਾਸ ਮਾਨ ਕਿੰਝ ਦਿੰਦਾ ਰਿਹਾ ਜੜ੍ਹਾਂ 'ਚ ਤੇਲ

Posted on August 23rd, 2021

Eight-lane toll-free tunnel to replace George Massey Tunnel

Posted on August 18th, 2021

ਪੰਜਾਬ ਪੁਲਿਸ ਦੇ ਜ਼ਾਲਮ ਅਧਿਕਾਰੀ ਦੇ ਕੈਨੇਡਾ ਪੁੱਜਣ ਅਤੇ ਸਰੀ ਦੇ ਐਮ ਪੀ ਨਾਲ ਘੁਲਣ-ਮਿਲਣ ਦਾ ਸਿੱਖ ਜਥੇਬੰਦੀਆਂ ਨੇ ਲਿਆ ਗੰਭੀਰ ਨੋਟਿਸ; ਇੰਮੀਗਰੇਸ਼ਨ ਮੰਤਰੀ ਨੂੰ ਲਿਖਿਆ ਜਵਾਬਦੇਹੀ ਮੰਗਦਾ ਖਤ

Posted on August 12th, 2021

ਕੈਪਟਨ ਨੇ ਅਮਿਤ ਸ਼ਾਹ ਤੋਂ ਕੇਂਦਰੀ ਹਥਿਆਰਬੰਦ ਫੋਰਸਾਂ ਦੀਆਂ 25 ਕੰਪਨੀਆਂ ਅਤੇ ਬੀ ਐਸ ਐਫ ਲਈ ਡਰੋਨ ਨੂੰ ਨਸ਼ਟ ਕਰਨ ਵਾਲੇ ਯੰਤਰਾਂ ਦੀ ਤੁਰੰਤ ਸਪਲਾਈ ਦੀ ਮੰਗ ਕੀਤੀ

Posted on August 11th, 2021

10 ਅਗਸਤ 1986 ਨੂੰ ਹਵਾ ਅਤੇ ਮੌਸਮ ਵਿਚਾਲੇ ਹੋਈ ਗੱਲਬਾਤ....!

Posted on August 10th, 2021