Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਲਿਤਾਂ ਨਾਲ ਸਿੱਖ ਧਾਰਮਿਕ ਖੇਤਰ ਵਿਚ ਵਿਤਕਰੇ ਦਾ ਕੱਚ ਸੱਚ !

Posted on July 30th, 2021

ਦੋਸਤੋ The Times of India ਅਖਬਾਰ ਵਿਚ ਇਸ ਦੇ ਪ੍ਰਤੀਨਿਧ ਅਤੇ ਪੰਜਾਬ ਦੇ ਸੀਨੀਅਰ ਪੱਤਰਕਾਰ ਆਈ.ਪੀ. ਸਿੰਘ ਹੁਰਾਂ ਦੀ ਇਕ ਵਿਸਥਾਰਤ ਰਿਪੋਰਟ ਛਪੀ ਹੈ।ਇਹ ਰਿਪੋਰਟ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਅਤੇ ਦਹਾਕਿਆਂ ਤੋਂ ਚੱਲੀਆਂ ਕਈ ਧਾਰਨਾਵਾਂ (ਜਿਹਨਾਂ ਵਿੱਚ ਕਿਹਾ ਜਾਂਦਾ ਹੈ ਕਿ ਸਿੱਖਾਂ ਵਿਚ ਬਹੁਤ ਜ਼ਿਆਦਾ ਜਾਤੀਵਾਦ ਹੈ, ਉਨਾਂ ਵਲੋਂ ਕੁਝ ਜਾਤਾਂ ਜਾਂ ਵਰਗਾਂ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ) ਨੂੰ ਰੱਦ ਕਰਦੀ ਹੈ।

ਜੇ ਇਸ ਰਿਪੋਰਟ ਵਿਚ ਦਿੱਤੇ ਅੰਕੜਿਆਂ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਪ੍ਰਚਾਰ ਵੀ ਖੋਖਲਾ ਨਜ਼ਰ ਆਉਂਦਾ ਹੈ ਕਿ ਸਿੱਖ ਆਗੂਆਂ ਜਾਂ ਹੋਰ ਸਿੱਖਾਂ ਨੇ ਕਿਸੇ ਅਖੌਤੀ ਨੀਵੀਂ ਜਾਤ ਵਾਲੇ ਨੂੰ ਸਿੱਖ ਬਣਨ ਤੋਂ ਰੋਕਿਆ। ਜੇ ਜਾਤੀ ਪ੍ਰਬੰਧ ਵਿਚ ਸਭ ਤੋਂ ਹੇਠਲੇ ਪੌਡੇ ਤੇ ਖੜੀ ਬਰਾਦਰੀ ਸਭ ਤੋਂ ਜ਼ਿਆਦਾ ਗਿਣਤੀ ਵਿਚ ਸਿੱਖ ਬਣੀ ਹੈ ਤਾਂ ਉਨ੍ਹਾਂ ਤੋਂ ਉਪਰਲਿਆਂ ਨੂੰ ਰੋਕਣ ਦੀ ਗੱਲ ਬਿਲਕੁਲ ਖੋਖਲੀ ਨਜ਼ਰ ਆਉਂਦੀ ਹੈ। ਇਹ ਰਿਪੋਰਟ ਹਰ ਪੰਜਾਬੀ ਨੂੰ ਪੜ੍ਹਨੀ ਚਾਹੀਦੀ ਹੈ ਤੇ ਆਪਣੇ ਵਿਚਾਰ ਬਣਾਉਣ ਲਈ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ।

**ਰਿਪੋਰਟ ਦਾ ਪੰਜਾਬੀ ਅਨੁਵਾਦ ਇਹ ਹੈ **

ਦਲਿਤਾਂ ਨੂੰ ਜੋ ਥਾਂ ਪਾਰਟੀਆਂ ਦੇਣ ਦਾ ਵਾਅਦਾ ਕਰ ਰਹੀਆਂ ਨੇ , ਧਰਮ ਪਹਿਲਾਂ ਹੀ ਦੇ ਚੁੱਕਿਆ ਹੈ ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਨੁਸੂਚਿਤ ਜਾਤੀ ਤੇ ਪੱਛੜੀ ਸ਼੍ਰੇਣੀ ਪਿਛੋਕੜ ਤੋਂ

ਜਲੰਧਰ IP Singh / TNN

“ਹੁਣ ਜਦੋਂ ਵਿਧਾਨ ਸਭਾ ਚੋਣਾਂ ਨੂੰ ਕੁਝ ਮਹੀਨੇ ਰਹਿ ਗਏ ਹਨ ਸਾਰੀਆਂ ਰਾਜਸੀ ਪਾਰਟੀਆਂ ਕਈ ਭਾਈਚਾਰਿਆਂ ਅਤੇ ਜਾਤਾਂ ਨੂੰ ਪ੍ਰਮੁੱਖਤਾ ਦੇਣ ਦੇ ਵਾਅਦੇ ਕਰ ਰਹੀਆਂ ਹਨ। ਜੱਟ ਸਿੱਖਾਂ ਦਾ ਰਾਜ ਦੀ ਰਾਜਨੀਤੀ ਵਿੱਚ ਪਹਿਲਾਂ ਹੀ ਦਬਦਬਾ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਦਲਿਤਾਂ ਹੱਥ ਸੱਤਾ ਦੇਣ ਦੀ ਗੱਲ ਕਰ ਰਹੀ ਹੈ ਜਿਸਦੇ ਜਵਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਹਿੰਦੂ ਅਤੇ ਦਲਿਤ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਰ ਰਿਹਾ ਹੈ।ਅੰਦਰੂਨੀ ਕਾਟੋ ਕਲੇਸ਼ ਦੇ ਬਾਵਜੂਦ ਕਾਂਗਰਸ ਪਾਰਟੀ ਫਿਰਕੂ ਸੰਤੁਲਨ ਬਣਾਉਣ ਦੀ ਗੱਲ ਕਰ ਰਹੀ ਹੈ।

ਜਦਕਿ ਪਾਰਟੀਆਂ ਪੰਜਾਬ ਵਿੱਚ ‘ਸੋਸ਼ਲ ਇੰਜੀਨੀਅਰਿੰਗ ਦੀ ਨਵੀ ਕਾਢ ਕੱਢਣ ਵਰਗੀ ਗੱਲ ਕਰ ਰਹੀਆਂ ਹਨ, ਤੱਥ ਇਹ ਹੈ ਕਿ ਇਹ ‘ਸੁਰੱਖਿਆ ਵਾਲਵ’ ਇੱਥੇ ਪਹਿਲਾਂ ਹੀ ਮੌਜੂਦ ਹਨ। ਉਦਾਹਰਨ ਦੇ ਤੌਰ ‘ਤੇ ਦੋ ਸਭ ਤੋਂ ਮਹੱਤਵਪੂਰਨ ਅਤੇ ਉੱਚੀਆਂ ਸੰਸਥਾਵਾਂ ਦੇ ਮੁਖੀ ਅਖੌਤੀ ਨੀਵੀਂਆਂ ਜਾਤਾਂ ਵਿੱਚੋਂ ਹਨ। ਗਿਆਨੀ ਹਰਪ੍ਰੀਤ ਸਿੰਘ, ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਅਨੁਸੂਚਿਤ ਜਾਤੀਆਂ (ਐਸ.ਸੀ.) ਪਿਛੋਕੜ ਵਿਚੋਂ ਹਨ, ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਪਿਛੋਕੜ ਪੱਛੜੀਆਂ ਜਾਤੀਆਂ (ਬੀ.ਸੀ.) ਨਾਲ ਸਬੰਧਤ ਹੈ।

ਹਾਲਾਂਕਿ ਰਾਜਨੀਤਿਕ ਬਿਆਨੀਆ ਇਹ ਧਾਰਨਾ ਪੈਦਾ ਕਰ ਰਿਹਾ ਹੈ ਕਿ ਦਲਿਤ ਅਤੇ ਸਿੱਖ ਦੋਵੇਂ ਹੈ ਬਿਲਕੁਲ ਵੱਖਰੇ ਵੱਖਰੇ ਹਨ ਪਰ ਅੰਕੜਿਆਂ ਦੇ ਵਿਸ਼ਲੇਸ਼ਣ ਅਤੇ ਘੋਖਵੀਂ ਨਜ਼ਰੀਂ ਵੇਖਣ ਤੋਂ ਪਤਾ ਲੱਗਦਾ ਹੈ ਕਿ ਅਨੁਸੂਚਿਤ ਜਾਤਾਂ (ਐਸ.ਸੀ.) ਪੰਜਾਬ ਵਿੱਚ ਕੁਲ ਸਿੱਖ ਆਬਾਦੀ ਦਾ ਇੱਕ ਤਿਹਾਈ ਭਾਗ ਹੀ ਨਹੀਂ ਹਨ ਸਗੋਂ ਬਹੁਤ ਸਾਰੇ ਅਖੌਤੀ ਨੀਵੀਂਆਂ ਜਾਤਾਂ ਦੇ ਲੋਕ ਗ੍ਰੰਥੀ, ਰਾਗੀ ਅਤੇ ਢਾਡੀ ਵਜੋਂ ਕੰਮ ਕਰਦੇ ਹਨ। ਇਹਨਾਂ ਵਿਚੋਂ ਕੁਝ ਤਾਂ ਅਹੁਦਿਆਂ ‘ਤੇ ਬਿਰਾਜਮਾਨ ਹੋਣ ਅਤੇ ਪ੍ਰਸਿੱਧੀ ਤੇ ਸਤਿਕਾਰ ਦੇ ਮਾਮਲੇ ਵਿੱਚ ਚੋਟੀ ‘ਤੇ ਪਹੁੰਚ ਗਏ ਹਨ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਦੀ ਜਾਤੀ ਦੇ ਪਿਛੋਕੜ ਦੀ ਪੁਸ਼ਟੀ ਕਰਨ ਲਈ ਕਾਫੀ ਪੁੱਛ ਪੜਤਾਲ ਕਰਨ ਦੀ ਲੋੜ ਪਈ ।ਐਸ.ਜੀ.ਪੀ.ਸੀ. ਦਾਇਰੇ ਵਿੱਚ ਇੱਥੋਂ ਤੱਕ ਕਿ ਧਾਰਮਿਕ ਅਤੇ ਭਾਈਚਾਰਕ ਮਾਮਲਿਆਂ ਵਿੱਚ ਉਹਨਾਂ ਦੇ ਬਹੁਤ ਨਜ਼ਦੀਕੀ ਕਿਸੇ ਨੇ ਵੀ ਕਦੇ ਇਸ ਗੱਲ ਬਾਰੇ ਕੋਈ ਚਰਚਾ ਜਾਂ ਪ੍ਰਵਾਹ ਨਹੀਂ ਕੀਤੀ।

ਜਦੋਂ ਉਹਨਾਂ ਨੂੰ ਜਾਤ ਦੇ ਪਿਛੋਕੜ, ਸਿੱਖ ਧਾਰਮਿਕ ਮਾਮਲਿਆਂ ਵਿੱਚ ਉਹਨਾਂ ਦੇ ਸਫਰ ਅਤੇ ਉਚੇ ਅਹੁਦੇ ‘ਤੇ ਪਹੁੰਚਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ, “ਇਹ ਮੇਰੇ ਜਾਂ ਮੇਰੇ ਨਾਲ ਦੇ ਲੋਕਾਂ ਲਈ ਕੋਈ ਮਾਇਨੇ ਨਹੀਂ ਰੱਖਦਾ।ਮੇਰੀ ਇੱਕੋ ਇੱਕ ਪਹਿਚਾਣ ਇੱਕ ਸਿੱਖ ਵਜੋਂ ਰਹੀ ਹੈ।ਗੁਰੂ ਆਸ਼ੇ ਪ੍ਰਤੀ ਸਮਰਪਣ ਅਤੇ ਕਾਰਜ ਹੀ ਮਹੱਤਵਪੂਰਨ ਰਿਹਾ ਹੈ।” ਉਹਨਾਂ ਦੇ ਪਿਤਾ ਵੀ ਇੱਕ ਗ੍ਰੰਥੀ ਸਨ।

“ਮੈਂ 1997 ਵਿੱਚ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਤੋਂ ਤਿੰਨ ਸਾਲਾ ਕੋਰਸ ਵਿੱਚ ਪਹਿਲੇ ਸਥਾਨ’ਤੇ ਆਇਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਖੁਦ ਮੈਨੂੰ ਪ੍ਰਚਾਰਕ ਨਿਯੁਕਤ ਕਰਨ ਲਈ ਬੁਲਾਇਆ।ਫਿਰ ਮੈਨੂੰ ਹੈੱਡ ਗ੍ਰੰਥੀ ਅਤੇ 2 ਸਾਲ ਬਾਅਦ ਕਥਾਵਾਚਕ ਤੇ ਫਿਰ ਮਈ 2017 ਵਿੱਚ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ।” ਉਹਨਾਂ ਕਿਹਾ, “ਮੈਂ ਹਮੇਸ਼ਾ ਕਹਿੰਦਾ ਆਇਆ ਹਾਂ ਕਿ ਸਿੱਖ ਧਰਮ ਸਾਰਿਆਂ ਨੂੰ ਬਰਾਬਰ ਮਾਨਤਾ ਦਿੰਦਾ ਹੈ।" ਉਹਨਾਂ ਨੂੰ ਅਕਤੂਬਰ 2018 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਗਿਆ।

ਬੀਬੀ ਜਗੀਰ ਕੌਰ ਦੀ ਜਾਤੀ ਲੁਬਾਣਾ (ਪੱਛੜੀਆਂ ਸ਼੍ਰੇਣੀਆਂ) ਦੇ ਤੌਰ ‘ਤੇ ਸ਼੍ਰੇਣੀਬੱਧ ਹੈ। ਸਭ ਨੂੰ ਪਤਾ ਹੈ ਕਿ ਉਹ 1997 ਵਿੱਚ ਪਹਿਲੀ ਵਾਰ ਐਮ.ਐਲ.ਏ. ਬਣਨ ਤੋਂ ਬਾਅਦ ਰਾਜਸੀ ਖੇਤਰ ਰਾਹੀਂ ਉੱਭਰੀ। ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਇਸਤਰੀ ਪ੍ਰਧਾਨ ਬਣਨ ਦਾ ਵੀ ਮਾਣ ਹਾਸਲ ਹੋਇਆ ।ਪੁੱਛਣ ‘ਤੇ ਉਹ ਦੱਸਦੇ ਹਨ ਕਿ ਸਿੱਖਾਂ ਦੀ ਨੁਮਾਇੰਦਾ ਸੰਸਥਾ ਵਿੱਚ ਆਪਣੇ ਪਿਛਲੇ 25 ਸਾਲਾਂ ਦੇ ਅਟੁੱਟ ਕਾਰਜਕਾਲ ਦੌਰਾਨ ਉਨ੍ਹਾਂ ਨੇ ਗ੍ਰੰਥੀਆਂ, ਰਾਗੀਆਂ, ਪ੍ਰਚਾਰਕਾਂ ਤੇ ਹੋਰ ਕਰਮਚਾਰੀਆਂ ਦੀ ਜਾਤ ਦੇ ਪਿਛੋਕੜ ਬਾਰੇ ਕਦੀ ਵਿਚਾਰ ਹੁੰਦੀ ਨਹੀਂ ਦੇਖੀ - “ਬਹੁਤ ਸਾਰੇ ਅਖੌਤੀ ਨੀਵੀਂਆਂ ਜਾਤਾਂ ਜਾਂ ਐਸ.ਸੀ. ਪਿਛੋਕੜ ਵਾਲੇ ਲੋਕ ਪਹਿਲਾਂ ਵੀ ਤੇ ਹੁਣ ਵੀ ਇੱਥੇ ਸੇਵਾ ਕਰ ਰਹੇ ਹਨ।ਇੱਥੇ ਸੱਚਮੁਚ ਲੋਕ ਦਰਬਾਰ ਸਾਹਿਬ ਜਾਂ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਗ੍ਰੰਥੀਆਂ, ਹਜ਼ੂਰੀ ਰਾਗੀਆਂ ਦੇ ਜਾਤ ਦੇ ਪਿਛੋਕੜ ਬਾਰੇ ਪ੍ਰਵਾਹ ਜਾਂ ਸਵਾਲ ਨਹੀਂ ਕਰਦੇ।”

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ, ਜਿਹਨਾਂ ਨੇ 1956 ਵਿੱਚ ਇਸ ਸੰਸਥਾ ਵਿੱਚ ਆਉਣ ਤੋਂ ਬਾਅਦ 43 ਸਾਲ ਤੋਂ ਜ਼ਿਆਦਾ ਸਮੇਂ ਲਈ ਇਸ ਪ੍ਰਤੀਨਿਧੀ ਸੰਸਥਾ ਦੀ ਸੇਵਾ ਕੀਤੀ, ਵੀ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ|

**ਹੋਰ ਪ੍ਰਮੁੱਖ ਉਦਾਹਰਨਾਂ **

ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਪਿਛੋਕੜ ਰਾਮਗੜ੍ਹੀਆ ਹੈ ਜੋ ਕਿ ਪੰਜਾਬ ਵਿੱਚ ਪੱਛੜੀ ਸ਼੍ਰੇਣੀ ਵਜੋਂ ਦਰਜ ਹੈ। ਮਰਹੂਮ ਗਿਆਨੀ ਭਗਵਾਨ ਸਿੰਘ ਜੋ ਅਕਾਲ ਤਖਤ ਦੇ ਹੈੱਡ ਗ੍ਰੰਥੀ ਰਹੇ, ਵੀ ਕਥਿਤ ਨੀਵੀਂ ਜਾਤ ਦੇ ਪਿਛੋਕੜ ਵਾਲੇ ਸਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੀ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਸਨ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਪਦਮ ਸ੍ਰੀ ਹਾਸਲ ਕਰਨੇ ਵਾਲੇ ਭਾਈ ਨਿਰਮਲ ਸਿੰਘ, ਜਿਹਨਾਂ ਦੀ ਕੋਵਿੰਡ ਕਾਰਨ ਪਿਛਲੇ ਸਾਲ ਹੋਈ ਮੌਤ ਕਾਰਨ ਪੂਰੇ ਵਿਸ਼ਵ ਦੇ ਸਿੱਖ ਭਾਈਚਾਰੇ ਵਿੱਚ ਸੋਗ ਮਨਾਇਆ ਗਿਆ ਸੀ, ਮਜ਼੍ਹਬੀ ਸਿੱਖ ਪਿਛੋਕੜ ਤੋਂ ਸਨ।ਉਹਨਾਂ ਨੂੰ ਐਸ.ਜੀ.ਪੀ.ਸੀ. ਦੁਆਰਾ ਅੰਮ੍ਰਿਤਸਰ ਵਿੱਚ ਚਲਾਏ ਜਾਂਦੇ ਮਿਸ਼ਨਰੀ ਕਾਲਜ ਤੋਂ ਸਿਖਲਾਈ ਮਿਲੀ ਸੀ।

**ਬਹੁਤ ਸਾਰੇ ਗ੍ਰੰਥੀ ਤੇ ਪਾਠੀ ਐਸ.ਸੀ. ਜਾਂ ਬੀ.ਸੀ. ਪਿਛੋਕੜ ਵਾਲੇ ਹਨ **

ਸਰੂਪ ਸਿੰਘ ਕਡਿਆਣਾ, ਜਿਹੜੇ ਕਿ ਪਿਛਲੇ 31 ਸਾਲਾਂ ਤੋਂ ਇਕ ਢਾਡੀ ਜਥੇ ਦੇ ਮੁਖੀ ਹਨ ਅਤੇ ਵਿਧਾਨ ਸਭਾ 2017 ਦੀਆਂ ਚੋਣਾਂ ਵਿੱਚ ਫਿਲੌਰ ਰਿਜ਼ਰਵ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ, ਕਹਿੰਦੇ ਹਨ ਕਿ ਨਾ ਚੋਣ ਲੜਨ ਤੋਂ ਪਹਿਲਾਂ ਅਤੇ ਨਾ ਹੀ ਬਾਅਦ ਵਿੱਚ ਉਨ੍ਹਾਂ ਦੇ ਐਸ.ਸੀ. ਹੋਣ ਕਰਕੇ ਪਤਾ ਲੱਗਣ ‘ਤੇ ਉਨ੍ਹਾਂ ਨੂੰ ਕੋਈ ਸਮੱਸਿਆ ਆਈ। ਉਨਾਂ ਦਾ ਕਹਿਣਾ ਹੈ, “ਅਸਲ ਵਿੱਚ ਬਹੁਤ ਸਾਰੇ ਗ੍ਰੰਥੀ, ਰਾਗੀ, ਢਾਡੀ ਤੇ ਪ੍ਰਚਾਰਕ ਅਖੌਤੀ ਨੀਵੀਆਂ ਜਾਤੀਆਂ ਵਿੱਚੋਂ ਹਨ ਤੇ ਉਹ ਪਿੰਡਾਂ ਤੇ ਸ਼ਹਿਰਾਂ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਸੇਵਾ ਨਿਭਾਅ ਰਹੇ ਹਨ। ਮੈਂ ਆਪਣੀ ਜਾਣਕਾਰੀ ਦੇ ਅਧਾਰ ‘ਤੇ ਕਹਿ ਸਕਦਾ ਹਾਂ ਕਿ ਉਹਨਾਂ ਵਿੱਚ ਜ਼ਿਆਦਾਤਰ ਐਸ.ਸੀ. ਤੇ ਬੀ.ਸੀ. ਪਿਛੋਕੜ ਵਾਲੇ ਹੋਣਗੇ।” ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਕਡਿਆਣਾ ਜੋ ਕਿ ਖੁਦ ਵੀ ਰਾਮਦਾਸੀਆ ਸਿੱਖ ਭਾਈਚਾਰੇ ‘ਚੋਂ ਹਨ ਨੇ ਕਿਹਾ ਕਿ ਉਹਨਾਂ ਦੇ ਆਪਣੇ ਗੁਰੱਪ ਵਿੱਚ ਇਕ ਰਾਮਦਾਸੀਆ ਸਿੱਖ (ਐਸ.ਸੀ.) ਅਤੇ ਦੋ ਜੱਟ ਸਿੱਖ ਹਨ ਤੇ "ਜ਼ਿਆਦਾਤਰ ਢਾਡੀ ਤੇ ਰਾਗੀ ਜਥੇ ਵੱਖ ਵੱਖ ਜਾਤੀ ਪਿਛੋਕੜ ਵਾਲੇ ਹੋਣਗੇ।"

ਲੁਧਿਆਣਾ ਨਾਲ ਸਬੰਧਤ ਰਾਗੀ ਮਨਜੀਤ ਸਿੰਘ ਰਾਜ, ਜੋ ਕਿ ਮਜ਼੍ਹਬੀ ਸਿੱਖ ਭਾਈਚਾਰੇ ਨਾਲ ਸਬੰਧਤ ਹਨ, ਜਿਸ ਨੂੰ ਜਾਤੀਆਂ ਦੀ ਪੌੜੀ ‘ਚ ਸਭ ਤੋਂ ਹੇਠਾਂ ਸਮਝਿਆ ਜਾਂਦਾ ਹੈ, ਦੱਸਦੇ ਹਨ ਕਿ ਉਹਨਾਂ ਦਾ ਆਪਣਾ ਜਥਾ ਵੀ ਰਲਿਆ -ਮਿਿਲਆ ਹੈ।ਉਹ ਕਹਿੰਦੇ ਹਨ, “ਮੈਂ ਪਿਛਲੇ ਸੱਤ ਸਾਲਾਂ ਤੋਂ ਗੁਰਬਾਣੀ ਕੀਰਤਨ ਕਰ ਰਿਹਾ ਹਾਂ ਮੈਨੂੰ ਕਦੇ ਜਾਤ ਵਾਲੀ ਕੋਈ ਸਮੱਸਿਆ ਨਹੀਂ ਆਈ, ਜਦਕਿ ਮੈਂ ਪੰਜਾਬ ਅਤੇ ਤੇ ਬਾਹਰ ਵੱਖ ਵੱਖ ਗੁਰਦੁਆਰਿਆਂ ਵਿੱਚ ਗਿਆ ਹਾਂ।ਪਹਿਲੀ ਗੱਲ ਤਾਂ ਲੋਕ ਧਿਆਨ ਨਹੀਂ ਦਿੰਦੇ ਜੇਕਰ ਉਹ ਜਾਣਦੇ ਵੀ ਹੋਣ ਇਹ ਕਦੇ ਮੁੱਦਾ ਨਹੀਂ ਬਣਿਆ।”

**ਸਿੱਖਾਂ ਵਿੱਚ ਐਸ.ਸੀ. (ਸ਼ਡਿਊਲਡ ਕਾਸਟਸ) ਕਿਉਂ? **

ਸਾਬਕਾ ਆਈ.ਏ.ਐਸ. ਅਧਿਕਾਰੀ ਤੇ ਉਘੇ ਸਿੱਖ ਚਿੰਤਕ ਸ. ਗੁਰਤੇਜ ਸਿੰਘ ਕਹਿੰਦੇ ਹਨ, “ਸਿੱਖੀ ਵਿੱਚ ਜਾਤ-ਪਾਤ ਅਧਾਰਤ ਦਰਜਾਬੰਦੀ ਨਹੀਂ ਹੈ। ਸਿੱਖ ਆਗੂ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਵਿੱਚ ਅਜਿਹੀਆਂ ਕੁਝ ਜਾਤਾਂ ਨੂੰ ਬਹੁਤ ਸਾਰੀਆਂ ਕੋਸ਼ਿਸ਼ਾਂ ਨਾਲ ਅਨੁਸੂਚਿਤ ਜਾਤੀਆਂ ਦੀ ਸੂਚੀ ਵਿੱਚ ਸ਼ਾਮਲ ਕਰਵਾਇਆ ਕਿਉਂਕਿ ਜਿਹਨਾਂ ਨੇ ‘ਛੋਟੀਆਂ ਜਾਤੀਆਂ’ ‘ਚੋਂ ਆ ਕੇ ਸਿੱਖੀ ਨੂੰ ਅਪਣਾਇਆ ਸੀ, ਉਹਨਾਂ ‘ਚੋਂ ਹਾਲੇ ਵੱਡੀ ਗਿਣਤੀ ਵਿੱਚ ਆਰਥਿਕ ਤੌਰ ‘ਤੇ ਪਛੜੇ ਸਨ ਤੇ ਆਰਥਿਕ ਉੱਨਤੀ ਲਈ ਰਾਖਵੇਂਕਰਨ ਦੇ ਲਾਭ ਦੇ ਹੱਕਦਾਰ ਉਹ ਵੀ ਸਨ।ਗ੍ਰੰਥੀਆਂ ਤੇ ਰਾਗੀਆਂ ਦਾ ਅਨੁਸੂਚਿਤ ਜਾਤੀ ਪਿਛੋਕੜ ਤੋਂ ਹੋਣਾ ਨਾ ਸਿਰਫ ਉਹਨਾਂ ਦੇ ਧਾਰਮਿਕ ਤੇ ਸਮਾਜਿਕ ਮੁਕਤੀ ਨੂੰ ਤਸਦੀਕ ਕਰਦਾ ਹੈ ਸਗੋਂ ਜਾਤ-ਪਾਤ ਨਾਲ ਜੋੜੀ ਗਈ ਅਯੋਗਤਾ ਨੂੰ ਵੀ ਬਿਲਕੁਲ ਪੁੱਠਾ ਗੇੜਾ ਦਿੰਦਾ ਹੋ ।”

**ਐਸ.ਸੀ. ਸਿੱਖਾਂ ਨੂੰ ਰਿਜ਼ਰਵੇਸ਼ਨ ਕਿਵੇਂ ਮਿਲੀ? **

ਸਾਬਕਾ ਰਾਜ ਸਭਾ ਮੈਂਬਰ ਅਤੇ ਰਾਸ਼ਟਰੀ ਘੱਟ ਗਿਣਤੀਆਂ ਕਮਿਸ਼ਨ ਦੇ ਰਹਿ ਚੁੱਕੇ ਚੇਅਰਮੈਨ ਸ. ਤਰਲੋਚਨ ਸਿੰਘ ਕਹਿੰਦੇ ਹਨ, “ਸੰਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਸਿੱਖ ਨੁਮਾਇੰਦਿਆਂ ਵਲੋਂ ਦਬਾਅ ਪਾਉਣ ਦੇ ਬਾਵਜੂਦ ਪਹਿਲਾਂ ਸੰਵਿਧਾਨ ਵਿੱਚ ‘ਨੀਵੀਆਂ ਜਾਤਾਂ’ ਦੇ ਪਿਛੋਕੜ ਵਾਲੇ ਸਿੱਖਾਂ ਨੂੰ ਰਿਜ਼ਰਵੇਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਸੰਵਿਧਾਨ ਸਭਾ ਵਿੱਚ ਇਸਦਾ ਸਖਤ ਵਿਰੋਧ ਕੀਤਾ।ਹੋਰ ਯਤਨ ਕਰਨ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ 4 ਅਪ੍ਰੈਲ 1953 ਨੂੰ ਇਸ ਮੁੱਦੇ ‘ਤੇ ਭਾਰਤ ਦੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਸੀ।ਅਖੀਰ ਵਿੱਚ ਉਹਨਾਂ ਨੇ ਦਿੱਲੀ ਵਿਖੇ ਅੰਦੋਲਨ ਦੀ ਧਮਕੀ ਦਿੱਤੀ ਅਤੇ 1 ਅਕਤੂਬਰ 1953 ਨੂੰ ਆਨੰਦਪੁਰ ਸਾਹਿਬ ਤੋਂ ਇਕ ਜਥਾ ਲੈ ਕੇ ਗਏ।ਉਹ ਅਤੇ ਹੋਰ ਸਿੱਖ ਕਾਰਕੁੰਨ ਰਸਤੇ ਵਿੱਚ ਹੀ ਸਨ ਜਦੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਦਖਲ ਦਿੱਤਾ ਅਤੇ ਚਾਰ ਜਾਤੀਆਂ ਮਜ਼੍ਹਬੀ, ਰਾਮਦਾਸੀਏ, ਕਬੀਰ ਪੰਥੀ (ਜੁਲਾਹੇ) ਅਤੇ ਸ਼ਿਕਲੀਗਰ ਨੂੰ ਰਿਜ਼ਰਵੇਸ਼ਨ ਲਈ ਪੱਛੜੀਆਂ ਸ਼੍ਰੇਣੀਆਂ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਗਿਆ।”

**ਵੱਡਾ ਹਿੱਸਾ ਮਜ਼੍ਹਬੀ ਸਿੱਖਾਂ ਦਾ **

ਜਾਤੀ ਦੀਆਂ ਪੌੜੀਆਂ ਦੇ ਸਭ ਤੋਂ ਹੇਠਲੇ ਪੌਡੇ ‘ਚ ਮਜ਼੍ਹਬੀ ਸਿੱਖ ਆਉਂਦੇ ਹਨ। ਉਨ੍ਹਾਂ ਦਾ ਜਾਤੀ ਪਿਛੋਕੜ ‘ਅਤਿ ਸ਼ੂਦਰ’ ਬਾਲਮੀਕਿਆਂ ਨਾਲ ਸਾਂਝਾ ਹੈ । 2011 ਦੀ ਜਨਗਣਨਾ ਵਿੱਚ 25.62 ਲੱਖ ਦੀ ਗਿਣਤੀ ਨਾਲ ਉਹ ਐਸ.ਸੀ. ਸਿੱਖਾਂ ਦਾ ਸਭ ਤੋਂ ਵੱਡਾ ਹਿੱਸਾ ਬਣਦੇ ਹਨ।ਇਸ ਤੋਂ ਇਲਾਵਾ 2.07 ਲੱਖ (24%) ਉਹਨਾਂ ਵਿੱਚ ਵੀ ਸਿੱਖ ਹਨ ਜਿਹਨਾਂ ਨੇ ਆਪਣੀ ਜਾਤੀ ਬਾਲਮੀਕਿ/ਭੰਗੀ ਦੱਸੀ।ਕੀਤਾ ਹੈ।Archive

RECENT STORIES

ਸੜਕੀ ਜਾਲ ਬਨਾਮ ਪੰਜਾਬ ਦੀਆਂ ਜ਼ਮੀਨਾਂ ਦੀ ਭਵਿੱਖ 'ਚ ਵੁੱਕਤ

Posted on September 17th, 2021

ਜਿਨ੍ਹੇ ਟਰਾਲੀ ਲਾਹੁਣ ਆਉਣਾ, ਓਹਨੇ ਮੰਜੇ ‘ਤੇ ਪੈ ਕੇ ਜਾਣਾ- ਭਾਜਪਾ ਦੇ ਨਵੇਂ ਬੁਲਾਰੇ ਹਰਿੰਦਰ ਕਾਹਲੋੰ ਦੀ ਧਮਕੀ

Posted on September 14th, 2021

ਜਨਰਲ ਮੋਟਰਜ਼ ਅਤੇ ਹਾਰਲੇ ਡੇਵਿਡਸਨ ਤੋਂ ਬਾਅਦ ਅਮਰੀਕਨ ਕੰਪਨੀ ਫੋਰਡ ਮੋਟਰ ਨੇ ਵੀ ਭਾਰਤ ਵਿੱਚੋਂ ਪੈਰ ਖਿੱਚੇ

Posted on September 9th, 2021

ਕਤਲ ਦੇ ਕਾਰਨਾਂ ਦੀ ਭਾਲ 'ਚ ਹਨ ਪ੍ਰਭਜੋਤ ਸਿੰਘ ਦੇ ਸਾਥੀ

Posted on September 7th, 2021

ਆਰਐੱਸਐੱਸ ਦੇ ਕਿਸਾਨ ਵਿੰਗ "ਭਾਰਤੀ ਕਿਸਾਨ ਸੰਘ" ਵਲੋਂ 8 ਸਤੰਬਰ ਤੋਂ ਧਰਨੇ ਲਾਉਣ ਦਾ ਐਲਾਨ ; ਕਿਸਾਨਾਂ ਨੂੰ ਫ਼ਸਲਾਂ ਦੇ ਢੁਕਵੇਂ ਮੁੱਲ ਦੇਣ ਦੀ ਮੰਗ

Posted on September 2nd, 2021

ਮਸਲਾ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ 'ਚ ਲਾਉਣ ਤੋਂ ਉੱਠੇ ਵਿਵਾਦ ਦਾ

Posted on August 27th, 2021

ਮੈਨੂੰ ਕਾਂਗਰਸ ਦੇ ਪੰਜਾਬ ਇੰਚਾਰਜ ਦੀ ਜ਼ਿੰਮੇਦਾਰੀ ਤੋਂ ਮੁਕਤ ਕੀਤਾ ਜਾਵੇ- ਰਾਵਤ

Posted on August 27th, 2021

ਗੁਰਦਾਸ ਮਾਨ ਕਿੰਝ ਦਿੰਦਾ ਰਿਹਾ ਜੜ੍ਹਾਂ 'ਚ ਤੇਲ

Posted on August 23rd, 2021

Eight-lane toll-free tunnel to replace George Massey Tunnel

Posted on August 18th, 2021

ਪੰਜਾਬ ਪੁਲਿਸ ਦੇ ਜ਼ਾਲਮ ਅਧਿਕਾਰੀ ਦੇ ਕੈਨੇਡਾ ਪੁੱਜਣ ਅਤੇ ਸਰੀ ਦੇ ਐਮ ਪੀ ਨਾਲ ਘੁਲਣ-ਮਿਲਣ ਦਾ ਸਿੱਖ ਜਥੇਬੰਦੀਆਂ ਨੇ ਲਿਆ ਗੰਭੀਰ ਨੋਟਿਸ; ਇੰਮੀਗਰੇਸ਼ਨ ਮੰਤਰੀ ਨੂੰ ਲਿਖਿਆ ਜਵਾਬਦੇਹੀ ਮੰਗਦਾ ਖਤ

Posted on August 12th, 2021

ਕੈਪਟਨ ਨੇ ਅਮਿਤ ਸ਼ਾਹ ਤੋਂ ਕੇਂਦਰੀ ਹਥਿਆਰਬੰਦ ਫੋਰਸਾਂ ਦੀਆਂ 25 ਕੰਪਨੀਆਂ ਅਤੇ ਬੀ ਐਸ ਐਫ ਲਈ ਡਰੋਨ ਨੂੰ ਨਸ਼ਟ ਕਰਨ ਵਾਲੇ ਯੰਤਰਾਂ ਦੀ ਤੁਰੰਤ ਸਪਲਾਈ ਦੀ ਮੰਗ ਕੀਤੀ

Posted on August 11th, 2021

10 ਅਗਸਤ 1986 ਨੂੰ ਹਵਾ ਅਤੇ ਮੌਸਮ ਵਿਚਾਲੇ ਹੋਈ ਗੱਲਬਾਤ....!

Posted on August 10th, 2021