Posted on September 7th, 2021
ਟਰੂਰੋ/ਨੋਵਾ ਸਕੋਸ਼ੀਆ (ਚੜ੍ਹਦੀ ਕਲਾ ਬਿਊਰੋ)
ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਦੇ ਸ਼ਹਿਰ ਟਰੂਰੋ ਵਿਖੇ ਛੁਰੇਬਾਜ਼ੀ ਦੀ ਘਟਨਾ 'ਚ ਮਾਰੇ ਗਏ ਪੰਜਾਬੀ ਨੌਜਵਾਨ ਦੇ ਸਾਥੀ ਹਾਲੇ ਪੁਲਿਸ ਜਾਂਚ ਦੀ ਉਡੀਕ ਕਰ ਰਹੇ ਹਨ। ਘਬਰਾਏ ਹੋਏ ਇਹ ਪੰਜਾਬੀ ਨੌਜਵਾਨ ਜਾਨਣਾ ਚਾਹੁੰਦੇ ਹਨ ਕਿ ਇਹ ਕਤਲ ਕਿਸ ਮਕਸਦ ਨਾਲ ਕੀਤਾ ਗਿਆ।
23 ਸਾਲਾ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਕਤਰੀ ਦਾ ਕਤਲ ਐਤਵਾਰ 2 ਵਜੇ ਦੇ ਕਰੀਬ ਟਰੂਰੋ ਵਿੱਚ ਵੱਡੇ ਤੜਕੇ ਉਦੋਂ ਹੋਇਆ ਜਦ ਉਹ ਆਪਣੇ ਕੰਮ ਤੋਂ ਪਰਤ ਕੇ ਆਪਣੇ ਉਸ ਅਪਾਰਟਮੈਂਟ ਵੱਲ ਜਾ ਰਿਹਾ ਸੀ, ਜਿਸ ਵਿੱਚ ਉਹ, ਉਸਦੀ ਭੈਣ ਅਤੇ ਜੀਜਾ ਰਹਿੰਦੇ ਸਨ।
ਉਸਦੀ ਲਾਸ਼ ਉਸ ਦੇ ਘਰ ਦੇ ਨੇੜਿਉਂ ਹੀ ਮਿਲੀ। ਉਸਦੇ ਪਰਿਵਾਰਕ ਜੀਆਂ ਅਤੇ ਦੋਸਤਾਂ ਦਾ ਮੰਨਣਾ ਹੈ ਕਿ ਉਹ ‘ਹੇਟ ਕ੍ਰਾਈਮ’ ਭਾਵ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਇਆ ਹੈ, ਉਸਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ ਚੱਲ ਰਿਹਾ।
2017 ਵਿੱਚ ਉਚੇਰੀ ਸਿੱਖ਼ਿਆ ਲਈ ਕੈਨੇਡਾ ਆਇਆ ਪ੍ਰਭਜੋਤ ਹੁਣ ‘ਵਰਕ ਵੀਜ਼ਾ’ ’ਤੇ ਸੀ ਅਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ। ਉਸਦਾ ਪਿਛਲਾ ਪਿੰਡ ਬੁੱਕਣਵਾਲਾ (ਨਜ਼ਦੀਕ ਮੋਗਾ) ਦੱਸਿਆ ਗਿਆ ਹੈ। ਇਹ ਵੀ ਖ਼ਬਰ ਮਿਲੀ ਹੈ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਸਖ਼ਤ ਮਿਹਨਤ ਕਰਦਾ ਹੋਇਆ ਦੋ ਨੌਕਰੀਆਂ ਕਰ ਰਿਹਾ ਸੀ ਅਤੇ ਕੈਨੇਡਾ ਵਿੱਚ ਪੱਕੀ ਨਾਗਰਿਕਤਾ ਹਾਸਲ ਕਰਨ ਲਈ ਯਤਨਸ਼ੀਲ ਸੀ। ਕੁਝ ਸਮਾਂ ਟਰਾਂਟੋ ਰਹਿਣ ਤੋਂ ਬਾਅਦ ਉਹ ਇੱਥੇ ਆਣ ਵਸਿਆ ਸੀ।
ਪ੍ਰਭਜੋਤ ਦੇ ਕਤਲ ਤੋਂ ਬਾਅਦ ਟਰੂਰੋ ਵਿੱਚ ਰਹਿਣ ਵਾਲੇ ਪੰਜਾਬੀ ਨੌਜਵਾਨ ਸਹਿਮ ਅਤੇ ਡਰ ਦੇ ਹਾਲਾਤ ਵਿੱਚੋਂ ਲੰਘ ਰਹੇ ਹਨ ਕਿਉਂਕਿ ਇਸ ਸੂਬੇ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਹੈ। ਉਹ ਜਲਦ ਤੋ ਜਲਦ ਕਤਲ ਦੇ ਕਾਰਨਾਂ ਬਾਰੇ ਜਾਨਣਾ ਚਾਹੁੰਦੇ ਹਨ ਅਤੇ ਆਪਣੀ ਸੁਰੱਖਿਆ ਲਈ ਵੀ ਫਿਕਰਮੰਦ ਹਨ।
ਪ੍ਰਭਜੋਤ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਬੜਾ ਸਾਊ ਮੁੰਡਾ ਸੀ ਅਤੇ ਉਸਦੀ ਮੌਤ ਨਾਲ ਉਸਦੇ ਪਰਿਵਾਰ ਨੂੰ ਵੱਡਾ ਧੱਕਾ ਲੱਗਾ ਹੈ। ਫੋਨ 'ਤੇ ਗੱਲ ਕਰਦਿਆਂ ਉਸਦੇ ਇੱਕ ਮਿੱਤਰ ਨੇ ਕਿਹਾ ਕਿ ਉਹ ਪੁਲਿਸ ਜਾਂਚ ਦੀ ਉਡੀਕ ਕਰ ਰਹੇ ਹਨ ਤੇ ਫਿਰ ਇਸ ਬਾਰੇ ਮੀਡਿਆ ਰਿਲੀਜ਼ ਜਾਰੀ ਕਰਨਗੇ।
ਪ੍ਰਭਜੋਤ 'ਤੇ ਨਾਲ ਕੰਮ ਕਰਕੇ ਗੈਰ-ਪੰਜਾਬੀਆਂ ਨੇ ਉਸਦੀ ਮੌਤ ਦਾ ਦੁੱਖ ਮਨਾਉਂਦਿਆ ਕਿਹਾ ਕਿ ਉਹ ਬਹੁਤ ਹੀ ਮਿਹਤਨੀ ਅਤੇ ਸਾਊ ਨੌਜਵਾਨ ਸੀ, ਜੋ ਆਪਣੀ ਮਾਤਾ ਲਈ ਬੇਹੱਦ ਫਿਕਰਮੰਦ ਰਹਿੰਦਾ ਸੀ ਅਤੇ ਅਕਸਰ ਉਸਨੂੰ ਪੈਸੇ ਭੇਜਦਾ ਸੀ। ਉਸਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।
ਇਸ ਕਤਲ ਦੇ ਮਾਮਲੇ 'ਚ ਪੁਲਿਸ ਨੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਸੀ ਪਰ ਬਿਨਾ ਚਾਰਜ ਲਾਇਆਂ ਛੱਡ ਦਿੱਤਾ ਹੈ। ਉਹ ਹੋਰ ਜਾਂਚ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪ੍ਰਭਜੋਤ ਦੀ ਮ੍ਰਿਤਕ ਦੇਹ ਭਾਰਤ ਵਾਪਸ ਭੇਜਣ ਲਈ ਸ਼ੁਰੂ ਕੀਤੇ ਗਏ ਇਕ ‘ਫੰਡ ਰੇਜ਼ਰ’ ਤਹਿਤ ਹੁਣ ਤਕ 67 ਹਜ਼ਾਰ ਡਾਲਰ ਤੋਂ ਵੱਧ ਰਕਮ ਇਕੱਤਰ ਹੋ ਚੁੱਕੀ ਹੈ।
Posted on May 24th, 2023
Posted on May 22nd, 2023
Posted on May 19th, 2023
Posted on May 8th, 2023
Posted on April 11th, 2023
Posted on April 3rd, 2023
Posted on March 31st, 2023
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023