Posted on September 9th, 2021
ਨਵੀਂ ਦਿੱਲੀ । ਚੜ੍ਹਦੀ ਕਲਾ ਬਿਊਰੋ
ਅਮਰੀਕਾ ਦੀ ਆਟੋ ਕੰਪਨੀ ਫੋਰਡ ਮੋਟਰ ਨੇ ਭਾਰਤ ਵਿੱਚ ਗੱਡੀਆਂ ਤਿਆਰ ਕਰਨ ਵਾਲੇ ਆਪਣੇ ਦੋਵੇਂ ਪਲਾਂਟ ਤੁਰੰਤ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਹੁਣ ਦੇਸ਼ ਵਿੱਚ ਸਿਰਫ ਬਾਹਰੋਂ ਲਿਆਂਦੇ ਵਾਹਨ ਹੀ ਵੇਚੇਗੀ।
ਕੰਪਨੀ ਦੇ ਇਸ ਫ਼ੈਸਲੇ ਨਾਲ 4800 ਕਰਮਚਾਰੀਆਂ ਵਿੱਚ ਦਹਿਸ਼ਤ ਫੈਲ ਗਈ ਹੈ। ਕੰਪਨੀ ਨੇ ਆਪਣੇ ਚੇੱਨਈ (ਤਾਮਿਲਨਾਡੂ) ਅਤੇ ਸਾਨੰਦ (ਗੁਜਰਾਤ) ਪਲਾਂਟਾਂ ਵਿੱਚ ਲਗਭਗ 2.5 ਅਰਬ ਡਾਲਰ ਦਾ ਨਿਵੇਸ਼ ਕੀਤਾ ਸੀ ਪਰ ਹੁਣ ਇਨ੍ਹਾਂ ਪਲਾਂਟਾਂ ਵਿੱਚ ਈਕੋਸਪੋਰਟ, ਫਿਗੋ ਅਤੇ ਐਸਪਾਇਰ ਵਰਗੇ ਵਾਹਨਾਂ ਦਾ ਉਤਪਾਦਨ ਬੰਦ ਕਰ ਦੇਵੇਗੀ।
ਅਜਿਹਾ ਭਾਰਤ ਵਿੱਚ ਫੋਰਡ ਨੂੰ ਪਏ 2 ਬਿਲੀਅਨ ਡਾਲਰ ਦੇ ਘਾਟੇ ਮਗਰੋਂ ਉਦੋਂ ਕੀਤਾ ਗਿਆ ਹੈ, ਜਦੋਂ ਭਾਰਤ 'ਚ ਨਵੀਆਂ ਗੱਡੀਆਂ ਦੀ ਮੰਗ ਬਹੁਤ ਘਟਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਕਰਮਚਾਰੀ ਯੂਨੀਅਨ ਦੇ ਅਹੁਦੇਦਾਰ ਨੇ ਕਿਹਾ, ‘ਕੰਪਨੀ ਨੇ ਆਪਣੇ ਦੋ ਭਾਰਤੀ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪ੍ਰਬੰਧਨ ਨੇ ਸਾਡੇ ਭਵਿੱਖ ਬਾਰੇ ਸਾਡੇ ਨਾਲ ਗੱਲ ਨਹੀਂ ਕੀਤੀ। ਸ਼ਾਇਦ ਸੋਮਵਾਰ ਨੂੰ ਅਧਿਕਾਰੀ ਸਾਡੇ ਨਾਲ ਗੱਲਬਾਤ ਕਰਨਗੇ।’ ਉਨ੍ਹਾਂ ਦੇ ਅਨੁਸਾਰ ਫੋਰਡ ਇੰਡੀਆ ਦੇ ਚੇੱਨਈ ਪਲਾਂਟ ਵਿੱਚ 2,700 ਸਹਿਯੋਗੀ (ਸਥਾਈ ਕਾਮੇ) ਅਤੇ ਲਗਭਗ 600 ਸਟਾਫ ਮੈਂਬਰ ਹਨ, ਜਦੋਂ ਕਿ ਸਾਨੰਦ ਵਿੱਚ ਕਰਮਚਾਰੀਆਂ ਦੀ ਗਿਣਤੀ ਕਰੀਬ 1,500 ਹੈ।
ਯਾਦ ਰਹੇ ਕਿ 2012 'ਚ ਜਨਰਲ ਮੋਟਰਜ਼ ਅਤੇ 2020 'ਚ ਹਾਰਲੇ ਡੇਵਿਡਸਨ ਨੇ ਵੀ ਅਜਿਹਾ ਹੀ ਕੀਤਾ ਸੀ।
Posted on May 24th, 2023
Posted on May 22nd, 2023
Posted on May 19th, 2023
Posted on May 8th, 2023
Posted on April 11th, 2023
Posted on April 3rd, 2023
Posted on March 31st, 2023
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023