Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੜਕੀ ਜਾਲ ਬਨਾਮ ਪੰਜਾਬ ਦੀਆਂ ਜ਼ਮੀਨਾਂ ਦੀ ਭਵਿੱਖ 'ਚ ਵੁੱਕਤ

Posted on September 17th, 2021

ਅੰਮ੍ਰਿਤਸਰ ਭਾਰਤ ਦੀਆਂ ਵੱਖ ਵੱਖ ਬੰਦਰਗਾਹਾਂ ਨਾਲ ਸਿੱਧਾ ਜੋੜਿਆ ਜਾ ਰਿਹੈ। ਇਹ ਸਾਰੇ ਰੋਡ ਦੋਹਾਂ ਪਾਸਿਆਂ ਤੋਂ ਬੰਦ ਹੋਣਗੇ ਤੇ 2023 ਤਕ ਪੂਰੇ ਕਰਨ ਦੀ ਟੀਚਾ ਮਿਥਿਆ ਗਿਆ ਹੈ:

  1. ਅੰਮ੍ਰਿਤਸਰ ਤੋਂ ਗੁਜਰਾਤ ਦੇ ਸਮੁੰਦਰ ਨੇੜਲੇ ਸ਼ਹਿਰ ਜਾਮਨਗਰ ਤੱਕ 1257 KM ਲੰਮਾ ਚਾਰ ਲੇਨ ਐਕਸਪ੍ਰੈਸ ਵੇਅ ਬਣਾਇਆ ਜਾ ਰਿਹਾ, ਜਿਸਨੂੰ ਭਵਿੱਖ ਵਿਚ ਛੇ ਲੇਨ ਵੀ ਕੀਤਾ ਜਾਵੇਗਾ। ਇਸ ਤੇ 80 ਹਜ਼ਾਰ ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਸ ਰੋਡ ਤੇ ਤਿੰਨ ਵੱਡੀਆਂ ਤੇਲ ਰਿਫਾਈਨਰੀਆਂ ਹਨ।

  2. ਅੰਮ੍ਰਿਤਸਰ ਤੋਂ ਦਿੱਲੀ 407 KM ਚਾਰ ਲੇਨ ਐਕਸਪ੍ਰੈਸ ਵੇਅ ਬਣ ਰਿਹਾ ਜਿਸ ਉਪਰ 35 ਹਜ਼ਾਰ ਕਰੋੜ ਖਰਚ ਆਵੇਗਾ। ਇਸਨੂੰ ਭਵਿੱਖ ਵਿਚ ਅੱਠ ਲੇਨ ਕੀਤਾ ਜਾਵੇਗਾ। ਦਿੱਲੀ ਤੋਂ ਮੁੰਬਈ 1380 KM ਸਿੱਧਾ ਅੱਠ ਮਾਰਗੀ ਐਕਸਪ੍ਰੈਸ ਵੇਅ ਹਾਈਵੇ ਬਣ ਰਿਹਾ ਜਿਸਨੂੰ ਭਵਿੱਖ ਵਿਚ 12 ਮਾਰਗੀ ਕੀਤਾ ਜਾਵੇਗਾ। ਇਸ ਉਪਰ 90 ਹਜ਼ਾਰ ਕਰੋੜ ਖਰਚ ਆਵੇਗਾ। ਇਸ ਤਰ੍ਹਾਂ ਅੰਮ੍ਰਿਤਸਰ ਤੋਂ ਦਿੱਲੀ ਚਾਰ ਘੰਟੇ ਤੇ ਮੁੰਬਈ 16 ਘੰਟੇ ਦਾ ਸਫ਼ਰ ਹੋਵੇਗਾ।

  3. ਅੰਮ੍ਰਿਤਸਰ ਤੋਂ ਕਲਕੱਤਾ 1839 KM ਉਦਯੋਗਿਕ ਕੋਰੀਡੋਰ ਜਿਸਦੇ ਉਪਰ ਵੱਡੇ ਉਦਯੋਗਿਕ ਕੇਂਦਰ ਵਿਕਸਿਤ ਕੀਤੇ ਜਾਣਗੇ।

ਇਸ ਤਰ੍ਹਾਂ ਅੰਮ੍ਰਿਤਸਰ ਹਿੰਦ ਮਹਾਂਸਾਗਰ, ਬੰਗਾਲ ਦੀ ਖਾੜੀ ਤੇ ਅਰਬ ਸਾਗਰ ਦੇ ਕੰਢੇ ਬਣੀਆਂ ਬੰਦਰਗਾਹਾਂ ਨਾਲ ਵੱਡੇ ਮਾਰਗਾਂ ਰਾਹੀਂ ਸਿੱਧਾ ਜੁੜਨ ਜਾ ਰਿਹਾ ਹੈ। ਇਹਨਾਂ ਹਲਾਤਾਂ ਚ ਪੰਜਾਬ ਦੀ ਜ਼ਮੀਨ 'ਤੇ ਦੁਨੀਆ ਦੇ ਵੱਡੇ ਸਰਮਾਏਦਾਰਾਂ ਦੀ ਨਜ਼ਰ ਹੈ ਤੇ ਪੰਜਾਬ ਭੂ ਰਾਜਨੀਤੀ ਦੇ ਹਿਸਾਬ ਨਾਲ ਮਹੱਤਵਪੂਰਨ ਖਿੱਤਾ ਬਣ ਕੇ ਉਭਰੇਗਾ। ਪੰਜਾਬ ਦੇ ਵਾਰਸ ਭਵਿੱਖ ਪ੍ਰਤੀ ਸੁਚੇਤ ਹੋ ਕੇ ਫ਼ੈਸਲੇ ਲੈਣ। ਪੰਜਾਬ ਦੇ ਵਪਾਰੀ ਤੇ ਕਿਸਾਨ ਖਾਸ ਧਿਆਨ ਦੇਣ।

ਇਸ ਸੜਕੀ ਜਾਲ ਨਾਲ ਜਿੱਥੇ ਭਾਰਤ ਵਲੋਂ ਪਾਕਿਸਤਾਨ, ਯੂਰੇਸ਼ੀਆ ਅਤੇ ਮਿਡਲ ਈਸਟ ਨਾਲ ਵਪਾਰ ਕੀਤਾ ਜਾਵੇਗਾ, ਉੱਥੇ ਪੰਜਾਬ ਨੂੰ ਰਾਸ਼ਟਰਵਾਦੀ ਨਜ਼ਰੀਏ ਤੋਂ ਹਰ ਤਰਾਂ ਦਬਾਉਣ ਲਈ ਵੀ ਵਰਤਿਆ ਜਾਵੇਗਾ। ਪੰਜਾਬ ਦੇ ਬਹੁਤ ਸਾਰੇ ਲੋਕਾਂ ਅਤੇ ਪਰਵਾਸੀ ਪੰਜਾਬੀਆਂ ਨੂੰ ਲਗਦਾ ਕਿ ਜ਼ਮੀਨਾਂ ਵੇਚ ਲਈਏ, ਪਰ ਪੰਜਾਬ ਦੀ ਜ਼ਮੀਨ ਦੀ ਅਸਲ ਵੁੱਕਤ ਹਾਲੇ ਪੈਣੀ ਹੈ। ਇੱਕ ਵਾਰ ਵੇਚੀ ਹੋਈ ਜ਼ਮੀਨ ਮੁੜਕੇ ਲਈ ਨਹੀਂ ਜਾਣੀ ਅਤੇ ਇਹੀ ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਦੀ ਪੰਜਾਬ 'ਚ ਮਲਕੀਅਤ ਘਟੇ। ਆਪਣੀ ਜ਼ਮੀਨ ਨਾ ਵੇਚਣਾ ਹੀ ਸਿਆਣਪ ਹੈ।

~ਸਿੱਖ ਨਜ਼ਰੀਆArchive

RECENT STORIES

ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ਰੱਦ

Posted on December 7th, 2021

ਖੱਟਰ ਨੂੰ ਮਿਲ ਕੇ ਕੈਪਟਨ ਨੇ ਕੀਤਾ ਦਾਅਵਾ : ਸਹਿਯੋਗੀਆਂ ਦੀ ਮਦਦ ਨਾਲ ਪੰਜਾਬ ਵਿੱਚ ਸਰਕਾਰ ਬਣਾਵਾਂਗੇ

Posted on November 29th, 2021

ਸਿੱਖ ਬਣਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ

Posted on November 24th, 2021

ਗਦਰੀਆਂ ਦੀ ਸ਼ਹੀਦੀ ਤੇ ਸਾਂਝੀ ਕਵਿਤਾ ਨਾਲ ਛੇੜ-ਛਾੜ

Posted on November 16th, 2021

Scotiabank ਦਾ StartRight ਪ੍ਰੋਗਰਾਮ ਨਵੇਂ ਆਏ ਲੋਕਾਂ ਦੀ ਕੈਨੇਡਾ ਵਿੱਚ ਨਵੀਂ ਸ਼ੁਰੂਆਤ ਕਰਨ ਵਿੱਚ ਮਦਦ ਕਰਦਾ ਹੈ

Posted on November 16th, 2021

ਸੋਨੀਆ ਮਾਨ ਨੇ ਕਿਸਾਨ ਆਗੂਆਂ ਅਤੇ ਕਿਸਾਨ ਸਮਰਥਕਾਂ ਨੂੰ ਕੀਤੇ ਤਿੱਖੇ ਸਵਾਲ

Posted on November 12th, 2021

"ਨਾਤ੍ਹੀ ਧੋਤੀ ਰਹਿ ਗਈ" ਸੋਨੀਆ ਮਾਨ, ਸੁਖਬੀਰ ਚਲੇ ਗਏ ਬਾਕਰਪੁਰ ਦੇ ਘਰ

Posted on November 12th, 2021

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਪਹਿਲਾ ਉਮੀਦਵਾਰ ਐਲਾਨਿਆ

Posted on November 9th, 2021

ਨਵੰਬਰ 1984 ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਯਾਦ ਕਰਦਿਆਂ... ਕੈਨੇਡਾ ਵਿਚ ਸਿੱਖਾਂ ਵੱਲੋਂ ਖ਼ੂਨਦਾਨ ਲਹਿਰ ਰਾਹੀਂ ਇਤਿਹਾਸਕ ਸੇਵਾ

Posted on November 4th, 2021

ਸਿਆਟਲ ਦੇ ਕੌਮ ਦਰਦੀ ਸਰਦਾਰ ਜੋਗਿੰਦਰ ਸਿੰਘ ਰੇਖੀ ਸਵਰਗਵਾਸ

Posted on November 4th, 2021

ਜੱਗੀ ਜੌਹਲ ਦੀ ਨਜ਼ਰਬੰਦੀ ਦੇ 4 ਸਾਲ ਪੂਰੇ ਹੋਣ 'ਤੇ

Posted on November 4th, 2021

UBC expanding presence in Surrey with $70M land acquisition

Posted on November 2nd, 2021