Posted on September 21st, 2021
ਨਵੀਂ ਦਿੱਲੀ । ਚੜ੍ਹਦੀ ਕਲਾ ਬਿਊਰੋ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਦਾ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਨਹੀਂ ਕਰ ਸਕੇ ਹਨ। ਇਸ ਤਰਾਂ ਉਨ੍ਹਾਂ ਦੇ ਕਮੇਟੀ ਮੈਂਬਰ ਜਾਂ ਪ੍ਰਧਾਨ ਬਣਨ 'ਤੇ ਰੋਕ ਲੱਗ ਸਕਦੀ ਹੈ।
ਦਿੱਲੀ ਹਾਈ ਕੋਰਟ ਦੇ ਆਦੇਸ਼ ’ਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਸਿਰਸਾ ਦੀ ਧਾਰਮਿਕ ਪ੍ਰੀਖਿਆ ਲਈ ਗਈ ਸੀ, ਜਿਸ ਵਿਚ ਗੁਰਮੁਖੀ ਪੜ੍ਹਨ-ਲਿਖਣ ‘ਚ ਸਫਲ ਨਹੀਂ ਹੋ ਸਕੇ। ਮਿਲੀ ਜਾਣਕਾਰੀ ਮੁਤਾਬਕ ਪ੍ਰੀਖਿਆ 'ਚ ਸਿਰਸਾ ਨੂੰ ਆਪਣੀ ਮਰਜ਼ੀ ਦੇ ਕੁਝ ਲਫਜ਼ ਪੰਜਾਬੀ ਵਿੱਚ ਲਿਖਣ ਲਈ ਕਿਹਾ ਗਿਆ, ਜਿਨ੍ਹਾਂ 'ਚੋਂ ਉਹ ਲਗਭਗ ਅੱਧੇ ਸਹੀ ਨਹੀਂ ਲਿਖ ਸਕੇ। ਫਿਰ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਗੁਰਬਾਣੀ ਪੜ੍ਹਨ ਲਈ ਕਿਹਾ ਗਿਆ, ਉਹ ਗੁਰਬਾਣੀ ਦਾ ਵੀ ਸਹੀ ਉਚਾਰਣ ਨਾ ਕਰ ਸਕੇ।
ਇਹ ਪਟੀਸ਼ਨ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ ਵਲੋਂ ਦਾਇਰ ਕੀਤੀ ਗਈ ਸੀ। ਸਰਨਾ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਗੁਰਮੁਖੀ ਪੜ੍ਹਨੀ-ਲਿਖਣੀ ਨਹੀਂ ਆਉਂਦੀ, ਉਹ ਗੁਰੂ ਗ੍ਰੰਥ ਸਾਹਿਬ ਸਹੀ ਨਹੀਂ ਪੜ੍ਹ ਸਕਦਾ, ਉਹ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਤਾਂ ਕੀ, ਮੈਂਬਰ ਬਣਨ ਦੇ ਵੀ ਯੋਗ ਨਹੀਂ।
Posted on May 24th, 2023
Posted on May 22nd, 2023
Posted on May 19th, 2023
Posted on May 8th, 2023
Posted on April 11th, 2023
Posted on April 3rd, 2023
Posted on March 31st, 2023
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023