Posted on November 4th, 2021
ਭਾਈ ਜਗਤਾਰ ਸਿੰਘ ਜੱਗੀ ਜੌਹਲ ਨੂੰ ਭਾਰਤ ਦੀ ਕੈਦ ਵਿੱਚ ਅੱਜ ਪੂਰੇ 4 ਸਾਲ ਹੋ ਗਏ ਹਨ।
ਜਾਣੋ ਕਿ ਜੱਗੀ ਜੌਹਲ ਕੌਣ ਹੈ ਅਤੇ ਉਸਦਾ ਪੰਥ ਦੀ ਸੇਵਾ ਵਿੱਚ ਕਿੰਨਾ ਵੱਡਾ ਯੋਗਦਾਨ ਹੈ:
ਜਗਤਾਰ ਸਿੰਘ ਉਰਫ ਜੱਗੀ ਜੌਹਲ ਦਾ ਜਨਮ ਇੰਗਲੈਂਡ ਵਿੱਚ ਇਕ ਚੰਗੇ ਪਰਿਵਾਰ ਵਿੱਚ ਹੋਇਆ, ਉਥੇ ਦੇ ਜੰਮਪਲ ਹੋਣ ਦੇ ਬਾਵਜੂਦ ਉਹ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਨਾਲ ਬਚਪਨ ਤੋਂ ਹੀ ਜੁੜਿਆ ਸੀ। ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰਦਿਆਂ ਉਸ ਦਾ ਝੁਕਾਅ 1984 ਅਤੇ ਉਸ ਤੋਂ ਬਾਅਦ ਦੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਵਾਰੇ ਜਾਣਕਾਰੀ ਇਕੱਠੀ ਕਰਨ ਵੱਲ ਹੋ ਗਿਆ।
ਉਸ ਨੇ ਲੰਮਾ ਸਮਾਂ ਬੜੀ ਮਿਹਨਤ ਨਾਲ 1984 ਅਤੇ ਸਿੱਖ ਸ਼ੰਘਰਸ਼ ਨਾਲ ਸਬੰਧਿਤ ਸ਼ਹੀਦਾਂ ਬਾਰੇ ਜਾਣਕਾਰੀ ਤਸਵੀਰਾਂ ਅਤੇ ਵੀਡੀਓਜ਼ ਆਦਿ ਇਕੱਤਰ ਕੀਤੀਆਂ। ਫਿਰ ਪੰਜਾਬੀ ਤੋਂ ਉਹਨਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਅੱਜ ਤੋਂ 10 -15 ਸਾਲ ਪਹਿਲਾਂ ਸਿੱਖ ਸੰਘਰਸ਼ ਅਤੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਵਾਰੇ ਜਾਣਕਾਰੀ ਦੇਣ ਲਈ ਅਤੇ ਦੇਸ਼ ਵਿਦੇਸ਼ ਦੇ ਲੋਕਾਂ ਅਤੇ ਸਿੱਖਾਂ ਨੂੰ ਜਾਗਰੂਕ ਕਰਨ ਲਈ www.Neverforget84.com ਨਾਮ ਦੀ ਵੈਬਸਾਈਟ ਰਾਹੀਂ ਸ਼ਹੀਦਾਂ ਸਿੰਘਾਂ ਦੀਆਂ ਜੀਵਨੀਆਂ, ਤਸਵੀਰਾਂ, ਸਿੱਖ ਸ਼ੰਘਰਸ਼ ਦੇ ਬਾਰੇ ਅਹਿਮ ਜਾਣਕਾਰੀ ਭਰਪੂਰ ਵੀਡੀਓ ਅਤੇ ਸਿੱਖਾਂ ਨਾਲ ਹੋਏ ਜੁਲਮਾਂ ਨੂੰ ਇੰਟਰਨੈੱਟ ਅਤੇ ਸ਼ੋਸ਼ਲ ਮੀਡੀਆ ਰਾਹੀਂ ਦੁਨੀਆਂ ਭਰ ਦੇ ਸਾਹਮਣੇ ਲਿਆਂਦਾ।
ਅੱਜ ਅਸੀਂ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਜਾਂ ਸਿੱਖ ਸ਼ੰਘਰਸ਼ ਦੇ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਦੇਖਦੇ ਹਾਂ, ਇਹਨਾਂ ਵਿਚੋਂ 80% ਤੋਂ ਵੱਧ ਤਸਵੀਰਾਂ ਜਾਂ ਵੀਡੀਓਜ਼ ਆਦਿ ਨੂੰ ਇਕੱਤਰ ਕਰਕੇ ਸੰਗਤਾਂ ਅੱਗੇ ਲਿਆਉਣ ਵਿੱਚ ਭਾਈ ਜਗਤਾਰ ਸਿੰਘ ਜੱਗੀ ਜੌਹਲ ਦੀ ਅਹਿਮ ਸੇਵਾ ਰਹੀ ਹੈ।
ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਜੰਮੇ ਪਲੇ ਸਿੱਖ ਬੱਚੇ, ਜੋ ਚੰਗੀ ਤਰਾਂ ਪੰਜਾਬੀ ਨਹੀਂ ਪੜ੍ਹ ਸਕਦੇ ਸਨ, ਉਹਨਾਂ ਤੱਕ ਸਿੱਖ ਸ਼ੰਘਰਸ਼ ਅਤੇ ਸ਼ਹੀਦਾਂ ਬਾਰੇ ਆਪਣੀ ਵੈਬਸਾਈਟ www.neverforget84.com ਰਾਹੀਂ ਅੰਗਰੇਜ਼ੀ ਵਿੱਚ ਜਾਣਕਾਰੀ ਪਹੁੰਚਾਉਣ ਵਿੱਚ ਜੱਗੀ ਵੀਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸੇ ਕਾਰਨ ਉਹ ਭਾਰਤੀ ਏਜੰਸੀਆਂ ਤੇ ਸਿਸਟਮ ਦੀਆਂ ਅੱਖਾਂ ਵਿੱਚ ਰੜਕਦਾ ਸੀ, ਕਿਉਂਕਿ ਉਹ ਦੇਸ਼-ਵਿਦੇਸ਼ ਦੀ ਸਿੱਖ ਨੌਜਵਾਨੀ ਨੂੰ ਜਾਗਰੂਕ ਕਰਨ ਵਿੱਚ ਆਪਣਾ ਯੋਗਦਾਨ ਪਾ ਰਿਹਾ ਸੀ ਅਤੇ ਸਿੱਖੀ ਤੋਂ ਦੂਰ ਹੋ ਰਹੇ ਨੌਜਵਾਨਾਂ ਨੂੰ ਪ੍ਰੇਰ ਕੇ ਆਪਣੇ ਇਤਿਹਾਸ ਨਾਲ ਜੋੜ ਰਿਹਾ ਸੀ।
ਸਾਲ 2017 ਵਿੱਚ ਜਦੋਂ ਵੀਰ ਜਗਤਾਰ ਸਿੰਘ ਜੌਹਲ ਆਪਣੇ ਵਿਆਹ ਲਈ ਪਰਿਵਾਰ ਨਾਲ ਪੰਜਾਬ ਗਿਆ ਸੀ ਤਾਂ ਉਸ ਨੂੰ ਜਲੰਧਰ ਵਿਖੇ 4 ਨਵੰਬਰ 2017 ਨੂੰ ਪੁਲਿਸ ਅਤੇ ਖੁਫੀਆ ਏਜੰਸੀਆਂ ਦੇ ਬੰਦਿਆਂ ਨੇ ਅਗਵਾ ਕਰ ਲਿਆ, ਜਦੋਂ ਉਹ ਆਪਣੀ ਪਤਨੀ ਅਤੇ ਭੈਣ ਨਾਲ ਬਜ਼ਾਰ ਵਿੱਚ ਖਰੀਦੋ ਫਰੋਖਤ ਕਰ ਰਿਹਾ ਸੀ। ਉਸ ਸਮੇਂ ਉਸਦੇ ਵਿਆਹ ਨੂੰ ਕੇਵਲ ਦੋ ਕੁ ਹਫਤੇ ਹੋਏ ਸਨ ।
ਇਸ ਮਗਰੋਂ ਉਸ ਉਤੇ ਲਗਾਤਾਰ ਪੁਲਿਸ ਤੇ ਖੁਫੀਆ ਏਜੰਸੀਆਂ ਵਲੋਂ ਅੰਨ੍ਹਾ ਤਸ਼ੱਦਦ ਕੀਤਾ ਗਿਆ। ਪਰਿਵਾਰ ਅਤੇ ਬਰਤਾਨਵੀ ਹਾਈ ਕਮਿਸ਼ਨ ਦੇ ਕਹਿਣ ਦੇ ਬਾਵਜੂਦ ਵੀ ਕਈ ਮਹੀਨੇ ਤੱਕ ਉਸ ਦਾ ਮੈਡੀਕਲ ਨਹੀ ਕਰਵਾਇਆ ਗਿਆ ਤਾਂ ਜੋ ਤਸ਼ੱਦਦ ਦਾ ਸੱਚ ਕਿਤੇ ਬਾਹਰ ਨਾ ਆ ਜਾਵੇ। ਉਦੋਂ ਤੋਂ ਲੈ ਕੇ ਹੁਣ ਤੱਕ ਜਗਤਾਰ ਸਿੰਘ ਜੌਹਲ ਜੇਲ੍ਹ ਵਿੱਚ ਬੰਦ ਹੈ। ਉਸ ਦੇ ਖਿਲਾਫ ਹਾਲੇ ਤਕ ਵੀ ਪੁਲਿਸ ਤੇ ਏਜੰਸੀਆਂ ਕੋਈ ਸਬੂਤ ਨਹੀਂ ਪੇਸ਼ ਕਰ ਸਕੀਆਂ, ਪਰ ਤਾਂ ਵੀ ਉਸਨੂੰ ਕੋਈ ਜਮ਼ਾਨਤ ਨਹੀਂ ਦਿੱਤੀ ਗਈ, ਉਲਟਾ ਪੰਜਾਬ ਦੀ ਥਾਂ ਭਾਰਤੀ ਖੁਫੀਆ ਏਜੰਸੀ NIA ਉਸਨੂੰ ਦਿੱਲੀ ਤਿਹਾੜ ਜੇਲ੍ਹ ਵਿੱਚ ਲੈ ਗਈ ਤਾਂ ਕਿ ਉਸਨੂੰ ਮਾਨਸਿਕ ਰੂਪ ਵਿੱਚ ਹੋਰ ਤੰਗ ਅਤੇ ਪਰੇਸ਼ਾਨ ਕੀਤਾ ਜਾ ਸਕੇ।
ਵਿਦੇਸ਼ ਵਿੱਚ ਜੰਮਿਆ ਪਲਿਆ ਵਧੀਆ ਤੇ ਸੈਟਲ ਲਾਈਫ ਜੀਅ ਰਿਹਾ ਇਕ ਸਿੱਖ ਨੌਜਵਾਨ, ਅੱਜ ਤਿਹਾੜ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਹੈ ਕਿਉਂਕ ਉਸਨੇ ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ ਅਤੇ ਆਪਣੀ ਕੌਮ ਨਾਲ ਹੋਏ ਧੱਕੇ ਵਾਰੇ ਦੁਨੀਆਂ ਨੂੰ ਦੱਸਿਆ।
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਜੱਗੀ ਨੂੰ ਚੜ੍ਹਦੀ ਕਲਾ ਅਤੇ ਜਲਦ ਰਿਹਾਈ ਬਖਸ਼ੇ। ਮਨੁੱਖਤਾਵਾਦੀ ਲੋਕਾਂ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਸਾਰੇ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਆਪਣੀ ਅਵਾਜ਼ ਬੁਲੰਦ ਕਰਨ।
Posted on May 24th, 2023
Posted on May 22nd, 2023
Posted on May 19th, 2023
Posted on May 8th, 2023
Posted on April 11th, 2023
Posted on April 3rd, 2023
Posted on March 31st, 2023
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023