Posted on November 4th, 2021
ਇੱਕ ਅਜ਼ੀਮ ਸ਼ਖਸੀਅਤ ਅਤੇ ਪੰਥ ਦਰਦੀ ਜੋ ਕੁੱਝ ਦਿਨ ਪਹਿਲਾਂ ਬਹੁਤ ਸਾਰੇ ਸਿਆਟਲ ਨਿਵਾਸੀਆਂ ਨੂੰ ਉਦਾਸ ਕਰ ਕੇ ਸਦਾ ਲਈ ਚਲੇ ਗਏ। ਸਰਦਾਰ ਸਾਹਿਬ ਆਪ ਚਾਰ ਭਰਾ ਅਤੇ ਦੋ ਭੈਣਾਂ ਸਨ। ਉਨ੍ਹਾਂ ਦੇ ਆਪਣੇ ਪਰਿਵਾਰ ਵਿਚ ਉਨ੍ਹਾਂ ਦਾ ਵੱਡਾ ਬੇਟਾ ਸ. ਹਰਦੀਪ ਸਿੰਘ ਜੋ ਕਿ ਇੱਕ ਵਕੀਲ ਹਨ ਅਤੇ ਦੋ ਬੇਟੀਆਂ ਮੁਲੀਨਾ ਕੌਰ, ਸੁਰੀਨਾ ਕੌਰ ਹਨ, ਦੋਵੇਂ ਡਾਕਟਰ ਹਨ। ਉਨ੍ਹਾਂ ਦਾ ਆਪਣਾ ਜਨਮ ਰਾਵਲਪਿੰਡੀ ਦਾ ਸੀ। ਉਨ੍ਹਾਂ ਦਸਵੀਂ ਤੱਕ ਦੀ ਪੜ੍ਹਾਈ ਜਲੰਧਰ ਕੀਤੀ, ਫਿਰ ਪੰਜਾਬ ਇੰਨਜੀਅਰ ਕਾਲਜ ਚੰਡੀਗੜ੍ਹ ਤੋਂ bachelors ਅਤੇ Masters ਵਾਸ਼ਿੰਗਟਨ ਯੂਨੀਵਰਸਿਟੀ ਸਿਆਟਲ ਤੋਂ ਕੀਤੀ।
ਉਹ ਅਮਰੀਕਾ ਪਹਿਲੀ ਵਾਰ 1966 ਵਿਚ ਪਹੁੰਚੇ। ਉਹ ਕੁੱਝ ਸਮੇਂ ਬਾਅਦ ਵਾਪਸ ਭਾਰਤ ਪਰਤੇ ਅਤੇ ਫਿਰ ਆਪਣੀ ਪਤਨੀ ਸਰਦਾਰਨੀ ਪਰਮਜੀਤ ਕੌਰ ਨੂੰ ਵੀ ਨਾਲ ਲੈ ਕੇ ਅਮਰੀਕਾ ਵਾਪਿਸ ਪਰਤ ਆਏ। ਉਨਾਂ ਦੇ ਅਮਰੀਕਾ ਪਹੁੰਚਣ ਦੀ ਇੱਕ ਘਟਨਾ ਵੀ ਬੜੀ ਰੌਚਿਕ ਹੈ। ਜਦੋਂ ਪਹਿਲੀ ਵਾਰ ਆਏ ਤਾਂ ਵਾਸ਼ਿੰਗਟਨ ਆਉਣ ਦੀ ਥਾਂ ਵਾਸ਼ਿੰਗਟਨ ਡੀਸੀ ਹੀ ਉੱਤਰ ਗਏ ਜੋ ਕਿ 3000 ਮੀਲ ਚੜ੍ਹਦੇ ਪਾਸੇ ਹੈ। ਕੋਲ ਸਿਰਫ਼ 8 ਡਾਲਰ ਹੀ ਸਨ । ਫਿਰ ਪਤਾ ਨਾ ਲੱਗੇ ਕਿ ਕੀ ਕਰਾਂ। ਕਾਫੀ ਪੁਛਗਿੱਛ ਤੋਂ ਬਾਅਦ ਇੱਕ ਗੋਰੇ ਨੇ ਨਕਸ਼ੇ ਤੇ ਵਿਖਾਇਆ ਕਿ ਜਿਸ ਵਾਸ਼ਿੰਗਟਨ ਤੁਸੀਂ ਜਾਣਾ ਹੈ ਉਹ ਆਹ ਹੈ। ਬੰਦਾ ਚੰਗਾ ਸੀ ਫਿਰ ਉਸ ਨੇ ਹੀ ਟਿਕਟ ਖਰੀਦ ਕੇ ਅਗਲੇ ਜਹਾਜ਼ ਤੇ ਚੜਾਇਆ। ਅਮਰੀਕਾ ਉਨ੍ਹਾਂ ਦਾ ਦੋਸਤ ਰਸ਼ਪਾਲ ਸਿੰਘ ਸੀ ਜਿਸ ਨੇ ਉਨ੍ਹਾਂ ਨੂੰ ਪ੍ਰੇਰਿਤ ਕਰ ਕੇ ਅਮਰੀਕਾ ਆਉਣ ਲਈ ਮਜਬੂਰ ਕੀਤਾ ਅਤੇ ਉਸ ਨੇ ਸਿਆਟਲ ਵਾਸ਼ਿੰਗਟਨ ਉਤਰਨ ਲਈ ਕਿਹਾ ਸੀ।
ਉਸ ਤੋਂ ਬਾਅਦ ਉਨ੍ਹਾਂ ਆਪਣੇ ਭਰਾ ਸੁਰਿੰਦਰ ਸਿੰਘ ਅਤੇ ਦੋ ਭੈਣਾਂ ਨੂੰ ਵੀ ਮੰਗਾ ਲਿਆ। ਅੱਜ ਉਹ ਸਾਰੇ ਪਰਿਵਾਰ ਸਿਆਟਲ ਦੇ ਆਸਪਾਸ ਹੀ ਰਹਿੰਦੇ ਹਨ ਅਤੇ ਖਾਸ ਗੱਲ ਇਹ ਹੈ ਕਿ ਅੱਗੋਂ ਉਨ੍ਹਾਂ ਦੇ ਸਾਰੇ ਬੱਚੇ ਡਾਕਟਰ ਹਨ। ਉਨ੍ਹਾਂ ਦਾ ਇਹ ਵੱਡਾ ਪਰਿਵਾਰ ਪੁੱਤਰ, ਪੁਤਰੀਆਂ , ਦੋਤੇ ਦੋਤੀਆਂ ਸਾਰੇ ਉੱਚੀ ਸਿਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਆਪਣੀ ਸਾਰੀ ਉਮਰ ਆਪਣੀ ਉਸਾਰੂ ਸੋਚ ਨਾਲ ਹਰ ਵੇਲੇ ਪਰਿਵਾਰ ਅਤੇ ਕੌਮ ਦੀ ਚੜ੍ਹਦੀ ਕਲਾ ਵੇਖਣ ਵਿਚ ਗੁਜਾਰੀ।
ਆਪ ਨੇ ਪਹਿਲਾਂ ਸਿਟੀ ਆਫ਼ ਬਿਊਰੀਅਨ ਤੋਂ ਕੰਮ ਸ਼ੁਰੂ ਕੀਤਾ ਫਿਰ ਕੁੱਝ ਸਮਾਂ ਰੈਂਟਨ ਸਿਟੀ ਲਾਇਆ। ਉਸ ਤੋਂ ਬਾਅਦ ਸਿਆਟਲ ਦੇ ਵਾਟਰ ਡਿਪਾਰਟਮੈਂਟ ਵਿਚ ਕੰਮ ਕੀਤਾ ਅਤੇ ਫਿਰ ਸਿਆਟਲ ਸਿਟੀ ਦੇ ਪਾਰਕ ਡਿਪਾਰਟਮੈਂਟ ਵਿਚ ਬਤੌਰ ਚੀਫ ਇੰਨਜੀਅਰ ਤਾਇਨਾਤ ਰਹੇ ਅਤੇ ਉੱਥੋਂ ਹੀ 60 ਸਾਲ ਦੀ ਉਮਰ ਵਿਚ ਰਿਟਾਇਰ ਹੋਏ। ਆਪਣੀ ਨੌਕਰੀ ਦੌਰਾਨ ਉਨ੍ਹਾਂ ਕਾਫੀ ਸਾਰੇ ਪੰਜਾਬੀਆਂ ਨੂੰ ਸਿਟੀ ਵਿਚ ਨੌਕਰੀ ਤੇ ਜਿਨ੍ਹਾਂ ਵਿਚੋਂ ਕੁੱਝ ਹੁਣ ਵੀ ਸਿਟੀ ਵਿਚ ਸੇਵਾ ਨਿਭਾ ਰਹੇ ਹਨ।
ਅਮਰੀਕਾ ਵਿਚ ਉਨ੍ਹਾਂ ਨੇ ਸਭ ਤੋਂ ਵੱਡੀ 76 ਸਾਲ ਦੀ ਉਮਰ ਵਿਚ ਪਾਈਲਟ ਦਾ ਲਾਈਸੈਂਸ ਲੈਣ ਦਾ ਰਿਕਾਰਡ ਵੀ ਬਣਾਇਆ।
ਸਿਆਟਲ ਵਿਚ ਉਨ੍ਹਾਂ ਤੋਂ ਪਹਿਲਾਂ ਭਾਵੇਂ ਕਾਫੀ ਭਾਰਤੀ ਇੱਥੇ ਆ ਚੁੱਕੇ ਸਨ ਪਰ ਬਤੌਰ ਸਿੱਖ ਉਹ ਸਿਆਟਲ ਵਿਚ ਆਉਣ ਵਾਲੇ ਪਹਿਲੇ 5-6 ਪਰਿਵਾਰਾਂ ਵਿਚੋਂ ਸਨ।
ਉਨ੍ਹਾਂ ਨੂੰ ਪਿਛਲੇ ਸਾਲ ਦਸੰਬਰ ਵਿਚ ਸਟਰੋਕ ਹੋਇਆ ਜਿਸ ਨੂੰ ਉਹ ਮਾਤ ਦੇ ਗਏ ਪਰ ਪੂਰਨ ਰੂਪ ਵਿਚ ਠੀਕ ਨਹੀਂ ਹੋਏ। ਪਿਛਲੇ 8-9 ਮਹੀਨੇ ਤੋਂ ਸਿਹਤ ਲਗਾਤਾਰ ਵਿਗੜਦੀ ਰਹੀ ਅਤੇ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਹਾਲਤ ਕਾਫੀ ਖਰਾਬ ਹੋ ਗਈ ਸੀ। ਕੁੱਝ ਦਿਨ ਪਹਿਲਾਂ ਮਾਮੂਲੀ ਬੁਖਾਰ ਹੋਇਆ । ਫਿਰ ਵਿਗੜ ਕੇ ਨਮੂਨੀਆਂ ਹੋ ਗਿਆ ਜੋ ਜਾਨਲੇਵਾ ਸਾਬਤ ਹੋਇਆ।
ਉਨ੍ਹਾਂ ਦੀ ਸਿਆਟਲ ਵਿਚ ਦੋ ਗੁਰਦੁਆਰਿਆਂ ਨੂੰ ਉਸਾਰਨ ਵਿਚ ਮੁੱਖ ਭੂਮਿਕਾ ਰਹੀ ਹੈ। ਸਿਆਟਲ ਵਿਚ ਖਾਲਸਾ ਗੁਰਮਤਿ ਸਕੂਲ ਨੂੰ ਬਣਾਉਣ ਲਈ ਜਮੀਨੀ ਪੱਧਰ ਤੇ ਭਾਵੇਂ ਬਹੁਤਾ ਕੰਮ ਉਨ੍ਹਾਂ ਦੇ ਦਾਮਾਦ ਡਾ.ਜਸਮੀਤ ਸਿੰਘ ਨੇ ਕੀਤਾ ਪਰ ਆਰਥਿਕ ਪਖੋਂ ਉਨ੍ਹਾਂ ਸਮੇਤ ਸਾਰੇ ਪਰਿਵਾਰ ਦੀ ਵੱਡੀ ਦੇਣ ਹੈ ਜਿਸ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਸਰਦਾਰ ਸਾਹਿਬ ਉਹ ਸਖਸ਼ੀਅਤ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਕੌਮੀ ਕੰਮਾਂ ਨੂੰ ਹਮੇਸ਼ਾਂ ਤਰਜੀਹ ਦਿੱਤੀ ਅਤੇ ਆਪਣੀ ਕਾਬਲੀਅਤ ਨਾਲ ਮਿਹਨਤ ਕਰਕੇ ਆਪਣਾ ਹਰ ਸੁਪਨਾ ਵੀ ਪੂਰਾ ਕੀਤਾ। ਉਹ ਚਾਹੁੰਦੇ ਸਨ ਕਿ ਆਪਣੀ ਕੌਮ ਦਾ ਹਰ ਬੱਚਾ ਵਧੀਆ ਤੋਂ ਵਧੀਆ ਸਿਖਿਆ ਪ੍ਰਾਪਤ ਕਰ ਕੇ ਕੌਮ ਦਾ ਨਾਮ ਰੌਸ਼ਨ ਕਰੇ।
ਅਸੀਂ ਆਪਣੇ ਅਦਾਰੇ ਵਲੋਂ ਉਨ੍ਹਾਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ।
Posted on May 24th, 2023
Posted on May 22nd, 2023
Posted on May 19th, 2023
Posted on May 8th, 2023
Posted on April 11th, 2023
Posted on April 3rd, 2023
Posted on March 31st, 2023
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023