Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਪਹਿਲਾ ਉਮੀਦਵਾਰ ਐਲਾਨਿਆ

Posted on November 9th, 2021

ਪੰਜਾਬ ਦੀਆਂ ਵਿਧਾਨ ਚੋਣਾਂ ਲਈ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਪਹਿਲੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ, ਪਹਿਲਾਂ ਅਕਾਲੀ ਤੇ ਫਿਰ ਕਾਂਗਰਸੀ ਆਗੂ ਰਹੇ ਸਰਬਜੀਤ ਸਿੰਘ ਮੱਖਣ ਨੂੰ ਚੜੂਨੀ ਨੇ ਉਮੀਦਵਾਰ ਬਣਾਇਆ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਚੜੂਨੀ ਨੇ ਇਸ ਕਦਮ ਦੀ ਆਲਚੋਨਾ ਕਰਦਿਆਂ ਕਿਹਾ ਕਿ ਇਹ ਮੋਰਚੇ ਨੂੰ ਨੁਕਸਾਨ ਪੁਚਾਉਣ ਦਾ ਯਤਨ ਹੈ। ਡੱਲੇਵਾਲ ਮੁਤਾਬਕ ਜਿਹੜਾ ਇਨਸਾਨ ਆਪਣੇ ਮੋਰਚੇ ਦੀ ਗੱਲ ਮੰਨਣ ਨੂੰ ਰਾਜ਼ੀ ਨਾ ਹੋਵੇ, ਉਸ ਉੱਤੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ? ਬਾਕੀ ਚੜੂਨੀ ਨੂੰ ਪਹਿਲਾਂ ਹੀ ਮੋਰਚੇ ਤੋਂ ਮੁਅੱਤਲ ਕੀਤਾ ਜਾ ਚੁੱਕਾ ਹੈ।

ਡੱਲੇਵਾਲ ਨੇ ਸਪੱਸ਼ਟ ਕੀਤਾ ਕਿ ਗੁਰਨਾਮ ਸਿੰਘ ਚੜੂਨੀ ਨੇ ਜਿਸ ਵਿਅਕਤੀ ਸਰਬਜੀਤ ਸਿੰਘ ਮੱਖਣ ਨੂੰ ਉਮੀਦਵਾਰ ਐਲਾਨਿਆ ਹੈ, ਉਸ ਦਾ ਵੀ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ।

ਓਧਰ ਮੱਖਣ ਦੇ ਪਿੰਡ ਤਰਖਾਣ ਮਾਜਰਾ ਪੁੱਜੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅੱਜ ਤਕ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਹੈ, ਇਸ ਲਈ ਕਿਸਾਨਾਂ ਤੇ ਮਜ਼ਦੂਰਾਂ ਨੂੰ ਅੱਗੇ ਆਉਣਾ ਪਵੇਗਾ।

2011 ਵਿਚ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਬਣਾਉਣ ਵੇਲੇ ਸਰਬਜੀਤ ਸਿੰਘ ਮੱਖਣ ਅਕਾਲੀ ਦਲ ਵੱਲੋਂ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਸਨ ਅਤੇ ਇਹ ਅਹੁਦਾ ਛੱਡ ਕੇ ਪੀਪਲਜ਼ ਪਾਰਟੀ ਵਿੱਚ ਗਏ ਸਨ, ਪਰ ਮਨਪ੍ਰੀਤ ਸਿੰਘ ਬਾਦਲ ਨੇ ਮੱਖਣ ਨੂੰ ਟਿਕਟ ਨਹੀਂ ਸੀ ਦਿੱਤੀ। ਜਦੋਂ ਮਨਪ੍ਰੀਤ ਬਾਦਲ ਕਾਂਗਰਸ ਵਿੱਚ ਰਲੇ ਤਾਂ ਸਰਬਜੀਤ ਸਿੰਘ ਮੱਖਣ ਫਿਰ ਉਨ੍ਹਾਂ ਨਾਲ ਚਲੇ ਗਏ ਸਨ।



Archive

RECENT STORIES