Posted on November 16th, 2021
ਪਹਿਲੇ ਸਾਲ ਵਿੱਚ $1,300* ਤੱਕ ਦੀ ਬਚਤ ਅਤੇ ਬੋਨਸ ਦੇ ਨਾਲ, StartRight ਪ੍ਰੋਗਰਾਮ ਦੀ ਪੇਸ਼ਕਸ਼, ਇਸ ਪਤਝੜ ਦੇ ਮੌਸਮ ਵਿੱਚ ਉਮੀਦ ਕੀਤੇ ਜਾ ਰਹੇ ਨਵੇਂ ਆਏ ਲੋਕਾਂ ਦੀ ਨਵੀਂ ਆਮਦ ਦੇ ਨਾਲ ਮੇਲ ਖਾਂਦੀ ਹੈ। ਟੋਰਾਂਟੋ, November 15, 2021 - ਮਹੀਨਿਆਂ ਦੀ ਉਡੀਕ ਤੋਂ ਬਾਅਦ, ਹਾਲ ਹੀ ਵਿੱਚ ਯਾਤਰਾ ਪਾਬੰਦੀਆਂ ਵਿੱਚ ਰਾਹਤ ਦਿੱਤੇ ਜਾਣ ਤੋਂ ਬਾਅਦ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। Scotiabank ਨੇ StartRight ਪ੍ਰੋਗਰਾਮ ਦੇ ਰਾਹੀਂ ਦਿਲਚਸਪ ਪੇਸ਼ਕਸ਼ਾਂ ਦੇ ਨਾਲ ਸੁਆਗਤੀ ਕਾਰਪੇਟ ਤਿਆਰ ਕੀਤਾ ਹੈ, ਜੋ ਖਾਸ ਕਰਕੇ ਨਵੇਂ ਆਏ ਲੋਕਾਂ ਲਈ ਤਿਆਰ ਕੀਤਾ ਗਿਆ ਹੈ। ਹੁਣ ਅਤੇ 16 ਦਸੰਬਰ, 2021 ਦੇ ਵਿਚਕਾਰ, Scotiabank ਦੇ StartRight ਨਾਲ ਸਾਈਨ-ਅੱਪ ਕਰਨ ਵਾਲੇ ਗਾਹਕ ਬਚਤਾਂ ਅਤੇ ਬੋਨਸਾਂ ਵਿੱਚ $1,300 ਤਕ ਕਮਾ ਸਕਦੇ ਹਨ, ਜਿਸ ਵਿੱਚ ਕੋਈ ਮਹੀਨਾਵਾਰ ਖਾਤਾ ਫੀਸ ਨਹੀਂ, ਚੁਣੇ ਹੋਏ ਕ੍ਰੈਡਿਟ ਕਾਰਡਾਂ 'ਤੇ ਕੋਈ ਸਾਲਾਨਾ ਫੀਸ ਨਹੀਂ ਅਤੇ ਮੁਫ਼ਤ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ ਸ਼ਾਮਲ ਹਨ – ਇਹ ਸਭ ਪਹਿਲੇ ਸਾਲ ਦੇ ਦੌਰਾਨ। ਇਸਦਾ ਅਰਥ ਹੈ ਨਵੇਂ ਆਏ ਲੋਕਾਂ ਲਈ ਕਾਫ਼ੀ ਬਚਤਾਂ ਅਤੇ ਬੋਨਸ ਅਤੇ ਨਾਲ ਹੀ ਨਵੇਂ ਦੇਸ਼ ਵਿੱਚ ਕ੍ਰੈਡਿਟ ਹਿਸਟਰੀ ਬਣਾਉਣ ਦੀ ਯੋਗਤਾ। StartRight ਪ੍ਰੋਗਰਾਮ ਕੈਨੇਡਾ ਵਿੱਚ ਬੈਂਕਿੰਗ ਨੂੰ ਸੌਖਾ ਬਣਾਉਂਦਾ ਹੈ ਤਾਂ ਜੋ ਨਵੇਂ ਆਏ ਲੋਕ ਸੈਟਲ ਹੋ ਸਕਣ, ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ ਅਤੇ ਆਪਣੀਆਂ ਚੁਣੌਤੀਆਂ ਦਾ ਆਸ਼ਾਵਾਦ ਅਤੇ ਉਮੀਦ ਨਾਲ ਸਾਹਮਣਾ ਕਰ ਸਕਣ।
StartRight ਪ੍ਰੋਗਰਾਮ ਦੇ ਨਾਲ ਤੁਸੀਂ $15,000 ਤੱਕ ਦੀ ਕ੍ਰੈਡਿਟ ਲਿਮਿਟ ਦਾ ਕ੍ਰੈਡਿਟ ਕਾਰਡ ਪ੍ਰਾਪਤ ਕਰ ਸਕਦੇ ਹੋ, ਇੱਥੋਂ ਤਕ ਕਿ ਪਿਛਲੀ ਕ੍ਰੈਡਿਟ ਹਿਸਟਰੀ ਤੋਂ ਬਿਨਾਂ। ਅੱਜ ਹੀ ਇੱਕ ਕਾਰਡ ਨਾਲ ਆਪਣੀ ਕ੍ਰੈਡਿਟ ਹਿਸਟਰੀ ਬਣਾਉਣਾ ਸ਼ੁਰੂ ਕਰੋ ਜੋ ਕੈਸ਼ ਬੈਕ ਜਾਂ ਯਾਤਰਾ ਇਨਾਮ ਵੀ ਪ੍ਰਦਾਨ ਕਰਦਾ ਹੈ। Scotiabank ਵਿੱਚ ਮਲਟੀਕਲਚਰਲ ਬੈਂਕਿੰਗ ਦੇ ਡਾਇਰੈਕਟਰ ਮੁਨਸਿਫ ਸ਼ੇਰਲੀ (Munsif Sheraly ਕਹਿੰਦੇ ਹਨ, “ਕੈਨੇਡਾ ਦੀ ਜ਼ਿੰਦਗੀ ਵਿੱਚ ਤਬਦੀਲ ਹੋਣਾ ਨਵੇਂ ਆਏ ਕਈ ਲੋਕਾਂ ਲਈ ਜੋਸ਼ ਭਰਿਆ ਅਤੇ ਨਾਲ ਹੀ ਮੁਸ਼ਕਲ ਹੁੰਦਾ ਹੈ, ਇਸੇ ਕਰਕੇ Scotiabank ਕੋਲ ਸ਼ੁਰੂਆਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਕੀਤੇ ਬੈਂਕਿੰਗ ਪ੍ਰੋਗਰਾਮ ਅਤੇ ਉਤਪਾਦ ਹਨ। "ਭਰੋਸੇਯੋਗ ਸਲਾਹਕਾਰਾਂ ਦੀ ਸਾਡੀ ਪ੍ਰਤਿਭਾਸ਼ਾਲੀ ਟੀਮ ਉਨ੍ਹਾਂ ਦੀਆਂ ਵਿਲੱਖਣ ਲੋੜਾਂ ਨੂੰ ਸਮਝਦੀ ਹੈ ਅਤੇ ਅੱਜ ਉਨ੍ਹਾਂ ਦੇ ਵਿੱਤੀ ਭਵਿੱਖ ਦੀ ਯੋਜਨਾ ਬਣਾਉਂਦੇ ਹੋਏ ਉਨ੍ਹਾਂ ਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨ ਲਈ ਤਿਆਰ ਹੈ।"
ਨਾਲ ਇੱਕ ਨਵੇਂ ਆਏ ਦੇ ਰੂਪ ਵਿੱਚ, ਤੁਸੀਂ ਕਈ ਉਤਪਾਦਾਂ ਅਤੇ ਸਮਾਧਾਨਾਂ ਦੇ ਨਾਲ ਬੋਨਸ ਅਤੇ ਬਚਤਾਂ ਵਿੱਚ ਪਹਿਲੇ ਸਾਲ $1,300* ਤਕ ਦਾ ਮੁੱਲ ਪ੍ਰਾਪਤ ਕਰ ਸਕਦੇ ਹੋ, ਜਿਵੇਂ ਕਿ: • ਅਸੀਮਿਤ ਡੈਬਿਟ ਟ੍ਰਾਂਜ਼ੈਕਸ਼ਨਾਂ ਅਤੇ Interac e-Transfer† ਟ੍ਰਾਂਜ਼ੈਕਸ਼ਨਾਂ ਦੇ ਨਾਲ ਇੱਕ ਸਾਲ ਲਈ ਕੋਈ ਮਹੀਨਾਵਾਰ ਖਾਤਾ ਫੀਸ ਨਹੀਂ; • ਮੁਫ਼ਤ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ; • ਇੱਕ ਸਾਲ ਲਈ ਮੁਫ਼ਤ ਸੇਫ਼ਟੀ ਡਿਪਾਜ਼ਿਟ ਬਾਕਸ; • ਰੋਜ਼ਾਨਾ ਖਰੀਦਦਾਰੀ 'ਤੇ Scene+TM ਰਿਵਾਰਡ ਪੁਆਇੰਟ ਕਮਾਓ; • ਕਿਸੇ ਕ੍ਰੈਡਿਟ ਹਿਸਟਰੀ ਦੀ ਲੋੜ ਦੇ ਬਿਨਾਂ ਕ੍ਰੈਡਿਟ ਕਾਰਡ ਅਤੇ ਨਾਲ ਹੀ ਚੋਣਵੇਂ ਕ੍ਰੈਡਿਟ ਕਾਰਡਾਂ 'ਤੇ ਪਹਿਲੇ ਸਾਲ ਦੀ ਸਲਾਨਾ ਫੀਸ ਦੀ ਛੋਟ; • 10 ਮੁਫ਼ਤ ਇਕੁਇਟੀ ਟ੍ਰੇਡ ਜਦੋਂ ਤੁਸੀਂ ਇੱਕ iTRADE ਖਾਤੇ ਵਿੱਚ ਘੱਟੋ-ਘੱਟ $1,000 ਦਾ ਨਿਵੇਸ਼ ਕਰਦੇ ਹੋ।
ਸ਼ੁਰੂਆਤ ਕਰਨ ਲਈ, Scotiabank.com/newcomers 'ਤੇ ਜਾਓ, ਜੋ ਕਿ ਕੈਨੇਡਾ ਵਿੱਚ ਸੈਟਲ ਹੋਣ ਦੀ ਯੋਜਨਾ ਬਣਾ ਰਹੇ ਜਾਂ ਤਿਆਰੀ ਕਰ ਰਹੇ ਲੋਕਾਂ ਲਈ ਇੱਕ ਵਨ-ਸਟਾਪ ਥਾਂ ਹੈ। *ਸ਼ਰਤਾਂ ਲਾਗੂ ਹੁੰਦੀਆਂ ਹਨ। ਪੂਰੇ ਨਿਯਮਾਂ ਅਤੇ ਸ਼ਰਤਾਂ ਲਈ, ਹੋਰ ਵੇਰਵਿਆਂ ਲਈ ਕਿਰਪਾ ਕਰਕੇ StartRight.scotiabank.com/newcomer-offer for more details 'ਤੇ ਜਾਓ।
Scotiabank ਬਾਰੇ Scotiabank ਅਮਰੀਕਾ ਮਹਾਂਦੀਪ ਵਿੱਚ ਇੱਕ ਪ੍ਰਮੁੱਖ ਬੈਂਕ ਹੈ। ਸਾਡੇ ਉਦੇਸ਼: "ਹਰੇਕ ਭਵਿੱਖ ਲਈ" ਦੇ ਮਾਰਗ-ਦਰਸ਼ਨ ਦੇ ਨਾਲ, ਅਸੀਂ ਆਪਣੇ ਗਾਹਕਾਂ, ਉਹਨਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਭਾਈਚਾਰਿਆਂ ਦੀ ਨਿੱਜੀ ਅਤੇ ਵਪਾਰਕ ਬੈਂਕਿੰਗ, ਪੂੰਜੀ ਪ੍ਰਬੰਧਨ ਅਤੇ ਪ੍ਰਾਈਵੇਟ ਬੈਂਕਿੰਗ, ਕਾਰਪੋਰੇਟ ਅਤੇ ਨਿਵੇਸ਼ ਬੈਂਕਿੰਗ, ਅਤੇ ਪੂੰਜੀ ਬਜ਼ਾਰਾਂ ਸਮੇਤ, ਸਲਾਹ-ਮਸ਼ਵਰੇ, ਉਤਪਾਦਾਂ ਅਤੇ ਸੇਵਾਵਾਂ ਦੀ ਵਿਸ਼ਾਲ ਰੇਂਜ ਦੇ ਰਾਹੀਂ ਵਿੱਤੀ ਤੌਰ 'ਤੇ ਸਫਲਤਾ ਹਾਸਲ ਕਰਨ ਵਿੱਚ ਮਦਦ ਕਰਦੇ ਹਾਂ। 90,000 ਤੋਂ ਵੱਧ ਕਰਮਚਾਰੀਆਂ ਦੀ ਟੀਮ ਅਤੇ ਲਗਭਗ $1.2 ਟ੍ਰਿਲੀਅਨ ਦੀ ਸੰਪਤੀ (31 ਜੁਲਾਈ 2021 ਤਕ) ਦੇ ਨਾਲ, Scotiabank ਟੋਰਾਂਟੋ ਸਟਾਕ ਐਕਸਚੇਂਜ (TSX: BNS) ਅਤੇ ਨਿਊਯਾਰਕ ਸਟਾਕ ਐਕਸਚੇਂਜ (NYSE:BNS) 'ਤੇ ਵਪਾਰ ਕਰਦਾ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ http://www.scotiabank.com 'ਤੇ ਜਾਓ ਅਤੇ ਸਾਨੂੰ Twitter @ScotiabankViews 'ਤੇ ਫਾਲੋ ਕਰੋ।
Posted on September 29th, 2023
Posted on September 28th, 2023
Posted on September 28th, 2023
Posted on September 27th, 2023
Posted on September 26th, 2023
Posted on September 26th, 2023
Posted on September 25th, 2023
Posted on September 21st, 2023
Posted on September 20th, 2023
Posted on September 20th, 2023
Posted on September 18th, 2023
Posted on September 15th, 2023