Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਬਣਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ

Posted on November 24th, 2021

-ਸ਼ਰੂਤੀ ਮੈਨਨ ਅਤੇ ਫਲੋਰਾ ਕਰਮਾਈਕਲ ਵਲੋਂ BBC NEWS ਲਈ ਕੀਤੀ ਰਿਪੋਰਟ ਦਾ ਪੰਜਾਬੀ ਅਨੁਵਾਦ

ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਅਤੇ ਫੁੱਟ ਪਾਉਣ ਵਾਲੀ ਬਿਆਨਬਾਜ਼ੀ ਨੂੰ ਹੱਲਾਸ਼ੇਰੀ ਦੇਣ ਵਾਲੇ ਲੋਕਾਂ ਦੇ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ।

ਬੁੱਧਵਾਰ ਨੂੰ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਬੀਬੀਸੀ ਨਾਲ ਵਿਸ਼ੇਸ਼ ਤੌਰ 'ਤੇ ਸਾਂਝੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਨੇ ਨੈੱਟਵਰਕ ਵਿੱਚ 80 ਸੋਸ਼ਲ ਮੀਡੀਆ ਖਾਤਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਹੁਣ ਬੰਦ ਕਰਵਾ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਜਾਅਲੀ ਸਨ।

ਲੋਕਾਂ 'ਤੇ ਪ੍ਰਭਾਵ ਪਾਉਣ ਲਈ ਹਿੰਦੂ ਰਾਸ਼ਟਰਵਾਦ ਅਤੇ ਭਾਰਤ-ਪੱਖੀ ਸਰਕਾਰ ਦੇ ਬਿਰਤਾਂਤ ਨੂੰ ਉਤਸ਼ਾਹਿਤ ਕਰਨ ਲਈ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਖਾਤਿਆਂ ਦੀ ਵਰਤੋਂ ਕੀਤੀ ਗਈ ਹੈ।

ਰਿਪੋਰਟ ਦੇ ਲੇਖਕ ਬੈਂਜਾਮਿਨ ਸਟ੍ਰਿਕ ਅਨੁਸਾਰ ਨੈੱਟਵਰਕ ਦਾ ਉਦੇਸ਼ "ਸਿੱਖ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਕਦਰਾਂ-ਕੀਮਤਾਂ ਦੇ ਆਲੇ ਦੁਆਲੇ ਮਹੱਤਵਪੂਰਨ ਮੁੱਦਿਆਂ 'ਤੇ ਧਾਰਨਾਵਾਂ ਨੂੰ ਬਦਲਣਾ" ਪ੍ਰਤੀਤ ਹੁੰਦਾ ਹੈ।

ਇਸ ਨੈੱਟਵਰਕ ਨੂੰ ਸਿੱਧੇ ਤੌਰ 'ਤੇ ਭਾਰਤ ਸਰਕਾਰ ਨਾਲ ਜੋੜਨ ਦਾ ਕੋਈ ਸਬੂਤ ਮੌਜੂਦ ਨਹੀਂ ਹੈ। ਇਸ 'ਤੇ ਟਿੱਪਣੀ ਕਰਨ ਲਈ ਬੀਬੀਸੀ ਵੱਲੋਂ ਕੀਤੀ ਗਈ ਅਪੀਲ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

"ਸੌਕ ਪਪੇਟ" ਨੈੱਟਵਰਕ ਨੇ ਇਨ੍ਹਾਂ ਲਈ ਅਖੌਤੀ "ਸੌਕ ਪਪੇਟ" (ਆਪਣੇ ਨਿੱਜੀ ਉਦੇਸ਼ਾਂ ਦੀ ਪੂਰਤੀ ਕਰਨ ਲਈ ਸੋਸ਼ਲ ਮੀਡੀਆ 'ਤੇ ਬਣਾਏ ਜਾਅਲੀ ਖਾਤੇ) ਖਾਤਿਆਂ ਦੀ ਵਰਤੋਂ ਕੀਤੀ, ਜੋ ਕਿ ਆਟੋਮੇਟਿਡ "ਬੋਟਸ" ਦੀ ਬਜਾਏ ਵਿਅਕਤੀਆਂ ਦੇ ਰੂਪ ਵਿੱਚ ਅਸਲ ਲੋਕਾਂ ਵੱਲੋਂ ਕੰਟਰੋਲ ਕੀਤੇ ਗਏ ਜਾਅਲੀ ਖਾਤੇ ਹਨ।

ਜਾਅਲੀ ਪ੍ਰੋਫਾਈਲਾਂ ਵਿੱਚ ਸਿੱਖ ਨਾਮ ਦੀ ਵਰਤੋਂ ਕੀਤੀ ਗਈ ਅਤੇ "ਅਸਲੀ ਸਿੱਖ" ਹੋਣ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਨੇ ਹੈਸ਼ਟੈਗ #RealSikh ਨੂੰ ਸਮਰਥਨ ਦੇਣ ਲਈ ਅਤੇ #FakeSikh ਨੂੰ ਬਦਨਾਮ ਕਰਨ ਲਈ ਵੱਖੋ-ਵੱਖਰੇ ਸਿਆਸੀ ਦ੍ਰਿਸ਼ਟੀਕੋਣਾਂ ਨੂੰ ਅਪਣਾਇਆ ਹੈ।

ਗੈਰ-ਲਾਭਕਾਰੀ ਸੰਸਥਾ ਸੈਂਟਰ ਫਾਰ ਇਨਫਰਮੇਸ਼ਨ ਰੈਜ਼ੀਲੈਂਸ (ਸੀਆਈਆਰ) ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਨੈੱਟਵਰਕ ਦੇ ਕਈ ਖਾਤਿਆਂ ਨੇ ਕਈ ਪਲੈਟਫਾਰਮਾਂ ਵਿੱਚ ਇੱਕੋ ਜਿਹੇ ਫਰਜ਼ੀ ਪ੍ਰੋਫਾਈਲਾਂ ਦੀ ਵਰਤੋਂ ਕੀਤੀ ਹੈ। ਇਨ੍ਹਾਂ ਖਾਤਿਆਂ ਨੇ ਇੱਕੋ ਜਿਹੇ ਨਾਂ, ਪ੍ਰੋਫਾਈਲ ਫੋਟੋਆਂ ਅਤੇ ਕਵਰ ਫੋਟੋਆਂ ਸਾਂਝੀਆਂ ਕੀਤੀਆਂ ਅਤੇ ਇੱਕੋ ਜਿਹੀਆਂ ਪੋਸਟਾਂ ਸ਼ੇਅਰ ਕੀਤੀਆਂ ਹਨ।

ਜ਼ਿਆਦਾਤਰ ਖਾਤਿਆਂ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੀਆਂ ਅਭਿਨੇਤਰੀਆਂ ਸਮੇਤ ਮਸ਼ਹੂਰ ਹਸਤੀਆਂ ਦੀਆਂ ਪ੍ਰੋਫਾਈਲ ਫੋਟੋਆਂ ਦੀ ਵਰਤੋਂ ਕੀਤੀ ਗਈ ਹੈ।

ਮਸ਼ਹੂਰ ਹਸਤੀਆਂ ਦੀ ਤਸਵੀਰਾਂ ਦੀ ਦੁਰਵਰਤੋਂ

ਕਿਸੇ ਮਸ਼ਹੂਰ ਹਸਤੀ ਦੀ ਪ੍ਰੋਫਾਈਲ ਫੋਟੋ ਦੀ ਵਰਤੋਂ ਕਰਨਾ ਆਪਣੇ ਆਪ ਵਿੱਚ ਇਹ ਸਾਬਤ ਨਹੀਂ ਕਰਦਾ ਕਿ ਇਹ ਖਾਤਾ ਜਾਅਲੀ ਹੈ।

ਹਾਲਾਂਕਿ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਿਲਦੇ-ਜੁਲਦੇ ਮੈਸੇਜ, ਅਕਸਰ ਵਰਤੇ ਜਾਂਦੇ ਹੈਸ਼ਟੈਗ, ਸਮਾਨ ਬਿਰਤਾਂਤ ਅਤੇ ਫਾਲੋਅਰ ਪੈਟਰਨ ਨਾਲ ਮਿਲ ਕੇ ਤਸਵੀਰਾਂ ਇਸ ਗੱਲ ਦੇ ਸਬੂਤ ਹਨ ਕਿ ਇਹ ਖਾਤੇ ਅਸਲੀ ਨਹੀਂ ਹਨ।

ਬੀਬੀਸੀ ਨੇ ਉਨ੍ਹਾਂ ਅੱਠ ਮਸ਼ਹੂਰ ਹਸਤੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਨੂੰ ਇਸ ਸਬੰਧੀ ਆਪਣੀ ਟਿੱਪਣੀ ਕਰਨ ਦੀ ਬੇਨਤੀ ਕੀਤੀ ਗਈ।

ਇਨ੍ਹਾਂ ਵਿੱਚੋਂ ਇੱਕ ਨੇ ਇਹ ਪੁਸ਼ਟੀ ਕਰਨ ਲਈ ਆਪਣੇ ਪ੍ਰਬੰਧਕ ਸਟਾਫ਼ ਰਾਹੀਂ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਤਸਵੀਰ ਨੂੰ ਇਸ ਤਰੀਕੇ ਨਾਲ ਵਰਤਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਸਬੰਧੀ ਕਾਰਵਾਈ ਕਰਨਗੇ।

ਇੱਕ ਹੋਰ ਸੈਲੀਬ੍ਰਿਟੀ ਦੇ ਪ੍ਰਬੰਧਕੀ ਸਟਾਫ਼ ਨੇ ਕਿਹਾ ਕਿ ਉਨ੍ਹਾਂ ਦੇ ਅਜਿਹੇ ਹਜ਼ਾਰਾਂ ਫਰਜ਼ੀ ਖਾਤੇ ਬਣਾਏ ਹੋਏ ਹਨ ਅਤੇ ਉਹ ਇਸ ਬਾਰੇ ਬਹੁਤਾ ਕੁਝ ਕਰ ਨਹੀਂ ਸਕਦੇ।

ਸਿਆਸੀ ਮਕਸਦ

ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਇੱਕ ਸਾਲ ਬਾਅਦ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।

ਇਸ ਹਫ਼ਤੇ ਇੱਕ ਸਾਲ ਪਹਿਲਾਂ ਸ਼ੁਰੂ ਹੋਏ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਦਹਾਕਿਆਂ ਪੁਰਾਣੀ ਖਾਲਿਸਤਾਨ ਦੀ ਆਜ਼ਾਦੀ ਦੀ ਲਹਿਰ, ਦੋ ਅਜਿਹੇ ਵਿਸ਼ੇ ਹਨ ਜਿਨ੍ਹਾਂ ਨੂੰ ਨੈੱਟਵਰਕ ਵੱਲੋਂ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ।

ਰਿਪੋਰਟ ਅਨੁਸਾਰ, ਇਨ੍ਹਾਂ ਜਾਅਲੀ ਖਾਤਿਆਂ ਨੇ ਸਿੱਖ ਆਜ਼ਾਦੀ ਦੀ ਕਿਸੇ ਵੀ ਧਾਰਨਾ 'ਤੇ ਕੱਟੜਪੰਥ ਦਾ ਲੇਬਲ ਲਾਉਣ ਲਈ ਜ਼ੋਰ ਲਗਾਇਆ ਅਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਜਾਇਜ਼ ਠਹਿਰਾਉਣ ਦਾ ਦਾਅਵਾ ਕੀਤਾ।

ਉਨ੍ਹਾਂ ਰਾਹੀਂ ਇਹ ਵੀ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੂੰ "ਖਾਲਿਸਤਾਨੀ ਅੱਤਵਾਦੀਆਂ" ਨੇ ਹਾਈਜੈਕ ਕਰ ਲਿਆ ਸੀ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਵੀ ਇਹ ਦਾਅਵਾ ਕੀਤਾ ਸੀ ਕਿ ਕਿਸਾਨਾਂ ਦੇ ਵਿਰੋਧ ਵਿੱਚ "ਖਾਲਿਸਤਾਨੀਆਂ ਨੇ ਘੁਸਪੈਠ" ਕਰ ਲਈ ਹੈ।

ਕੁਝ ਖਾਤਿਆਂ ਨੇ ਯੂਕੇ ਅਤੇ ਕੈਨੇਡਾ ਵਿੱਚ ਪਰਵਾਸੀ ਭਾਈਚਾਰਿਆਂ ਨੂੰ ਖਾਲਿਸਤਾਨੀ ਲਹਿਰ ਦੀ ਪੁਸ਼ਤਪਨਾਹੀ ਕਰਦੇ ਦਰਸਾਇਆ ਹੈ।

ਇਨ੍ਹਾਂ ਖਾਤਿਆਂ ਦੇ ਹਜ਼ਾਰਾਂ ਪੈਰੋਕਾਰ ਹਨ। ਨੈੱਟਵਰਕ ਦੀਆਂ ਪੋਸਟਾਂ ਨੂੰ ਇਨ੍ਹਾਂ ਦੇ ਅਸਲ ਪ੍ਰਭਾਵ ਵਿੱਚ ਆਏ ਵਿਅਕਤੀਆਂ ਵੱਲੋਂ ਲਾਈਕ ਅਤੇ ਰੀਟਵੀਟ ਕੀਤਾ ਗਿਆ ਹੈ ਅਤੇ ਇਨ੍ਹਾਂ ਦਾ ਨਿਊਜ਼ ਸਾਈਟਾਂ 'ਤੇ ਹਵਾਲਾ ਦਿੱਤਾ ਗਿਆ ਹੈ।

ਅਜਿਹੇ ਬਹੁਤ ਸਾਰੇ ਪ੍ਰਭਾਵੀ ਸੰਚਾਲਨ ਅਸਲ ਲੋਕਾਂ ਨੂੰ ਉਨ੍ਹਾਂ ਵੱਲੋਂ ਬਣਾਏ ਗਏ ਜਾਅਲੀ ਖਾਤਿਆਂ ਨਾਲ ਇੰਟਰੈਕਟ ਕਰਨ ਵਿੱਚ ਅਸਫਲ ਰਹਿੰਦੇ ਹਨ।

ਹਾਲਾਂਕਿ ਇਸ ਨੈੱਟਵਰਕ ਦੇ ਮਾਮਲੇ ਵਿੱਚ ਖੋਜ ਕਰਕੇ ਉਨ੍ਹਾਂ ਪੋਸਟਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨਾਲ ਇੰਟਰਐਕਸ਼ਨ ਕੀਤੀ ਗਈ ਸੀ ਅਤੇ ਉਨ੍ਹਾਂ ਦਾ ਜਨਤਕ ਸ਼ਖ਼ਸੀਅਤਾਂ ਦੇ ਪ੍ਰਮਾਣਿਤ ਖਾਤਿਆਂ ਰਾਹੀਂ ਸਮਰਥਨ ਕੀਤਾ ਗਿਆ ਸੀ।

ਰਿਪੋਰਟ ਨੇ ਨਿਊਜ਼ ਬਲੌਗਾਂ ਅਤੇ ਕਮੈਂਟਰੀ ਸਾਈਟਾਂ 'ਤੇ ਹੂ-ਬ-ਹੂ ਵਰਤੀ ਗਈ ਜਾਅਲੀ ਪ੍ਰੋਫਾਈਲਾਂ ਤੋਂ ਲਈ ਸਮੱਗਰੀ ਦੀ ਵੀ ਪਛਾਣ ਕੀਤੀ ਹੈ।

ਪ੍ਰਭਾਵ ਪਾਉਣ ਵਾਲੇ ਸੰਚਾਲਨਾਂ ਦੇ ਮਾਹਿਰ ਇਸ ਨੂੰ "ਐਂਪਲੀਫਿਕੇਸ਼ਨ" (ਵਿਸਥਾਰ) ਵਜੋਂ ਦਰਸਾਉਂਦੇ ਹਨ। ਜਿੰਨਾ ਜ਼ਿਆਦਾ ਨੈੱਟਵਰਕ ਸਮਰਥਨ ਪ੍ਰਾਪਤ ਕਰਦਾ ਹੈ, ਓਨਾ ਹੀ ਜ਼ਿਆਦਾ ਉਸ ਦਾ ਪ੍ਰਭਾਵ ਹੋ ਸਕਦਾ ਹੈ।

ਬੀਬੀਸੀ ਨੇ ਉਨ੍ਹਾਂ ਕੁਝ ਪ੍ਰਮਾਣਿਤ ਖਾਤਾ ਧਾਰਕਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਨੈੱਟਵਰਕ ਵਿੱਚ ਪਾਈਆਂ ਪੋਸਟਾਂ 'ਤੇ ਇੰਟਰਐਕਸ਼ਨ ਕੀਤੀ ਸੀ।

ਰੂਬਲ ਨਾਗੀ ਜੋ ਟਵਿੱਟਰ 'ਤੇ ਆਪਣੇ ਆਪ ਨੂੰ ਮਨੁੱਖਤਵਾਦੀ ਅਤੇ ਸਮਾਜ ਸੇਵਕ ਦੱਸਦੀ ਹੈ, ਨੇ ਤਾੜੀਆਂ ਵਜਾਉਂਦੇ ਹੱਥਾਂ ਦੀ ਇਮੋਜੀ ਨਾਲ ਫਰਜ਼ੀ ਅਕਾਊਂਟ ਦੇ ਟਵੀਟਾਂ ਵਿੱਚੋਂ ਇੱਕ ਦਾ ਜਵਾਬ ਦਿੱਤਾ ਸੀ। ਉਸ ਨੇ ਕਿਹਾ ਕਿ ਉਹ "ਦੁਖੀ ਹੈ ਕਿ ਇਹ ਇੱਕ ਜਾਅਲੀ ਖਾਤਾ ਸੀ।'

ਕਰਨਲ ਰੋਹਿਤ ਦੇਵ ਜੋ ਖ਼ੁਦ ਨੂੰ ਇੱਕ ਭੂ-ਰਾਜਨੀਤਿਕ ਫੌਜੀ ਵਿਸ਼ਲੇਸ਼ਕ ਕਹਿੰਦੇ ਹਨ, ਨੇ ਇਨ੍ਹਾਂ ਖਾਤਿਆਂ ਦੀਆਂ ਪੋਸਟਾਂ ਵਿੱਚੋਂ ਇੱਕ ਦਾ ਜਵਾਬ ਥੰਮਜ਼-ਅੱਪ ਇਮੋਜੀ ਨਾਲ ਦਿੱਤਾ ਸੀ, ਪਰ ਉਨ੍ਹਾਂ ਨੇ ਦੱਸਿਆ ਕਿ ਉਹ ਹੈਂਡਲ ਦੇ ਪਿੱਛੇ ਵਾਲੇ ਵਿਅਕਤੀ ਨੂੰ ਨਹੀਂ ਜਾਣਦੇ ਸਨ।

ਨਿਖਿਲ ਪਾਹਵਾ ਜੋ ਡਿਜੀਟਲ ਅਧਿਕਾਰ ਕਾਰਕੁਨ ਅਤੇ ਤਕਨਾਲੋਜੀ ਨੀਤੀ ਵੈੱਬਸਾਈਟ 'ਮੀਡੀਆਨਾਮਾ' ਦੇ ਸੰਪਾਦਕ ਹਨ, ਦਾ ਕਹਿਣਾ ਹੈ ਕਿ ਇਹ ਪ੍ਰਭਾਵ ਪਾਉਣ ਵਾਲੇ ਨੈੱਟਵਰਕ ਇੱਕ ਖਾਸ ਦ੍ਰਿਸ਼ਟੀਕੋਣ ਵਾਲੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ।

ਸੋਸ਼ਲ ਮੀਡੀਆ ਪਲੇਟਫਾਰਮਜ਼ ਦਾ ਪ੍ਰਤੀਕਰਮ

ਉਸ ਨੇ ਕਿਹਾ, 'ਇਹ 80 ਖਾਤੇ ਜ਼ਰੂਰੀ ਤੌਰ 'ਤੇ ਕੁਝ ਰੁਝਾਨ ਨਹੀਂ ਬਣਾਉਣਗੇ, ਪਰ ਇਕਸਾਰ ਪੋਸਟਿੰਗ ਨਾਲ, ਇਹ ਕਿਸੇ ਦ੍ਰਿਸ਼ਟੀਕੋਣ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ।'

"ਇਹ ਇੱਕ ਸੋਚੀ ਸਮਝੀ ਪਹੁੰਚ ਅਤੇ ਇੱਕ ਵੱਡੇ ਓਪਰੇਸ਼ਨ ਦਾ ਹਿੱਸਾ ਜਾਪਦੀ ਹੈ।"

ਇਨ੍ਹਾਂ ਜਾਅਲੀ ਖਾਤਿਆਂ 'ਤੇ ਬਹੁਤ ਘੱਟ ਸਮੱਗਰੀ ਪੰਜਾਬੀ ਵਿੱਚ ਹੁੰਦੀ ਹੈ ਜਦੋਂਕਿ ਭਾਰਤ ਵਿੱਚ ਸਿੱਖਾਂ ਦੀ ਸਭ ਤੋਂ ਵੱਡੀ ਭਾਸ਼ਾ ਪੰਜਾਬੀ ਹੈ। ਬਾਕੀ ਲਗਭਗ ਸਾਰੀ ਸਮੱਗਰੀ ਅੰਗਰੇਜ਼ੀ ਵਿੱਚ ਹੀ ਹੁੰਦੀ ਹੈ।

ਪਾਹਵਾ ਦੱਸਦੇ ਹਨ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਇਰਦ-ਗਿਰਦ ਹਰ ਪਾਸਿਓਂ ਸਿਆਸੀ ਸਰਗਰਮੀ ਹੋ ਰਹੀ ਸੀ, ਲੋਕ ਉਨ੍ਹਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

"ਰਾਜਨੀਤਿਕ ਬਿਰਤਾਂਤ ਦੀ ਜੰਗ ਜਿੱਤਣ ਲਈ ਇਹ ਸਭ ਖੇਡ ਦਾ ਹਿੱਸਾ ਹੈ।"

ਬੀਬੀਸੀ ਨੇ ਇਸ ਰਿਪੋਰਟ 'ਤੇ ਟਿੱਪਣੀ ਕਰਨ ਦੀ ਬੇਨਤੀ ਕਰਦਿਆਂ ਇਸ ਨੂੰ ਟਵਿੱਟਰ ਅਤੇ ਮੈਟਾ ਨਾਲ ਸਾਂਝਾ ਕੀਤਾ - ਜੋ ਕੰਪਨੀ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਹੈ।

ਟਵਿੱਟਰ ਨੇ "ਪਲੈਟਫਾਰਮ ਹੇਰਾਫੇਰੀ" ਅਤੇ ਜਾਅਲੀ ਖਾਤਿਆਂ ਨੂੰ ਰੋਕਣ ਵਾਲੇ ਆਪਣੇ ਨਿਯਮਾਂ ਦੀ ਉਲੰਘਣਾ ਕਰਨ ਲਈ ਇਨ੍ਹਾਂ ਖਾਤਿਆਂ ਨੂੰ ਮੁਅੱਤਲ ਕਰ ਦਿੱਤਾ ਹੈ।

ਟਵਿੱਟਰ ਦੇ ਇੱਕ ਬੁਲਾਰੇ ਨੇ ਕਿਹਾ: "ਇਸ ਸਮੇਂ ਵਿਆਪਕ ਤਾਲਮੇਲ, ਇੱਕ ਵਿਅਕਤੀ ਵੱਲੋਂ ਇੱਕ ਤੋਂ ਵੱਧ ਖਾਤਿਆਂ ਦੀ ਵਰਤੋਂ, ਜਾਂ ਹੋਰ ਪਲੈਟਫਾਰਮ ਹੇਰਾਫੇਰੀ ਦੀਆਂ ਸਾਜ਼ਿਸ਼ਾਂ ਦਾ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ।"

ਮੈਟਾ ਨੇ ਆਪਣੀਆਂ "ਅਪ੍ਰਮਾਣਿਕ ਵਿਵਹਾਰ" ਨੀਤੀਆਂ ਦੀ ਉਲੰਘਣਾ ਕਰਨ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਇਨ੍ਹਾਂ ਖਾਤਿਆਂ ਨੂੰ ਹਟਾ ਦਿੱਤਾ ਹੈ।

ਇੱਕ ਮੈਟਾ ਬੁਲਾਰੇ ਨੇ ਕਿਹਾ ਕਿ ਖਾਤਿਆਂ ਨੇ "ਲੋਕਾਂ ਨੂੰ ਉਨ੍ਹਾਂ ਦੀ ਸਮੱਗਰੀ ਦੇ ਮੂਲ ਅਤੇ ਹਰਮਨਪਿਆਰਤਾ ਬਾਰੇ ਗੁੰਮਰਾਹ ਕੀਤਾ ਹੈ ਅਤੇ ਜਾਅਲੀ ਖਾਤਿਆਂ ਦੀ ਵਰਤੋਂ ਲੋਕਾਂ ਨੂੰ ਸਪੈਮ ਕਰਨ ਅਤੇ ਸਾਡੇ ਲਾਗੂ ਕਰਨ ਦੇ ਨਿਯਮਾਂ ਤੋਂ ਬਚਣ ਲਈ ਜਾਅਲੀ ਖਾਤਿਆਂ ਦੀ ਵਰਤੋਂ ਕੀਤੀ ਹੈ।'



Archive

RECENT STORIES

ਜਨਮ ਦਿਨ 'ਤੇ ਵਿਸ਼ੇਸ਼: ਗ਼ਦਰ ਲਹਿਰ ਦੇ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ

Posted on May 24th, 2023

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਪੁੱਤਰ ਮਨਵੀਰ ਸਿੰਘ ਦਾ ਪੰਥ ਦਰਦੀਆਂ ਵਲੋਂ ਸੋਨੇ ਦੇ ਤਗਮੇ ਨਾਲ ਸਨਮਾਨ।

Posted on May 22nd, 2023

ਅੱਗਾਂ ਲਾਉਣ ਵਾਲਿਆਂ ਲਈ....!

Posted on May 19th, 2023

ਬਾਦਲ ਵਹੀ : ਪ੍ਰਕਾਸ਼ ਸਿੰਘ ਬਾਦਲ: “........ਜਨਮੁ ਜੂਐ ਹਾਰਿਆ॥”

Posted on May 8th, 2023

ਨਗਰ ਕੀਰਤਨ ਦਾ ਅਸਲ ਮਨੋਰਥ ਤੇ ਅੱਜ ਦੇ ਸਮੇਂ ਬਦਲ ਰਹੇ ਰੰਗ

Posted on April 11th, 2023

ਨਿਯਮਾਂ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੋ ਰਹੀ ਹੈ- ‘ਐਡੀਟਰਜ਼ ਗਿਲਡ ਆਫ ਇੰਡੀਆ’

Posted on April 3rd, 2023

ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਨਾਂ ਖੁੱਲ੍ਹਾ ਖ਼ਤ

Posted on March 31st, 2023

ਫਾਸ਼ੀਵਾਦ, ਮਨੂੰਵਾਦ ਅਤੇ ਨਸਲਵਾਦ ਖਿਲਾਫ ਲੜਨ ਵਾਲੇ ਯੋਧੇ ਡਾਕਟਰ ਹਰੀ ਸ਼ਰਮਾ

Posted on March 17th, 2023

ਦਲ ਖ਼ਾਲਸਾ ਨੇ ਜੀ-20 ਮੁਲਕਾਂ ਨੂੰ ਖਤ ਭੇਜ ਕੇ ਹਿੰਦੂ-ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਜ਼ੁਲਮਾਂ ਅਤੇ ਜ਼ਿਆਦਤੀਆਂ ਦੀ ਦਾਸਤਾਨ ਦੱਸੀ

Posted on March 7th, 2023

ਕੈਨੇਡਾ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੇ ਚੋਣ ਨਤੀਜਿਆਂ ਵਿੱਚ ਭਾਈ ਮਨਿੰਦਰ ਸਿੰਘ ਗਿੱਲ ਦੀ ਸੰਗਤ ਪ੍ਰਵਾਨਤ ਸਰਬ ਸਾਂਝੀ ਸਲੇਟ ਦੀ ਸ਼ਾਨਦਾਰ ਜਿੱਤ

Posted on March 6th, 2023

ਸਿਆਟਲ ਵਿੱਚ ਜਾਤੀ ਵਿਤਕਰੇ ਵਿਰੱਧ ਕਾਨੂੰਨ : ਕੈਨੇਡਾ ਵਿੱਚ ਵੀ ਅਜਿਹੇ ਕਦਮ ਚੁੱਕਣ ਦੀ ਲੋੜ

Posted on February 23rd, 2023

ਕੈਨੇਡਾ ਵਿੱਚ ਪੰਜਾਬੀ ਬੋਲੀ ਦਾ ਸਥਾਨ

Posted on February 13th, 2023