Posted on February 10th, 2022
ਬਰਤਾਨਵੀ ਨਾਗਰਿਕ ਰਣਜੀਤ ਸਿੰਘ ਉਰਫ ਜੀਤਾ ਮੌੜ ਅਤੇ ਸਾਬਕਾ ਡੀਐਸਪੀ ਵਿਮਲ ਕਾਂਤ
ਸਹੀ ਰਾਹ ਪਏ ਬੰਦੇ ਨੂੰ ਮੀਡੀਆ ਬਦਨਾਮ ਨਾ ਕਰੇ- ਦਵਿੰਦਰ ਸਿੰਘ ਜਵਾਹਰਾ
ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਸਪੈਸ਼ਲ ਟਾਸਕ ਫੋਰਸ ਵਲੋਂ ਮਸ਼ਹੂਰ ਕਬੱਡੀ ਖਿਡਾਰੀ ਅਤੇ ਬਰਤਾਨਵੀ ਨਾਗਰਿਕ ਰਣਜੀਤ ਸਿੰਘ ਉਰਫ ਜੀਤਾ ਮੌੜ (ਕਾਲਾ ਸੰਘਿਆਂ), ਸਾਬਕਾ ਡੀਐਸਪੀ ਵਿਮਲ ਕਾਂਤ ਅਤੇ ਜਲੰਧਰ ਵਿਖੇ ਤਾਇਨਾਤ ਪੁਲਿਸ ਅਧਿਕਾਰੀ ਮੁਨੀਸ਼ ਕੁਮਾਰ ਨੂੰ ਡਰੱਗ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜੀਤੇ ਮੌੜ ਨੂੰ ਕਰਨਾਲ (ਹਰਿਆਣਾ) ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਦੋਸ਼ ਲਾਏ ਗਏ ਹਨ ਕਿ ਇਹ ਡਰੱਗ ਤਸਕਰੀ ਦਾ ਪੈਸਾ ਰੀਅਲ ਅਸਟੇਟ 'ਚ ਨਿਵੇਸ਼ ਕਰਦੇ ਸਨ ਅਤੇ ਜੀਤਾ ਮੌੜ ਪੁਲਿਸ ਸੁਰੱਖਿਆ ਅਧੀਨ ਹੁੰਦਿਆਂ ਹੋਇਆਂ ਇਹ ਧੰਦਾ ਕਰਦਾ ਸੀ। ਫੋਰਸ ਵਲੋਂ ਜੀਤੇ ਮੌੜ ਦੇ ਆਲੀਸ਼ਾਨ ਘਰ 'ਤੇ ਮਾਰੇ ਗਏ ਛਾਪੇ ਦੌਰਾਨ ਕੁਝ ਵਿਦੇਸ਼ੀ ਗੱਡੀਆਂ, ਇੱਕ ਹਥਿਆਰ, ਕੁਝ ਨਸ਼ੀਲੇ ਪਦਾਰਥ ਅਤੇ ਨਕਦੀ ਫੜਨ ਦਾ ਦਾਅਵਾ ਵੀ ਕੀਤਾ ਗਿਆ ਹੈ।
ਸਪੈਸ਼ਲ ਟਾਸਕ ਫੋਰਸ ਵਲੋਂ ਇਸ ਮਾਮਲੇ ਦੇ ਤਾਰ ਅਮਰੀਕਾ ਨਿਵਾਸੀ ਗੁਰਜੰਟ ਸਿੰਘ ਅਤੇ ਕੈਨੇਡਾ ਵਾਸੀ ਸਾਬਕਾ ਕਬੱਡੀ ਖਿਡਾਰੀ ਦਵਿੰਦਰ ਸਿੰਘ ਜਵਾਹਰਾ ਨਾਲ ਵੀ ਜੋੜੇ ਗਏ ਹਨ। ਇਸ ਮਾਮਲੇ 'ਚ ਜੀਤੇ ਮੌੜ ਦੀ ਪਤਨੀ ਰਜਿੰਦਰ ਕੌਰ ਭੁਪਿੰਦਰ ਸਿੰਘ, ਸਿਮਰਨਜੀਤ ਸਿੰਘ, ਰਣਦੀਪ ਸਿੰਘ, ਦਿਨੇਸ਼, ਥਾਣੇਦਾਰ ਜਗਦੀਸ਼ ਸਿੰਘ ਦੇ ਨਾਮ ਵੀ ਹਨ। ਧਾਰਾ 25, 27, 27A NDPS ਐਕਟ ਅਧੀਨ ਮੁਹਾਲੀ 'ਚ ਇਹ ਕੇਸ ਦਰਜ ਕੀਤੇ ਗਏ ਹਨ।
ਦਵਿੰਦਰ ਸਿੰਘ ਜਵਾਹਰਾ ਦੀ ਪੁਰਾਣੀ ਤਸਵੀਰ
ਇਸ ਸਬੰਧੀ ਜਦੋਂ ਵੈਨਕੂਵਰ ਵਾਸੀ ਦਵਿੰਦਰ ਸਿੰਘ ਜਵਾਹਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਦੱਸਿਆ ਕਿ ਉਹ ਅਤੇ ਜੀਤਾ ਇੱਕ ਦੂਜੇ ਨੂੰ ਜਾਣਦੇ ਹਨ, ਪੇਂਡੂ ਹਨ, ਪਰ ਉਸਦਾ ਇਸ ਮਾਮਲੇ ਨਾਲ ਕੋਈ ਲੈਣ-ਦੇਣ ਨਹੀਂ। ਉਸਨੇ ਕਿਹਾ ਕਿ ਉਹ ਬੀਤੇ 'ਚ ਗਲਤ ਕੰਮ ਕਰਦਾ ਰਿਹਾ, ਜਿਸਦੀ ਉਸਨੇ ਸਜ਼ਾ ਵੀ ਭੁਗਤੀ ਹੈ ਪਰ ਹੁਣ ਉਹ ਮਿਹਨਤ-ਮੁਸ਼ੱਕਤ ਕਰਕੇ ਆਪਣਾ ਪਰਿਵਾਰ ਪਾਲ਼ ਰਿਹਾ ਹੈ, ਉਸਨੂੰ ਇਸ ਮਾਮਲੇ 'ਚ ਬੇਵਜ੍ਹਾ ਫਸਾਇਆ ਜਾ ਰਿਹਾ ਹੈ। ਉਸਨੇ ਬੇਨਤੀ ਕੀਤੀ ਹੈ ਕਿ ਸਹੀ ਰਾਹ ਪਏ ਬੰਦੇ ਨੂੰ ਮੀਡੀਆ ਬਦਨਾਮ ਨਾ ਕਰੇ।
ਕੀ ਇਸ ਕਾਰਵਾਈ ਨਾਲ ਪੰਜਾਬ ਚੋਣਾਂ ਦਾ ਵੀ ਕੋਈ ਸਬੰਧ ਹੈ? ਚਰਚਾ ਹੈ ਕਿ ਇਸ ਮਾਮਲੇ ਨਾਲ ਜੋੜ ਕੇ ਇਸ ਇਲਾਕੇ ਦੇ ਇੱਕ ਬਹੁਤ ਹੀ ਰਈਸ ਅਤੇ ਰਸੂਖਦਾਰ ਕਾਂਗਰਸੀ ਸਿਆਸਤਦਾਨ ਨੂੰ ਵੀ ਘੇਰਿਆ ਜਾ ਸਕਦਾ ਹੈ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023